ਚੰਨੋਂ, 12 ਜੁਲਾਈ (ਇਕਬਾਲ ਬਾਲੀ)- ਅੱਜ ਸਥਾਨਿਕ ਚੈਕ ਪੋਸਟ ਕਾਲਾਝਾੜ ਚੰਨੋ ਵਿਖੇ ਚੌਕੀ ਅਧੀਨ ਪੈਦੇ ਪਿੰਡਾ ਵਿੱਚ ਬੈਠੇ ਮੈਡੀਕਲ ਪ੍ਰੈਕਟੀਸ਼ਨਰ (ਰਜਿ)ਵੱਲੋ ਚੌਕੀ ਇੰਨਚਾਰਜ ਨਾਲ ਇੱਕ ਭਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਇੰਨਚਾਰਜ ਸ੍ਰੀ ਰਾਜਵੰਤ ਕੁਮਾਰ ,ਏ,ਐਸ ਆਈ ਸ;ਰਵਿੰਦਰ ਸਿੰਘ ਨੂੰ ਸਟੇਟ ਦੇ ਉਪ ਪ੍ਰਧਾਨ ਧਰਮਪਾਲ ਸਿੰਘ ਜੀ ਨੇ ਪੂਰਨ ਵਿਸਵਾਸ ਦਿਵਾਇਆ ਕਿ ਸਾਡੀ ਜੱਥੇਬੰਦੀ ਸਰਕਾਰ ਦੇ ਨਸ਼ਾ ਵਿਰੋਧੀ ਪ੍ਰੋਗਰਾਮ ਦਾ ਡਟ ਕੇ ਸਾਥ ਦੇ ਰਹੀ ਹੈ ਅਤੇ ਅੱਗੇ ਤੋ ਵੀ ਪੁਲਿਸ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ, ਸਾਡੀ ਜੱਥੇਬੰਦੀ ਦਾ ਕੋਈ ਵੀ ਮੈਂਬਰ ਕਿਸੇ ਵੀ ਤਰਾ ਦੀ ਗੈਰ ਕਾਨੂੰਨੀ ਸਰਗਰਮੀਆ ਵਿੱਚ ਹਿੱਸਾ ਨਹੀ ਲੈਦੇ। ਇਸ ਸਮੇਂ ਬਲਾਕ ਪ੍ਰਧਾਨ ਡਾ ਆਗਿਆਪਾਲ ਸਿੰਘ, ਰਣਜੀਤ ਸਿੰਘ ਨੂਰਪੁਰਾ, ਬਲਦੇਵ ਸਿੰਘ ਨੂਰਪੁਰਾ,ਡਾ ਧਰਮਜੀਤ ਸਿੰਘ, ਗੁਰਮੀਤ ਸਿੰਘ,ਡਾ ਗੁਰਸੇਵਕ ਸਿੰਘ, ਡਾ. ਬਲਵੀਰ ਸਿੰਘ, ਡਾ. ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਮੈਡੀਕਲ ਪ੍ਰੈਕਟੀਸ਼ਨਰ ਐਸੋ. ਬਲਾਕ ਭਵਾਨੀਗੜ ਨੇ ਕੀਤੀ ਚੌਕੀ ਇੰਚਾਰਜ ਨਾਲ ਮੀਟਿੰਗ



