ਨਸ਼ਾ ਪੰਜਾਬ ਦੀ ਨੌਜਵਾਨ ਪੀੜੀ ਨੂੰ ਘੁਣ ਵਾਂਗ ਅੰਦਰੋ – ਅੰਦਰੀ ਖਤਮ ਕਰ ਰਿਹਾ ਹੈ, ਪਿਛਲੇ ਦਸ – ਬਾਰਾਂ ਸਾਲਾਂ ਵਿਚ ਲਗਭਗ 50% ਮੌਤਾਂ ਨਸ਼ੇ ਕਾਰਨ ਹੋਇਆ ਹਨ, ਜੋ ਇਕ ਕੌੜਾ ਸਚ ਹੈ, ਜੋ ਹਰ ਇੱਕ ਦੇ ਹਜਮ ਨਹੀ ਹੋਵੇਗਾ, ਪੰਜਾਬ ਅੰਦਰ ਖੁਦਕੁਸੀਆਂ ਦਾ ਸਭ ਤੋ ਵਡਾ ਕਾਰਨ ਜੇ ਕੋਈ ਹੈ ਤਾਂ ਉਹ ਸਿਰਫ ਨਸ਼ਾ ਹੈ, ਨਸ਼ੇ ਦਾ ਫੈਲਾਅ ਹੋਣ ਕਾਰਨ ਪੰਜਾਬ ਦੇ ਲੋਕ ਕਰਜੇ ਦੀ ਮਾਰ ਹੇਠ ਆ ਗਏ, ਜਦੋ ਨਸ਼ੇ ਦੀ ਪੂਰਤੀ ਨਹੀ ਹੁੰਦੀ ਤਾਂ ਇਨਸਾਨ ਖੁਦਕੁਸ਼ੀ ਕਰ ਬੈਠਦਾ ਹੈ, ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਜਾਂ ਕਹਿ ਦੀਏੇ ਪਹਿਲ ਕਦਮੀ ਕੀਤੀ ਹੈ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਦੀ, ਜਿਸ ਨੂੰ ਖਤਮ ਕਰਨ ਲਈ ਆਮ ਲੋਕਾਂ ਨੂੰ ਜਾਗੂਰਿਕਤ ਹੋਣਾ ਪਵੇਗਾ, ਸਰਕਾਰ ਦਾ ਸਾਥ ਦੇਣਾ ਪਵੇਗਾ ਤਾਂ ਕਿ ਪੰਜਾਬ ਵਿਚ ਹੋਰ ਖੁਦਕੁਸ਼ੀਆਂ ਨਾ ਹੋਣ, ਖੁਦਕੁਸ਼ੀਆਂ ਨੂੰ ਰੋਕਣ ਲਈ ਨਸ਼ੇ ਨੂੰ ਰੋਕਣਾ ਪਵੇਗਾ, ਕੁਝ ਜਰੂਰੀ ਗਲਾਂ/ ਸੁਝਾਅ ਜੋ ਅਸੀ ਅਪਣਾਉਣੇ ਹਨ ਤਾਂ ਕਿ ਨਸ਼ੇ ਨੂੰ ਜੜ੍ਹ ਤੋ ਖਤਮ ਕਰਕੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ। ਪਹਿਲਾ ਤਾਂ ਆਪਣੇ ਆਲੇ ਦੁਆਲੇ ਆਢ – ਗੁਆਢ ਵਿਚ ਨਜਰ ਮਾਰੋ ਕਿ ਕੌਣ – ਕੌਣ ਕਿਹੋ ਜਿਹਾ ਨਸ਼ਾ ਕਰਦਾ, ਜੇ ਪਤਾ ਚਲਦਾ ਤਾਂ ਉਸਨੂੰ ਸਮਝਾ ਕੇ ਨਸ਼ਾ ਛਡਣ ਵਾਲੇ ਪਾਸੇ ਪ੍ਰੇਰਿਤ ਕਰੋ ਤਾਂ ਕਿ ਕਿਸੇ ਦੀ ਜਿੰਦਗੀ ਬਚ ਸਕੇ।।
ਦੂਜਾ ਆਪਣੇ ਬਚਿਆਂ ਨੂੰ ਨਸ਼ਾ ਕਰਨ ਵਾਲਿਆ ਕੋਲ ਬੈਠਣ ਉਠਣ ਤੋ ਰੋਕੋ, ਕਿਤੇ ਤੁਹਾਡੇ ਬਚੇ ਨਸ਼ੇ ਦੇ ਸਿਕਾਰ ਨਾ ਹੋ ਜਾਣ, ਸਿਆਣੇ ਬੰਦੇ ਕਹਿੰਦੇ ਹੁੰਦੇ ਨੇ ਜਿਹੋ ਜਿਹੀ ਸੰਗਤ ਕਰਦਾ ਬੰਦਾ, ਉਸੇ ਤਰਾਂ ਦਾ ਹੋ ਜਾਂਦਾ ਹੈ ਇਸ ਲਈ ਬਚਿਆਂ ਨੂੰ ਸਾਹਿਤ ਅਤੇ ਸਭਿਆਚਾਰ ਨਾਲ ਜੌੜੋ ਤਾਂ ਕਿ ਉਹ ਨਸ਼ੇ ਵਾਲੇ ਪਾਸੇ ਜਾਣ ਤੋ ਬਚ ਸਕਣ, ਵਿਹਲਾ ਮਨ ਸੈਤਾਨ ਦਾ ਘਰ ਵਾਲੀ ਕਹਾਵਤ ਤੇ ਅਮਲ ਕਰੋ, ਆਪਣੇ ਬਚਿਆਂ ਨੂੰ ਵਿਹਲੇ ਹੋਣ ਦਾ ਸਮਾ ਹੀ ਨਾ ਦੇਵੋ ਅਤੇ ਵਧ ਤੋ ਵਧ ਉੁਹਨਾਂ ਨੂੰ ਆਪਣੀ ਨਿਗਰਾਨੀ ਵਿਚ ਰਖਣ ਦੀ ਕੌਸਿਸ ਕਰੋ। ਤਾਂ ਹੀ ਨਸ਼ੇ ਵਰਗੀ ਭਿਆਨਕ ਬਿਮਾਰੀ ਨੂੰ ਜੜ੍ਹ ਤੋ ਖਤਮ ਕੀਤਾ ਜਾਂ ਸਕਦਾ ਹੈ, ਪਹਿਲਾ ਖੁਦ ਦੀ ਸੋਚ ਨੂੰ ਬਦਲੋ ਫਿਰ ਹੌਲੀ – ਹੌਲੀ ਹੋਰਾਂ ਦੀ ਸੋਚ ਨੂੰ ਬਦਲਣ ਦੀ ਕੋਸਿਸ ਕਰੋ ਤਾਂ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਕਦੇ ਇਹ ਨਾ ਸੋਚੋ ਕਿ ਸਾਡੇ ਬਚੇ ਨਸ਼ਾ ਨਹੀ ਕਰਦੇ ਹੋਰਾਂ ਤੋ ਅਸੀ ਕੀ ਲੈਣਾ ਰੋਕ ਕੇ, ਅਸਲ ਵਿਚ ਇਹ ਅਗ ਵਾਂਗ ਹੀ ਹੈ ਜੇ ਨਾ ਰੋਕਿਆ ਤਾਂ ਇਹ ਪਹੁੰਚ ਤੁਹਾਡੇ ਘਰ ਵੀ ਜਾਵੇਗਾ, ਫਿਰ ਪਛਤਾਵੇ ਬਿਨ ਕੁਝ ਨਹੀ ਪਲੇ ਪੈਣਾ, ਇਸ ਲਈ ਪਿਛੋ ਪਛਤਾਉਣ ਦੀ ਬਿਜਾਏੇ ਪਹਿਲਾ ਹੀ ਸੋਚ ਲਈਏ। ਇਸ ਨੂੰ ਜੜ ਤੋ ਖਤਮ ਕਰਨ ਲਈ ਸਰਕਾਰ ਦਾ ਸਾਥ ਦੀਏ।