ਭਾਰਤ ਦੁਨੀਆਂ ਦਾ ਸਭ ਤੋਂ ਸੁਨਹਿਰੀ ਅਤੇ ਗੌਰਵਸ਼ਾਲੀ ਇਤਿਹਾਸ ਵਾਲਾ ਮੁਲਕ ਹੈ। ਭਾਰਤ ਦੀ ਸੁਰਖਿਆ ਜਿਥੇ ਇਕ ਪਾਸੇ ਵਿਸ਼ਾਲ ਹਿਮਾਲਿਆ ਅਤੇ ਗਹਿਰੇ ਸਮੁੰਦਰ ਕਰਦੇ ਹਨ, ਉਥੇ ਦੂਜੇ ਪਾਸੇ ਸਾਡੀ ਸੈਨਾ ਦੁਸ਼ਮਣ ਲਈ ਬੁਲੰਦ ਹੌਂਸਲੇ ਦੇ ਨਾਲ ਇਕ ਮਜ਼ਬੂਤ ਦੀਵਾਰ ਬਣ ਕੇ ਖੜੀ ਹੈ। ਭਾਰਤੀ ਸੈਨਾ ਦੇ ਗੌਰਵਸ਼ਾਲੀ ਇਤਿਹਾਸ ਨੂੰ ਅਗੇ ਵੀ ਜਾਰੀ ਰਖਦਾ ਹੈ ਦੁਨੀਆਂ ਦਾ ਸਭ ਤੋਂ ਵਡਾ ਅਨੁਸ਼ਾਸਿਤ ਯੁਵਾ ਸੰਗਠਨ ਐਨ ਸੀ ਸੀ। ਭਾਰਤੀ ਨੌਜਵਾਨਾਂ ਨੂੰ ਬਚਪਣ ਤੋਂ ਹੀ ਅਨੁਸ਼ਾਸ਼ਨ ਅਤੇ ਦੇਸ਼ਭਗਤੀ ਨਾਲ ਲਬਰੇਜ਼ ਕਰਨ ਦੇ ਉਦੇਸ਼ ਨਾਲ ਐਨ ਸੀ ਸੀ ਲਈ ਪਾਰਲੀਮੈਂਟ ਐਕਟ ਣਣਣ ਿ16 ਅਪ੍ਰੈਲ 1948 ਨੂੰ ਪਾਸ ਕੀਤਾ ਗਿਆ। ਸਕੂਲਾਂ ਅਤੇ ਕਾਲਜਾਂ ਵਿਚ ਐਨ ਸੀ ਸੀ ਦੀ ਰਸਮੀ ਸ਼ੁਰੂਆਤ 15 ਜੁਲਾਈ 1948 ਨੂੰ ਕੀਤੀ ਗਈ। ਐਨ ਸੀ ਸੀ ਵਿਚ ਗਰਲ ਡੀਵੀਜ਼ਨ ਜੁਲਾਈ 1949, ਏਅਰ ਵਿੰਗ 1 ਅਪ੍ਰੈਲ 1950 ਅਤੇ ਨੇਵਲ ਵਿੰਗ ਦੀ ਸ਼ੁਰੁਆਤ ਜੁਲਾਈ 1952 ਵਿਚ ਹੋਈ। ਇਹਨਾਂ ਸਭ ਵਿਚ ਜੂਨੀਅਰ ਡੀਵੀਜ਼ਨ ਦੀ ਭਰਤੀ ਸਕੂਲਾਂ ਅਤੇ ਸੀਨੀਅਰ ਡੀਵੀਜ਼ਨ ਦੀ ਭਰਤੀ ਕਾਲਜਾਂ ਵਿਚ ਕੀਤੀ ਜਾਂਦੀ ਹੈ। ਪੂਰੇ ਭਾਰਤ ਵਿਚ ਅਜਕਲ 13.5 ਲਖ ਤੋਂ ਵੀ ਵਧ ਐਨ ਸੀ ਸੀ ਕੈਡੇਟਸ ਹਨ। ਐਨ ਸੀ ਸੀ ਕੈਡੇਟਸ ਪੂਰੇ ਭਾਰਤ ਦੇ 670 ਜ਼ਿਲਿਆਂ ਦੇ 3600 ਪ੍ਰਾਈਵੇਟ ਸਕੂਲਾਂ, 12012 ਸਰਕਾਰੀ ਸਕੂਲਾਂ ਅਤੇ 5377 ਕਾਲਜਾਂ ਵਿਚੋਂ ਆਉਂਦੇ ਹਨ।
