ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ (ਜਿਸ ਨੂੰ ਕਿ ਏਸ਼ੀਆ ਮਹਾਂਦੀਪ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ) ਦੇ ਛੋਟੇ ਜਿਹੇ ਕਸਬੇ ਮਿੰਗੋਰਾ ’ਚ ਪਿਤਾ ਜਿਉਦੀਨ ਯੂਸਫ਼ਜ਼ਈ ਦੇ ਘਰ ਮਾਤਾ ਤੋਰ ਪੇਕਾਈ ਯੂਸਫਜ਼ਈ ਦੀ ਕੁਖੋਂ ਹੋਇਆ।ਆਪਣੇ ਤੋਂ ਉਮਰ ਵਿਚ ਦੋ ਛੋਟੇ ਭਰਾਵਾ ਦੀ ਇਸ ਭੈਣ ਦਾ ਨਾਮ ਉਸ ਦੇ ਪਰਿਵਾਰ ਨੇ ਦਖਣੀ ਅਫ਼ਗ਼ਾਨਿਸਤਾਨ ਦੀ ਇਕ ਮਸ਼ਹੂਰ ਪਸ਼ਤੂ ਕਵੀ ਅਤੇ ਯੋਧਾ ਔਰਤ ਦੇ ਨਾਮ ਤੋਂ ਰਖਿਆ ਗਿਆ।ਉਸ ਦਾ ਅੰਤਿਮ ਨਾਮ ਯੂਸਫਜ਼ਈ, ਇਕ ਵਡੇ ਪਸ਼ਤੂਨ ਕਬਾਇਲੀ ਸੰਘਰਸ਼ ਦਾ ਹੈ ਜੋ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਪ੍ਰਮੁਖ ਹੈ । ਮਲਾਲਾ ਅਜ ਪੂਰੇ ਸੰਸਾਰ ਵਿਚ ਆਪਣੇ ਦੁਆਰਾ ਲੜਕੀਆਂ ਦੀ ਸਿਖਿਆ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਕਾਰਨ ਪ੍ਰਸਿਧ ਹੈ।
ਮਲਾਲਾ ਦੇ ਪਿਤਾ ਜੋ ਕਿ ਖ਼ੁਦ ਇਕ ਕਵੀ ਹੋਣ ਦੇ ਨਾਲ ਨਾਲ ਕੌਸ਼ਲ ਨਾਮ ਦਾ ਇਕ ਨਿਜੀ ਸਕੂਲ ਵੀ ਚਲਾਉਂਦੇ ਰਹੇ, ਨੇ ਹੀ ਮਲਾਲਾ ਨੂੰ ਬਚਪਨ ਵਿਚ ਖ਼ੁਦ ਹੀ ਪੜਾਇਆ।ਮਲਾਲਾ ਦੇ ਪਿਤਾ ਹਮੇਸ਼ਾ ਬਚਿਆ ਨੂੰ ਸਕੂਲੀ ਸਿਖਿਆ ਮੁਹਈਆ ਕਰਵਾਉਣ ਲਈ ਆਪਣੀ ਅਵਾਜ਼ ਬੁਲੰਦ ਕਰਦੇ ਰਹਿੰਦੇ ਇਸ ਹੀ ਸਿਲਸਿਲੇ ਵਿਚ ਸਤੰਬਰ 2008 ’ਚ ਉਸ ਦੇ ਪਿਤਾ ਮਲਾਲਾ ਨੂੰ ਪੇਸ਼ਾਵਰ ਵਿਚ ਇਕ ਸਥਾਨਕ ਪ੍ਰੈਸ ਕਲਬ ਵਿਚ ਲੈ ਕੇ ਗਏ ਜਿਥੇ ਮਲਾਲਾ ਨੂੰ ਵੀ ਪਹਿਲੀ ਵਾਰ ਬੋਲਣ ਦਾ ਮੌਕਾ ਮਿਲਿਆ ਅਤੇ ਉਸ ਦੀ ਇਸ ਵਾਰਤਾ ਨੂੰ ਸਥਾਨਕ ਅਖ਼ਬਾਰਾਂ ਅਤੇ ਟੀ.