Skip to content
Independent perspectives. Global stories.
BREAKING

ਆਪਣੇ ਹੱਥੀਂ ਸਹੇੜੀ ਮੌਤ-ਨਸ਼ੇ

Share this story

ਨਸ਼ੇ ਉਹ ਪਦਾਰਥ ਹਨ,ਜਿਹਨਾਂ ਦੀ ਵਰਤੋਂ ਕਰਨ ਨਾਲ ਇਨਸਾਨ ਦੇ ਮਨ ਅਤੇ ਤਨ ‘ਤੇ ਕੁਝ ਪਲ ਲਈ ਨਕਲੀ ਮਸਤੀ, ਖੇੜਾ, ਖ਼ੁਮਾਰੀ ਚੜ੍ਹੀ ਮਹਿਸੂਸ ਹੁੰਦੀ ਹੈ। ਉਸਨੂੰ ਕੋਈ ਅਦਿ?ਸ਼ ਬਲ ਮਹਿਸੂਸ ਹੁੰਦਾ ਹੈ। ਨਤੀਜੇ ਵਜੋਂ ਨਸ਼ੇ ਕਰਨ ਵਾਲਾ ਆਪਣੀਆਂ ਜ਼ੁੰਮੇਵਾਰੀਆਂ ਤੋਂ ਦੂਰ ਹੋ ਕੇ ਜਾਂ ਭੁਲ ਕੇ ਕਾਲਪਨਿਕ ਦੁਨੀਆਂ ਵਿਚ ਸੁਖ, ਚੈਨ ਭਾਲਦਿਆਂ ਹੋਏ ਨਸ਼ੇ ਦੀ ਤੋਟ ਨੂੰ ਪੂਰਾ ਕਰਨ ਹਿਤ ਅਨੈਤਿਕ ਘਟਨਾਵਾਂ – ਚੋਰੀ, ਲੁਟ-ਖੋਹ, ਬਲਾਤਕਾਰ, ਹਤਿਆ ਆਦਿ ਕਰ ਜਾਂਦਾ ਹੈ।
ਗੁਰੂ ਸਾਹਿਬਾਨ ਜੀ ਨੇ ਗੁਰਬਾਣੀ ਰਾਹੀਂ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀਆਂ ਜ਼ੁੰਮੇਵਾਰੀਆਂ ਨਿਭਾਉਂਦੇ ਹੋਏ ਅਕਾਲ ਪੁਰਖ ਦਾ ਨਾਮ ਲੈਣ ਲਈ ਪ੍ਰੇਰਿਤ ਕੀਤਾ ਹੈ।
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ।।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।।
ਕਬੀਰ ਭਾਂਗ ਮਾਛੁਲੀ ਸੁਰਾਪਾਨਿ ਜੋ ਜੋ ਪ੍ਰਾਨੀ ਖਾਂਹਿ।।
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ।।
ਬਾਬਾ ਹੋਰ ਖਾਣਾ ਖੁਸੀ ਖੁਆਰ।।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲੈ ਵਿਕਾਰ॥
