April 22, 2026 9:58 pm

ਨਸ਼ੇ ਦੇ ਵਿਰੋਧ ’ਚ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਧਰਨਾ

ਸਰਦੂਲਗੜ੍ਹ, 20 ਜੁਲਾਈ (ਬਲਜੀਤ ਪਾਲ)- ਕਿਸਾਨ ਯੂਨੀਅਨ ਉਗਰਾਹਾਂ ਵਲੋਂ ਨਸ਼ੇ ਦੇ ਵਿਰੋਧ ਵਿੱਚ ਕਸਬਾ ਝੁਨੀਰ ਦੀ ਤਹਿਸੀਲ ਅੱਗੇ ਵਿਸ਼ਾਲ ਧਰਨਾ ਲਗਾਇਆ ਗਿਆ। ਜਿਸ ਵਿੱਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਜਿਸ ਕੈਪਟਨ ਅਮਰਿੰਦਰ ਨੇ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਕਸਮ ਖਾਧੀ ਸੀ ਉਹ ਕਸਮ ਬਿਲਕੁਲ ਇੱਕ ਸਿਆਸੀ ਡਰਾਮਾ ਬਣ ਕੇ ਸਾਬਤ ਹੋ ਰਹੀ ਹੈ। ਅੱਗੇ ਉੁਨਾਂ ਨੇ ਕਿਹਾ ਕਿ ਜੋ ਸਰਕਾਰ ਦੁਆਰਾ ਨਸ਼ਾ ਛੁਡਾਉ ਕੈਂਪ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ। ਉਹ ਵੀ ਬਿਲਕੁੱਲ ਝੂਠੇ ਸਾਬਤ ਹੋ ਰਹੇ ਹਨ ਕਿਉਂਕਿ ਉਨ੍ਹਾਂ ਕੈਪਾਂ ਵਿੱਚ ਅਮਲੀ ਨਸ਼ਾ ਛੱਡਣ ਆ ਰਹੇ ਹਨ। ਪਰ ਪੁਲਿਸ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਨਹੀ ਕਰ ਰਹੀ। ਇਸ ਮੋਕੇ ਉਨ੍ਹਾਂ ਕਿਹਾ ਕਿ ਅਗਰ ਜਲਦੀ ਤੋਂ ਜਲਦੀ ਨਸ਼ਾ ਖਤਮ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੋਕੇ ਮਲਕੀਤ ਸਿੰਘ ਕੋਟ ਧਰਮੂ, ਉਤਮ ਸਿੰਘ ਰਾਮਾਨੰਦੀ, ਉਘਰ ਸਿੰਘ, ਗੁਰਮੇਲ ਸਿੰਘ, ਰਾਣੀ ਕੌਰ, ਗੁਰਦੇਵ ਕੌਰ ਭੰਮੇ ਕਲਾਂ, ਅੰਗਰੇਜ਼ ਕੌਰ ਕੋਟ ਧਰਮੂ ਆਦਿ ਹਾਜ਼ਰ ਸਨ।

Send this to a friend