Skip to content
Independent perspectives. Global stories.
BREAKING

ਬੋਹਾ ’ਚ ਪਾਣੀ ਅਤੇ ਸਵੀਰੇਜ ਸਿਸਟਮ ਦੇ ਬਿੱਲਾਂ ਦੀ ਆਨ-ਲਾਇਨ ਅਦਾਇਗੀ ਸ਼ੁਰੂ

Share this story

ਬੋਹਾ, 12 ਜੁਲਾਈ (ਸੰਤੋਖ ਸਾਗਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਸੂਬੇ ਅੰਦਰ ਪਾਣੀ ਅਤੇ ਸੀਵਜੇਰ ਦੇ ਬਿੱਲ ਆਨ-ਲਾਇਨ ਕਰਨ ਦੀ ਸ਼ੁਰੂਆਤ ਕੀਤੇ ਜਾਣ ਉਪਰੰਤ ਅੱਜ ਬੋਹਾ ਸ਼ਹਿਰ ਅੰਦਰ ਆਨ ਲਾਇਨ ਸਿਸਟਮ ਰਾਂਹੀ ਬਿੱਲਾਂ ਦਾ ਭੁਗਤਾਨ ਕਰਨ ਦੀ ਸ਼ੁਰੂਆਤ ਕੀਤੀ ਹੈ।ਜਿਸ ਦਾ ਉਦਘਾਟਨ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਬਿੱਲ ਆਨ-ਲਾਇਨ ਸਿਸਟਮ ਰਾਂਹੀ ਅਦਾ ਕੀਤੇ ਜਾਣ ਨਾਲ ਜਿੱਥੇ ਕੰਮ ਚ ਪਾਰਦਰਸ਼ਤਾ ਆਵੇਗੀ ਉਥੇ ਘੰਟਿਆਂ ਬੱਧੀ ਲਾਇਨਾਂ ਚ ਖੜ੍ਹਕੇ ਬਿੱਲ ਭਾਰਨ ਵਾਲੇ ਢੰਗ ਤੋ ਵੀ ਸ਼ੁਟਕਾਰਾ ਮਿਲੇਗਾ ਅਤੇ ਬਿੱਲ ਅਦਾ ਕਰਨ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਤੋ ਵੀ ਨਿਯਾਤ ਮਿਲੇਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਐਕਸੀਅਨ ਸੁਰਿੰਦਰ ਕੁਮਾਰ ਰੰਗਾ, ਐਸ.ਡੀ.ਓ ਰਾਕੇਸ਼ ਕੁਮਾਰ, ਜੇਈ ਜਗਮੀਤ ਸਿੰਘ ਸਿੱਧੂ, ਜਸਵੀਰ ਕੌਰ, ਵਿਕਰਮਜੀਤ ਸਿੰਘ, ਕਾਂਗਰਸੀ ਆਗੂ ਨਵੀਨ ਕੁਮਾਰ ਕਾਲਾ, ਸਮਾਜ ਸੇਵੀ ਸ਼ਿੰਦਰ ਸਿੰਘ, ਹਰਪਾਲ ਸਿੰਘ ਪੰਮੀ ਆਦਿ ਵੀ ਹਾਜ਼ਰ ਸਨ।

WRITTEN BY