ਨਸ਼ਿਆਂ ਦੀ ਕਿਸਮ : ਪੂਰੇ ਵਿਸ਼ਵ ਭਰ ਵਿਚ ਨਸ਼ੇ ਕਰਨ ਅਤੇ ਨਸ਼ੇ ਵੇਚਣ ਵਾਲੇ ਮਾੜੇ ਅਨਸਰਾਂ ਦੀ ਕਮੀਂ ਨਹੀਂ ਹੈ। ਭਾਰਤ ਵਿਚ ਸਤਾਰਵੀਂ ਸਦੀ ਵਿਚ ਤੰਬਾਕੂ ਦੀ ਵਰਤੋਂ ਹੋਂਦ ਵਿਚ ਆਈ ਹੈ। ਨਸ਼ਿਆਂ ਵਿਚ ਧਤੂਰਾ, ਸ਼ਰਾਬ, ਭੰਗ, ਪੋਸਤ, ਅਫ਼ੀਮ, ਚਰਸ, ਗਾਂਜਾ, ਤੰਬਾਕੂ ,ਡੋਡੇ ਆਦਿ ਮਨੁਖਤਾ ਦੇ ਘਾਣ ਦਾ ਕਾਰਨ ਬਣੇ ਹਨ। ਇਹਨਾਂ ਨਸ਼ਿਆਂ ਦੀ ਸੂਚੀ ਵਿਚ ਸਭ ਤੋਂ ਮਹਿੰਗਾ ਅਤੇ ਜਾਨਲੇਵਾ ਨਸ਼ਾ – ਸਮੈਕ ਭਾਵ ਚਿਟਾ ਵੀ ਆ ਜੁੜਿਆ ਹੈ। ਜਿਸਨੇ ਪੰਜਾਬ ਸਣੇ ਭਾਰਤ ਨੂੰ ਬੜੇ ਵਿਸ਼ਾਲ ਪਧਰ ਤਕ ਜਕੜ ਲਿਆ ਹੈ। ਚਿਟੇ ਦੀ ਕਮੀ ਨੂੰ ਪੂਰਾ ਕਰਨ ਲਈ ਨਸ਼ੇੜੀਆਂ ਨੇ ਰਸਾਇਣਿਕ ਨਸ਼ਿਆਂ (ਦਵਾਈਆਂ) ਦੀ ਬੇਤਹਾਸ਼ਾ ਵਰਤੋਂ ਕਰਕੇ ਮੌਤ ਗਲ ਲਾ ਲਈ ਹੈ। ਕੁਝ ਥਾਵਾਂ ਤੋਂ ਮਿਲੀਆਂ ਖ਼ਬਰਾਂ ਤੋਂ ਪਤਾ ਲਗਾ ਹੈ ਕਿ ਹਾਥੀਆਂ ਨੂੰ ਬੇਹੋਸ਼ ਕਰਨ ਵਾਲੀਆਂ ਘਾਤਕ ਦਵਾਈਆਂ ਦੇ ਟੀਕੇ ਲਗਾ ਲਗਾ ਕੇ ਸਰੀਰ ਨੂੰ ਨਸ਼ੇ ਦੀ ਲਗੀ ਤੋਟ ਨੂੰ ਪੂਰਾ ਕਰਨ ਦੇ ਚਕਰ ਵਿਚ ਮੌਤ ਦੇ ਮੂੰਹ ਪੈ ਗਏ। ਜਿੰਨ੍ਹਾ ਚਿਟੇ ਅਤੇ ਸ਼ਰਾਬ ਨੇ ਮਾਵਾਂ ਕੋਲੋਂ ਪੁਤ ਖੋ ਲਏ ਹਨ, ਸ਼ਾਇਦ ਹੀ ਕਿਸੇ ਹੋਰ ਨੇ ਅਜਿਹਾ ਕੀਤਾ ਹੋਵੇ। ਜਿਹੜੇ ਪੰਜਾਬੀ ਤਲਵਾਰਾਂ, ਬੰਦੂਕਾਂ ਨਾਲ ਨਹੀਂ ਮਾਰ ਮੁਕਾ ਹੋਏ, ਉਹਨਾਂ ਨੂੰ ਰਸਾਇਣਿਕ ਨਸ਼ਿਆਂ ਦੇ ਟੀਕਿਆਂ ਦੀ ਨਿਕੀ ਜਿਹੀ ਸੂਈ ਨੇ ਜ਼ਿੰਦਗੀ ਤੋਂ ਹਰਾ ਕੇ ਮੌਤ ਦੇ ਘਾਟ ਉਤਾਰ ਦਿਤੇ ਹਨ।
