Skip to content
Independent perspectives. Global stories.
BREAKING

ਸ. ਖੁਸ਼ਬਾਜ਼ ਸਿੰਘ ਜਟਾਣਾ ਨੇ ਸ਼ੁਰੂ ਕਰਵਾਇਆ ਸੜਕ ਦਾ ਕੰਮ

Share this story

ਤਲਵੰਡੀ ਸਾਬੋ, 21 ਜੂਨ (ਰਾਮ ਰੇਸ਼ਮ ਸ਼ਰਨ)- ਸਥਾਨਕ ਸ਼ਹਿਰ ਅਤੇ ਹਲਕੇ ਦੀਆਂ ਤਰਸਯੋਗ ਸੜਕਾਂ ਨੂੰ ਨਵਿਆਓਣ ਅਤੇ ਮੁਰੰਮਤ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ 14 ਕਰੋੜ ਰੁਪਏ ਦੀ ਸੁਚਜੀ ਵਰਤੋਂ ਕਰਦਿਆਂ ਸ. ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਤਲਵੰਡੀ ਸਾਬੋ ਤੋਂ ਸੰਗਤ ਖੁਰਦ ,ਤਿਓਣਾ ਪੁਜਾਰੀਆਂ ਸੜਕ ਦਾ ਕੰਮ ਆਰੰਭ ਅਜ 1933 ਮੈਂਬਰ ਬੁਲਾਰਾ ਪੰਜਾਬ ਪ?ਦੇਸ਼ ਕਾਂਗਰਸ ਸੇਵਾਦਾਰ ਹਲਕਾ ਤਲਵੰਡੀ ਸਾਬੋ ਖੁਸ਼ਬਾਜ਼ ਸਿੰਘ ਜਟਾਣਾ ਵਲੋਂ ਕੀਤਾ ਗਿਆ। ਇਸ ਸਮੇ ਉਨ੍ਹਾਂ ਕਿਹਾ ਕੇ ਉਹ ਹਲਕੇ ਨੂੰ ਕਿਸੇ ਗਲੋਂ ਪਿਛੇ ਨਹੀਂ ਰਹਿਣ ਦੇਣਗੇ ਤੇ ਹਲਕੇ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸ. ਰਣਜੀਤ ਸਿੰਘ ਸੰਧੂ , ਸ. ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ,ਸ. ਕ੍ਰਿਸ਼ਨ ਸਿੰਘ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਅਤੇ ਅਧਿਕਾਰੀ ਮੌਜੂਦ ਸਨ।

WRITTEN BY