April 18, 2026 10:54 pm

ਸਾਉਣ ਦਾ ਮਹੀਨਾਂ ਦਿਨ ਤੀਆਂ ਦੇ…

ਸਾਉਣ ਦਾ ਮਹੀਨਾ ਭਾਂਵੇ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ ਪਰ ਪੰਜਾਬ ਵਿਚ ਇਹ ਮਹੀਨਾ ਕੁਝ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ । ਅਤੇ ਪੰਜਾਬੀ ਸਭਿਆਚਾਰ ਵਿਚ ਇਸ ਨੂੰ ਕਾਫੀ ਅਹਿਮੀਅਤ ਦਿਤੀ ਗਈ ਹੈ । ਪੰਜਾਬ ਵਿਚ ਸਾਉਣ ਦੇ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ।ਇਸ ਮਹੀਨੇ ਕਬਡੀ ਅਤੇ ਕੁਸ਼ਤੀਆਂ ਵੀ ਕਰਵਾਈਆ ਜਾਂਦੀਆਂ ਨੇ। ਮੁਟਿਆਰਾਂ ਅਤੇ ਕੁੜੀਆਂ ਇਸ ਮਹੀਨੇ ਪੀਘਾਂ ਝੂਟੇ ਕੇ ਆਪਣੇ ਚਾਅ ਪੂਰੇ ਕਰਦੀਆਂ ਨੇ, ਗਿਧਾ ਪਾਉਦੀਆਂ ਤੇ ਗੀਤ ਗਾਉਂਦੀਆਂ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲਗਾ ਦਿੰਦੀਆਂ ਨੇ।
ਸੌਣ ਮਹੀਨੇ ਬਦਲ ਪੈਦਾਂ , ਨਿੰਮੀਆਂ ਪੈਣ ਬਹਾਰਾਂ ਕਠੀਆ ਹੋ ਕੇ ਆਈਆਂ ਗਿਧੇ ਦੇ ਵਿਚ,
ਇਕੋ ਜਿਹੀਆਂ ਮੁਟਿਆਰਾਂ ,
ਗਿਧੇ ਦੇ ਵਿਚ ਇਓ ਚਮਕਣ,
ਜਿਉ ਸੋਨੇ ਦੀਆਂ ਤਾਰਾਂ,
ਜੋਰ ਜੁਆਨੀ ਦਾ ਲੁਟ ਲਓ ਮੌਜ ਬਹਾਰਾਂ ।
ਮੌਸਮ ਦਾ ਜਾਦੂ ਇਨਾਂ ਮੁਟਿਆਰਾਂ ਨੂੰ ਅੰਦਰੋ ਅੰਦਰੀ ਨਚਣ ਲਈ ਮਜਬੂਰ ਕਰਦਾ ਹੈ ਅਤੇ ਖੁਸ਼ੀ ਵਿਚ ਮੁਟਿਆਰਾਂ ਕੁਝ ਬੋਲੀਆਂ ਇਸ ਤਰਾਂ ਪਾਉਦੀਆਂ ਹਨ।
ਸਾਉਣ ਮਹੀਨਾ ਦਿਨ ਤੀਆਂ ਦੇ,
ਸਭੇ ਸਹੇਲੀਆਂ ਆਈਆਂ,
ਭਿਜ ਗਈ ਰੂਹ ਮਿਤਰਾ,
ਸ਼ਾਮ ਘਟਾ ਚੜ ਆਈਆ ।
ਨਵੀਆਂ ਵਿਆਹੀਆਂ ਮੁਟਿਆਰਾਂ ਲਈ ਇਹ ਤਿਉਹਾਰ ਦੇ ਕੁਝ ਵਖਰੇ ਹੀ ਨਜ਼ਾਰੇ ਹੁੰਦੇ ਹਨ ਕਿਉਂਕਿ ਵਿਆਹ ਤੋ ਬਾਅਦ ਪਹਿਲੀ ਵਾਰ ਨਵੀ ਵਿਆਹੀ ਮੁਟਿਆਰ ਨੇ ਪੇਕੇ ਘਰ ਆਉਣਾ ਹੁੰਦਾ ਹੈ ਤੀਆਂ ਦੇ ਬਹਾਨੇ ਪੁਰਾਣੀਆਂ ਸਹੇਲੀਆਂ ਨਾਲ ਦੁਖੜੇ ਸਾਝੇ ਕਰਨੇ ਹੁੰਦੇ ਹਨ ਮੁਟਿਆਰਾਂ ਨੂੰ ਵਿਆਹ ਤੋ ਬਾਅਦ ਪੇਕੇ ਪਿੰਡ ਵਿਚ ਮੇਲਣ ਬਣਨ ਦਾ ਮੌਕਾ ਮਿਲਦਾ ਹੈ ਕੁਝ ਇਸ ਤਰਾ ਬਿਆਨ ਕਰਦੀਆਂ ਹਨ ।
