Skip to content
Independent perspectives. Global stories.
BREAKING

ਹਰਿਆਣਾ ਦੇ ਰਾਜਪਾਲ ਨੇ ਇਸ ਸਿਵਲ ਪ੍ਰੀਖਿਆ-2017 ਵਿਚ ਹਰਿਆਣਾ ਤੋਂ ਚੋਣ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ

Share this story

ਚੰਡੀਗੜ – ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਅੱਜ ਸਿਵਲ ਸੇਵਾ ਪ੍ਰੀਖਿਆ-2017 ਵਿਚ ਹਰਿਆਣਾ ਦੇ ਚੋਣ ਉਮੀਦਵਾਰਾਂ ਨੂੰ ਕਿਹਾ ਕਿ ‘ਤੁਹਾਨੂੰ ਪਬਲਿਕ ਦੇ ਡ੍ਰੀਮਸ ਦਾ ਕਿੰਗ ਬਨਣਾ ਹੈ’ ਮਤਲਬ ਜਦੋਂ ਤੁਸੀ ਕੁਰਸੀ ‘ਤੇ ਬੈਠੋਗੇ, ਤੁਹਾਨੂੰ ਅਧਿਕਾਰ ਮਿਲੇਗਾ ਅਤੇ ਲੋਕ ਆਸ਼ਾਵਾ, ਉਮੀਦਾਂ ਅਤੇ ਆਪਣੀ ਸਮੱਸਿਆਵਾਂ ਤੇ ਡ੍ਰੀਮਸ ਲੈ ਕੇ ਤੁਹਾਡੇ ਕੋਲ ਆਉਣਗੇ ਤਾਂ ਉਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ। ਇਹ ਹੀ ਤੁਹਾਡੀ ਸਹੀ ਪ੍ਰੀਖਿਆ ਹੋਵੇਗੀ। ਰਾਜਪਾਲ ਅੱਜ ਗੁਰੂਗ੍ਰਾਮ ਵਿਚ ਜਿਲਾ ਪ੍ਰਸਾਸ਼ਨ ਅਤੇ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਾਨ ਬੋਰਡ ਵੱਲੋਂ ਆਯੋਜਿਤ ਸਿਵਲ ਸੇਵਾ ਪ੍ਰੀਖਿਆ-2017 ਵਿਚ ਹਰਿਆਣਾ ਤੋਂ ਚੋਣ ਉਮੀਦਵਾਰਾਂ ਦੇ ਸਨਮਾਨ ਸਮਾਰੋਹ ਵਿਚ ਬੋਲ ਰਹੇ ਸਨ। ਰਾਜਪਾਲ ਨੇ ਇਸ ਪ੍ਰੀਖਿਆ ਵਿਚ ਹਰਿਆਣਾ ਤੋਂ ਚੋਣ ਉਮੀਦਵਾਰਾਂ ਨੂੰ ਸਨਮਾਨਿਤ ਵੀ ਕੀਤਾ। ਉਨਾਂ ਨੇ ਕਿਹਾ ਕਿ ਹਰਿਆਣਾ ਦੀ ਆਬਾਦੀ ਦੇਸ਼ ਦੀ 2 ਫ਼ੀਸਦੀ ਹੈ ਅਤੇ ਇੱਥੋ 49 ਉਮੀਦਵਾਰ ਸਿਵਲ ਸੇਵਾ ਪ੍ਰੀਖਿਆ ਵਿਚ ਪਾਸ ਹੋਏ ਹਨ ਜੋ ਕਿ ਚੋਣ ਉਮੀਦਵਾਰਾਂ ਦਾ 5 ਫ਼ੀਸਦੀ ਹੈ। ਇੰਨਾ ਵਿਚ ਵੀ ਦੇਸ਼ ਵਿਚ ਪਹਿਲੇ 5 ਉਮੀਦਵਾਰਾਂ ਵਿਚ 3 ਹਰਿਆਣਾ ਦੇ ਹਨ। ਉਨਾਂ ਨੇ ਕਿਹਾ ਕਿ ਹਰਿਆਣਾ ਦੀ ਨੌਜੁਆਨਾਂ ਦੀ ਇਹ ਉਪਲੱਬਧੀ ਪੂਰੇ ਸੂਬੇ ਨੂੰ ਸਵਾਭੀਮਾਨ ਪ੍ਰਦਾਨ ਕਰਦੀ ਹੈ। ਰਾਜਪਾਲ ਨੇ ਕਿਹਾ ਕਿ ਹਰਿਆਣਾ ਹਰ ਨਜਰ ਤੋਂ ਪੂਰੇ ਦੇਸ਼ ਵਿਚ ਇਕ ਮਿਸਾਲ ਕਾਇਮ ਕਰ ਰਿਹਾ ਹੈ, ਸਰਕਾਰ ਦੇ ਸਾਰੇ ਫ਼ਲੈਗਸ਼ਿਪ ਪ੍ਰੋਗ੍ਰਾਮਾਂ ਵਿਚ ਹਰਿਆਣਾ ਬਹੁਤ ਅੱਗੇ ਜਾ ਰਿਹਾ ਹੈ। ਉਨਾਂ ਨੇ ਬੇਟੀ ਬਚਾਓ-ਬੇਟੀ ਪੜਾਓ, ਖੇਡੋ ਇੰਡੀਆ, ਰੂਸ ਵਿਚ ਆਯੋਜਿਤ ਡੈਫ਼ ਕੁਸ਼ਤੀ ਮੁਕਾਬਲਾ, ਐਨ.ਸੀ.ਸੀ., ਰੈਡਕ੍ਰਾਸ ਆਦਿ ਯੋਜਨਾਵਾਂ ਦਾ ਵਰਨਣ ਵੀ ਕੀਤਾ। ਸਿਵਲ ਸੇਵਾ ਪ੍ਰੀਖਿਆ-2017 ਵਿਚ ਚੋਣ ਕੀਤੇ ਹਰਿਆਣਾ ਦੇ ਉਮੀਦਵਾਰਾਂ ਨੂੰ ਸੰਦੇਸ਼ ਦਿੰਦੇ ਹੋਏ ਰਾਜਪਾਲ ਨੇ ਪੰਜ ‘ਅ’ ‘ਤੇ ਜੋਰ ਦਿੱਤੇ ਅਤੇ ਇਸਦਾ ਮਤਲਬ ਸਮਝਾਦੇ ਹੋਏ ਕਿਹਾ ਕਿ ਆਸਥਾ, ਆਤਮ ਸੰਯਿਮ, ਆਤਮਤਾ, ਆਤਮ ਵਿਸ਼ਵਾਸ ਅਤੇ ਅਧਿਆਤਮਿਕਤਾ ਦੇ ਗੁਣਾ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਉਹ ਲੋਕਾਂ ਨੂੰ ‘ਗੁੱਡ ਗਵਰਨੈਂਸ’ ਦੇ ਸਕਦੇ ਹਨ। ਉਨਾਂ ਨੇ ਸਿਵਲ ਸੇਵਾ ਦੇ ਨਵੇਂ ਚੋਣ ਅਧਿਕਾਰੀਆਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਦੇ ਹੋਏ ਕਿਹਾ ਕਿ ਤੁਹਾਡੇ ਵਿਚ ਦੇਸ਼, ਰਾਸ਼ਟਰਜਨ ਅਤੇ ਸਭਿਆਚਾਰ ਦੇ ਲਈ ਆਸਥਾ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਅੰਦਰ ਆਤਮ ਸੰਯਿਮ ਹੋਵੇ ਅਤੇ ਤਸੀ ਕਿਸੇ ਸਥਿਤੀ ਵਿਚ ਵੀ ਆਪਣਾ ਆਤਮ ਵਿਸ਼ਵਾਸ ਨਾ ਖੋਵੋ। ਜਦੋਂ ਕੋਈ ਵਿਅਕਤੀ ਆਪਣੀ ਸਮੱਸਿਆ ਲੈ ਕੇ ਤੁਹਾਡੇ ਕੋਲ ਆਵੇ ਤਾਂ ਸਵੈ ਨੂੰ ਉਸ ਦੇ ਸਥਾਨ ‘ਤੇ ਰੱਖਣ ਅਰਥਾਤ ਉਸ ਦੇ ਨਾਲ ਆਤਮਤਾ ਦਾ ਭਾਵ ਹੋਵੇ, ਉਦੋਂ ਤੁਸੀਂ ਜਨਤਾ ਦੀ ਸੇਵਾ ਠੀਕ ਤਰਾ ਨਾਲ ਕਰ ਸਕੋਗੇ। ਉਨਾਂ ਨੇ ਅਧਿਆਤਮਿਕਤਾ ਦਾ ਅਰਥ ਸਮਝਾਉਦੇ ਹੋਏ ਕਿਹਾ ਕਿ ਆਪਣੀ ਆਪਣੀ ਇੱਛਾਵਾਂ ਵਿਚ ਕੰਟਰੋਲ ਰੱਖਣਾ ਹੈ ਅਤੇ ਇਹ ਹੀ ਨਹੀਂ ਨਿਸ਼ਕਾਮ ਕਰਮ ਦਾ ਸੰਦੇਸ਼ ਭਗਵਾਨ ਸ੍ਰੀਕਿਸ਼ਣ ਨੇ ਭਗਵਦ ਗੀਤਾ ਵਿਚ ਵੀ ਦਿੱਤਾ ਹੈ। ਇਸ ਤੋਂ ਪਹਿਲਾ ਆਪਣੇ ਵਿਚਾਰ ਰੱਖਦੇ ਹੋਏ ਰਾਜ ਚੋਣ ਕਮਿਸ਼ਨਰ ਦਲੀਪ ਸਿੰਘ ਨੇ ਸਿਵਲ ਸੇਵਾ ਦੇ ਸਾਰੇ ਨਵੇਂ ਚੋਣ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿਵਲ ਸੇਵਾ ਪ੍ਰੀਖਿਆ ਦੇ ਲਈ ਦੇਸ਼ ਦੇ ਲਗਭਗ 10 ਲੱਖ ਉਮੀਦਵਾਰ ਬਿਨੈ ਕਰਦੇ ਹਨ ਅਤੇ ਉਨਾਂ ਵਿੱਚੋਂ ਵੱਖ-ਵੱਖ ਚਰਣਾ ਦੀ ਪ੍ਰੀਖਿਆ ਦੇ ਬਾਅਦ 1 ਹਜਾਰ ਤੋਂ ਵੀ ਘੱਟ ਦਾ ਚੋਣ ਕੀਤਾ ਜਾਂਦਾ ਹੈ। ਉਨਾਂ ਵਿਚ ਲਗਭਗ 50 ਯੁਵਾ ਹਰਿਆਣਾ ਵਿੱਚੋਂ ਹਨ, ਤਾਂ ਸੂਬੇ ਦਾ ਸਿਰ ਉੱਚਾਂ ਹੋ ਜਾਂਦਾ ਹੈ। ਉਨਾਂ ਨੇ ਕਿਹਾ ਕਿ ਹਰਿਆਣਾ ਖੇਡਾਂ ਵਿਚ ਤਾਂ ਅੱਗੇ ਸੀ ਹੀ, ਹੁਣ ਲਗਦਾ ਹੈ ਕਿ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਵਿਚ ਵੀ ਪਰਚਮ ਲਹਿਰਾਹਿਗਾ। ਨਾਲ ਹੀ ਸ੍ਰੀ ਦਲੀਪ ਸਿੰਘ ਨੇ ਦਸਿਆ ਕਿ ਪਿਛਲੇ 3-4 ਸਾਲਾਂ ਤੋਂ ਸਿਵਲ ਸੇਵਾ ਪ੍ਰੀਖਿਆ ਵਿਚ 250 ਅੰਕਾਂ ਦਾ ‘ਐਥਿਕਸ’ ਮਤਲਬ ਨੈਤਿਕ ਆਚਰਣ ਦਾ ਪੇਪਰ ਵੀ ਸ਼ੁਰੂ ਕੀਤਾ ਗਿਆ ਹੈ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਅਤੇ ਸ੍ਰੀਮਾਤਾ ਸ਼ੀਤਲਾ ਦੇਵੀ ਬੋਰਡ ਦੇ ਮੁੱਖ ਪ੍ਰਸਾਸ਼ਕ ਵਿਨੈ ਪ੍ਰਤਾਪ ਸਿੰਘ ਨੇ ਰਾਜਪਾਲ ਅਤੇ ਆਏ ਹੋਰ ਮਹਿਮਾਨਾਂ ਦਾ ਸੁਆਗਤ ਕੀਤਾ। ਦੇਸ਼ਭਰ ਤੋਂ ਸਿਵਲ ਸੇਵਾ ਪ੍ਰੀਖਿਆ ਵਿਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਸੋਨੀਪਤ ਜਿਲੇ ਦੀ ਅਨੂ ਕੁਮਾਰੀ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੇ ਸਿਰਸਾ ਜਿਲੇ ਦੇ ਸਚਿਨ ਗੁਪਤਾ ਨੇ ਆਪਣੇ ਪ੍ਰੀਖਿਆ ਦੀ ਤਿਆਰੀਆਂ ਦੇ ਦਿਨਾਂ ਦੇ ਤਜਰਬੇ ਨੂੰ ਸਾਂਝਾਂ ਕੀਤਾ। ਅਨੂ ਕੁਮਾਰੀ ਨੈ ਕਿਹਾ ਕਿ ਆਪਣੇ ਢਾਈ ਸਾਲਾ ਦੇ ਬੇਟੇ ਤੋਂ ਦੂਰ ਰਹਿਣਾ ਉਸ ਦੇ ਲਈ ਇਕ ਚਨੌਤੀ ਸੀ। ਉਨਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਜੀਵਨ ਵਿਚ ਸੰਘਰਸ਼ ਅਤੇ ਚਨੌਤੀਆਂ ਆਉਦੀਆਂ ਹਨ ਪਰ ਉਹ ਇਹ ਸੋਚ ਕਿ ਆਪਣੀ ਤਿਆਰੀ ਵਿਚ ਲੱਗੀ ਰਹੀ ਕਿ ਇਹ ਵਕਤ ਵੀ ਗੁਜਰ ਜਾਵੇਗਾ, ਹਮੇਸ਼ਾ ਇਦਾ ਦਾ ਨਹੀਂ ਰਹੇਗਾ। ਸਿਵਲ ਸੇਵਾ ਪ੍ਰੀਖਿਆ ਵਿਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਸਚਿਨ ਗੁਪਤਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਸ ਪ੍ਰੀਖਿਆ ਵਿਚ ਪਹਿਲਾਂ ਤੋਂ ਉਹ ਪੂਰੀ ਤਰਾ ਫ਼ੇਲੀਅਰ ਸਨ। ਉਹ ਡਿਫ਼ੈਂਸ ਵਿਚ ਅਧਿਕਾਰੀ ਦੇ ਆਹੁਦੇ ‘ਤੇ ਚੁਣੇ ਜਾਣ ਦੇ ਲਈ ਹੋਣ ਵਾਲੀ ਐਸ.ਐਸ.ਬੀ. ਵਿਚ 8 ਵਾਰ ਫ਼ੇਲ ਹੋਏ ਅਤੇ ਸਿਵਲ ਸੇਵਾ ਪ੍ਰੀਖਿਆ ਦੇ ਪਹਿਲੇ ਯਤਨ ਵਿਚ ਵੀ ਉਹ ਫ਼ੇਲ ਹੋ ਗਏ। ਇਸ ਦੇ ਬਾਵਜੂਦ ਵੀ ਉਨਾਂ ਨੈ ਹਿੰਮਤ ਨਹੀ ਹਾਰੀ ਅਤੇ ਇੰਨਾ ਅਸਫ਼ਲਤਾਵਾਂ ਵਿਚ ਉਭਰਨ ਵਿਚ ਉਨਾਂ ਦੇ ਪਿਤਾ ਦੀ ਸਿੱਖ ਨੇ ਕਾਫ਼ੀ ਮਦਦ ਕੀਤੀ। ਅਨੂ ਕੁਮਾਰੀ ਅਤੇ ਸਚਿਨ ਗੁਪਤਾ ਨੇ ਮੰਚ ਤੋਂ ਆਪਣੀ ਵਿਆਹ ਵਿਚ ਦਹੇਜ ਨਾ ਲੈਣ ਦੀ ਸੁੰਹ ਵੀ ਚੁੱਕੀ। ਇਸ ਮੌਕੇ ‘ਤੇ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ ਦੇ ਮਹਾਨਿਦੇਸ਼ਕ ਜੀ. ਪ੍ਰਸੰਨਾ ਕੁਮਾਰ, ਰਾਜ ਚੋਣ ਕਮਿਸ਼ਨਰ ਦਲੀਪ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਓ.ਪੀ. ਸਿੰਘ, ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ, ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ, ਭਾਰਤ ਸਰਕਾਰ ਦੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਯੁੱਧਵੀਰ ਸਿੰਘ ਮਲਿਕ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

WRITTEN BY