ਨਸ਼ਿਆਂ ਦਾ ਕਾਰਨ : ਹਰ ਨਸ਼ੇ ਦੀ ਸ਼ੁਰੂਆਤ ਜਾਣੇ- ਅਣਜਾਣੇ ਵਿਚ ਸਿਗਰਟ- ਬੀੜੀ, ਸ਼ਰਾਬ, ਭੰਗ ਤੋਂ ਹੋ ਕੇ ਅੰਤ ਚਿਟੇ ਜਿਹੇ ਜਾਨਲੇਵਾ ਨਸ਼ੇ ਰਾਹੀਂ ਮੌਤ ‘ਤੇ ਖਤਮ ਹੋ ਜਾਂਦੀ ਹੈ। ਹਰ ਵਿਆਹ , ਸਮਾਗਮ ਵਿਚ ਸ਼ਰਾਬ ਦੀ ਖੁਲ੍ਹੇ ਰੂਪ ਵਿਚ ਵਰਤਾਈ ਜਾ ਰਹੀ ਹੈ। ਜਦਕਿ ਪੁਰਾਣੇ ਸਮਿਆਂ ਵਿਚ ਸ਼ਰਾਬ ਨੂੰ ਅਲਗ ਥਾਂ ਤੇ ਪਰਦੇ ਵਿਚ ਹੀ ਵਰਤਾਇਆ ਜਾਂਦਾ ਰਿਹਾ ਸੀ। ਸ਼ਰਾਬ ਨੂੰ ਲੋਕਾਂ ਨੇ ਆਵਦਾ ਸਟੇਟਸ ਸਿੰਬਲ ਬਣਾ ਲਿਆ ਹੈ। ਇਹ ਵੀ ਕਹਿ ਸਕਦੇ ਹਾਂ ਕਿ ਲੋਕਾਂ ਨੇ ਸ਼ਰਾਬ ਰੂਪੀ ਨਸ਼ੇ ਨੂੰ ਸ਼ੌਕ ਬਣਾ ਕੇ ਜਨਤਕ ਜਾਂ ਕੌਮੀ ਨਸ਼ਾ ਬਣਾ ਲਿਆ ਹੈ। ਸ਼ਰਾਬ ਨੇ ਵੀ ਕਈ ਔਰਤਾਂ ਦੇ ਸੁਹਾਗ ਖੋ ਲਏ, ਬਚਿਆਂ ਕੋਲੋਂ ਬਾਪ ਤੇ ਭਰਾ ਖੋ ਲਏ ਹਨ। ਜਮੀਨ- ਜਾਇਦਾਦਾਂ ਤਕ ਵਿਕਾ ਦਿਤੀਆਂ ਹਨ। ਸਰਕਾਰ ਵੀ ਜਨਤਾ ਲਈ ਠੋਸ ਸਿਹਤ, ਸਿਖਿਆ, ਰੁਜ਼ਗਾਰ ਨੀਤੀ ਤਾਂ ਬਣਾ ਨਾ ਸਕੀ ਪਰ ਹਰ ਸਾਲ ਸ਼ਰਾਬ ਨੀਤੀ ਬਣਾ ਲੈਂਦੀ ਹੈ। ਕਿਉਂਕਿ ਸਰਕਾਰ ਲਈ ਸ਼ਰਾਬ ਇਕ ਸਰਕਾਰੀ ਆਮਦਨ ਵਧਾਉਣ ਵਾਲਾ ਸਰਕਾਰੀ ਨਸ਼ਾ ਹੈ। ਹਰ ਪਿੰਡ, ਸ਼ਹਿਰ ਦੇ ਮੋੜ ‘ਤੇ ਸ਼ਰਾਬ ਦੇ ਠੇਕੇ ਮਿਲ ਜਾਣਗੇ, ਪਰ ਸਕੂਲ ਨਹੀਂ। ਕੁਝ ਤਾਂ ਠੇਕੇ ਸਕੂਲਾਂ ਦੇ ਨੇੜੇ ਖੋਲ੍ਹੇ ਗਏ ਹਨ, ਜਿਹਨਾਂ ‘ਤੇ ਵਿਕਣ ਵਾਲੀ ਸ਼ਰਾਬ, ਬੀਅਰ ਵਲ ਜਾਣੇ-ਅਣਜਾਣੇ ਵਿਚ ਬਚੇ ਆਕਰਸ਼ਿਤ ਹੋ ਰਹੇ ਹਨ। ਹੌਲੀ ਹੌਲੀ ਬਚੇ ਇਸ ਨਸ਼ੇ ਨੂੰ ਕਰਨ ਲਗ ਪੈਂਦੇ ਹਨ। ਸਰਕਾਰ ਵੀ ਨਸ਼ੇ ਵਧਾਉਣ ਲਈ ਕਸੂਰਵਾਰ ਹੈ। ਫਿਰ ਨਸ਼ੇਬੰਦੀ ਲਈ ਸਕੂਲਾਂ, ਕਾਲਜਾਂ ਵਿਚ ਪ੍ਰਚਾਰ ਆਦਿ ਕਰਨਾ ਇਕ ਮਹਿਜ ਡਰਾਮਾ ਹੋ ਕੇ ਰਹਿ ਜਾਂਦਾ ਹੈ। ਜੇਕਰ ਸਰਕਾਰ ਨਸ਼ਿਆਂ ਪ੍ਰਤੀ ਗੰਭੀਰ ਹੈ ਤਾਂ ਹਰ ਨਸ਼ੇ ਦੇ ਉਤਪਾਦਨ, ਵਿਕਰੀ ‘ਤੇ ਪੂਰਣ ਪਾਬੰਦੀ ਕਰੇ।