ਨਚਣ ਟਪਣ ਗਿਧਾ ਪਾਉਣ,
ਵਡਿਆਂ ਘਰਾਂ ਦੀਆਂ ਜਾਈਆਂ,
ਸੂਬੇਦਾਰਨੀਆ ਬਣ ਕੇ ਮੇਲਣਾਂ ਆਈਆਂ।
ਮਰਦ ਜਾਤੀ ਦਾ ਤੀਆਂ ਵਿਚ ਜਾਣਾਂ ਮਨਾਂ ਹੁੰਦਾ ਹੈ ਅਤੇ ਮਰਦਾਂ ਨੂੰ ਤੀਆਂ ਵਿਚ ਜਾਣ ਤੋ ਰੋਕ ਹੁੰਦੀ ਹੈ। ਖੁਲੀਆਂ ਥਾਵਾਂ ਵਿਚ ਬੋਹੜ ਪਿਪਲ ਵਰਗੇ ਦਰਖਤਾਂ ਤੇ ਪੀਘਾਂ ਪਾਈਏ ਕੇ ਸਾਉਣ ਸ਼ੁਰੂ ਹੁੰਦਿਆਂ ਹੀ ਤਿਆਰੀਆ ਕਰ ਲਈਆਂ ਜਾਦੀਆਂ ਹਨ ਗਿਧੇ ਦੇ ਰੂਪ ਵਿਚ ਮੁਟਿਆਰਾਂ ਤੇ ਕੁੜੀਆਂ ਬੋਲੀਆਂ ਪਾਉਂਦੇ ਕੇ ਇਕ ਦੂਜੀ ਨਾਲ ਵਿਆਹ ਵਾਗ ਜਸ਼ਨ ਮਨਾਉਂਦੀਆਂ ਹਨ। ਅਜ ਦੇ ਸਮੇ ਵਿਚ ਦੌੜ ਭਜ ਨੇ ਰਿਸ਼ਤੇ ਘਟਾ ਦਿਤੇ ਹਨ ਪਰ ਹਾਲੇ ਵੀ ਕਈ ਪਿੰਡਾਂ ਵਿਚ ਤੀਆਂ ਲਾ ਤਿਉਹਾਰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ । ਇਹ ਤਿਉਹਾਰ ਸਿਰਫ ਲੜਕੀਆਂ ਅਤੇ ਵਿਆਹੀਆਂ ਔਰਤਾ ਲਈ ਹੀ ਹੁੰਦਾ ਹੈ ਬੋਲੀਆਂ ਪਾ ਕੇ ਮੁਟਿਆਰਾਂ ਤੀਆਂ ਵਿਚ ਖੁਸ਼ੀ ਮਨਾਉਂਦੀਆਂ ਹਨ ਪੰਜਾਬੀ ਸਭਿਆਚਾਰ ਵਿਚ ਸਾਉਣ ਦਾ ਮਹੀਨਾ ਬੜਾ ਭਾਗਾ ਭਰਿਆ ਹੁੰਦਾ ਹੈ ਕਿਉਂਕਿ ਜੇਠ ਹਾੜ ਦੀ ਕੜਕਦੀ ਧੁਪ ਤੋ ਬਾਅਦ ਇਸ ਸਾਉਣ ਮਹੀਨੇ ਦੇ ਵਿਚ ਚਲਣ ਵਾਲੀਆਂ ਠੰਡੀਆਂ ਹਵਾਵਾਂ, ਕਾਲੀਆ ਘਟਾਵਾਂ ਨਿਕੀ ਨਿਕੀ ਕਣੀ ਦਾ ਮੀਂਹ ਬੰਜਰ ਪਈਆਂ ਜਮੀਨਾਂ ਨੂੰ ਠੰਡਾ ਕਰ ਦਿੰਦਾ ਹੈ ਜੀਵ ਜੰਤੂ ਪੌਦੇ ਪੰਛੀ ਵੀ ਇਸ ਦਾ ਅਨੰਦ ਮਾਣਦੇ ਹਨ ਮੋਰ ਵੀ ਚਾਵਾਂ ਨਾਲ ਪੈਲਾਂ ਪਾਉਂਦੇ ਖੁਸ਼ੀ ਮਨਾਉਂਦੇ ਹਨ ਮੋਰਾਂ ਦੀ ਕਿਆਂਓ ਕਿਆਂਓ ਕੰਨਾਂ ਨੂੰ ਮੋਹ ਲੈਂਦੀ ਹੈ ਅਤੇ ਫਿਰ ਮੁਟਿਆਰਾਂ ਬੋਲੀਆਂ ਪਾਉਦੀਆਂ ਹਨ :-
ਆਓ ਨੀ ਕੁੜੀਓ ਹਸੀਏ ਖੇਡੀਏ ਪਿਪਲੀ ਪੀਘਾਂ ਪਾਈਏ ਸਾਉਣ ਮਹੀਨਾ ਦਿਨ ਗਿਧੇ ਦੇ ਸਭੇ ਸਹੇਲੀਆਂ ਆਈਆਂ ਭਿਜ ਗਈ ਰੂਹ ਮਿਤਰਾ ਸਾਉਣ ਘਟਾ ਚੜ ਆਈਆ ।