ਐਨ ਸੀ ਸੀ ਸੰਗਠਨ ਡਿਫੈਂਸ ਸੇਕ੍ਰੇਟਰੀ ਦੇ ਤਹਿਤ ਮਿਨਿਸਟ੍ਰੀ ਆਫ ਡਿਫੈਂਸ ਦੇ ਅਧੀਨ ਆਂਦਾ ਹੈ। ਸੰਗਠਨ ਦਾ ਵਿਸਤਾਰ ਦੇਸ਼ਭਰ ਵਿਚ 17 ਡਾਈਰੈਕਟੋਰੇਟ ਦਵਾਰਾ ਕੀਤਾ ਗਿਆ ਹੈ। ਹਰ ਡਾਈਰੈਕਟੋਰੇਟ 14 ਗਰੁਪਾਂ ਵਿਚ, ਹਰ ਗਰੁਪ ਅਗੇ 5-7 ਯੂਨਿਟ/,ਬਟਾਲਿਅਨ ਵਿਚ ਅਤੇ ਬਟਾਲਿਅਨ ਅਗੇ ਕੰਪਨੀ ਅਤੇ ਟਰੂਪ ਵਿਚ ਵਿਸਤਾਰਿਤ ਹੈ। ਹੈਡ ਕਵਾਰਟਰ ਲੈਵਲ ਤੇ ਇਸਨੂੰ ਲੇਫ਼ਟੀਨੇੰਟ ਜਨਰਲ, ਡਾਈਰੈਕਟੋਰੇਟ ਲੈਵਲ ਤੇ ਮੇਜਰ ਜਨਰਲ/ ਬ੍ਰਿਗੇਡਿਯਰ, ਗਰੁਪ ਲੈਵਲ ਤੇ ਬ੍ਰਿਗੇਡਿਯਰ/ ਕਰਨਲ ਅਤੇ ਯੂਨਿਟ ਲੈਵਲ ਤੇ ਕਰਨਲ/ ਲੇਫ਼ਟੀਨੇੰਟ ਕਰਨਲ ਆਪਣੇ ਦਿਸ਼ਾ ਨਿਰਦੇਸ਼ਾਂ ਨਾਲ ਸੰਚਾਲਿਤ ਕਰਦੇ ਹਨ। ਕਾਲਜ਼ ਲੈਵਲ ਤੇ ਐਨ ਸੀ ਸੀ ਨੂੰ ਲੇਫ਼ਟੀਨੇੰਟ, ਕੈਪਟੇਨ ਜਾਂ ਮੇਜਰ ਰੈਂਕ ਦੇ ਏ ਐਨ ਓ ਚਲਾਉਂਦੇ ਹਨ, ਜਦਕਿ ਸਕੂਲ ਲੈਵਲ ਤੇ ਇਸ ਨੂੰ ਥਰਡ ਆਫ਼ਿਸਰ, ਸੈਕੰਡ ਆਫ਼ਿਸਰ, ਫਰਸਟ ਆਫ਼ਿਸਰ ਜਾਂ ਚੀਫ਼ ਆਫ਼ਿਸਰ ਰੈਂਕ ਦੇ ਏ ਐਨ ਓ ਸੰਭਾਲਦੇ ਹਨ। ਪੂਰੇ ਦੇਸ਼ ਵਿਚ ਇਸਦੇ 95 ਗਰੁਪ ਹੈਡ ਕਵਾਰਟਰ ਹਨ ਜਿਹਨਾਂ ਵਿਚ 667 ਆਰਮੀ ਵਿੰਗ ਯੂਨਿਟ, 61 ਨੇਵਲ ਅਤੇ 61 ਏਅਰ ਵਿੰਗ ਯੂਨਿਟ ਹਨ।
ਐਨ ਸੀ ਸੀ ਦਾ ਤਿੰਨ ਰੰਗ ਦਾ ਝੰਡਾ 1954 ਵਿਚ ਅਪਣਾਇਆ ਗਿਆ, ਜਿਸ ਵਿਚ ਲਾਲ ਰੰਗ ਥਲ ਸੈਨਾ, ਗਹਿਰਾ ਨੀਲਾ ਰੰਗ ਜਲ ਸੈਨਾ ਅਤੇ ਹਲਕਾ ਨੀਲਾ ਰੰਗ ਹਵਾਈ ਸੈਨਾ ਦੀ ਪਹਿਚਾਣ ਹੈ। ਇਸ ਵਿਚ ਸੁਨਹਿਰੇ ਰੰਗ ਨਾਲ ਲਿਖਿਆ ਹੈ ਐਨ ਸੀ ਸੀ ਅਤੇ 17 ਨਿਦੇਸ਼ਾਲਯਾ ਨੂੰ ਦਿਖਾਂਦੇ ਹਨ 17 ਕਮਲ ਦੇ ਫੁਲ। ਐਨ ਸੀ ਸੀ ਸਾਂਗ ਵਜ਼ੋਂ 1963 ਵਿਚ ਠਕਦਮ ਮਿਲਾ ਕੇ ਚਲਠ ਚੁਣਿਆ ਗਿਆ। 1974 ਵਿਚ ਇਸਨੂੰ ਭਾਰਤੀ ਯੁਵਾ ਉਮੀਦਾਂ ਦੇ ਮੁਤਾਬਿਕ ਠਹਮ ਸਭ ਹਿੰਦੀ ਹੈਠ ਕੀਤਾ ਗਿਆ ਅਤੇ ਆਖਿਰਕਾਰ 1980 ਵਿਚ ਐਨ ਸੀ ਸੀ ਸਾਂਗ ਹੋਇਆ ਠਹਮ ਸਭ ਭਾਰਤੀਯ ਹੈਂਠ, ਜੋ ਅਜ ਵੀ ਕੈਡੇਟਸ ਵਿਚ ਗ਼ਜ਼ਬ ਦਾ ਜੋਸ਼ ਭਰਦਾ ਹੈ। 12 ਅਕਤੂਬਰ 1980 ਨੂੰ 12ਵੀਂ ਸੀ ਏ ਸੀ ਮੀਟਿੰਗ ਵਿਚ ਐਨ ਸੀ ਸੀ ਦੇ ਮਾਟੋ ਨੂੰ ਵੀ ਬੜੇ ਸੋਚ ਵਿਚਾਰ ਦੇ ਬਾਅਦ ਠਏਕਤਾ ਅਤੇ ਅਨੁਸ਼ਾਸ਼ਨਠਚੁਣਿਆ ਗਿਆ। ਹਰ ਸਾਲ ਨਵੰਬਰ ਦੇ ਚੌਥੇ ਐਤਵਾਰ ਨੂੰ ਐਨ ਸੀ ਸੀ ਦਿਵਸ ਮਨਾਇਆ ਜਾਂਦਾ ਹੈ।
ਐਨ ਸੀ ਸੀ ਦਾ ਉਦੇਸ਼ ਹੈ ਨੌਜਵਾਨਾਂ ਦਾ ਚਰਿਤਰ ਨਿਰਮਾਣ ਕਰਨਾ, ਅਨੁਸ਼ਾਸ਼ਨ, ਭਵਿਖ ਦੀ ਲੀਡਰਸ਼ਿਪ ਤਿਆਰ ਕਰਨਾ, ਧਰਮ ਨਿਰਪਖਤਾ ਦੇ ਗੁਣ ਭਰਨਾ, ਨੌਜਵਾਨਾਂ ਨੂੰ ਸੰਗਠਿਤ, ਨਿਪੁੰਨ ਅਤੇ ਪ੍ਰੇਰਿਤ ਮਨੁਖੀ ਸਰੋਤ ਦੇ ਰੂਪ ਵਿਚ ਢਾਲਣਾ ਅਤੇ ਉਹਨਾਂ ਲਈ ਸ਼ਸ਼ਤ੍ਰਧਾਰੀ ਸੈਨਾ ਵਿਚ ਭਰਤੀ ਲਈ ਢੁਕਵਾਂ ਮਾਹੌਲ ਤਿਆਰ ਕਰਨਾ।
ਐਨ ਸੀ ਸੀ ਵਿਚ ਜੂਨੀਅਰ ਡੀਵੀਜ਼ਨ ਵਿਚ ਐਨਰੋਲਮੇੰਟ ਲਈ ਸਕੂਲਾਂ ਦੇ ਵਿਦਿਆਰਥੀ ਜੋ 13 ਤੋਂ 18.5 ਸਾਲ ਦੀ ਉਮਰ ਦੇ ਹੋਣ ਅਤੇ ਸੀਨੀਅਰ ਡੀਵੀਜ਼ਨ ਵਿਚ ਕਾਲਜ਼ਾਂ ਦੇ 26 ਸਾਲ ਤਕ ਦੀ ਉਮਰ ਦੇ ਵਿਧਿਆਰਥੀ ਅਪਲਾਈ ਕਰ ਸਕਦੇ ਹਨ। ਚੰਗੇ ਚਰਿਤਰ ਅਤੇ ਸ਼ਰੀਰਿਕ ਤੋਰ ਤੇ ਫਿਟ ਵਿਧਿਆਰਥੀਆਂ ਨੂੰ ਭਰਤੀ ਕੀਤਾ ਜਾਂਦਾ ਹੈ। ਜਿਹੜੀ ਸੰਸਥਾਵਾਂ ਵਿਚ ਐਨ ਸੀ ਸੀ ਨਹੀਂ ਹੈ ਉਸਦੇ ਵਿਧਿਆਰਥੀ ਦੂਸਰੀ ਸੰਸਥਾਵਾਂ ਵਿਚ ਓਪਨ ਕੈਟਾਗਰੀ ਵਿਚ ਭਰਤੀ ਹੋ ਸਕਦੇ ਹਨ।
ਦੇਸ਼ ਨਿਰਮਾਣ ਵਰਗੇ ਪਵਿਤਰ ਕੰਮ ਵਿਚ ਲਗੇ ਯੁਵਾ ਸੰਗਠਨ ਐਨ ਸੀ ਸੀ ਵਿਚ ਭਰਤੀ ਹੋਣ ਤੋਂ ਬਾਅਦ ਹਰ ਕੈਡੇਟ ਲਈ ਆਪਣੇ ਦੇਸ਼ ਲਈ ਸੇਵਾ ਕਰਨ ਦੇ ਜੋਸ਼ ਅਤੇ ਜਨੂਨ ਨੂੰ ਸਹੀ ਢੰਗ ਨਾਲ ਸੇਧ ਅਤੇ ਸਹੀ ਮੰਚ ਪ੍ਰਦਾਨ ਕਰਦਾ ਹੈ ਐਨ ਸੀ ਸੀ। ਭਰਤੀ ਤੋਂ ਬਾਅਦ ਸੰਸਥਾਵਾਂ ਵਿਚ ਨਿਯੁਕਤ ਏ ਐਨ ਓ ਜੋ ਕਿ ਸੈਕੰਡ ਲੈਵਲ ਆਫ਼ਿਸਰ ਹੁੰਦੇ ਹਨ, ਦੀ ਦੇਖਰੇਖ ਵਿਚ ਬਟਾਲੀਅਨ ਦਾ ਪੀ ਆਈ ਸਟਾਫ਼ ਕੈਡੇਟਸ ਨੂੰ ਡਰਿਲ ਅਤੇ ਹਥਿਆਰਾਂ ਦੀ ਪ੍ਰੈਕਟਿਸ ਕਰਾਉਂਦਾ ਹੈ। ਏ ਐਨ ਓ ਕੈਡੇਟਸ ਨੂੰ ਮਿਲਿਟ੍ਰੀ ਇਤਿਹਾਸ, ਐਨ ਸੀ ਸੀ ਸੰਗਠਨ ਦੀ ਜਾਣਕਾਰੀ, ਸੇਫਟੀ ਨਿਯਮ, ਅਪਾਤਕਲੀਨ ਸੇਵਾਵਾਂ, ਫਸਟ ਏਡ, ਰਾਸ਼ਟਰੀ ਏਕਤਾ, ਚਰਿਤਰ ਨਿਰਮਾਣ, ਸਮਾਜਿਕ ਸੇਵਾ ਦਾ ਮਹਤਵ, ਸਾਫ ਸਫਾਈ ਆਦਿ ਬਾਰੇ ਸਿਖਿਅਤ ਕਰਦਾ ਹੈ। ਸਮੇਂ ਸਮੇਂ ਤੇ ਕੈਡੇਟਸ ਨੂੰ ਕੈੰਪ ਟ੍ਰੇਨਿੰਗ, ਸਮਾਜ ਭਲਾਈ, ਫਾਇਰਿੰਗ, ਵਾਤਾਵਰਨ ਸਰੰਖਣ, ਡਿਜ਼ੀਟਲ ਲੈਣ ਦੇਣ, ਖੂਨ ਦਾਨ, ਨੇਤਰ ਦਾਨ, ਸਵਛਤਾ ਅਭਿਆਨ, ਸੰਸਕ੍ਰਿਤਿਕ ਗਤੀਵਿਧੀਆਂ ਅਤੇ ਹੋਰ ਕਈ ਤਰਾਂ ਦੇ ਸ੍ਰਿਜਨਾਤਮਕ ਕੰਮਾਂ ਦਵਾਰਾ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਕੈੰਪ ਦੇ ਦੌਰਾਨ ਕੈਡੇਟਸ ਅੰਦਰ ਭਾਈਚਾਰੇ ਦੀ ਭਾਵਨਾ ਮਜ਼ਬੂਤ ਕਰ ਕੇ ਉਹਨਾਂ ਨੂੰ ਇਕਠੇ ਮਿਲ ਕੇ ਰਹਿਣਾ, ਖਾਣਾ, ਖੇਡਣਾ, ਚੁਣੌਤੀਆਂ ਦਾ ਸਾਹਮਣਾ ਕਰਨਾ, ਹਥਿਆਰਾਂ ਨੂੰ ਖੋਲ੍ਹਣਾ ਜੋੜਨਾ ਅਤੇ ਜੂਨੀਅਰ ਕੈਡੇਟਸ ਦਾ ਖਿਆਲ ਰਖਣਾ ਸਿਖਾਇਆ ਜਾਂਦਾ ਹੈ। ਕੈਡੇਟਸ ਨੂੰ ਯੋਗ ਦਵਾਰਾ ਆਪਣੇ ਮਨ ਅਤੇ ਭਾਵਨਾਵਾਂ ਤੇ ਕੰਟਰੋਲ ਕਰਨਾ ਸਿਖਾਇਆ ਜਾਂਦਾ ਹੈ। ਟ੍ਰੇਨਿੰਗ ਦੌਰਾਨ ਕੈਡੇਟਸ ਨੂੰ ਚੰਗਾ ਪ੍ਰਦਰਸ਼ਨ ਕਰਨ ਤੇ ਲਾਂਸ ਕਾਰਪੋਰਲ, ਕਾਰਪੋਰਲ, ਸਰਜੇਂਟ, ਅੰਡਰ ਆਫ਼ਿਸਰ ਅਤੇ ਸੀਨੀਅਰ ਆਫ਼ਿਸਰ ਆਦਿ ਰੈਂਕ ਦਿਤੇ ਜਾਂਦੇ ਹਨ। ਕਿਸੇ ਵੀ ਕੈਡੇਟ ਲਈ ਐਨ ਸੀ ਸੀ ਟ੍ਰੇਨਿੰਗ ਦੌਰਾਨ ਰਾਜਪਥ ਤੇ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਿਲ ਹੋਣਾ ਸਪਨੇ ਦੇ ਸਾਕਾਰ ਹੋਣਾ ਅਤੇ ਮੀਲ ਪਥਰ ਹਾਸਿਲ ਕਰਨ ਵਰਗਾ ਹੁੰਦਾ ਹੈ।
