ਅਮਰਗੜ੍ਹ 11 ਜੂਨ (ਸੁਖਵਿੰਦਰ ਸਿੰਘ ਅਟਵਾਲ) ਮੋਦੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦੱਸਣ ਅਤੇ ਨੌਜ਼ਵਾਨਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਜ਼ੋਸ ਨਾਲ਼ ਭਾਗ ਲੈ ਕੇ ਦੇਸ਼ ਵਿੱਚ ਫ਼ਿਰ ਤੋਂ ਭਾਜਪਾ ਦੀ ਸਰਕਾਰ ਲਿਆਉਂਣ ਦੇ ਮਕਸ਼ਦ ਨਾਲ਼ ਜਿਲ੍ਹਾ ਭਾਜਪਾ ਯੂਥ ਵਿੰਗ ਵੱਲੋਂ ਮਾਲੇਰਕੋਟਲਾ ਵਿਖੇ ਇੱਕ ਮੋਟਰਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਗੜ੍ਹ ਮੰਡਲ ਭਾਜਪਾ ਦੇ ਮੀਤ ਪ੍ਰਧਾਨ ਹਰਸ਼ ਸ਼ਿੰਗਲਾ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਮੋਦੀ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਇਸ ਰੈਲੀ ਵਿੱਚ ਜਿਲ੍ਹਾ ਸਕੱਤਰ ਹਰਮਨਦੀਪ ਕੌੜਾ, ਅੰਮ੍ਰਿਤਪਾਲ ਜ਼ੋਸੀ, ਨੀਰਜ਼ ਦੁੱਗਲ, ਪੈਰੀ ਸ਼ਿੰਗਲਾ, ਜ਼ਸਪਾਲ ਬਾਗੜੀਆਂ ਸਮੇਤ ਪੂਰੀ ਟੀਮ ਨੇ ਭਾਗ ਲਿਆ।