ਮਰਦ ਜੁਆਨ ਵੀ ਭੰਗੜੇ ਵਿਚ ਕੁਝ ਇਸ ਤਰਾਂ ਬੋਲੀਆਂ ਪਾਉਂਦੇ ਹਨ :- ਪਿੰਡਾਂ ਵਿਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਚੀਮਾ, ਗਭਰੂ ਗਿਝ ਗਏ ਖਾਣ ਅਫੀਮਾਂ ਸੁਕੀਆਂ ਵਾਹੁਣ ਜਮੀਨਾਂ ,ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾਂ ।
ਤੀਆਂ ਦੇ ਤਿਉਹਾਰ ਦੀ ਇਕ ਖਾਸੀਅਤ ਇਹ ਵੀ ਹੈ ਕਿ ਵਿਆਹੀਆਂ ਮੁਟਿਆਰਾਂ ਨੇ ਜਦੋਂ ਪਹਿਲੀ ਵਾਰ ਪੇਕੇ ਪਿੰਡ ਤੀਆਂ ਦੇ ਤਿਉਹਾਰ ਮੌਕੇ ਆਉਣਾ ਹੁੰਦਾ ਹੈ ਤਾਂ ਖੁਸ਼ੀ ਖੁਸ਼ੀ ਉਸਦੇ ਪਬ ਜਮੀਨ ਤੇ ਨਹੀ ਲਗਦੇ ਤੀਆਂ ਵਿਚ ਪੁਰਾਣੀਆਂ ਸਹੇਲੀਆਂ ਨੂੰ ਮਿਲ ਕੇ ਗਲਵਕੜੀਆਂ ਪਾ ਕੇ ਇਕ ਦੂਜੀ ਨਾਲ ਮਿਲਦੀਆਂ ਹਨ ਅਤੇ ਆਪਣੇ ਦੁਖ ਸੁਖ ਸਾਝੇ ਕਰਦੀਆਂ ਹਨ ਸਾਉਣ ਮਹੀਨੇ ਵਿਚ ਤੀਆਂ ਦਾ ਤਿਉਹਾਰ ਨਵੀਆਂ ਵਿਆਹੀਆਂ ਮੁਟਿਆਰਾਂ ਵਾਸਤੇ ਜਿਵੇ ਸੋਨੇ ਤੇ ਸੁਹਾਗੇ ਵਰਗਾ ਹੁੰਦਾ ਹੈ ਉਹ ਪੀਘ ਝੂਟ ਦੀ ਇਹ ਬੋਲ ਬੋਲਦੀ ਹੈ :-
ਇਕ ਸਾਉਣ ਦਾ ਮਹੀਨਾ ਰੁਤ ਪਿਆਰ ਦੀ ,
ਯਾਦ ਮਲੋ ਮਲੀ ਆ ਗੀ ਸੋਹਣੇ ਯਾਰ ਦੀ , ਕਿ
ਕੁੜੀਆਂ ‘ਚ ਗਲ ਛਿੜਗੀ, ਜਦੋ ਪੀਘ ਦੇ ਹੁਲਾਰੇ ਨਾਲ ਸੋਹਣਿਆ ਸਜਣਾਂ ਹਾਣੀਆਂ ਵੇ
ਪਤਿਆਂ ਨਾਲ ਹਿਕ ਭਿੜ ਗਈ ਵੇ
ਜਦੋ ਪੀਘ ਦੇ ਹੁਲਾਰੇ ਨਾਲ ਸੋਹਣਿਆ
ਸਜਣਾਂ ਹਾਣੀਆਂ ਵੇ ਪਤਿਆਂ ਨਾਲ ਹਿਕ ਭਿੜ ਗਈ ਵੇ……
ਇਕ ਸਾਉਣ ਦਾ ਮਹੀਨਾ ਰੁਤ ਪਿਆਰ ਦੀ ।
ਸਾਉਣ ਦੇ ਮਹੀਨੇ ਵਿਚ ਬਚੇ ਅਤੇ ਜੁਆਨ ਵੀ ਇਸ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਇਸ ਮਹੀਨੇ ਵਿਚ ਤਕਰੀਬਨ ਹਰ ਇਕ ਘਰ ਵਿਚ ਮਾਲਪੂੜੇ, ਖੀਰ, ਕੜਾਹ, ਗੁਲਗਲੇ, ਪਕੌੜੇ, ਆਦਿ ਬਣਦੇ ਹਨ।
– ਬਾਕੀ ਕੱਲ੍ਹ ਪੜ੍ਹੋ

Send this to a friend