ਵੀ ਚੈਨਲਾਂ ਨੇ ਕਵਰੇਜ ਕੀਤਾ ।2009 ‘ਚ ਯੂਸਫ਼ਜ਼ਈ ਨੇ ‘ਵਾਰ ਐਡ ਪੀਸ’ ਨਾਮਕ ਇਕ ਸੰਸਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿਤਾ ਜਿਸ ਦਾ ਮਕਸਦ ਬਚਿਆ ਨੂੰ ਸਮਾਜਿਕ ਸਰੋਕਾਰਾਂ,ਮੁਸ਼ਕਲਾਂ ਲਈ ਵਿਚਾਰ ਵਟਾਂਦਰਾ ਕਰਨ ਲਈ ਉਤਸ਼ਾਹਿਤ ਕਰਨਾ ਸੀ।2009 ‘ਚ ਹੀ ਮਲਾਲਾ ਦੇ ਪਿਤਾ ਨੇ ਆਪਣੀ ਹੋਣਹਾਰ ਪੁਤਰੀ ਨੂੰ ਬੀ.ਬੀ.ਸੀ ਦੀ ਉਰਦੂ ਵੈਬਸਾਈਟ ਤੇ ਬਲਾਗ ਲਿਖਣ ਲਈ ਰਜ਼ਾਮੰਦੀ ਦੇ ਦਿਤੀ ਜਿਸ ਵਿਚ ਲੜਕੀਆਂ ਤੇ ਸਵਾਤ ਘਾਟੀ ਵਿਚ ਤਾਲਿਬਾਨ ਦੁਆਰਾ ਲਗਾਈਆਂ ਜਾਂਦੀਆਂ ਪਾਬੰਦੀਆਂ ਜਿਵੇਂ ਸਕੂਲੀ ਸਿਖਿਆ ਤੋਂ ਵਾਂਝੇ ਰਖਣਾ, ਸੰਗੀਤ ਤੇ ਰੋਕ ਅਤੇ ਟੈਲੀਵਿਜ਼ਨ ਨਾ ਵੇਖਣ ਦੇਣਾ ਬਾਰੇ ਲਿਖਣਾ ਸੀ।ਮਲਾਲਾ ਦੀ ਉਮਰ ਉਸ ਵੇਲੇ ਕੇਵਲ 11 ਸਾਲ ਦੀ ਹੀ ਸੀ । 3 ਜਨਵਰੀ 2009 ਨੂੰ ਮਲਾਲਾ ਦਾ ਪਹਿਲਾ ਬਲਾਗ ਬੀ.ਬੀ.ਸੀ ਦੀ ਉਰਦੂ ਵੈਬਸਾਈਟ ਤੇ ਪੋਸਟ ਕੀਤਾ ਗਿਆ ਜਿਸ ਵਿਚ ਉਸ ਨੇ ਸਵਾਤ ਵਿਚ ਫੋਜ਼ੀ ਕਾਰਵਾਈ ਦੌਰਾਨ ਡਰ ਕਾਰਨ ਸਕੂਲ ਵਿਚ ਕੁਝ ਹੀ ਲੜਕੀਆਂ ਦੇ ਸਕੂਲ ਜਾਣ ਅਤੇ ਅੰਤ ਵਿਚ ਸਕੂਲ ਦੇ ਬੰਦ ਹੋਣ ਦਾ ਜ਼ਿਕਰ ਸੀ।