ਲੋਕਾਂ ਦੁਆਰਾ ਨਸ਼ੇ ਕਰਨਾ ਇਹਨਾਂ ਉਪਰੋਕਤ ਦੋ ਮੁਖ ਕਾਰਨਾਂ ਤੋਂ ਇਲਾਵਾ ਇਹ ਵੀ ਕਾਰਨ ਹਨ:-
1. ਪੇਪਰਾਂ ‘ਚੋਂ ਪਾਸ ਨਾ ਹੋ ਸਕਣਾ, ਨੌਕਰੀ ਨਾ ਮਿਲਣਾ ਜਾਂ ਕਾਰੋਬਾਰ ਦਾ ਸਫਲ ਨਾ ਹੋਣ ਕਰਕੇ ਆਪਣਾ ਦੁਖ ਘਟਾਉਣ ਲਈ ਨਸ਼ਿਆਂ ਵਲ ਜਾਣਾ।
2. ਮਾੜੀ ਸੰਗਤ ਦਾ ਕਰਕੇ ਨਸ਼ੇ ਕਰਨ ਲਗ ਪੈਣਾ।
3. ਘਰੇਲੂ ਕਲੇਸ਼ ਕਰਕੇ ਨਸ਼ੇ ਕਰਨ ਲਗ ਪੈਣਾ।
4. ਆਲੇ-ਦੁਆਲੇ ਵਿਚ ਨੈਤਿਕ ਕਦਰਾਂ ਕੀਮਤਾਂ ਭਰੇ ਵਾਤਾਵਰਨ ਦੀ ਅਣਹੋਂਦ ਹੋਣਾ।
5. ਬਚਿਆਂ ਪ੍ਰਤੀ ਮਾਪਿਆਂ ਦਾ ਅਵੇਸਲਾਪਣ ਜਾਂ ਲਾਪਰਵਾਹੀ ਦਿਖਾਉਣ ਕਰਕੇ ਵੀ ਬਚੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦੇ ਆਦੀ ਹੋ ਜਾਂਦੇ ਹਨ।
6. ਵੋਟਾਂ ਦੌਰਾਨ ਮੁਫਤ ਵਿਚ ਪਿਲਾਈ ਜਾਣ ਵਾਲੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਗੁਪਤ ਤਰੀਕੇ ਨਾਲ ਵੰਡ ਹੋਣ ਕਰਕੇ।
7. ਭ੍ਰਿਸ਼ਟ ਅਧਿਕਾਰੀਆਂ ਦੁਆਰਾ ਧਕੇ ਨਾਲ ਨਸ਼ਿਆਂ ‘ਤੇ ਲਗਾਉਣਾ।
8. ਸਿਖਿਆ ਦੀ ਕਮੀਂ ਹੋਣ ਕਰਕੇ ਵੀ। ਖਾਸ ਕਰਕੇ ਨੈਤਿਕ ਸਿਖਿਆ ਦੀ ਅਣਹੋਂਦ ਹੋਣਾ।
9. ਗਾਇਕਾਂ ਦੁਆਰਾ ਗੀਤਾਂ ਰਾਹੀਂ ਸਿਗਰਟ, ਸ਼ਰਾਬ ਜਿਹੇ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ, ਜਿਹਨਾਂ ਨੂੰ ਦੇਖ ,ਸੁਣ ਕੇ ਨੌਜਵਾਨ ਅਜਿਹਾ ਕਰਨਾ ਸ਼ਾਨ ਸਮਝ ਕੇ ਨਸ਼ਿਆਂ ਵਿਚ ਫਸਦੇ ਜਾ ਰਹੇ ਹਨ।
