May 30, 2026 12:07 am

ਪੰਜਾਬ ਦੇ ਪਿੰਡਾਂ ਦਾ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਕਰਾਂਗੇ ਸ਼ੰਗਾਰ : ਫਤਿਹਜੰਗ ਸਿੰਘ ਬਾਜਵਾ

ਕਾਹਨੂੰਵਾਨ, 11 ਜੂਨ (ਡਾ. ਜਸਪਾਲ ਸਿੰਘ ਭਿਟੇਵਡ)- ਵਿਧਾਨ ਸਭਾ ਹਲਕਾ ਕਾਦੀਆ ਦੇ ਵਿਧਾਇਕ ਅਤੇ ਵਿਸ਼ਵ ਕਬਡੀ ਫੈਡਰੇਸ਼ਨ ਦੇ ਚੇਅਰਮੈਨ ਫਤਿਹਜੰਗ ਸਿੰਘ ਬਾਜਵਾ ਨੇ ਬੀਤੇ ਦਿਨ ਹਲਕੇ ਦੇ ਬੇਟ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਨੇ ਪਿੰਡ ਫੇਰੋਚੇਚੀ ਦੇ ਵਿੱਚ ਸ਼ੁਰੂ ਹੋਣ ਵਾਲੇ ਵਿਕਾਸ ਕੰਮਾਂ ਦਾ ਵੀ ਜਾਇਜਾ ਲਿਆ।ਉਨ੍ਹਾਂ ਨੇ ਪਿੰਡ ਦੇ ਕਾਂਗਰਸੀ ਵਰਕਰਾਂ ਇਲਾਕੇ ਦੇ ਆਗੂਆਂ ਅਤੇ ਗੋਲਡਨ ਯੂਥ ਕਲਬ ਬੇਰੀ ਦੇ ਨੌਜਵਾਨਾਂ ਨਾਲ ਖੁਲ੍ਹ ਕੇ ਵਿਚਾਰਾਂ ਕੀਤੀਆਂ।ਇਸ ਮੌਕੇ ਉਨ੍ਹਾਂ ਨੇ ਪਿੰਡ ’ਚ 26 ਲੱਖ ਰੁਪਏ ਨਾਲ ਨਿਰਮਾਣ ਹੋਣ ਵਾਲੇ ਬਹੁਮੰਤਵੀ ਪਾਰਕ ਲਈ ਢੁਕਵੀਂ ਜਗ੍ਹਾ ਅਤੇ ਜ਼ਮੀਨ ਲਈ ਵੀ ਕੁਝ ਥਾਂਵਾਂ ਦਾ ਪਿੰਡ ਚ ਜਾਇਜਾ ਲਿਆ।ਉਨ੍ਹਾਂ ਨੇ ਇਸ ਮੌਕੇ ਗਲਬਾਤ ਕਰਦਿਆਂ ਕਿਹਾ ਕਿ ਅਜ ਦੇ ਸਮੇਂ ਚ ਪਿੰਡ ਦੇ ਲੋਕ ਅਤੇ ਆਮ ਲੋਕ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਚਾਹੁੰਦੇ ਨੇ।ਜੋ ਕਿ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਦੇਣ ਲਈ ਦ੍ਰਿੜ ਸੰਕਲਪ ਰਖਦੀ ਹੈ।ਉਹਨਾਂ ਕਿਹਾ ਕਿ ਪੰਜਾਬ ਵਾਸੀ ਕੈਪਟਨ ਸਰਕਾਰ ਤੋਂ ਵਡੀਆਂ ਆਸਾਂ ਰਖਦੇ ਹਨ ਕਿਉਂਕਿ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਪਿੰਡਾਂ ਦੀ ਤਾਂ ਉਕੀ ਸਾਰ ਨਹੀਂ ਲਈ।ਉਹਨਾਂ ਕਿਹਾ ਕਿ ਪਿੰਡ ਚ 26 ਲਖ ਦੀ ਲਾਗਤ ਨਾਲ ਪੰਜਾਬ ਸਰਕਾਰ ਦੇ ਉਦਮ ਸਦਕਾ ਸੁੰਦਰ ਪਾਰਕ ਬਣਾਇਆ ਜਾ ਰਿਹਾ ਹੈ।ਇਸ ਪਾਰਕ ਲਈ ਪਿੰਡ ਦੀ ਸਾਂਝੀ ਜਮੀਨ ਦੇ ਇਕ ਪਲਾਟ ਦੀ ਚੋਣ ਕਰਕੇ ਇਹ ਪਾਰਕ ਦੀ ਤਾਮੀਰ ਕਰਵਾਈ ਜਾਵੇਗੀ।ਇਸ ਮੌਕੇ ਉਹਨਾਂ ਨੇ ਇਸ ਪ੍ਰੋਜੈਕਟ ਦੇ ਅਧਿਕਾਰੀਆਂ ਰਮਨਦੀਪ ਸਿੰਘ,ਅਰੁਣ ਕੁਮਾਰ ਅਤੇ ਮਨਪ੍ਰੀਤ ਕੌਰ ਨਾਲ ਵੀ ਪ੍ਰੋਜੈਕਟ ਦੀਆਂ ਤਕਨੀਕੀ ਮਦਾਂ ਬਾਰੇ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪ੍ਰੋਜੈਕਟ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ।ਇਸ ਮੌਕੇ ਉਹਨਾਂ ਨਾਲ ਸੀਨੀਅਰ ਆਗੂ ਕੁਲਵੰਤ ਸਿੰਘ ਭੈਣੀ ਖਦਰ, ਭੁਪਿੰਦਰ ਪਾਲ ਸਿੰਘ ਵਿਟੀ, ਸਰਪੰਚ ਮਨੋਹਰ ਸਿੰਘ ਨਾਨੋਵਾਲ, ਗੁਰਮੀਤ ਸਿੰਘ ਫੇਰੋਚੇਚੀ, ਬਿਕਰਮਜੀਤ ਸਿੰਘ ਫੇਰੋਚੇਚੀ, ਅਮ੍ਰਿਤਪਾਲ ਨਾਨੋਵਾਲ, ਸਰਪੰਚ ਕੁਲਵਿੰਦਰ ਸਿੰਘ, ਸੋਨੀ ਭਲਵਾਨ, ਲੰਬੜਦਾਰ ਸੁਰੇਸ਼ ਸਿੰਘ, ਜਸਬੀਰ ਬਾਜਵਾ, ਜਤਿੰਦਰ ਯੂ ਕੇ, ਸਰਪੰਚ ਮਲਕੀਤ ਸਿੰਘ ਬਿਲਾ, ਮੰਗਲ ਸਿੰਘ ਕੂੰਟਾਂ, ਜਗੀਰ ਸਿੰਘ, ਕੁਲਵੰਤ ਸਿੰਘ ਸ਼ੀਂਹ ਭਟੀ ਪੀ ਏ ਰਵਿੰਦਰ ਸਿੰਘਆਦਿ ਵੀ ਹਾਜ਼ਰ ਸਨ।

Send this to a friend