ਸਮਾਣਾ, 11 ਜੂਨ (ਪ੍ਰੇਮ ਵਧਵਾ, ਦੀਪਕ ਪਾਠਕ)- ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਪਿੰਡ ਬੰਮਣਾ ਦੇ ਵਿਕਾਸ ਕਾਰਜਾ ਲਈ 3 ਲੱਖ ਰੁਪਏ ਦਾ ਚੈਕ ਜਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਬੰਮਣਾ ਨੂੰ ਸੋਪਿਆ। ਇਸ ਮੌਕੇ ਰਾਜਿੰਦਰ ਸਿੰਘ ਨੇ ਕਿਹਾ ਕਿ ਹਲਕੇ ਅੰਦਰ ਚਲਦੇ ਸਾਰੇ ਕੰਮਾਂ ਨੂੰ ਬਰਸਾਤੀ ਮੋਸਮ ਨੂੰ ਵੇਖਦਿਆਂ ਜਲਦੀ ਹੀ ਮੁੰਕਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਚਲਦੇ ਕਾਰਜ਼ਾ ਨੂੰ ਜਲਦੀ ਹੀ ਨੇਪਰੇ ਚਾੜ੍ਹ ਕੇ ਰਿਪੋਰਟ ਪੇਸ਼ ਕਰਨ। ਇਸ ਮੌਕੇ ਅਮਰਜੀਤ ਬੰਮਣਾ,ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਨੇ ਆਪਣੀ ਸਾਰੀ ਟੀਮ ਵੱਲੋਂ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ।