Skip to content
Independent perspectives. Global stories.
BREAKING

ਨਵੋਦਿਆਂ ਵਿਦਿਆਲਯ ’ਚ ਐਨ.ਸੀ.ਸੀ. ਕੈਂਪ ਸ਼ੁਰੂ

Share this story

ਜ਼ੀਰਾ, 3 ਜੁਲਾਈ (ਮਹਿੰਦਰਪਾਲ ਗਰੋਵਰ)- ਜ਼ਵਾਹਰ ਨਵੋਦਿਆ ਵਿਦਿਆਲਯ ਮਹੀਆਂ ਵਾਲਾ ਕਲਾਂ ਵਿਚ ਐਨ.ਸੀ.ਸੀ. ਦਾ 10 ਰੋਜ਼ਾ ਟ੍ਰੇਨਿੰਗ ਕੈਂਪ ਪ੍ਰਬੰਧਕ ਅਤੇ ਕੈਡਿਟਾ ਦੀ ਆਪਸੀ ਜਾਣ-ਪਹਿਚਾਣ ਉਪਰੰਤ ਸ਼ੁਰੂ ਹੋ ਗਿਆ। ਕਰਨਲ ਐਚ.ਪੀ. ਅਰੋੜਾ, ਕਰਨਲ ਆਸ਼ੀਸ਼ ਕੋਹਲੀ, ਸੂਬੇਦਾਰ ਮੇਜ਼ਰ ਬਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਕੇ.ਕੇ. ਗੌਤਮ ਦੀ ਪ੍ਰਧਾਨਗੀ ਹੇਠ ਇਸ ਕੈਂਪ ਦੇ ਕਰਵਾਏ ਗਏ ਉਦਘਾਟਨੀ ਸਮਾਰੋਹ ਦੌਰਾਨ ਲੈਂਫਟੀਨੈਂਟ ਵਿਕਾਸ ਸਿੰਘ, ਲੈਫ. ਸੰਜੇ ਕੁਮਾਰ, ਲੈਫ. ਕੁਲਵੰਤ ਸਿੰਘ ਅਤੇ ਐਸ.ਪੀ. ਸ਼ਰਮਾ ਐਨ.ਸੀ.ਸੀ. ਅਫ਼ਸਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੈਂਪ ਦੌਰਾਨ ਕੈਡਿਟਾਂ ਨੂੰ ਮਿਲਟਰੀ ਟ੍ਰੇਨਿੰਗ, ਅਨੁਸ਼ਾਸ਼ਨ ਦਾ ਮਹੱਤਵ, ਫਾਇਰਿੰਗ, ਅੜਿੱਕਾ ਦੌੜ ਆਦਿ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਨ੍ਹਾਂ ਕੈਡਿਟਾਂ ’ਚ ਰਾਸ਼ਟਰ ਦੇ ਨਰੋਏ ਨਿਰਮਾਣ ਲਈ ਰਾਸ਼ਟਰਵਾਦ ਦੀ ਭਾਵਨਾ ਪੈਦਾ ਕੀਤੀ ਜਾਵੇਗੀ। ਕੈਂਪ ਦੌਰਾਨ ਇਕੱਤਰ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਐਨ.ਸੀ.ਸੀ. ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਜਿੱਥੇ ਨੌਜ਼ਵਾਨ ਵਰਗ ਦੇਸ਼ ਰਾਸ਼ਟਰ ਦੀ ਸੇਵਾ ਕਰ ਸਕਦਾ ਹੈ ਉੱਥੇ ਉਸ ਲਈ ਫੌਜ਼, ਪੁਲਿਸ ਵਰਗੇ ਵੱਕਾਰੀ ਵਿਭਾਗਾਂ ਵਿਚ ਨੌਕਰੀਆਂ ਲਈ ਰਾਹ ਖੁੱਲ੍ਹਦੇ ਹਨ।

WRITTEN BY