Skip to content
Independent perspectives. Global stories.
BREAKING

ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਮਹਿਲਾਵਾਂ ਦੀ ਸੁਰਖਿਆ ਲਈ 10 ਇਤਿਹਾਸਕ ਐਲਾਨ ਕੀਤੇ

Share this story

ਚੰਡੀਗੜ੍ਹ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਮਹਿਲਾਵਾਂ ਦੀ ਸੁਰਖਿਆ ਤੇ ਉਨ੍ਹਾਂ ਦੇ ਸਸ਼ਕਤੀਕਰਣ ਲਈ 10 ਇਤਿਹਾਸਕ ਐਲਾਨ ਕੀਤੇ, ਜਿੰਨ੍ਹਾਂ ਵਿਚ ਜਬਰ ਜਿਨਾਹ ਜਾਂ ਛੇੜਛਾਡ ਦੇ ਦੋਸ਼ੀ ਦੀ ਸਾਰੀਆਂ ਸਹੂਲਤਾਂ ਖਤਮ ਕਰਨਾ, ਜਬਰ ਜਿਨਾਹ ਪੀੜਿਤ ਨੂੰ ਨਿਜੀ ਵਕੀਲ ਦੀ ਸਹੂਲਤ ਪ੍ਰਦਾਨ ਕਰਨਾ, ਜਬਰ ਜਿਨਾਹ ਕੇਸ ਦੀ ਇਕ ਮਹੀਨੇ ਤੇ ਇਵ ਟਿਜਿੰਗ ਮਾਮਲਿਆਂ ਦੀ 15 ਦਿਨ ਵਿਚ ਜਾਂਚ, 6 ਨਵੇਂ ਫਾਸਟ ਟ੍ਰੈਕ ਕੋਰਟ ਖੋਲ੍ਹਣ, ਮਹਿਲਾ ਗਵਾਹ ਨੂੰ ਅਗਲੀ ਡੇਟ ਨਾ ਦੇਣਾ, ਦਿਨ ਵਿਚ ਵਿਸ਼ੇਸ਼ ਪੈਟ੍ਰੋਲੰਿਗ, ਕੰਨਿਆ ਸਕੂਲਾਂ ਵਿਚ ਵੁਮੈਨ ਸੈਲਫ ਡਿਫੇਸ ਇੰਸਟ੍ਰਕਟਰ ਦੀ ਨਿਯੁਕਤੀ ਕਰਨਾ, ਵਿਦਿਆਰਥਣ ਟਰਾਂਸਪੋਰਟ ਸੁਰਖਿਆ ਯੋਜਨਾ, ਰਾਤ ਵਿਚ ਗਸ਼ਤ, ਯੌਨ ਅਤੇ ਲੈਂਗਿੰਗ ਹਿੰਸਾ ਰੋਕਣ ਲਈ ਕੰਮ ਯੋਜਨਾ ਬਣਾਉਣਾ ਸ਼ਾਮਿਲ ਹੈ। ਮੁਖ ਮੰਤਰੀ ਵੱਲੋਂ ਅਜ ਪੰਚਕੂਲਾ ਸਥਿਤ ਇੰਦਰਧਨੂਸ਼ ਹਾਲ ਵਿਚ ਮਹਿਲਾ ਸੁਰਖਿਆ ਤੇ ਮਹਿਲਾ ਸਸ਼ਕਤੀਕਰਣ ਵਿਸ਼ਾ ‘ਤੇ ਆਯੋਜਿਤ ਸੁਧਾਰ ਪ੍ਰੋਗ੍ਰਾਮ ਨੂੰ ਸੰਬੋਧਨ ਕੀਤਾ ਗਿਆ।

WRITTEN BY