10. ਮੰਤਰੀਆਂ ਦੀ ਕਹਿਣੀ ਅਤੇ ਕਥਨੀ ਵਿਚ ਫ਼ਰਕ ਹੋਣਾ, ਭਾਵ ਨਸ਼ਿਆਂ ਖਿਲਾਫ ਉਚਿਤ ਨੀਤੀ ਦਾ ਨਾ ਹੋਣਾ।
ਇਤਿਹਾਸ ਗਵਾਹ ਹੈ ਕਿ ਜਦੋਂ ਕਿਊਬਾ, ਰੂਸ ਆਦਿ ਦੇਸਾਂ ਵਿਚ ਕ੍ਰਾਂਤੀ ਸਿਖਰਾਂ ਤੇ ਰਹੀ ਹੈ ਤਾਂ ਉਸ ਕ੍ਰਾਂਤੀ ਦੀ ਅਗਵਾਈ ਕਰਨ ਵਾਲੇ ਆਗੂਆਂ (ਲੈਨਿਨ ਆਦਿ) ਨੇ ਵੀ ਆਮ ਜਨਤਾ ਵਰਗਾ ਜੀਵਨ ਜੀਵਿਆ। ਆਜ਼ਾਦੀ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਦੇਸ਼ਾਂ ਨੇ ਹਰ ਪਿੰਡ, ਸ਼ਹਿਰ ਸਕੂਲ ਖੋਲ੍ਹੇ। ਹਰ ਬਚੇ, ਨਾਗਰਿਕ ਨੂੰ ਪੜ੍ਹਾਇਆ ਅਤੇ ਦੇਸ ਲਈ ਸੇਵਾ ਕਰਨ ਵਾਲਾ ਜਜ਼ਬਾ ਪੈਦਾ ਕੀਤਾ। ਜਨਤਾ ਲਈ ਵਧੀਆ ਸਹੂਲਤਾਂ ਵਾਲਾ ਵਾਤਾਵਰਨ ਸਿਰਜਿਆ। ਇਸੇ ਲਈ ਇਹਨਾਂ ਦੇਸ਼ਾਂ ਦੇ ਆਗੂ ਆਪਣੇ ਕੰਮ ਖੁਦ ਕਰਦੇ ਹਨ, ਬੂਟਾਂ ਦੇ ਤਸਮੇ ਤਕ ਆਪ ਬੰਨਦੇ ਹਨ। ਪਰ ਸਾਡੇ ਭਾਰਤ ਅੰਦਰ ਇਸ ਸਭਿਆਚਾਰ ਦੀ ਅਣਹੋਂਦ ਹੈ। ਲੋਕਾਂ ਅੰਦਰ ਦੇਸ ਭਗਤੀ ਦਾ ਜਜ਼ਬਾ ਬਹੁਤ ਘਟਿਆ ਹੈ। ਮੰਤਰੀ ਵੀ ਆਪਣੇ ਲਈ ਹੀ ਸਹੂਲਤਾਂ ਬਣਾ ਰਹੇ ਹਨ। ਇਕ ਮੰਤਰੀ ਦੇ ਬੂਟ ਵੀ ਡੀਸੀ ਤਕ ਪਾਉਂਦਾ ਹੈ। ਇਕ ਮੰਤਰੀ ਕਈ ਗੁਣਾ ਖੁਦ ਹਜ਼ਾਰਾਂ ਰੁਪਏ ਪੈਨਸ਼ਨਾਂ ਲੈ ਰਹਾ ਹੈ।
ਜਦੋਂ ਕਿ ਦੇਸ ਦਾ ਨੌਜਵਾਨ ਇਕ ਨੌਕਰੀ ਜਾਂ ਪੈਨਸ਼ਨ ਦੀ ਅਣਹੋਂਦ ਵਿਚ ਨਸ਼ਿਆਂ ਵਿਚ ਫਸਦਾ ਜਾ ਰਿਹਾ ਹੈ।
