Skip to content
Independent perspectives. Global stories.
BREAKING

ਸੜਕ ’ਤੇ ਘਟੀਆ ਮਾਲ ਵਰਤਣ ਦਾ ਦੋਸ਼

Share this story

ਭਗਤਾ ਭਾਈ ਕਾ, 7 ਜੁਲਾਈ (ਸਵਰਨ ਸਿੰਘ ਭਗਤਾ)- ਬੀਤੇ ਕੁਝ ਦਿਨ ਪਹਿਲਾਂ ਭਗਤਾ ਭਾਈ ਤੋਂ ਕੋਠਾ ਗੁਰੂ ਨਵੀਂ ਬਣੀ ਸ਼ੜਕ ਚੰਦ ਕੁ ਦਿਨਾਂ ਬਾਅਦ ਹੀ ਟੁਟਣੀ ਸ਼ੁਰੂ ਹੋ ਗਈ ਹੈ, ਜਿਸਦੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ੜਕ ਦੇ ਸਹੀ ਢੰਗ ਨਾਲ ਨਾ ਬਣਾਉਣ ਤੇ ਸਹੀ ਮਟੀਰੀਅਲ ਨਾ ਵਰਤਣ ਦਾ ਲੋਕ ਇਨਸਾਫ਼ ਪਾਰਟੀ ਦੇ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭਲਾ ਤੇ ਸਾਥੀਆਂ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਟੁਟੀ ਹੋਈ ਸ਼ੜਕ ਦੀਆਂ ਵਖ ਵਖ ਥਾਂਵਾਂ ਤੋਂ ਲਈਆਂ ਵਿਸ਼ੇਸ਼ ਤਸਵੀਰਾਂ ਪਤਰਕਾਰਾਂ ਨਾਲ ਸਾਂਝੀਆਂ ਕਰਦੇ ਹੋਏ ਕਿਹਾ ਕਿ ਡੀ. ਸੀ. ਬਠਿੰਡਾ ਨੂੰ ਇਸ ਸਮੁਚੀ ਸ਼ੜਕ ਦੇ ਨਿਰਮਾਣ ਦੀ ਪੜਤਾਲ ਕਰਨ ਲਈ ਪਤਰ ਵੀ ਲਿਖਿਆ ਹੈ। ਉਨ੍ਹਾਂ ਦੋਸ ਲਾਉਂਦਿਆਂ ਕਿਹਾ ਕਿ ਸ਼ੜਕ ਦੇ ਨਵੀਨੀਕਰਨ ਦਾ ਕੰਮ ਹਜੇ ਜਾਰੀ ਹੈ, ਪਰ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਸ਼ੜਕ ਦਾ ਟੁਟਣਾ ਇਹ ਦਰਸਾਉਂਦਾ ਹੈ ਕਿ ਸ਼ੜਕ ਬਣਾਉਣ ਵਿਚ ਬਹੁਤ ਵਡੀ ਘਪਲੇਬਾਜ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਨੇ ਜੇਕਰ ਕੋਈ ਨਿਆਂ ਨਾ ਦਿਤਾ ਤਾਂ ਉਹ ਇਸ ਮਹਿਕਮੇ ਦੇ ਮੰਤਰੀ ਤਕ ਵੀ ਸ਼ਿਕਾਇਤ ਕਰਨਗੇ। ਇਸ ਸਮੇਂ ਉਨ੍ਹਾਂ ਨਾਲ ਅਜਾਇਬ ਸਿੰਘ, ਰਾਜਪਾਲ ਸਿੰਘ, ਰੇਸ਼ਮ ਸਿੰਘ ਮਰਾੜ੍ਹ, ਬੂਟਾ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ।

WRITTEN BY