ਖੇਤ ਮਾਲਕਾਂ ਤੋਂ ਛੁਡਵਾਏ ਨਾਜਇਜ਼ ਕਬਜ਼ੇ
ਮਾਨਸਾ, 11 ਜੂਨ (ਨਛੱਤਰ ਸਿੰਘ ਕਾਹਨਗੜ੍ਹ, ਸੁਖਜਿੰਦਰ ਸਿਧੂ) ਪੰਜਾਬ ਸਰਕਾਰ ਵਲੋਂ ਲਿੰਕ ਸੜਕਾਂ ਦੇ ਬਰਮ ਪੂਰੇ ਕਰਵਾਉਣ ਸਬੰਧੀ ਆਰੰਭ ਕੀਤੀ ਮੁੰਹਿਮ ਤਹਿਤ ਪੰਜਾਬ ਮੰਡੀ ਬੋਰਡ ਮਾਨਸਾ ਵਲੋਂ ਜਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਪਿੰਡ ਸੱਦਾ ਸਿੰਘ ਵਾਲਾ ਤੋਂ ਮੌੜ ਵਾਇਆ ਕੋਟਲੀ ਕਲਾਂ ਸੜਕ ਦੇ ਨਾਲ ਲੱਗਦੇ ਖੇਤ ਮਾਲਕਾਂ ਕੋਲ 30-35 ਸਾਲ ਤੋਂ ਨਜਾਇਜ਼ ਕਬਜੇ ਅਧੀਨ ਸੜਕ ਦੀ ਜਗਾ ਨੂੰ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖਾਲੀ ਕਰਵਾਇਆ ਗਿਆ ਇਸ ਦੌਰਾਨ ਇੰਜੀਨੀਅਰ ਦਿਆ ਸਿੰਘ ਐਸ.ਡੀ.ਓ ਪੰਜਾਬ ਮੰਡੀ ਬੋਰਡ ਮਾਨਸਾ ਵੱਲੋਂ ਦੱਸਿਆ ਗਿਆ ਕਿ ਪਿੰਡ ਕੋਟਲੀ ਕਲਾਂ ਦੇ ਕੁਝ ਕਿਸਾਨਾਂ ਵੱਲੋਂ ਸੜਕ ਦੀ ਜਗਾ ਉਪਰ ਆਪਣੀ ਜ਼ਮੀਨ ਦੇ ਨਾਲ ਨਾਲ ਨਜਾਇਜ ਕਬਜਾ ਕੀਤਾ ਹੋਇਆ ਸੀ,ਜਿਸ ਕਰਕੇ ਇਸ ਸੜਕ ਨੂੰ 18 ਫੁੱਟ ਚੌੜੀ ਬਣਾਊਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕੰਮ ਮੁਕੰਮਲ ਕਰਨ ਸਬੰਧੀ ਬੇ-ਲੋੜੀ ਦੇਰ ਹੋ ਰਹੀ ਸੀ, ਜੋ ਕਿ ਹੁਣ ਪ੍ਰਸ਼ਾਸ਼ਨ ਦੀ ਮਦਦ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਿਆ ਗਿਆ ਹੈ। ਸਰਕਾਰ ਵੱਲੋਂ ਸੜਕਾਂ ਦੇ ਬਰਮ ਪੂਰੇ ਕਰਨ ਲਈ ਚਲਾਈ ਗਈ ਮੁੰਹਿਮ ਦਾ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਅਨਿਲ ਕੁਮਾਰ ਤਹਿਸੀਲਦਾਰ ਮਾਨਸਾ,ਸ਼੍ਰੀ ਅਮਿਤ ਕੁਮਾਰ,ਬੰਟੀ ਠੇਕੇਦਾਰ,ਅਰਜਨ ਸਿੰਘ ਜੇ.ਈ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।