ਸੰਸਥਾ ਦੇ ਐਨ ਸੀ ਸੀ ਇੰਚਾਰਜ ਨੂੰ ਆਫ਼ਿਸਰ ਟ੍ਰੇਨਿੰਗ ਅਕੈਡਮੀ ਕਾੰਪਟੀ ਜਾਂ ਗਵਾਲੀਅਰ ਤੋਂ 3 ਮਹੀਨੇ ਦੀ ਸਖ਼ਤ ਟ੍ਰੇਨਿੰਗ ਕਰਾ ਕੇ ਏ ਐਨ ਓ ਬਣਾਇਆ ਜਾਂਦਾ ਹੈ। ਸੀਨੀਅਰ ਡੀਵੀਜ਼ਨ ਦੇ ਏ ਐਨ ਓ ਨੂੰ ਟ੍ਰੇਨਿੰਗ ਤੋਂ ਬਾਅਦ ਲੇਫ਼ਟੀਨੇੰਟ ਰੈਂਕ ਦੇ ਨਾਲ ਅਤੇ ਜੂਨੀਅਰ ਡੀਵੀਜ਼ਨ ਏ ਐਨ ਓ ਨੂੰ ਥਰਡ ਆਫ਼ਿਸਰ ਰੈਂਕ ਦੇ ਨਾਲ ਕਮਿਸ਼ਨ ਪ੍ਰਦਾਨ ਕੀਤਾ ਜਾਂਦਾ ਹੈ। ਸੀਨੀਅਰ ਡੀਵੀਜ਼ਨ ਵਿਚ ਸਰਵਿਸ ਦੇ ਦੌਰਾਨ ਏ ਐਨ ਓ ਨੂੰ ਲੇਫ਼ਟੀਨੇੰਟ ਤੋਂ ਬਾਅਦ ਕੈਪਟਨ ਅਤੇ ਮੇਜਰ ਰੈਂਕ ਤਕ ਪ੍ਰਮੋਸ਼ਨ ਦਿਤੀ ਜਾਂਦੀ ਹੈ ਜਦਕਿ ਜੂਨੀਅਰ ਡੀਵੀਜ਼ਨ ਵਿਚ ਥਰਡ ਆਫ਼ਿਸਰ ਤੋਂ ਬਾਅਦ ਸੈਕੰਡ ਆਫ਼ਿਸਰ, ਫਸਟ ਆਫ਼ਿਸਰ ਅਤੇ ਚੀਫ਼ ਆਫ਼ਿਸਰ ਰੈਂਕ ਤਕ ਪ੍ਰਮੋਸ਼ਨ ਹੈ।ਐਨ ਸੀ ਸੀ ਕੈਡੇਟਸ ਜੂਨੀਅਰ ਡੀਵੀਜ਼ਨ ਵਿਚ 2 ਸਾਲ ਦੀ ਟ੍ਰੇਨਿੰਗ ਦੇ ਦੌਰਾਨ ਘਟੋ ਘਟ 75 ਫੀਸਦੀ ਪੀਰੀਅਡ ਅਤੇ ਇਕ ਸਲਾਨਾ ਟ੍ਰੇਨਿੰਗ ਕੈੰਪ ਲਗਾਉਣ ਦੇ ਬਾਅਦ ਏ ਸਰਟੀਫਿਕੇਟ ਦੀ ਪ੍ਰੀਖਿਆ ਦੇ ਸਕਦੇ ਹਨ। ਸੀਨੀਅਰ ਡੀਵੀਜ਼ਨ ਵਿਚ ਕੈਡੇਟਸ 3 ਸਾਲ ਦੀ ਟ੍ਰੇਨਿੰਗ ਦੌਰਾਨ ਦੂਜੇ ਸਾਲ ਵਿਚ ਘਟੋ ਘਟ 75 ਫੀਸਦੀ ਪੀਰੀਅਡ ਅਤੇ ਇਕ ਏ ਟੀ ਸੀ/ਐਨ ਆਈ ਸੀ/ਆਰ ਡੀ ਸੀ ਜਾਂ ਆਰਮੀ ਅਟੈਚਮੇੰਟ ਕੈੰਪ ਲਗਾਉਣ ਤੋਂ ਬਾਅਦ ਬੀ ਸਰਟੀਫਿਕੇਟ ਦੀ ਪ੍ਰੀਖਿਆ ਦੇ ਸਕਦੇ ਹਨ। ਜੇ ਪਹਿਲਾਂ ਤੋਂ ਏ ਸਰਟੀਫਿਕੇਟ ਪਾਸ ਹੈ ਤਾਂ ਪ੍ਰੀਖਿਆ ਵਿਚ ਕੈਡੇਟਸ ਨੂੰ ਬੋਨਸ ਅੰਕ ਦਿਤੇ ਜਾਂਦੇ ਹਨ। ਸੀ ਸਰਟੀਫਿਕੇਟ ਪ੍ਰੀਖਿਆ ਲਈ ਤੀਸਰੇ ਸਾਲ ਵਿਚ ਇਕ ਕੈੰਪ ਅਤੇ ਬੀ ਸਰਟੀਫਿਕੇਟ ਪਾਸ ਹੋਣਾ ਜਰੂਰੀ ਹੈ। ਪ੍ਰੀਖਿਆ ਦੇ ਮੁਲਾਂਕਣ ਤੋਂ ਬਾਅਦ ਪਾਸ ਕੈਡੇਟਸ ਨੂੰ ਏ, ਬੀ ਜਾਂ ਸੀ ਗ੍ਰੈਡ ਦਿਤਾ ਜਾਂਦਾ ਹੈ।
ਪਾਸ ਕੈਡੇਟਸ ਨੂੰ ਰਾਜ ਅਤੇ ਕੇਂਦਰ ਸਰਕਾਰ ਦਵਾਰਾ ਅਗੇ ਪੜਾਈ ਵਿਚ, ਰੋਜ਼ਗਾਰ ਵਿਚ ਤਾਂ ਛੂਟ ਦਿਤੀ ਹੀ ਜਾਂਦੀ ਹੈ, ਬਲਕਿ ਚੰਗਾ ਪ੍ਰਦਰਸ਼ਨ ਕਰਨ ਤੇ ਕੈਡੇਟਸ ਨੂੰ ਮੈਡਲ, ਨਕਦ ਇਨਾਮ ਅਤੇ ਸਕਾਲਰਸ਼ਿਪ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਸੀ ਸਰਟੀਫਿਕੇਟ ਹੋਲਡਰ ਕੈਡੇਟਸ ਦੇ ਲਈ ਹਰ ਸਾਲ ਆਈ ਐਮ ਏ ਦੇਹਰਾਡੂਨ ਵਿਚ 64 ਵਕੇਂਸੀ, ਓ ਟੀ ਏ ਵਿਚ 100, ਓ ਟੀ ਏ ਚੇਨਈ ਵਿਚ ਸ਼ਾਰਟ ਸਰਵਿਸ ਕਮੀਸ਼ਨ ਵਿਚ 50 ਵਕੇਂਸੀ ਰਖੀਆਂ ਜਾਂਦੀਆਂ ਹਨ। ਨੇਵੀ ਦੇ ਹਰ ਕੋਰਸ ਵਿਚ 6 ਵਕੇਂਸੀ ਅਤੇ ਏਅਰ ਫੋਰਸ ਦੇ ਹਰ ਕੋਰਸ ਵਿਚ 10 ਫੀਸਦੀ ਵਕੇਂਸੀ ਰਖੀਆਂ ਜਾਂਦੀਆਂ ਹਨ। ਪੈਰਾਮਿਲਟਰੀ ਅਤੇ ਟੇਲੀਕਮੁਨੀਕੇਸ਼ਨ ਵਿਭਾਗ ਵਿਚ ਭਰਤੀ ਦੌਰਾਨ ਬੋਨਸ ਅੰਕ ਅਤੇ ਪ੍ਰਾਈਵੇਟ ਸੈਕਟਰ ਵਿਚ ਵੀ ਸੀ ਸਰਟੀਫਿਕੇਟ ਧਾਰਕਾਂ ਨੂੰ ਤਰਜ਼ੀਹ ਦਿਤੀ ਜਾਂਦੀ ਹੈ। ਕੈਡੇਟਸ ਨੂੰ ਹਰ ਸਾਲ 1017 ਸਹਾਰਾ ਸਕਾਲਰਸ਼ਿਪ, 1000 ਕੈਡੇਟਸ ਵੈਲਫੇਅਰ ਸੋਸਾਇਟੀ ਸਕਾਲਰਸ਼ਿਪ, 760 ਗ੍ਰੁਪ ਲੈਵਲ ਤੇ ਬੈਸਟ ਕੈਡਿਟ ਅਵਾਰਡ, ਆਰ ਡੀ ਸੀ ਅਤੇ ਥਲ ਸੈਨਾ ਕੈੰਪ ਵਿਚ ਭਾਗ ਲੈਣ ਵਾਲੇ ਕੈਡੇਟਸ ਨੂੰ 1000 ਰੁਪਏ ਅਤੇ ਸ਼ਲਾਗਾਯੋਗ ਪ੍ਰਦਰਸ਼ਨ ਤੇ ਮੁਖਮੰਤਰੀ ਅਤੇ ਗਵਰਨਰ ਅਵਾਰਡ ਦਿਤੇ ਜਾਂਦੇ ਹਨ।ਭਾਰਤ ਜਿਥੇ ਆਪਣੇ ਨਿਡਰ ਜਵਾਨਾਂ ਦਾ ਸਨਮਾਨ ਕਰਦਾ ਹੈ, ਉਥੇ ਹੀ ਨੌਜਵਾਨਾਂ ਨੂੰ ਦੇਸ਼ਭਗਤੀ ਦੀ ਭਾਵਨਾ ਵਿਕਸਿਤ ਕਰਨ ਲਈ ਐਨ ਸੀ ਸੀ ਵਰਗਾ ਯੁਵਾ ਮੰਚ ਵੀ ਮੁਹਈਆ ਕਰਦਾ ਹੈ। ਸੈਨਾ ਬਾਹਰੀ ਹਮਲੇ ਤੋਂ ਦੇਸ਼ ਨੂੰ ਸੁਰਖਿਅਤ ਕਰਦੀ ਹੈ ਅਤੇ ਐਨ ਸੀ ਸੀ ਕੈਡੇਟਸ ਦੇਸ਼ ਨਿਰਮਾਣ ਵਿਚ ਆਪਣਾ ਬਹੁਮੁਲਾ ਯੋਗਦਾਨ ਦੇ ਕੇ ਦੇਸ਼ ਨੂੰ ਦੁਨੀਆਂ ਦੇ ਨਕਸ਼ੇ ਤੇ ਸਿਰਮੌਰ ਮੁਲਕ ਬਣਾ ਸਕਦੇ ਹਨ। ਸਰਕਾਰਾਂ ਦਾ ਵੀ ਫਰਜ਼ ਹੈ ਕਿ ਐਨ ਸੀ ਸੀ ਵਰਗੇ ਦੇਸ਼ ਨਿਰਮਾਣ ਵਿਚ ਲਗੇ ਯੁਵਾ ਸੰਗਠਨ ਦੇ ਯੋਗਦਾਨ ਨੂੰ ਸਹੀ ਸਨਮਾਨ ਦੇਵੇ ਅਤੇ ਇਸਨੂੰ ਹਰ ਪਖੋਂ ਵਿਤੀ, ਸਮਾਜਿਕ ਅਤੇ ਪ੍ਰੇਰਨਾਦਾਇਕ ਸਹਿਯੋਗ ਦੇਵੇ। ਜੈ ਹਿੰਦ।
ਯੁਵਾ ਸ਼ਕਤੀ ਲਈ ਦੇਸ਼ ਸੇਵਾ ਦਾ ਸਹੀ ਮੰਚ : ਐਨ ਸੀ ਸੀ