ਤਾਲਿਬਾਨ ਨੇ 15 ਜਨਵਰੀ 2009 ‘ਚ ਲੜਕੀਆਂ ਦੇ ਸਕੂਲ ਜਾਣ ਤੇ ਫ਼ਤਵਾ ਜਾਰੀ ਕਰ ਕੇ ਮੁਕੰਮਲ ਪਾਬੰਦੀ ਲਗਾ ਦਿਤੀ।ਉਨ੍ਹਾਂ ਨੇ ਕਈ ਸਕੂਲਾਂ ਨੂੰ ਵੀ ਤਬਾਹ ਕਰ ਦਿਤਾ।ਮਲਾਲਾ ਇਸ ਸਾਰੇ ਬਿਰਤਾਂਤ ਦਾ ਪ੍ਰਗਟਾਵਾਂ ਆਪਣੇ ਬਲਾਗ ਤੇ ਕਰਦੀ ਰਹੀ ਫਿਰ ਇਸ ਤੋਂ ਬਾਅਦ ਤਾਲਿਬਾਨ ਦੁਆਰਾ ਲੜਕੀਆਂ ਤੇ ਸਕੂਲ ਨਾ ਜਾਣ ਦੀ ਪਾਬੰਦੀ ਇਸ ਸ਼ਰਤ ਤੇ ਹਟਾਈ ਗਈ ਕਿ ਉਨ੍ਹਾਂ ਨੂੰ ਸਕੂਲ ਜਾਣ ਸਮੇਂ ਬੁਰਕਾ ਪਹਿਨ ਕੇ ਜਾਣਾ ਪਵੇਗਾ। ।2011‘ਚ ਉਸ ਨੂੰ ਪਾਕਿਸਤਾਨ ਦਾ ਪਹਿਲਾ ਰਾਸ਼ਟਰੀ ਨੌਜਵਾਨ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਜਦੋਂ ਉਸ ਨੂੰ ਇਸ ਪੁਰਸਕਾਰ ਨਾਲ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਾਜਾ ਗਿਲਾਨੀ ਨੇ ਸਨਮਾਨਿਤ ਕੀਤਾ ਤਾਂ ਉਸ ਨੇ ਇਛਾ ਪ੍ਰਗਟ ਕੀਤੀ ਉਹ ਸਿਖਿਆ ਦੇ ਪ੍ਰਸਾਰ ਲਈ ਇਕ ਨਵੀਂ ਰਾਜਨੀਤਕ ਪਾਰਟੀ ਦੀ ਸਥਾਪਨਾ ਕਰਨੀ ਚਾਹੁੰਦੀ ਹੈ।ਪ੍ਰਧਾਨ ਮੰਤਰੀ ਦੇ ਦਖ਼ਲ ਤੋਂ ਬਾਅਦ ਸਵਾਤ ਘਾਟੀ ਵਿਚ ਇਕ ਆਈ.ਟੀ ਕੈਂਪਸ ਦੀ ਸਥਾਪਨਾ ਵੀ ਹੋਈ।ਮਲਾਲਾ ਇਸ ਤੋ ਬਾਅਦ ਵੀ ਲੜਕੀਆਂ ਦੇ ਅਧਿਕਾਰਾਂ ਦੀ ਅਵਾਜ਼ ਵਖ ਵਖ ਮਾਧਿਅਮ ਰਾਹੀ ਬੁਲੰਦ ਕਰਦੀ ਰਹੀ।ਜਿਸ ਰਫ਼ਤਾਰ ਨਾਲ ਮਲਾਲਾ ਦੀ ਅਵਾਜ਼ ਮਨੁਖ ਅਧਿਕਾਰਾਂ ਲਈ ਬੁਲੰਦ ਹੋ ਰਹੀ ਸੀ ਉਸ ਹੀ ਤੇਜ਼ੀ ਨਾਲ ਉਸ ਦੀ ਜਾਨ ਨੂੰ ਵੀ ਖ਼ਤਰਾ ਵਧ ਰਿਹਾ ਸੀ।9 ਅਕਤੂਬਰ 2012 ਵਾਲੇ ਦਿਨ ਜਦੋਂ ਮਲਾਲਾ ਆਪਣੇ ਸਹੇਲੀਆਂ ਨਾਲ ਸਕੂਲ ਤੋਂ ਬਸ ਰਾਹੀ ਘਰ ਨੂੰ ਵਾਪਸ ਆ ਰਹੀ ਸੀ ਤਾਂ ਇਕ ਬੰਦੂਕਧਾਰੀ ਨੇ ਬਸ ਅੰਦਰ ਦਾਖਲ ਹੋ ਕੇ ਮਲਾਲਾ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਜੋ ਕਿ ਉਸ ਦੇ ਦਿਮਾਗ਼ ਕੌਲ ਤੋਂ ਹੁੰਦੀ ਹੋਈ ਉਸ ਦੇ ਮੋਢੇ ਤਾਂ ਜਾ ਲਗੀ।ਗੰਭੀਰ ਜ਼ਖ਼ਮੀ ਹਾਲਤ ਵਿਚ ਮਲਾਲਾ ਨੂੰ ਜਹਾਜ਼ ਰਾਹੀ ਪੇਸ਼ਾਵਰ ਦੇ ਫੋਜ਼ੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ।ਇਸ ਤੋਂ ਬਾਅਦ ਉਸ ਨੂੰ ਅਗਾਂਹ ਇਲਾਜ ਲਈ ਰਾਵਲਪਿੰਡੀ ਦੇ ਫੋਜ਼ੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰ ਮੁਮਤਾਜ਼ ਖ਼ਾਨ ਨੇ ਉਸਦੇ 70 ਪ੍ਰਤੀਸ਼ਤ ਬਚਣ ਦੀ ਸੰਭਾਵਨਾ ਦਸੀ ।ਮਲਾਲਾ ਦੇ ਇਲਾਜ ਲਈ ਹੁਣ ਪੂਰੀ ਦੁਨੀਆ ਤੋਂ ਪੇਸ਼ਕਸ਼ਾਂ ਆ ਰਹੀਆਂ ਸਨ ਤੇ ਆਖ਼ਰਕਾਰ 15 ਅਕਤੂਬਰ ਨੂੰ ਯੂਸਫ਼ਜ਼ਈ ਨੂੰ ਯੂ.ਕੇ ਲੈ ਜਾਣ ਦਾ ਫ਼ੈਸਲਾ ਕੀਤਾ ਗਿਆ ਤੇ ਉਸ ਦਾ ਇਲਾਜ ਕੁਈਨ ਏਲਜ਼ਬਿਥ ਹਸਪਤਾਲ ਵਿਚ ਇਲਾਜ ਸ਼ੁਰੂ ਕੀਤਾ ਗਿਆ।ਇਕ ਲੰਮੇ ਸਮੇਂ ਬਾਅਦ ਮਲਾਲਾ ਯੂਸਫ਼ਜ਼ਈ ਨੂੰ 3 ਜਨਵਰੀ 2013 ਨੂੰ ਹਸਪਤਾਲ ਤੋਂ ਛੁਟੀ ਦੇ ਦਿਤੀ ਗਈ।
ਮਲਾਲਾ ਤੇ ਹੋਏ ਇਸ ਤਾਲਿਬਾਨ ਹਮਲੇ ਦੀ ਜਿਥੇ ਚਾਰ ਚੁਫੇਰੇ ਤੋਂ ਨਿੰਦਾ ਹੋਈ ਉਥੇ ਹੀ ਉਸ ਦੁਆਰਾ ਕੀਤੇ ਗਏ ਸ਼ੁਭ ਕੰਮਾਂ ਦੀ ਦੁਨੀਆ ਦੇ ਕੋਨੇ ਕੋਨੇ ਤੋਂ ਪ੍ਰਸੰਸਾ ਹੋਈ।ਮਲਾਲਾ ਨੇ ਇਸ ਤੋਂ ਬਾਅਦ ਵੀ ਆਪਣੀ ਲੜਕੀਆਂ ਅਤੇ ਔਰਤਾਂ ਦੇ ਸਿਖਿਆ ਅਤੇ ਹੋਰ ਬੁਨਿਆਦੀ ਅਧਿਕਾਰ ਦੀ ਪ੍ਰਾਪਤੀ ਲਈ ਲੜਾਈ ਜਾਰੀ ਰਖੀ।ਉਸ ਦੇ ਇੰਨਾ ਮਹਾਨ ਕਾਰਜਾਂ ਲਈ 2013 ‘ਚ ਸੰਯੁਕਤ ਰਾਸ਼ਟਰ ਨੇ 12 ਜੁਲਾਈ ਵਾਲੇ ਦਿਨ ਨੂੰ ਅੰਤਰਰਾਸ਼ਟਰੀ ਮਲਾਲਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ।ਸੰਯੁਕਤ ਰਾਸ਼ਟਰ ਵਿਖੇ ਬੋਲਦਿਆਂ ਉਸ ਨੇ ਆਪਣੀ ਤਕਰੀਰ ਵਿਚ ਇਹ ਸਪਸ਼ਟ ਕਰ ਦਿਤਾ ਕਿ ਉਹ ਆਪਣੇ ਦੁਆਰਾ ਆਰੰਭੇ ਕਾਰਜਾਂ ਤੋਂ ਕਦੇ ਡਰ ਕੇ ਪਿਛੇ ਨਹੀਂ ਹਟੇਗੀ।10 ਅਕਤੂਬਰ 2014 ’ਚ ਮਲਾਲਾ ਯੂਸਫ਼ਜ਼ਈ ਨੂੰ ਬਚਿਆ ਦੇ ਸਿਖਿਆ ਸਬੰਧੀ ਅਧਿਕਾਰਾਂ ਦੀ ਬੜੀ ਦਲੇਰੀ ਨਾਲ ਲੜਾਈ ਲੜਦੇ ਹੋਏ ਕੀਤੇ ਗਏ ਸੰਘਰਸ਼ ਨੂੰ ਸਲਾਮ ਕਰਦੇ ਹੋਏ ਸੰਸਾਰ ਦੇ ਸਭ ਤੋਂ ਵਡੇ ਸਨਮਾਨ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹ ਸਤਾਰਾਂ ਸਾਲ ਦੀ ਸਭ ਤੋਂ ਘਟ ਉਮਰ ਦੀ ਸਨਮਾਨ ਪ੍ਰਾਪਤ ਕਰਨ ਵਾਲੀ ਨੋਬਲ ਲੌਰਟੇਟਸ ਬਣੀ।ਦੁਨੀਆ ਦੀ ਕੁਲ ਅਬਾਦੀ ਦਾ 11 ਪ੍ਰਤੀਸ਼ਤ ਹਿਸਾ ਬਾਲੜੀਆਂ ਦਾ ਹੈ ਅਤੇ ਯੁਨੀਸਫ ਦੀ ਇਕ ਰਿਪੋਰਟ ਮੁਤਾਬਿਕ 65 ਮਿਲੀਅਨ ਲੜਕੀਆਂ ਨੂੰ ਮੁਢਲੀ ਸਕੂਲ ਸਿਖਿਆ ਤੋਂ ਵੀ ਵਾਂਝਾ ਰਹਿਣਾ ਪੈਦਾ ਹੈ।ਇਸ ਹੀ ਸੰਦਰਭ ਵਿਚ ਮਲਾਲਾ ਆਪਣੀ ਸੰਸਥਾ ‘ਮਲਾਲਾ ਫ਼ੰਡ’ ਰਾਹੀ ਸਕੂਲੀ ਸਿਖਿਆ ਮੁਹਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ।