ਨਸ਼ਿਆਂ ਦੀ ਰੋਕਥਾਮ:- ਦੇਸ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਪਹਿਲਾਂ ਲੋਕਾਂ ਨੂੰ ਖੁਦ ਹਿੰਮਤ ਕਰਨੀ ਪੈਣੀ ਹੈ। ਚਾਰ ਸਾਹਿਬਜ਼ਾਦਿਆਂ ਜੀ ਦੇ ਜੀਵਨ ਤੋਂ ਸੇਧ ਲੈਣੀ ਪੈਣੀ ਹੈ। ਬਚਿਆਂ ਅੰਦਰ ਧਰਮ ਪ੍ਰਤੀ ਜਾਣਕਾਰੀ ਸਾਂਝੀ ਕਰਕੇ ਗੁਰਬਾਣੀ ਨਾਲ ਜੋੜਨਾ ਪੈਣਾ ਹੈ। ਬਚਿਆਂ ਨੂੰ ਇਸ ਕਦਰ ਸਿਖਿਅਤ ਕਰਨਾ ਹੈ ਕਿ ਉਹ ਔਖੀ ਤੋਂ ਔਖੀ ਘੜੀ ਵਿਚ ਨਾ ਡੋਲਣ ਸਗੋਂ ਉਸਦਾ ਸਾਹਮਣਾ ਕਰਨ ਲਈ ਤਿਆਰ ਹੋਣ। ਬਚਿਆਂ ਅੰਦਰ ਹਰ ਕੰਮ ਵਿਚ ਸਫਲ ਹੋਣ ਲਈ ਮਿਹਨਤ, ਲਗਨ, ਇਮਾਨਦਾਰੀ ਦੀ ਭਾਵਨਾ ਪੈਦਾ ਕਰਨੀ ਪੈਣੀ ਹੈ। ਹਰ ਬਚੇ ਨੂੰ ਸਕੂਲ ਭੇਜ ਕੇ ਸਿਖਿਅਤ ਕਰਨਾ ਪੈਣਾ ਹੈ। ਹਰ ਬਚੇ ਵਲ ਮਾਪੇ ਧਿਆਨ ਦੇਣ ਅਤੇ ਉਸਦੀਆਂ ਗਤੀਵਿਧੀਆਂ ਬਾਰੇ ਜਾਣੂ ਹੋਣ। ਜ਼ਿਆਦਾ ਲਾਡ, ਪਿਆਰ ਵੀ ਬਚੇ ਨੂੰ ਵਿਗਾੜ ਦਿੰਦਾ ਹੈ। ਗਾਇਕਾਂ ਅਤੇ ਗੀਤਕਾਰਾਂ ਨੂੰ ਵੀ ਸ਼ਰਾਬ , ਸਿਗਰਟ ਆਦਿ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ, ਵੀਡੀਓ ਨਾਲੋਂ ਵਿਰਸੇ, ਦੇਸਭਗਤੀ, ਪਰਿਵਾਰਕਿ, ਸਭਿਅਕ ਗੀਤਾਂ ਰਾਹੀਂ ਤਰਜਮਾਨੀ ਕਰਨੀ ਚਾਹੀਦੀ ਹੈ। ਕਿਸੇ ਦਾ ਪੁਤ ਝੂਠੀ ਸ਼ਾਨ ਵਿਚ ਨਸ਼ਿਆਂ ਦੀ ਦਲਦਲ ਵਿਚ ਨਾ ਫਸ ਸਕੇ।ਇਸ ਤੋਂ ਬਾਅਦ ਸਰਕਾਰ ਦਾ ਕੰਮ ਸ਼ੁਰੂ ਹੁੰਦਾ ਹੈ। ਸਰਕਾਰ ਨਸ਼ਿਆਂ ਦੇ ਖਾਤਮੇ ਲਈ ਨਸ਼ੇ ਨੀਤੀ ਭਾਵ ਸ਼ਰਾਬ ਨੀਤੀ ਨਾਲੋਂ ਸਿਖਿਆ, ਸਿਹਤ ਨੀਤੀ ਵਲ ਧਿਆਨ ਦੇ ਕੇ ਲਾਗੂ ਕਰੇ। ਸਰਕਾਰੀ ਆਮਦਨ ਲਈ ਸ਼ਰਾਬ, ਦਾਰੂ ਦੀਆਂ ਫੈਕਟਰੀਆਂ ਬੰਦ ਕਰਕੇ ਸਕੂਲਾਂ ਅੰਦਰ ਫੀਸਾਂ ਲਗਾਵੇ। ਸਰਕਾਰੀ ਦਫਤਰਾਂ ਅੰਦਰਲੇ ਫਾਲਤੂ ਦੇ ਖਰਚਿਆਂ ਨੂੰ ਘਟਾਵੇ। ਹਰ ਮੰਤਰੀ ਲਈ ਉਮਰ ਭਰ ਸਿਰਫ ਇਕ ਹੀ ਪੈਨਸ਼ਨ ਹੋਵੇ। ਮੰਤਰੀਆਂ ਨੂੰ ਤਨਖਾਹ ਤੋਂ ਇਲਾਵਾ ਦਿਤੇ ਜਾਂਦੇ ਹੋਰ ਭਤੇ ਬੰਦ ਹੋਣ। ਜਦੋਂ ਸਰਕਾਰ ਆਪਣੇ ਖਰਚੇ ਘਟਾ ਕੇ, ਮੁਫਤ ਦੀਆਂ ਸਹੂਲਤਾਂ ਨਾਲੋਂ ਵਾਜ਼ਬ ਫੀਸ ‘ਤੇ ਸਹੂਲਤਾਂ ਦੇਣ ਲਈ ਤਿਆਰ ਹੋ ਜਾਵੇਗੀ ਤਾਂ ਨਸ਼ੇ ਵੀ ਖਤਮ ਹੋ ਜਾਣਗੇ। ਕਿਉਕਿ ਸਰਕਾਰਾਂ, ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਤੋਂ ਸਤਾਏ ਲੋਕ ਵੀ ਨਸ਼ੇ ਦੀ ਲਪੇਟ ਵਿਚ ਆ ਜਾਂਦੇ ਹਨ। ਨਸ਼ਿਆਂ ਵਿਚ ਧਕੇਲਣ ਵਾਲੇ ਪੁਲਿਸ ਕਰਮਚਾਰੀਆਂ ਉਪਰ ਮੁਕਦਮਾ ਚਲਾ ਕੇ ਸਖਤ ਸਜ਼ਾਵਾਂ ਦਿਤੀਆਂ ਜਾਣ। ਪੁਲਿਸ ਉਪਰ ਰਾਜਨੀਤਕ ਦਖਲਅੰਦਾਜੀ ਬੰਦ ਹੋਵੇ। ਕਿਉਂਕਿ ਕਈ ਵਾਰ ਪੁਲਿਸ ਤਾਂ ਨਸ਼ੇ ਦੇ ਤਸਕਰਾਂ ਵਿਰੁਧ ਕਾਰਵਾਈ ਕਰਨ ਲਈ ਤਤਪਰ ਹੁੰਦੀ ਹੈ, ਪਰ ਨਸ਼ਾਖੋਰਾਂ ਦੇ ਰਾਜਨੀਤਕ ਲਿੰਕ ਹੋਣ ਕਰਕੇ ਕੁਝ ਵੀ ਨਹੀਂ ਕਰ ਪਾਉਂਦੀ। ਦੇਸ ਦੇ ਕਰਮਚਾਰੀਆਂ ਅਤੇ ਆਗੂਆਂ ਨੂੰ ਵੀ ਆਦਰਸ਼ਕ ਬਣਨਾ ਪੈਣਾ ਹੈ। ਜ਼ਿਆਦਾਤਰ ਇਹ ਚਿਟੇ ਵਰਗੇ ਨਸ਼ੇ ਵਿਦੇਸ਼ੀ ਮਾੜੇ ਅਨਸਰਾਂ ਦੁਆਰਾ ਸਰਹਦਾਂ ਪਾਰ ਕਰਕੇ ਨਸ਼ੇ ਵੇਚੇ ਜਾਂਦੇ ਹਨ। ਇਸ ਲਈ ਸਰਕਾਰਾਂ ਨੂੰ ਹੋਰ ਵੀ ਚੌਕੰਨੇ ਹੋ ਕੇ ਨਵੀਆਂ ਆਧੁਨਿਕ ਸਹੂਲਤਾਂ ਨਾਲ ਸਰਹਦਾਂ ਤੇ ਹੋ ਰਹੀ ਸਮਗਲਿੰਗ ਨੂੰ ਨਥ ਪਾਉਣੀ ਪੈਣੀ ਹੈ। ਇਸ ਵਿਚ ਸ਼ਾਮਿਲ ਮੰਤਰੀਆਂ (ਜੇ ਕੋਈ ਦੋਸ਼ੀ ਸਾਬਤ ਹੋਵੇ ਤਾਂ) ਵਿਰੁਧ ਸਖਤ ਸਜ਼ਾਵਾਂ ਦਾ ਪ੍ਰਬੰਧ ਹੋਵੇ।
