ਪੱਟੀ, 7 ਜੁਲਾਈ (ਬਲਦੇਵ ਸਿੰਘ ਸੰਧੂ)- ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਹਰੀਕੇ ਦੀ ਪੁਲਿਸ ਨੇ 600 ਨਸ਼ੀਲੇ ਕੈਪਸੂਲ ਅਤੇ 220 ਨਸ਼ੀਲੀਆ ਗੋਲੀਆ ਸਮੇਤ ਮਾਂ ਪੁੱਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਥਾਣਾ ਹਰੀਕੇ ਦੇ ਮੁੱਖ ਅਫਸਰ ਪ੍ਰਭਜੀਤ ਸਿੰਘ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਠੱਠੀਆ,ਅਲੀਪੁਰ ਨੂੰ ਜਾ ਰਹੇ ਸੀ ਤਾ ਉਹਨਾ ਨੇ ਪਿੰਡ ਅਲੀਪੁਰ ਦੀਆਂ ਮੜੀਆਂ ਨੇੜੇ ਨਾਕਾ ਲਗਾਇਆ ਤਾ ਇੱਕ ਹੀਰੋ ਹਾਂਡਾ ਮੋਟਰ ਸਾਈਕਲ ਤੇ ਆਦਮੀ ਅਤੇ ਔਰਤ ਆ ਰਹੇ ਸੀ ਔਰਤ ਨੇ ਆਪਣੇ ਹੱਥ ਵਿਚ ਇੱਕ ਲਿਫਾਫਾ ਫੜਿਆ ਹੋਇਆ ਸੀ। ਉਹਨਾ ਵੱਲੋ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾ ਉਹ ਮੋਟਰ ਸਾਈਕਲ ਪਿਛੇ ਮੁੜਨ ਲੱਗਾ ਤਾ ਉਹਨਾ ਵੱਲੋ ਉਹਨਾ ਨੂੰ ਸ਼ੱਕ ਦੀ ਬਿਨ੍ਹਾਂ ਤੇ ਕਾਬੂ ਕੀਤਾ ਗਿਆ ਜਿੰਨ੍ਹਾਂ ਦਾ ਨਾਮ ਪਤਾ ਪੁੱਛਿਆ ਗੁਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੰਤ ਸਿੰਘ ਵਾਸੀ ਬੁਰਜ ਦੇਵਾ ਸਿੰਘ ਅਤੇ ਔਰਤ ਨੇ ਆਪਣਾ ਨਾਮ ਗੁਰਮੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਬੁਰਜ ਦੇਵਾ ਸਿੰਘ ਦੱਸਿਆ ਤਾ ਜਦ ਲਿਫਾਫੇ ਦੀ ਤਲਾਸ਼ੀ ਲਈ ਗਈ ਤਾ ਉਸ ਵਿਚੋ 600 ਨਸ਼ੀਲੇ ਕੈਪਸੂਲ ਅਤੇ 220 ਨਸ਼ੀਲੀਆ ਗੋਲੀਆ ਬਰਾਮਦ ਹੋਈਆ ਜਿੰਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਕਾਬੂ



