ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਪ੍ਰੰਤੂ ਇੰਟਰਨੈਸ਼ਨਲ ਦੀ ਟੀਮ ਵਲੋਂ ਦੁੱਲਾ ਬੱਗਾਪਿੰਡ,ਮੰਨਾ ਬੱਲ ਨੌ, ਵਿਨੈ ਖੱਤਰੀ,ਗਗਨ ਨਾਗਰਾ ਦੀਆਂ ਰੇਡਾਂ ਤੇ ਬੱਬੂ ਭਿੰਡਰ ,ਹਰਦੀਪ ਬੇਨੜਾ,ਲੱਖਾ ਚੀਮਾ,ਗਿੰਦਾ ਬੱਗਾਪਿੰਡ ਤੇ ਖੁਸ਼ੀ ਦੁੱਗਾਂ ਆਪਣੀ ਟੀਮ ਨੂੰ ਪਹਿਲੀ ਜਿੱਤ ਦਿਵਾਉਣ ਚ ਸਫਲ ਰਹੇ । ਇਸ ਮੁਕਾਬਲੇ ਚ ਨਿੱਕੂ ਕਲਿਆਣ ਦੀ ਖੇਡ ਨੇ ਦਰਸ਼ਕਾ ਨੂੰ ਕਾਫੀ ਪ੍ਰਭਾਵਿੱਤ ਕੀਤਾ ।
ਵੱਡੇ ਸਟਾਰਾ ਨਾਲ ਲੈਸ ਟੀਮ ਦਾ ਮੁਕਾਬਲਾ ਓਕੇਡੀ ਤੇ ਬਰੈਂਪਟਨ ਵਿਚਕਾਰ- ਜਿਵੇਂ ਜਿਵੇਂ ਸੂਰਜ ਦੀ ਤਪਸ ਵਧਦੀ ਗਈ ਉਸ ਤਰ੍ਹਾਂ ਮੁਕਾਬਲੇ ਵੀ ਵੀ ਸਖਤ ਹੁੰਦੇ ਗਏ । ਪਹਿਲੇ ਕਬੱਡੀ ਕੱਪ ਦਾ ਤੀਜਾ ਮੈਚ ਓਨਟਾਰੀਓ ਖਾਲਸਾ ਦਰਬਾਰ ਤੇ ਬਰੈਂਪਟਨ ਟੋਰਾਂਟੋ ਕਲੱਬ ਦੇ ਦਰਮਿਆਨ ਖੇਡਿਆ ਗਿਆ ।ਬਰੈਂਪਟਨ ਕਲੱਬ ਨੇ ਜਾਫੀਆਂ ਦੇ ਰੂਪ ਚ ਚੀਨ ਦੀ ਦੀਵਾਰ ਖਿੱਚੀ ਹੋਈ ਸੀ । ਜਿਸ ਕੋਲ ਯਾਦਾ ਸੁਰਖਪੁਰ,ਨਿੰਦੀ ਬੇਨੜਾ,ਬੱਬੂ ਝਨੇੜੀ,ਜੋਧਾ ਸੁਰਖਪੁਰ ਤੇ ਅਰਸ ਚੋਹਲਾ ਆਦਿ ਸਾਮਿਲ ਸਨ। ਵੱਖ ਵੱਖ ਦੇਸ਼ਾ ਵਿੱਚ ਆਪਣੀ ਖੇਡ ਦਾ ਲੋਹਾ ਮੰਨਵਾ ਚੁੱਕੇ ਇਹ ਸਤੀਰਾ ਵਰਗੇ ਜਵਾਨਾ ਤੋਂ ਧਾਵੀ ਲਈ ਭੱਜਣਾ ਐਨਾ ਸੋਖਾ ਨਹੀਂ ਹੈ । ਪ੍ਰੰਤੂ ਮੈਦਾਨ ਚ ਆਉਣ ਵਾਲਾ ਕੋਈ ਵੀ ਬੰਦਾ ਘੱਟ ਨਹੀਂ ਹੁੰਦਾ। ਮੁਕਾਬਲੇ ਦੀ ਸ਼ੁਰੂਆਤ ਹੋਈ ਤਾਂ ਓਕੇਡੀ ਦੇ ਜਾਫੀ ਸ਼ੇਰੂ ਧਨੌਰੀ ਨੇ ਦੋ ਜੱਫੇ ਲਾ ਕੇ ਵਿਰੋਧੀਆ ਤੇ ਦਬਾਅ ਬਣਾਉਣ ਦੀ ਕੋਸ਼ਿਸ ਕੀਤੀ ।ਪਹਿਲੇ ਹਾਫ ਸਮੇਂ ਤੱਕ ਪ੍ਰਸਿੱਧ ਖਿਡਾਰੀ ਸੰਦੀਪ ਲੱਲੀਆ ਦੀ ਕੋਚਿੰਗ ਵਾਲੀ ਟੀਮ ਓਕੇਡੀ ਨੇ ਬਰੈਂਪਟਨ ਟੋਰਾਂਟੋ ਨੂੰ 21 ਦੇ ਮੁਕਾਬਲੇ 14 ਅੰਕ ਹੀ ਦਿੱਤੇ ।ਇਸ ਮੁਕਾਬਲੇ ਚ ਅਮਨ ਬਿੱਲੀ , ਜੋਤ ਰਾਮਗੜ੍ਹ, ਸਕਤੀਮਾਨ, ਰੇਡਰ ਬੰਟੀ ਟਿੱਬਾ, ਮਨਮਿੰਦਰ ਸਰਾਂ,ਰਿੰਕੂ ਖਰੰਟੀ ਜੋਤਾ ਮਹਿਮਦਵਾਲ ਨੇ ਵਿਰੋਧੀਆਂ ਨੂੰ ਚੰਗਾ ਵਕਤ ਪਾਇਆ । ਜਦਕਿ ਦੂਜੇ ਹਾਫ ਵਿੱਚ ਬੱਬੂ ਝਨੇੜੀ,ਯਾਦਾ ਸੁਰਖਪੁਰ, ਅਰਸ ਚੋਹਲਾ ਤੇ ਧਾਵੀ ਪਵਨ ਢਿੱਲੋਂ ,ਭੋਲਾ ਧਨੌਰੀ,ਮਨਦੀਪ ਬੇਨੜਾ,ਰਾਜੂ ਕੋਟੜਾ ਕਾਲਾ ਧਨੌਲਾ ਨੇ ਵਿਰੋਧੀਆ ਨੂੰ 34 ਦੇ ਮੁਕਾਬਲੇ 40 ਅੰਕਾ ਤੇ ਪਛਾੜਦਿਆ ਜਿੱਤ ਦਰਜ ਕੀਤੀ । ਦੂਜੇ ਹਾਫ ਦੀ ਖੇਡ ਚ ਓਕੇਡੀ ਦੀ ਟੀਮ ਅੰਤਮ ਪਲਾਂ ਚ ਜਾ ਕੇ ਪਛੜ ਗਈ ।
ਮਝੈਲਾ ਦੇ ਜੱਫਿਆ ਨੇ ਨਚਾਈ ਦੁਨੀਆ- ਚੌਥਾ ਮੈਚ ਲਾਇਨ-ਮਾਲਟਨ ਕਲੱਬ ਤੇ ਯੰਗ ਕਲੱਬ ਦੀਆਂ ਟੀਮਾ ਦਰਮਿਆਨ ਖੇਡਿਆ ਗਿਆ । ਲਾਇਨ -ਮਾਲਟਨ ਕਲੱਬ ਕੋਲ ਥੱਪੜਾ ਦੀ ਕਬੱਡੀ ਖੇਡਣ ਵਾਲੇ ਮਾਝੇ ਦੇ ਗੱਭਰੂ ਤੇ ਯੰਗ ਕਲੱਬ ਕੋਲ ਪੰਜਾਬ ਦੀ ਰਾਇਲ ਕਿੰਗ ਵਾਲੀ ਕਪਿਊਟਰ ਜਾਫ ਲਾਈਨ ਸੀ । ਇਸ ਮੁਕਾਬਲੇ ਵਿੱਚ ਦੋਵੇਂ ਪਾਸੇ ਸਿਰੇ ਦੇ ਜੱਫੇ ਲੱਗੇ । ਕਬੱਡੀ ਵਿੱਚ ਟਾਰਜਨ ਦੇ ਤੌਰ ਤੇ ਸੱਦੇ ਜਾਂਦੇ ਗੁਰਦਿੱਤ ਕਿਸ਼ਨਗੜ੍ਹ ਨੇ ਜਿੱਥੇ ਰੇਡਰਾ ਦੇ ਪੈਰ ਉਖਾੜ ਦਿੱਤੇ । ਉਥੇ ਹੀ ਅਮ੍ਰਿਤ ਔਲਖ ਨੇ ਟੂਰਨਾਮੈਂਟ ਵਿੱਚ ਪਹਿਲਾ 200 ਡਾਲਰ ਦਾ ਜੱਫਾ ਲਾਇਆ ।