ਜਲੰਧਰ, 7 ਜੁਲਾਈ (ਪੀ.ਟੀ.)- ਜਲੰਧਰ ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਐਤਵਾਰ 8 ਜੁਲਾਈ ਨੂੰ ਸਵੇਰ 7:30 ਤੋਂ 10:00 ਵਜੇ ਤਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਜ਼ਾਰ ਬਾਂਸਾਂ ਵਾਲਾ ਯੂਨਿਟ ਵਲੋਂ ਹਫ਼ਤਾ ਵਾਰੀ ਸਮਾਗਮ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਥਾ ਅਤੇ ਕੀਰਤਨ ਹੋਣਗੇ ਉਪਰੰਤ ਸ ਗੁਰਵਿੰਦਰ ਸਿੰਘ ਪਰੂਥੀ ਐਡਵੋਕੇਟ ਆਪਣੇ ਵਿਚਾਰ ਰਖਣਗੇ ਇਸ ਸਮਾਗਮ ਦੋਰਾਨ ਸ ਪ੍ਰਤਾਪ ਸਿੰਘ ਦੇ ਪਰਿਵਾਰ ਵਲੋਂ ਰਖੇ ਗਏ ਅਖੰਡ ਪਾਠ ਦੀ ਸੰਪੂਰਨਤਾ ਦੀ ਖੁਸ਼ੀ ਵਿਚ ਗੁਰੂ ਕਾ ਲੰਗਰ ਅਤੁਟ ਵਰਤੇਗਾ ਇਹ ਸੂਚਨਾ ਸ ਬੇਅੰਤ ਸਿੰਘ ਸਰਹਦੀ ਪ੍ਰਧਾਨ ਅਤੇ ਸਕਤਰ ਇੰਦਰਪਾਲ ਸਿੰਘ ਵਲੋਂ ਦਿਤੀ ਗਈ।
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰਮਤਿ ਸਮਾਗਮ ਅੱਜ



