ਘਨੌਰ, 20 ਜੁਲਾਈ (ਭਾਗ ਸਿੰਘ ਅੰਟਾਲ)- ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ ਦੀ ਦੇਖ ਰੇਖ ਹੇਠ ਅੱਜ ਬੱਸ ਸਟੈਂਡ ਘਨੌਰ ਦੇ ਸੈਡ ਤੇ ਲੈਂਟਰ ਪਾਇਆ। ਜਿਕਰ ਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਸਮੇ ਘਨੌਰ ਬੱਸ ਸਟੈਂਡ ਦੀ ਉਸਾਰੀ ਦਾ ਕੰਮ ਸੂਰੁ ਕੀਤਾ ਗਿਆ ਸੀ ਪਰ ਅਕਾਲੀ ਭਾਜਪਾ ਸਰਕਾਰ ਆਪਣੇ ਸਮੇ ਵਿੱਚ ਬੱਸ ਸਟੈਂਡ ਦਾ ਉਸਾਰੀ ਦਾ ਕੰਮ ਪੂਰਾ ਨਹੀ ਕਰਵਾ ਸਕੇ ਹੁਣ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਯਤਨ ਸਦਕਾ ਅਤੇ ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ ਦੀ ਦੇਖ ਰੇਖ ਹੇਠ ਬੱਸ ਸਟੈ ਘਨੌਰ ਦੇ ਸੈਡ ਤੇ ਲੈਂਟਰ ਪਾਇਆ ਗਿਆ। ਘਨੌਰ ਵਾਸੀ ਦੀ ਬੱਸ ਸਟੈਂਡ ਅਧੁਨਿਕ ਕਿਸਮ ਦਾ ਬਨਣ ਦੀ ਵੀ ਆਸ ਬੱਝ ਗਈ ਹੈ। ਸੰਪਰਕ ਕਰਨ ਦੇ ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਘਨੌਰ ਬੱਸ ਸਟੈਂਡ ਅਧੁਨਿਕ ਕਿਸਮ ਦਾ ਬਣਾਇਆ ਜਾਏਗਾ ।ਅੱਜ ਬੱਸਾਂ ਖੜਨ ਦੇ ਲਈ 39 ਬਾਏ 90 ਫੁੱਟ ਤੇ ਲੈਂਟਰ ਪਾਇਆ ਗਿਆ ਹੈ। ਬੱਸ ਸਟੈਂਡ ਦੀ ਉੁਸਾਰੀ ਤੇ 80 ਲੱਖ ਰੁਪਏ ਖਰਚ ਕੀਤੇ ਜਾਣਗੇ ।ਜਿਸ ਵਿੱਚ ਪਖਾਨੇ, ਚਾਰ ਦਿਵਾਰੀ , ਸਾਇਕਲ ਸਟੈਂਡ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ।
ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ ਦੀ ਦੇਖ ਰੇਖ ਹੇਠ ਬੱਸ ਸਟੈਂਡ ਘਨੌਰ ਦੇ ਸ਼ੈਡ ’ਤੇ ਲੈਂਟਰ ਪਾਇਆ



