ਭਾਰਤ ਅਤੇ ਦੱਖਣੀ ਕੋਰੀਆ ਦੀ ਆਪਸੀ ਸਾਂਝ ਵੱਧਣਾ ਬੇਹ¤ਦ ਖੁਸ਼ੀ ਦਾ ਮੁਕਾਮ ਹੈ। ਇਸ ਨਾਲ ਦੋਵੇਂ ਦੇਸ਼ਾਂ ਨੂੰ ਵੱਡਾ ਲਾਭ ਮਿਲਣ ਦੀਆਂ ਉਮੀਦਾਂ ਹਨ। ਵੱਖ-ਵੱਖ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦਾ ਸਹਿਯੋਗ ਨਵੀਆਂ ਉਮੀਦਾਂ ਜਗਾ ਰਿਹਾ ਹੈ। ਭਾਰਤ ਅਤੇ ਦੱਖਣੀ ਕੋਰੀਆ ਨੇ ਅ¤ਤਵਾਦ, ਦਹਿਸ਼ਤਗਰਦੀ ਅਤੇ ਇੰਤਹਾਪਸੰਦੀ ਨੂੰ ਆਲਮੀ ਸ਼ਾਂਤੀ ਲਈ ਖ਼ਤਰਾ ਕਰਾਰ ਦਿੰਦਿਆਂ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਨਿਖੇਧੀ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਦ¤ਖਣੀ ਕੋਰੀਆ ਦੇ ਰਾਸ਼ਟਰਪਤੀ ਸ਼੍ਰੀ ਮੂਨ ਜੇ-ਇਨ ਵੱਲੋਂ ਸਾਂਝੀ ਪ੍ਰੈ¤ਸ ਕਾਨਫਰੰਸ ਵਿੱਚ ਪ੍ਰਗਟ ਕੀਤੇ ਗਏ ਵਿਚਾਰ ਕਾਫੀ ਉਤਸ਼ਾਹਵਰਧਕ ਹਨ। ਇਹ ਚੰਗੀ ਗੱਲ ਹੈ ਕਿ ਦੋਵੇਂ ਦੇਸ਼ਾਂ ਦੀ ਆਰਥਿਕ ਖੇਤਰ ਵਿੱਚ ਪਰਸਪਰ ਸਹਿਯੋਗ ਦਾ ਨਿਰਣਾ ਲਿਆ ਹੈ। ਦੋਵਾਂ ਆਗੂਆਂ ਨੇ ਗ¤ਲਬਾਤ ਦੌਰਾਨ ਰ¤ਖਿਆ, ਸੁਰ¤ਖਿਆ ਬਣਾਵਟੀ ਗਿਆਨ ਤੇ ਵਪਾਰ ਦੇ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ ਅਤੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਪ੍ਰਸਾਰ ਨੂੰ ਰੋਕ ਕੇ ਖੇਤਰੀ ਸ਼ਾਂਤੀ ਲਈ ਇਕ¤ਠੇ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ। ਕੋਰੀਆਈ ਪ੍ਰਾਇਦੀਪ ’ਚ ਸ਼ਾਂਤੀ ਦੇ ਅਮਲ ਨੂੰ ਕਾਇਮ ਰ¤ਖਣ ਅਤੇ ਉਸ ਨੂੰ ਗਤੀ ਦੇਣ ਲਈ ਦ¤ਖਣੀ ਕੋਰੀਆਈ ਰਾਸ਼ਟਰਪਤੀ ਨੇ ਵੱਡੀ ਭੂਮਿਕਾ ਨਿਭਾਈ ਹੈ। ਦ¤ਖਣੀ ਕੋਰੀਆ ਨੇ ਪ੍ਰਮਾਣ ਸਪਲਾਇਰ ਗਰੁ¤ਪ ਐਨ. ਐਸ. ਜੀ. ’ਚ ਭਾਰਤ ਦੀ ਮੈਂਬਰਸ਼ਿਪ ਦੀ ਹਮਾਇਤ ਕਰਨਾ ਵੀ ਕਾਫੀ ਅਹਿਮੀਅਤ ਰੱਖਦਾ ਹੈ। ਆਰਥਿਕ ਅਤੇ ਸਮਾਜਿਕ ਤਰੱਕੀ ਦੇ ਪੱਖ ਤੋਂ ਦੱਖਣੀ ਕੋਰੀਆ ਇਕ ਮਿਸਾਲ ਹੈ। ਭਾਰਤ ਨੂੰ ਇਸ ਦੇਸ਼ ਤੋਂ ਸਿੱਖਣ ਲਈ ਕਾਫੀ ਕੁਝ ਹੈ। ਕੋਰੀਆਈ ਕੰਪਨੀਆਂ ਦੇ ਉਤਪਾਦਾਂ ਨੇ ਆਪਣੀ ਗੁਣਵ¤ਤਾ ਸਦਕਾ ਸੰਸਾਰ ਭਰ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਭਾਰਤੀ ਕੰਪਨੀਆਂ ਨੂੰ ਵੀ ਇਸ ਦਿਸ਼ਾ ਵਿੱਚ ਕਦਮ ਚੁੱਕਣੇ ਚਾਹੀਦੇ ਹਨ। ਦੋਵੇਂ ਦੇਸ਼ਾਂ ਦੇ ਆਗੂਆਂ ਵੱਲੋਂ ਆਪਣੀ ਵਿਸ਼ੇਸ਼ ਨੀਤੀਗਤ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇਕ ਦਿਸ਼ਟੀ ਪ¤ਤਰ (ਵਿਜ਼ਨ ਡਾਕੂਮੈਂਟ) ਜਾਰੀ ਕਰਨਾ ਇਕ ਨਵੀਂ ਪਹਿਲ ਹੈ। ਦੋਵਾਂ ਦੇਸ਼ਾਂ ਨੇ ਇਸ ਦੇ ਨਾਲ ਹੀ ਆਪਣੀ ਵਿਆਪਕ ਆਰਥਿਕ ਭਾਈਵਾਲੀ ਨੂੰ ਅਗਲੇ ਪੜਾਅ ਤ¤ਕ ਲਿਜਾਣ ਲਈ ਵੀ (ਅਰਲੀ ਹਾਰਵੈਸਟ ਪੈਕੇਜ) ’ਤੇ ਦਸਤਖ਼ਤ ਕੀਤੇ। ਭਾਰਤ ਅਤੇ ਦ¤ਖਣੀ ਕੋਰੀਆ ਨੇ 11 ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਨ੍ਹਾਂ ਸਮਝੌਤਿਆਂ ‘ਚ ਵਪਾਰ ਉਪਰਾਲੇ, ਭਵਿ¤ਖ ਨੀਤੀਗਤ ਗਰੁ¤ਪ ਦੇ ਗਠਨ ਅਤੇ ਵਿਗਿਆਨਕ ਅਤੇ ਤਕਨੀਕ ਖੋਜ ’ਚ ਸਹਿਯੋਗ ਸਬੰਧੀ ਸਮਝੌਤੇ ਸ਼ਾਮਿਲ ਹਨ। ਦੋਵਾਂ ਦੇਸ਼ਾਂ ਦਰਮਿਆਨ ਬਾਇਓਟੈਕਨਾਲੋਜੀ ਅਤੇ ਦੂਰ ਸੰਚਾਰ ਦੇ ਖ਼ੇਤਰ ’ਚ ਵੀ ਸਮਝੌਤੇ ਹੋਏ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੋਵੇਂ ਦੇਸ਼ ਆਪਸੀ ਦਵੱਲੇ ਸਹਿਯੋਗ ਨਾਲ ਸਾਰੇ ਖੇਤਰਾਂ ਵਿੱਚ ਅੱਗੇ ਵੱਧਣਗੇ।
– ਬਲਜੀਤ ਸਿੰਘ ਬਰਾੜ



