Skip to content
Independent perspectives. Global stories.
BREAKING

‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆਂ ’ਤੇ ਮਾਈਨਿੰਗ ਮਾਫੀਆਂ ਵੱਲੋਂ ਜਾਨ ਲੇਵਾ ਹਮਲਾ

Share this story

ਨੂਰਪੁਰ ਬੇਦੀ, 21 ਜੂਨ (ਬਲਜਿੰਦਰ ਸਿੱਧੂ)- ਬਲਾਕ ਨੂਰਪੁਰ ਬੇਦੀ ’ਚ ਜਿਲਾ ਪ੍ਰਸ਼ਾਸ਼ਨ ਵਲੋਂ ਗੈਰ ਕਾਨੂੰਨੀ ਮਾਈਨਿੰਗ ਤੇ ਪਾਬੰਧੀ ਦੇ ਹੁਕਮ ਹਨ । ਪਰ ਫਿਰ ਵੀ ਸਰਕਾਰ ਦੀ ਨੱਕ ਹੇਠ ਇਲਾਕੇ ’ਚ ਨਜਾਇਜ਼ ਮਾਈਨਿੰਗ ਜਾਰੀ ਹੈ। ਰੂਪਨਗਰ ਤੋ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆਂ ਨੇ ਨਜਾਇਜ਼ ਮਾਈਨਿੰਗ ਦੇ ਖਿਲਾਫ ਆਪਣੀ ਵਿੱਡੀ ਮੁਹਿੰਮ ਤਹਿਤ ਅੱਜ ਅਚਾਨਕ ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕ ਪੈਦੇ ਪਿੰਡ ਬਈਹਾਰਾਂ ਵਿਖੇ ਛਾਪਾ ਮਾਰਿਆ ਤਾ ਨਜਾਇਜ ਮਾਈਨਿੰਗ ਕਰਨ ਵਾਲਿਆ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਹਲਕਾ ਵਿਧਾਇਕ ਹੱਥੋ ਪਾਈ ਦੋਰਾਨ ਫਟੱੜ ਹੋ ਗਏ। ਇੱਥੇ ਜਿਕਰਯੋਗ ਹੈ ਕਿ ਨੁੂਰਪੁਰ ਬੇਦੀ ਇਲਾਕੇ ਵਿੱਚ ਜੋ ਕਿ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਸਰਗਰਮ ਸੀ ਨੇ ਜਦੋ ਅਮਰਜੀਤ ਸਿੰਘ ਸੰਦੋਆ, ਉਨ੍ਹਾਂ ਦੇ ਗਨਮੈਨ ਅਤੇ ਹਲਕਾ ਵਿਧਾਇਕ ਦੇ ਪੀ.ਏ ਸਹਿਤ ਬਈਹਾਰਾਂ ਦੀ ਖੱਡ ਵਿੱਚ ਮਾਈਨਿੰਗ ਦੇ ਚਲ ਰਹੇ ਕਾਰੋਬਾਰ ਤੇ ਛਾਪੇ ਮਾਰੀ ਕਰਨ ਪਹੁੰਚੇ ਤਾਂ ਉਸ ਦੋਰਾਨ ਮਾਈਨਿੰਗ ਮਾਫੀਆ ਨਾਲ ਸੰਬੰਧਿਤ ਕੁਝ ਮੌਢੀ ਵਿਅਕਤੀ ਤੇ ਉਹਨਾ ਦੇ ਕੁਝ ਸਾਥੀ ਵੱਡੀ ਗਿਣਤੀ ਵਿੱਚ ਉਥੇ ਪਹੁਚ ਹੋਏ ਸਨ । ਉਥੇ ਉਹਨਾ ਨੇ ਜਿਥੇ ਹਲਕਾ ਵਿਧਾਇਕ ਨਾਲ ਗਾਲੀ ਗਲੋਚ ਕੀਤੀ ਤੇ ਉਹਨਾ ਦੀ ਪਗੜੀ ਉਤਾਰ ਕੇ ਧਾਰਮਿਕ ਚਿਨਾਂ ਦੀ ਬੇਅਦਬੀ ਮਾਫੀਆਂ ਦੇ ਗੁਡਿਆਂ ਵਲੋ ਕੀਤੀ । ਇਥੇ ਹੀ ਬੱਸ ਨਹੀ ਮਾਫੀਆਂ ਦੇ ਗੁੰਡਿਆ ਵਲੋਂ ਸ: ਸੰਦੋਆ ਤੇ ਜਾਨਲੇਵਾ ਹਮਲਾ ਕੀਤਾ ਗਿਆ । ਜਦੋ ਉਹਨਾ ਦੇ ਨਾਲ ਮੋਜੂਦ ਉਹਨਾ ਗਨਮੈਨ ਨੇ ਛੁੜਾਉਣ ਦੀ ਕੋਸ਼ਿਸ਼ ਕੀਤਾ ਤਾ ਮਾਈਨਿੰਗ ਮਾਫੀਆਂ ਦੇ ਵਿਅਕਤੀਆਂ ਨੇ ਉਕਤ ਸਕਿਓੂਰਟੀ ਗਾਰਡ ਦੀ ਪਗੜੀ ਉਤਾਰ ਦਿੱਤੀ ਤੇ ਉਸ ਦੇ ਨਾਲ ਜਬਰਦਸਤ ਕੁੱਟਮਾਰ ਕੀਤੀ । ਇਸ ਦੇ ਨਾਲ ਹੀ ਮੋਕੇ ਤੇ ਮੋਜੂਦ ਵਿਧਾਇਕ ਦੇ ਪੀ ਏ ਤੇ ਮੀਡਿਆ ਦੇ ਪੱਤਰਕਾਰਾਂ ਨਾ ਵੀ ਦੁਰ ਵਿਵਹਾਰ ਕੀਤਾ ਤੇ ਉਹਨਾ ਦੇ ਕੈਮਰੇ ਖੋਹਣ ਦੀ ਕਸ਼ਿਸ਼ ਕੀਤੀ ਗਈ । ਤਰੁੰਤ ਹੀ ਅਮਰਜੀਤ ਸੰਦੋਆ ਤੇ ਉਸ ਦੇ ਗਨਮੈਨ ਨੂੰ ਮੋਕੇ ਤੇ ਲੋਕਾ ਵਲੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਤੇ ਮੁਢਲੀ ਸਹਾਇਤਾ ਦੇਣ ਤੋ ਬਾਅਦ ਉਹਨਾ ਦੀ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ ਚੰਡੀਗਡ ਵਿਖੇ ਰੈਫਰ ਕਰ ਦਿੱਤਾ ਗਿਆ ।
ਕੀ ਕਹਿੰਦੇ ਹਨ ਥਾਣਾ ਮੁੱਖੀ ਦੇਸਰਾਜ :ਜਦੋ ਥਾਣਾ ਮੁੱਖੀ ਦੇਸਰਾਜ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਅਸੀ ਮਾਮਲੇ ਦੀ ਤਫਤੀਸ਼ ਕਰ ਰਹੇ ਹਾ ਤਾਂ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਮੁਕਤਮਾ ਦਰਜ਼ ਕਰ ਲਿਆ ਜਾਵੇਗਾ । ਤੇ ਇਹਨਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਕੀ ਕਹਿੰਦੇ ਹਨ ਏ.ਡੀ.ਸੀ ; ਜਦੋ ਏ ਡੀ.ਸੀ ਰੂਪਨਗਰ ਨਾਲ ਸਪੰਰਕ ਕੀਤਾ ਤਾ ਉਹਨਾ ਕਿਹਾ ਕਿ ਜਦੋ ਮੈ ਮੋਕਾ ਦੇਖਣ ਗਿਆ ਤਾ ਉਥੇ ਕੋਈ ਵੀ ਮਸ਼ੀਨਰੀ ਨਹੀ ਸੀ । ਜੋ ਗੈਰ ਕਾਨੂੰਨੀ ਮਾਈਨਿੰਗ ਕਰਦੀ ਹੋਵੇ।

WRITTEN BY