April 23, 2026 2:25 am

ਆਓ ਬਰਸਾਤਾਂ ਦੇ ਪਾਣੀ ਨੂੰ ਸੰਭਾਲੀਏ

ਸੋਕਾ ਇ¤ਕ ਹੌਲੀ-ਹੌਲੀ ਵ¤ਧਣ ਵਾਲਾ ਸੰਕਟ ਅਤੇ ਅਚਾਨਕ ਸਦਮਾ ਦੇਣ ਵਾਲੀ ਘਟਨਾ ਦੋਵੇਂ ਗ¤ਲਾਂ ਹੈ। ਇਹ ਸੰਕਟ ਲਗਾਤਾਰ ਦੇਸ਼ ਹੀ ਨਹੀਂ ਪੂਰੀ ਦੁਨੀਆਂ ਲਈ ਗਹਿਰਾਉਂਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਸਾਲ 2030 ਤ¤ਕ ਭਾਰਤ ਦੀ ਜੀਡੀਪੀ ਨੂੰ 6% ਤ¤ਕ ਕੇਵਲ ਪਾਣੀ ਦਾ ਮੁ¤ਦਾ ਹੀ ਡੇਗ ਦੇਵੇਗਾ। ਖੁਸ਼ਗਵਾਰ ਦੇਸ਼ ਦ¤ਖਣੀ ਅਫ਼ਰੀਕਾ ਦੇ ਸ਼ਹਿਰ ਕੈਪਟਾਊਨ ਨੂੰ ਅ¤ਜ ਕ¤ਲ ਪਾਣੀ ਦੀ ਘਾਟ ਲਈ ਜਾਣਿਆ ਜਾਂਦਾ ਹੈ । ਉਥੇ ਸਮ¤ਸਿਆ ਇੰਨੀ ਵ¤ਧ ਚੁ¤ਕੀ ਹੈ ਕਿ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਵਾਸ਼ਰੂਮ ਦੀ ਬਾਰ ਬਾਰ ਵਰਤੋ ਕਰਨ ਤੋਂ ਰੋਕ ਦਿ¤ਤਾ ਜਾਂਦਾ ਹੈ, ਉ¤ਥੋਂ ਦੇ ਆਮ ਲੋਕਾਂ ਦਾ ਹਾਲ ਤਾਂ ਪੁ¤ਛੋ ਹੀ ਨਾ। ਲੰਘੇ ਮਾਰਚ ਮਹੀਨੇ ਤੋਂ ਭਾਰਤ ਦੇ ਬੰਗਲੌਰ ਸ਼ਹਿਰ ਵਿ¤ਚੋਂ ਵੀ ਅਜਿਹੀਆਂ ਖਬਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਆਦਾ ਪਿ¤ਛੇ ਨਾ ਜਾਈਏ ਜੂਨ ਮਹੀਨੇ ਦੀ ਸ਼ੁਰੂਆਤ ਵਿ¤ਚ ਪਹਾੜਾਂ ਦੀ ਰਾਣੀ ਸ਼ਹਿਰ ਸ਼ਿਮਲਾ ਵੀ ਇਹ ਨਜਾਰਾ ਪੇਸ਼ ਕਰ ਚੁ¤ਕਿਆ ਹੈ। ਕ¤ਲ੍ਹ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਪੰਜਾਬ ਤੋਂ ਵੀ ਆਉਣਗੀਆਂ। ਵੈਸੇ ਵੀ ਪਿੰਡ ਕੀੜੀ ਅਫਗਾਨਾਂ ਵਿਚਲੀ ਸ਼ੂਗਰ ਮਿ¤ਲ ‘ਤੇ ਸ਼ਹਿਰ ਲੁਧਿਆਣੇ ਦੇ ਬੁ¤ਢੇ ਨਾਲੇ ਨੇ ਇਸ ਗ¤ਲ੍ਹ ਤੇ ਅਗੇਤੀ ਮੋਹਰ ਪਹਿਲੋ ਹੀ ਲਾਈ ਹੋਈ ਹੈ।
ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ, ਕੈਪਟਾਊਨ ਵਿ¤ਚ ‘90 ਦੇ ਦਹਾਕੇ ਤੋਂ ਹੀ ਚੇਤਾਵਨੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਕਿ ਨੇੜਲੇ ਭਵਿ¤ਖ ਵਿ¤ਚ ਪਾਣੀ ਦੀ ਸੁਰ¤ਖਿਆ ਇ¤ਕ ਵ¤ਡਾ ਮੁ¤ਦਾ ਹੋਵੇਗਾ।ਜਿਸਦਾ ਕਾਰਣ ਘ¤ਟ ਡੈਮ ਸਟੋਰੇਜ ਸਮਰ¤ਥਾ ਅਤੇ ਇ¤ਕ ਗਰਮ, ਸੁ¤ਕਾ ਵਾਤਾਵਰਣ ਵ¤ਲ ਹੋਣ ਵਾਲੀ ਪੂਰਵ ਅਨੁਮਾਨਿਤ ਤਬਦੀਲੀ ਸੀ। ਪਿਛਲੇ ਚਾਰ ਸਾਲਾਂ ਵਿ¤ਚ ਡੈਮਾਂ ਦੇ ਪਾਣੀ ਦਾ ਪ¤ਧਰ ਦਾ ਲਗਾਤਾਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ 2017 ਵਿ¤ਚ ਡੈਮ ਸਿੰਚਾਈ ਵਾਲੇ ਖੇਤਰਾਂ ਵਿ¤ਚ ਬਹੁਤ ਘ¤ਟ ਮੀਂਹ ਪੈਣ ਕਾਰਨ ਵੀ ਪਾਣੀ ਕ¤ਢਣ ਵਿ¤ਚ ਕਈ ਵਾਰ ਵਾਧਾ ਹੋਇਆ ਹੈ। ਜਿਸ ਕਾਰਣ ਅਜਿਹਾ ਲ¤ਗਦਾ ਹੈ ਕਿ ਸਥਾਨਕ ਅਤੇ ਕੌਮੀ ਸਰਕਾਰਾਂ ਦੋਵੇਂ ਹੀ ਇਸ ਸੰਕਟ ਲਈ ਤਿਆਰ ਨਹੀਂ ਸਨ। ਇਸੇ ਲਈ ਸੰਕਟ ਦੀ ਤੀਬਰਤਾ ਨੂੰ ਜਲਦ ਜਾਨਣ ਦੀ ਬਜਾਏ ਹ¤ਲ ਕਰਨ ਦੇ ਲਈ ਬਹੁਤ ਢਿ¤ਲੇ ਰਹੇ।
ਜੇਕਰ ਕੈਪਟਾਊਨ ਦੇ ਹਾਲਾਤਾਂ ਤੋਂ ਜਾਣੂ ਹੋ ਗਏ ਹੋਵੋਂ ਤਾਂ ਜਰਾ ਗ¤ਲ ਪੰਜਾਬ ਦੀ ਵੀ ਕਰੀਏ। ਸਰਕਾਰਾਂ ਨੇ ਇ¤ਥੇ ਕੀ ਲ¤ਲਰ ਲਾਏ ਆ ‘ਤੇ ਕੀ ਲਾਉਣਗੇ ਤੁਸੀਂ ਭਲੀਭਾਂਤ ਜਾਣੂ ਹੋ।ਪੰਜ ਪਾਣੀਆਂ ਦੀ ਧਰਤੀ ਹੁਣ ਪਾਣੀ ਦੇ ਖਤਮ ਹੋਣ ਲਈ ਹੀ ਜਾਣੀ ਜਾਉ, ਸਫੈਦੇ ਦਾ ਇ¤ਕ ਦਰ¤ਖਤ ਇ¤ਕ ਦਿਨ ਵਿ¤ਚ 15-20 ਲੀਟਰ ਪਾਣੀ ਚੂਸ ਜਾਂਦਾ ਹੈ ਅਤੇ ਝੋਨਾ ਵੀ ਕੋਈ ਕਸਰ ਨਹੀਂ ਛ¤ਡਦਾ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦੋਨੋਂ ਹੀ ਪੰਜਾਬ ਵਿ¤ਚ ਇ¤ਕ ਸਾਜਿਸ਼ ਅਧੀਨ ਲਿਆਂਦੇ ਗਏ ਸਨ। ਪਰ ਰੌਲਾ ਤਾਂ ਹੈ ਕਿ ਉ¤ਚੇ-ਲੰਮੇ ਸਫੈਦੇ ਵ¤ਢਕੇ ਅਸੀਂ ਆਪਣੇ ਲਈ ਆਕਸੀਜਨ ਘਟਾਉਣ ਦਾ ਖਤਰਾ ਮੁ¤ਲ ਨਹੀਂ ਲੈ ਸਕਦੇ, ਜੋ ਮੁਸ਼ਕਿਲ ਬੈਂਗਲੌਰ ਵਿ¤ਚ ਵੀ ਆ ਰਹੀ ਹੈ ਅਤੇ ਝੋਨਾ ਹੁਣ ਪੰਜਾਬ ਦੇ ਕਿਸਾਨਾਂ ਦੀ ਟ੍ਰੇਡ-ਮਾਅਰਕ ਫਸਲ ਬਣ ਚੁ¤ਕੀ ਹੈ।
ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੰਸਾਰ ਦਾ ਦੋ ਤਿਹਾਈ ਹਿ¤ਸਾ ਪਾਣੀ ਹੈ, ਇਸ ਲਈ ਪਾਣੀ ਦੁਨੀਆ‘ਤੇ ਕਦੇ ਖਤਮ ਹੋਣ ਵਾਲਾ ਨਹੀਂ ਹੈ। ਪ੍ਰੰਤੂ ਸਮ¤ਸਿਆ ਹੈ ਇਸਦੇ ਪ੍ਰਬੰਧਨ ਦੀ। ਟ੍ਰੀਟਮੈਂਟ ਪਲਾਂਟ ਲਗਾਉਣੇ, ਖਰਾਬ ਪਾਣੀ ਨੂੰ ਮੁੜ ਤੋਂ ਪੀਣ ਯੋਗ ਬਣਾਉਣਾ ਇਹ ਸਾਰੇ ਕੰਮ ਕੋਈ ਸੌਖੇ ਨਹੀਂ ਹਨ। ਇਸ ਲਈ ਹਾਲ ਦੀ ਘੜੀ ਜੋ ਸੰਭਵ ਹ¤ਲ ਨਜ਼ਰ ਆ ਰਿਹਾ ਹੈ, ਉਹ ਹੈ ਮੀਂਹਾਂ ਦਾ ਪਾਣੀ!
ਆਓ ਰੇਨ-ਵਾਟਰ ਹਾਰਵੈਸਟਿੰਗ ਨੂੰ ਉਤਸ਼ਾਹਿਤ ਕਰੀਏ। ਜੋ ਵੀ ਨਵੀਂ ਬਿਲਡਿੰਗ ਬਣ ਰਹੀ ਹੋਵੇ ਉ¤ਥੇ ਛ¤ਤਾਂ ਦੇ ਪਾਣੀ ਨੂੰ ਸੀਵਰੇਜ਼ ਵਿ¤ਚ ਵਿਅਰਥ ਹੋਣ ਦੀ ਥਾਂ ਪਾਈਪਾਂ ਰਾਹੀ ਜਮੀਨ ਦੇ ਅੰਦਰ ਭਿਜਵਾਈਏ। ਛ¤ਤਾਂ ਤੇ ਤਰਪਾਲਾਂ ਵਿਛਾਈਏ ਵ¤ਡੇ ਟ¤ਬ- ਟੈਂਕਰ ਰ¤ਖ ਪਾਣੀ ਬਚਾਉਣ ਦਾ ਯਤਨ ਕਰੀਏ। ਪਿਛਲੇ ਦੋ ਕੁ ਵਰੇ ਤੋਂ ਕੁਦਰਤ ਚੰਗੀ ਮਾਨਸੂਨ ਨਾਲ ਸਾਡਾ ਸਾਥ ਦੇ ਰਹੀ ਹੈ ਆਓ ਅਸੀ ਵੀ ਇਸਦਾ ਲਾਹਾ ਉਠਾਈਏ ।

Send this to a friend