ਜੇਕਰ ਕੋਈ ਨਸ਼ੇ ਦਾ ਸੇਵਨ ਕਰਨ ਵਾਲਾ ਸਮਾਜ ਦੀ ਮੂਲ ਧਾਰਾ ਵਿਚ ਵਾਪਸ ਆ ਕੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦਾ ਹੈ ਤਾਂ ਉਸ ਪ੍ਰਤੀ ਅਸੀਂ ਹਮਦਰਦੀ ਦਿਖਾਈਏ। ਉਸਨੂੰ ਨੀਵਾਂ ਦਿਖਾਉਣ ਦੀ ਬਜਾਏ ਮੌਕੇ ਪ੍ਰਦਾਨ ਕਰਕੇ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਨਿਕਲਣ ਵਿਚ ਉਸਦੀ ਮਦਦ ਕਰਨੀ ਪੈਣੀ ਹੈ। ਉਸਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਕੇ ਉਸ ਅੰਦਰ ਜ਼ੁੰਮੇਵਾਰੀ ਦੀ ਭਾਵਨਾ ਪੈਦਾ ਕਰਕੇ ਨਸ਼ਿਆਂ ਖਿਲਾਫ ਲੜਨ ਦੀ ਭਾਵਨਾ ਪੈਦਾ ਕਰਨੀ ਪੈਣੀ ਹੈ। ਫਿਰ ਹੀ ਅਸੀਂ ਨਸ਼ਿਆਂ ਖਿਲਾਫ ਜੰਗ ਜਿਤ ਸਕਦੇ ਹਾਂ। ਯਾਦ ਰਖੋ, ਜੇਕਰ ਤੁਹਾਡਾ ਬਚਾ ਨਸ਼ਾ ਨਹੀਂ ਕਰਦਾ ਪਰ ਗਵਾਂਢੀਆਂ ਦਾ ਕਰਦਾ ਹੈ ਜਾਂ ਪਿੰਡ/ਸ਼ਹਿਰ ਵਿਚ ਕੋਈ ਹੋਰ ਕਰਦਾ ਹੈ, ਤਾਂ ਅਵੇਸਲੇ ਹੋਣ ਨਾਲੋਂ ਹੋਰ ਤਨਦੇਹੀ ਨਾਲ ਨਸ਼ਿਆਂ ਖਿਲਾਫ ਲਹਿਰ ਵਿਚ ਜੁਟੀਏ। ਕਿਉਂਕਿ ਇਹ ਨਸ਼ਿਆਂ ਦੀ ਦਲਦਲ ਵਿਚ ਤੁਹਾਡਾ ਆਪਣਾ ਬਚਾ ਵੀ ਜ਼ਕੜ ਵਿਚ ਕਦੀ ਆ ਸਕਦਾ ਹੈ। ਇਸੇ ਲਈ ਆਪਣੇ ਹਥੀਂ ਹੀ ਆਪਣੇ ਬਚਿਆਂ ਅਤੇ ਦੇਸ ਲਈ ਨਸ਼ਿਆਂ ਖਿਲਾਫ਼ ਆਵਾਜ਼ ਬੁਲੰਦ ਕਰਕੇ ਇਹਨਾਂ ਨੂੰ ਜੜ੍ਹੋਂ ਖਤਮ ਕਰੀਏ।
– ਅਮਰਪ੍ਰੀਤ ਸਿੰਘ ਝੀਤਾ
ਨੰਗਲ ਅੰਬੀਆ (ਸ਼ਾਹਕੋਟ),
ਸੰਪਰਕ : 97791-91447

WRITTEN BY