May 28, 2026 9:41 am

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪੀ.ਐਸ.ਪੀ.ਸੀ.ਐਲ ਦੇ ਐਕਸਨ ਦਫਤਰ ਅੱਗੇ ਲਾਇਆ ਪੱਕਾ ਮੋਰਚਾ

ਮੂਣਕ, 11 ਜੂਨ (ਕੁਲਵੰਤ ਸਿੰਘ ਦੇਹਲਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਲਹਿਰਾ ਵਲੋਂ ਪੰਜਾਬ ਦੇ ਸਦੇ ਤੇ ਪੀ.ਐਸ.ਪੀ.ਸੀ.ਐਲ ਦੇ ਐਕਸਨ ਦਫਤਰ ਦੇ ਅਗੇ ਪਕਾ ਮੋਰਚਾ ਲਾਇਆ ਗਿਆ। ਮੋਰਚੇ ਦੀ ਅਗਵਾਈ ਕਰਦਿਆ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸੋਰ ਅਤੇ ਜਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਦਸਿਆ ਕਿ ਸਰਕਾਰਾਂ ਦੀ ਗਲਤੀ ਕਾਰਨ ਕਿਸਾਨ ਅਤੇ ਮਜਦੂਰ ਹਰ ਦਿਨ ਖੁਦਕੁਸ਼ੀਆਂ ਕਰ ਰਹੇ ਹਨ।ਮੌਕੇ ਦੀ ਸਰਕਾਰ ਨੇ ਹੁਕਮ ਕਰ ਦਿਤੇ ਹਨ ਕਿ ਮਹਿਕਮੇ ਦੀ ਤਰਫੋਂ ਖੇਤੀਬਾੜੀ ਸੈਕਟਰ ਵਾਸਤੇ ਬਿਜਲੀ 20 ਜੂਨ ਤੋਂ ਦੇਣੀ ਹੈ। ਕਿਸਾਨ ਆਗੂ ਨੇ ਕਿਹਾ ਖੇਤੀਬਾੜੀ ਵਾਸਤੇ 16 ਘੰਟੇ ਬਿਜਲੀ ਦੀ ਸਪਲਾਈ ਦਿਤੀ ਜਾਵੇ। ਕਿਸਾਨ ਆਗੂ ਨੇ ਪ੍ਰੈਸ ਨਾਲ ਗਲਬਾਤ ਕਰਨ ਸਮੇਂ ਦਸਿਆ ਕਿ ਇਹ ਪਕਾ ਮੋਰਚਾ ਉਸ ਸਮੇਂ ਤਕ ਚਲੇਗਾ ਜਿਸ ਸਮੇਂ ਤਕ ਕਿਸਾਨਾ ਨੂੰ 16 ਘੰਟੇ ਬਿਜਲੀ ਦੀ ਸਪਲਾਈ ਨਹੀਂ ਦਿਤੀ ਜਾਵੇਗੀ। ਪਰ ਇਸਦੇ ਉਲਟ ਬਿਜਲੀ ਬੋਰਡ ਨੇ ਸਿਆਸੀ ਲੀਡਰਾਂ, ਸਰਕਾਰੀ ਅਫਸਰਾਂ ਤ ਸਰਕਾਰੀ ਦਫਤਰਾਂ ਦੀ ਤਰਫੋਂ ਕਰੋੜਾ ਰੁਪਏ ਬਿਲ ਦੇ ਰੂਪ ਵਿਚ ਲੈਣਾ ਹੈ। ਕਿਸਾਨ ਆਗੂਆ ਨੇ ਦਸਿਆ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਕਿਸਾਨਾ ਮਜਦੂਰਾਂ ਦਾ ਸਾਰਾ ਕਰਜਾ ਮਾਫ ਕਰਨਗੇ।ਪਰ ਸਰਕਾਰ ਦੀ ਕਰਨੀ ਅਤੇ ਕਹਿਣੀ ਵਿਚ ਬਹੁਤ ਫਰਕ ਹੈ। ਕਿਰਤ ਕਰਨ ਵਾਲੇ ਲੋਕਾਂ ਦੀ ਅੰਨੀ ਲੁਟ ਹੋ ਰਹੀ ਹੈ। ਕਿਸਾਨ ਆਗੂ ਨੇ ਦਸਿਆ ਕਿ ਜੇਕਰ ਸਰਕਾਰ ਆਮ ਲੋਕਾਂ ਵਲ ਧਿਆਨ ਨਹੀ ਦਿੰਦੀਆਂ, ਦਰ ਆਉਣ ਵਾਲੇ ਸਮੇਂ ਵਿਚ ਖੁਦਕੁਸੀਆਂ ਦਾ ਵਧਣਾ ਤਹਿ ਹੈ। ਇਸ ਮੌਕੇ ਮੋਰਚੇ ਨੂੰ ਸੰਬੋਧਨ ਕਰਨ ਸਮੇਂ ਬਹਾਦੁਰ ਸਿੰਘ ਭੁਟਾਲ ਖੁਰਦ, ਲੀਲਾ ਸਿੰਘ ਚੌਟੀਆਂ, ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੌਟਾ, ਰਾਮ ਸਿੰਘ ਨੰਗਲਾ, ਮਖਣ ਸਿੰਘ ਪਾਪੜਾ ਆਦਿ ਹਾਜਰ ਸਨ।

Send this to a friend