May 30, 2026 12:48 am

ਅੱਜ ਕੁੱਖ ਤੇ ਰੁੱਖ ਨੂੰ ਬਚਾਉਣ ਦੀ ਲੋੜ

ਅਜ ਦੇ ਦੌਰ ਵਿਚ ਬੜੀ ਹੀ ਨਮੋਸ਼ੀ ਵਾਲੀ ਗਲ ਹੈ ਅਜ ਲੋਕ ਏਨੇ ਨਾਸ਼ੁਕਰੇ ਹੋ ਗਏ ਨੇ ਜਿਸ ਕੁਖ ਨੇ ਲੋਕਾਂ ਨੂੰ ਜ਼ਿੰਦਗੀ ਦਿਤੀ ਉਸੇ ਕੁਖ ਨੂੰ ਤਬਾਹ ਕਰਨ ਤੇ ਲਗੇ ਹੋਏ ਨੇ ਤੇ ਜਿਸ ਰੁਖ ਨੇ ਸਾਨੂੰ ਮੁਫ਼ਤ ਵਿਚ ਆਕਸੀਜਨ ਦਿਤੀ ਲੋਕ ਉਸ ਨੂੰ ਹੀ ਖਤਮ ਕਰ ਕੁਦਰਤੀ ਆਫਤਾਂ ਨੂੰ ਸਦਾ ਦੇ ਰਹੇ ਨੇ।ਅਜ ਭਰੂਣ ਹਤਿਆ ਇਕ ਸਭ ਤੋਂ ਵਡਾ ਕਲੰਕ ਬਣਦਾ ਜਾ ਰਿਹਾ ਹੈ ਸਾਡੇ ਸਮਾਜ ਤੇ .ਮੈਂ ਬੁਧੀਜੀਵੀ ਲੋਕਾਂ ਤੇ ਸਮਾਜ ਦੇ ਠੇਕੇਦਾਰਾਂ ਨੂੰ ਪੁਛਣਾ ਚਾਹੁੰਦਾ ਹਾਂ ਕੀ ਤੁਸੀਂ ਇਸ ਨੂੰ ਰੋਕਣ ਲਈ ਕੀ ਕੀਤਾ ਕੀ ਕਰ ਰਹੇ ਹਾਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਇਹ ਸਵਾਲ ਪੁਛਣਗੀਆਂ ਸਰਕਾਰਾਂ ਨੇ ਭਰੂਣ ਹਤਿਆ ਰੋਕਣ ਲਈ ਬਹੁਤ ਵਡੇ ਵਡੇ ਕਾਨੂੰਨ ਤੇ ਬਣਾ ਦਿਤੇ ਪਰ ਲੋਕਾਂ ਨੂੰ ਇਸ ਨੂੰ ਟਿਚ ਹੀ ਜਾਣਿਆ ਹੈ । ਸਰਕਾਰ ਦੀ ਨਕ ਹੇਠ ਲੋਕ ਇਹ ਕੁਕਰਮ ਕਰੀ ਜਾ ਰਹੇ ਨੇ ਆਖਿਰ ਕਦੋਂ ਤਕ ਇਹ ਭਰੂਣ ਹਤਿਆ ਦਾ ਕਲੰਕ ਸਾਡੇ ਸਮਾਜ ਵਿਚੋਂ ਗਰਕ ਹੋਵੇਗਾ। ਮੈਂ ਸਮੇਂ ਦੀਆਂ ਸਰਕਾਰਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀਆਂ ਵੋਟਾਂ ਪਕੀਆਂ ਕਰਨ ਦੇ ਚਕਰ ਵਿਚ ਇਨ੍ਹਾਂ ਹੈਵਾਨਾਂ ਨੂੰ ਹੋਰ ਕਿੰਨੀ ਦੇਰ ਖੁਲ੍ਹਾ ਛਡੀ ਰਖੋਗੇ .ਇਸੇ ਤਰ੍ਹਾਂ ਲੋਕ ਰੁਖਾਂ ਨੂੰ ਵੀ ਕਤਲ ਕਰਨ ਵਿਚ ਪਿਛੇ ਨਹੀਂ ਹਨ ਉਸ ਨੂੰ ਵੀ ਲੋਕ ਕਟ ਕੇ ਖ਼ਤਮ ਕਰ ਰਹੇ ਹਨ ਤੇ ਵਾਤਾਵਰਨ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਸਰਕਾਰੀ ਦਰਖਤ ਨੂੰ ਕਟਣ ਤੇ ਬੈਨ ਹੈ ਪਰ ਲੋਕ ਆਪਣੇ ਫਾਇਦੇ ਲਈ ਇਨ੍ਹਾਂ ਦਰਖਤਾਂ ਦੀਆਂ ਜੜ੍ਹਾਂ ਤੇ ਜਾਂ ਕੋਈ ਕੈਮੀਕਲ ਜਾਂ ਲੂਣ ਪਾ ਦਿੰਦੇ ਹਨ, ਜਿਸ ਨਾਲ ਰੁਖ ਬਹੁਤ ਜਲਦ ਸੜ ਜਾਂਦਾ ਹੈ ਤੇ ਆਪਣੇ ਆਪ ਹੀ ਪ੍ਰਾਣ ਦੇ ਦਿੰਦਾ ਹੈ । ਆਓ ਆਪਾਂ ਸਾਰੇ ਰਲ ਕੇ ਕੁਖ ਤੇ ਰੁਖ ਨੂੰ ਬਚਾਉਣ ਦਾ ਪ੍ਰਣ ਕਰੀਏ ਅਤੇ ਕਸਮ ਖਾਈਏ ਕਿ ਭਰੂਣ ਹਤਿਆ ਦੇਖ ਕੇ ਚੁਪ ਨਹੀਂ ਰਹਾਂਗੇ ਤੇ ਆਪਣੀ ਜ਼ਿੰਦਗੀ ਵਿਚ ਘਟੋ ਘਟ ਦਸ ਬੂਟੇ ਲਗਾ ਕੇ ਉਸ ਦੀ ਦੇਖਭਾਲ ਜ਼ਰੂਰ ਕਰਾਂਗੇ।

Send this to a friend