ਬਰਨਾਲਾ, 3 ਜੁਲਾਈ (ਅਵਤਾਰ ਕੌਲੀ)- ਪਿੰਡ ਠੀਕਰੀਵਾਲਾ ਦੀਆਂ ਨਾਲੀਆ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮਸਿਆ ਨੂੰ ਲੈ ਕੇ ਪਿੰਡ ਵਾਸੀਆ ਵਲੋਂ ਸ਼ਹੀਦ ਸਰਦਾਰ ਸੇਵਾ ਸਿੰਘ ਚੌਕ ਬਰਨਾਲਾ ਵਿਖੇ ਅਣਮਿਥੇ ਸਮੇਂ ਲਈ ਲਾਇਆ ਪੱਕਾ ਮਾਰਚਾ ਅੱਜ ਤੀਜੇ ਦਿਨ ਵਿਚ ਸਾਮਿਲ ਹੋ ਗਿਆ ਹੈ। ਇਸ ਪਕੇ ਮੋਰਚੇ ਵਿਚ ਅਜ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼ਮੂਲੀਅਤ ਕੀਤੀ । ਵਿਧਾਇਕ ਪੰਡੋਰੀ ਨੇ ਜਿਥੇ ਹਕ ਸਚ ਦੀ ਲੜਾਈ ਵਿਚ ਸ਼ਾਮਿਲ ਪਿੰਡ ਠੀਕਰੀਵਾਲਾ ਦੇ ਨਿਵਾਸੀਆ ਨੂੰ ਡਟੇ ਰਹਿਣ ਲਈ ਪ੍ਰੇਰਿਆ ਉਥੇ ਕਿਹਾ ਕਿ ਇਸ ਲੜਾਈ ਵਿਚ ਪੂਰੀ ਤਰ੍ਹਾਂ ਪਿੰਡ ਵਾਸੀਆਂ ਦਾ ਪੂਰਾ ਸਾਥ ਦੇਣਗੇ।ਇਸ ਮੌਕੇ ਬਲਜੀਤ ਸਿੰਘ ਬਾਹੜੇ, ਬਲਵਿੰਦਰ ਸਿੰਘ ਗਿਲ ਅਤੇ ਮਲਕੀਤ ਸਿੰਘ ਨੇ ਧਰਨੇ ਵਿਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਮੋਰਚੇ ਵਿਚ, ਸਾਹਬ ਸਿੰਘ ਸਿਧੂ, ਜਥੇਦਾਰ ਲਾਭ ਸਿੰਘ , ਧਰਮਿੰਦਰ ਸਿੰਘ, ਕਮਲਜੀਤ ਸਿੰਘ ਪ੍ਰਧਾਨ ਤੇ ਨਰਦੇਵ ਸਿੰਘ ਮੀਤ ਪ੍ਰਧਾਨ, ਸਰਦਾਰ ਸੇਵਾ ਸਿੰਘ ਐਵਰਗਰੀਨ ਸੁਸਾਇਟੀ ਠੀਕਰੀਵਾਲਾ, ਗਿਆਨੀ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਮੌੜ, ਅਵਤਾਰ ਸਿੰਘ, ਰੇਸ਼ਮ ਸਿੰਘ, ਸੁਰਜੀਤ ਸਿੰਘ ਢਿਲੋਂ ਮੀਤ ਪ੍ਰਧਾਨ ਕਿਸਾਨ ਯੂਨੀਅਨ ਦਰਸ਼ਨ ਕੁਮਾਰ, ਬਲਵੀਰ ਸਿੰਘ, ਜਗਤਾਰ ਮੁਕਤੀ ਸਾਬਕਾ ਪੰਚ, ਮੰਗਲ ਸਿੰਘ ਔਲਖ , ਭਜਨ ਸਿੰਘ, ਕੇਵਲ ਸਿੰਘ ਮਿਸਤਰੀ, ਮਲਕੀਤ ਸਿੰਘ, ਮੁਖਤਿਆਰਾ ਸਿੰਘ ਔਲਖ, ਝਰਲਮ ਸਿੰਘ, ਰਾਜ ਸਿੰਘ ਸਾਬਕਾ ਮੈਬਰ, ਡਾ. ਦਰਸਨ ਸਿੰਘ,ਬਲਵੀਰ ਸਿੰਘ, ਜਗਸੀਰ ਸਿੰਘ ਬਾਹੜੇ,ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਪਿੰਡ ਠੀਕਰੀਵਾਲਾ ਵਿਖੇ ਧਰਨਾ ਤੀਜੇ ਦਿਨ ’ਚ