ਅਨੇਕਾਂ ਪੁਰਸਕਾਰ ਨਾਲ ਸਨਮਾਨਿਤ ਹੋ ਚੁਕੀ ਮਲਾਲਾ ਅਕਸਰ ਕਹਿੰਦੀ ਹੈ ਕਿ ਦੁਨੀਆ ਦੇ ਨੇਤਾਵਾਂ ਨੂੰ ਗੋਲੀਆਂ ਦੇ ਮੁਕਾਬਲੇ ਕਿਤਾਬਾਂ ਉਤੇ ਨਿਵੇਸ਼ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਇਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕੇ ਜਿਥੇ ਸਾਰਿਆਂ ਨੂੰ ਸਿਖਿਆ,ਸਿਹਤ ਅਤੇ ਹੋਰ ਮੁਢਲੀਆਂ ਲੋੜਾਂ ਤੋਂ ਵਾਂਝਾ ਨਾ ਰਹਿਣਾ ਪਵੇ।ਸੋ ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਅਜ ਦੀ ਨੌਜਵਾਨ ਪੀੜੀ ਨੂੰ ਵੀ ਮਲਾਲਾ ਯੂਸਫ਼ਜ਼ਈ ਤੋਂ ਪ੍ਰੇਰਨਾ ਲੈ ਕੇ ਆਪਣੇ ਜ਼ਿੰਦਗੀ ਦੇ ਨਿਸ਼ਾਨੇ ਮਿਥ ਕੇ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਘਾਲਣਾ ਕਰਨੀ ਚਾਹੀਦੀ ਹੈ। ਮਲਾਲਾ ਦੁਆਰਾ ਕੀਤੇ ਜਾ ਰਹੇ ਸੰਸਾਰ ਪਧਰੀ ਕਾਰਜਾਂ ਦੀ ਜਾਣਕਾਰੀ ਲੈਣ ਲਈ ਉਸ ਦੀ ਵੈਬਸਾਈਟ ਮੳਲੳਲੳ.ੋਰਗ ਤੋਂ ਅਸਾਨੀ ਨਾਲ ਲਈ ਜਾ ਸਕਦੀ ਹੈ ।ਮਲਾਲਾ ਦੇ ਹੁਣ ਤਕ ਦੇ ਸੰਘਰਸ਼ ਨੂੰ ਬਿਆਨ ਕਰਦੀ ਕਿਤਾਬ ‘9 ੳਮ ੰੳਲੳਲੳ’ ਵੀ ਪੜ੍ਹੀ ਜਾ ਸਕਦੀ ਹੈ।ਮਲਾਲਾ ਦੀਆਂ ਉਪਲਬਧੀਆਂ ਨਾਲ ਇਹ ਇਕ ਵਾਰ ਫਿਰ ਸਿਧ ਹੋ ਗਿਆ ਕਿ ਇਲਮ ਦੀ ਤਾਕਤ ਬੰਦੂਕ ਦੀ ਗੋਲੀ ਤੋਂ ਕਿਤੇ ਵਧ ਤਾਕਤ ਰਖਦੀ ਹੈ , ਕਲਮ ਦੀ ਸ਼ਕਤੀ ਨਾਲ ਹੀ ਸਮਾਜ ਵਿਚ ਯੁਗ ਪਲਟਾਊ ਪਰਿਵਰਤਨ ਕੀਤੇ ਜਾ ਸਕਦੇ ਹਨ..ਇਹ ਸ਼ੇਅਰ ਮਲਾਲਾ ਤੇ ਸਹੀ ਢੁਕਦਾ ਹੈ:-
ਉਹ ਰਾਹੀ ਹੋਰ ਹੋਣਗੇ ਜਿੰਨਾ ਨੂੰ ਰਾਹ ਨਹੀਂ ਲਭਦੇ
ਮੇਰੀ ਹਰ ਬੁਕਲ ‘ਚ ਮੰਜ਼ਿਲ ਦੀ ਕਹਾਣੀ ਹੈ।