ਜੋ ਕਿ ਪਹਿਲਾ ਪੈਸਿਆ ਦਾ ਜੱਫਾ ਸੀ । ਇਸਦੇ ਨਾਲ ਹੀ ਸੱਤੂ ਖਡੂਰ ਸਾਹਿਬ ਦੀਆ ਕੈਚੀਆ,ਕੁਲਦੀਪ ਸਿਕਾਰ ਮਾਛੀਆ ਤੇ ਜੌਹਲ ਰਮੀਦੀ ਦੀਆਂ ਝਪਟਾ ਨੇ ਦਰਸ਼ਕਾ ਦੀ ਦਿਹਾੜੀ ਦਾ ਮੁੱਲ ਮੋੜਿਆ । ਦੂਜੇ ਪਾਸੇ ਕਮਲ ਟਿੱਬਾ ਦਾ ਗਗਨ ਜੋਗੇਵਾਲ ਨੂੰ ਲਾਇਆ ਜੱਫਾ ਵੀ ਬਹਿਜਾ ਬਹਿਜਾ ਕਰਵਾ ਗਿਆ । ਇਸ ਮੁਕਾਬਲੇ ਚ ਲਾਇਨ ਮਾਲਟਨ ਦੇ ਧਾਵੀ ਸੁੱਖਾ ਮਾਹਲਾ, ਗਗਨ ਜੋਗੇਵਾਲ,ਨਿਰਮਲ ਲੋਪੋਕੇ, ਮਹਾਵੀਰ ਅਠਵਾਲ ਤੇ ਜੋਧਾ ਘੱਸ ਨੇ ਤਕੜੀ ਖੇਡ ਦਿਖਾਈ ।ਪਹਿਲੇ ਹਾਫ ਤੱਕ ਯੰਗ ਕਲੱਬ ਕੋਲ ਲੀਡ ਸੀ ,ਪ੍ਰੰਤੂ ਆਖਰੀ ਸਮੇਂ ਤੱਕ ਇਹ ਮੁਕਾਬਲਾ ਲਾਇਨ ਮਾਲਟਨ ਨੇ ਜਿੱਤ ਕੇ ਅਗਲੇ ਟੂਰਨਾਮੈਂਟਾ ਤੇ ਵੱਡੀ ਚਣੌਤੀ ਪੇਸ਼ ਕੀਤੀ ।
ਸੈਮੀਫਾਈਨਲ ਤੇ ਫਾਈਨਲ ਚੜੇ ਮੀਂਹ ਦੀ ਭੇਂਟ – ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਇਸ ਟੂਰਨਾਮੈਂਟ ਨੂੰ ਲੈ ਕੇ ਪਿਛਲੇ ਕਈ ਮਹੀਨਿਆ ਤੋਂ ਤਿਆਰੀਆ ਕੀਤੀਆ ਹੋਈਆ ਸਨ । ਪ੍ਰੰਤੂ ਹਰ ਕਾਰਜ ਵਿੱਚ ਕੁਦਰਤ ਦਾ ਵੀ ਕੋਈ ਆਪਣਾ ਰੋਲ ਹੁੰਦਾ ਹੈ ।ਸੈਮੀਫਾਈਨਲ ਮੁਕਾਬਲਿਆ ਦੌਰਾਨ ਮੀਂਹ ਪੈਣ ਕਾਰਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਨਾਲ ਆਪਣਾ ਸੈਮੀਫਾਈਨਲ ਸੱਟਾ ਲੱਗਣ ਦੇ ਡਰੋ ਛੱਡ ਦਿੱਤਾ । ਜਦਕਿ ਦੂਜੇ ਸੈਮੀਫਾਈਨਲ ਮੈਚ ਵਿੱਚ ਲਾਇਨ ਮਾਲਟਨ ਕਲੱਬ ਨੇ ਬਰੈਂਪਟਨ ਟੋਰਾਂਟੋ ਨੂੰ ਹਰਾ ਕੇ ਫਾਈਨਲ ਖੇਡਣ ਦਾ ਮਾਣ ਪ੍ਰਾਪਤ ਕੀਤਾ । ਪਹਿਲੇ ਕਬੱਡੀ ਕੱਪ ਦਾ ਫਾਈਨਲ ਮੈਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਲਾਇਨ ਮਾਲਟਨ ਨੂੰ 14 ਦੇ ਮੁਕਾਬਲੇ 21 ਅੰਕ ਲੈ ਕੇ ਜਿੱਤ ਲਿਆ । ਇਸਦੇ ਨਾਲ ਹੀ ਬੈਸਟ ਰੇਡਰ ਦਾ ਖਿਤਾਬ ਮੈਟਰੋ ਕਲੱਬ ਦੇ ਸੁਲਤਾਨ ਸਮਸ਼ਪੁਰ ਤੇ ਬੈਸਟ ਜਾਫੀ ਦਾ ਖਿਤਾਬ ਯਾਦਵਿੰਦਰ ਸਿੰਘ ਕੋਟਲੀ ਗਾਂਜਰਾ ਨੇ ਜਿੱਤਿਆ । ਪਹਿਲੇ ਕਬੱਡੀ ਕੱਪ ਦੇ ਮੁਕਾਬਲਿਆ ਨੇ ਕਬੱਡੀ ਪ੍ਰੇਮੀਆ ਨੂੰ ਇੱਕ ਵਾਰ ਫੇਰ ਕਬੱਡੀ ਮੈਦਾਨਾ ਵੱਲ ਆਉਣ ਦਾ ਸੱਦਾ ਦਿੱਤਾ ।
ਕਲੱਬ ਦੇ ਪ੍ਰਬੰਧਕ ਤੇ ਸਹਿਯੋਗੀ – ਪ੍ਰਦੇਸ਼ਾ ਵਿੱਚ ਕੋਈ ਵੀ ਕਾਰਜ ਕਰਨ ਲਈ ਆਪਣੇ ਭਾਈਚਾਰੇ ਦੇ ਲੋਕਾਂ ਦਾ ਸਹਿਯੋਗ ਬੜਾ ਅਹਿਮ ਹੁੰਦਾ ਹੈ । ਕਿਉਂਕਿ ਇਹ ਸਹਿਯੋਗ ਚਾਹੇ ਪੈਸੇ ਦੇ ਰੂਪ ਵਿੱਚ ਹੋਵੇ ਚਾਹੇ ਦਰਸ਼ਕਾ ਵਲੋਂ ਮਿਲਣ ਵਾਲੇ ਸਾਰਥਿਕ ਹੁੰਗਾਰੇ ਦੇ ਤੌਰ ਤੇ ਹੋਵੇ । ਇਸ ਕਬੱਡੀ ਕੱਪ ਨੂੰ ਕਰਾਉਣ ਵਿੱਚ ਜਿੱਥੇ ਮੈਟਰੋ ਕਲੱਬ ਤੇ ਟੋਰਾਂਟੋ ਪੰਜਾਬੀ ਦੇ ਆਹੁਦੇਦਾਰ ਮਲਕੀਤ ਸਿੰਘ ਦਿਓਲ ਚੇਅਰਮੈਨ, ਪ੍ਰਧਾਨ ਸੁੱਖਾ ਮਾਨ, ਪਿੰਕੀ ਢਿੱਲੋਂ ,ਗੋਗਾ ਗਹੂਨੀਆ, ਅਵਤਾਰ ਸਿੰਘ ਬਾਬਾ ਪੂਨੀਆ, ਬਲਰਾਜ ਚੀਮਾ, ਕਾਲਾ ਹਾਂਸ, ਚੈਨੀ ਧਾਲੀਵਾਲ, ਭਿੰਦਰ ਸੇਖੋਂ, ਦਵਿੰਦਰ ਮਾਨ, ਪਰਮਜੀਤ ਢੱਟ, ਹਰਦੀਪ ਧਾਲੀਵਾਲ ਤੇ ਟੋਰਾਂਟੋ ਪੰਜਾਬੀ ਕਲੱਬ ਦੇ ਪ੍ਰਧਾਨ ਦਲਜੀਤ ਸਹੋਤਾ,ਬਲਵੰਤ ਸੰਧੂ, ਕਰਮਜੀਤ ਸੁੰਨੜ,ਜਗਰੂਪ ਨਿੱਝਰ, ਜਸਵੀਰ ਮਾਂਗਟ,ਜਗਦੀਪ ਦਿਓਲ, ਜੀਤਾ ਨੱਤ ਆਦਿ ਪ੍ਰਬੰਧਕਾ ਨੇ ਯਥਾਯੋਗ ਉਪਰਾਲੇ ਕੀਤੇ । ਉਥੇ ਹੀ ਕੈਨੇਡਾ ਗੋਰਮਿੰਟ ਨੇ ਕਬੱਡੀ ਖਿਡਾਰੀਆਂ ਨੂੰ ਵੀਜੇ ਦੇਣ ਸਮੇਂ ਬੜੀ ਖੁਲਦਿਲੀ ਦਿਖਾਈ ਹੈ । ਜਿਸ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਮੈਂਬਰ ਪਾਰਲੀਮੈਂਟ ਦਾ ਬੜਾ ਸਹਿਯੋਗ ਰਿਹਾ ਹੈ। ਇਸ ਤੋਂ ਇਲਾਵਾ ਇਸ ਕਬੱਡੀ ਕੱਪ ਵਿੱਚ ਐਮ ਪੀ ਰਾਜ ਗਰੇਵਾਲ, ਸੈਕਰਾਮੈਟੋ ਤੋਂ ਤੇਜਿੰਦਰ ਸਿੰਘ ਨਿੱਝਰ, ਧੀਰਾ ਨਿੱਝਰ ,ਮੇਜਰ ਨੱਤ, ਸੁਖਦੀਪ ਕੌਰ ਕੰਗ,ਸੁੱਖਾ ਢੇਸੀ, ਲਾਡਾ ਸਹੋਤਾ, ਪ੍ਰਸਿੱਧ ਖਿਡਾਰੀ ਬਲਵਿੰਦਰ ਸਿੰਘ ਫਿੱਡਾ,ਪ੍ਰਿਸ਼ੀਪਲ ਸਰਵਨ ਸਿੰਘ, ਇੰਦਰਜੀਤ ਧੁੱਗਾ, ਹਰਵਿੰਦਰ ਸਿੰਘ ਬਾਸੀ, ਜਸ ਸੋਹਲ, ਦਲਜੀਤ ਮਾਂਗਟ, ਰਾਣਾ ਸਿੱਧੂ, ਨਿੰਦਰ ਧਾਲੀਵਾਲ, ਕੁਲਵਿੰਦਰ ਪੱਤੜ, ਦਲਬੀਰ ਖਹਿਰਾ, ਸਤਨਾਮ ਚਾਹਲ,ਸੁੱਖਾ ਨਿੱਝਰ,ਸਤਨਾਮ ਸਿੰਘ ਸਰਾਏ,ਬਿੰਦੀ ਸਰਾਏ , ਪੰਮਾ ਦਿਓਲ,ਰੈਂਬੋ ਸਿੱਧੂ,ਪੋਲ ਤੱਖਰ,ਮੀਕਾ ਜੌਹਲ, ਸੋਢੀ ਨਾਗਰਾ,ਜਸਪਾਲ ਮਾਨ,ਧੀਰਾ ਸੰਧੂ,ਮਨਜੀਤ ਪੰਡੋਰੀ,ਮਨਜੀਤ ਘੋਤੜਾ, ਕਰਨ ਘੁਮਾਣ ਦਿੜ੍ਹਬਾ, ਪਿੰਕਾ ਰਿਆੜ,ਮਹਾਵੀਰ ਗਰੇਵਾਲ,ਵੀਰਪਾਲ ਧੁੱਗਾ,ਕਾਲਾ ਧੁੱਗਾ,ਸੁੱਖਾ ਬਾਸੀ,ਬੀਰਾ ਸਿੱਧਵਾ,ਜਤਿੰਦਰ ਭਿੰਡਰ ,ਸੀਤਲ ਢਿੱਲੋਂ , ਸੇਵਾ ਸਿੰਘ ਰੰਧਾਵਾ, ਸੁੱਖਾ ਰੰਧਾਵਾ, ਓਕੇਸੀ ਕਲੱਬ ਤੋਂ ਬਿੱਲਾ ਥਿਆੜਾ,ਪਿੰਦਾ ਤੂਰ,ਗੁਰਦੇਵ ਥਿੰਦ,ਮਨਪ੍ਰੀਤ ਢੇਸੀ,ਸ਼ੇਰਾ ਮੰਡੇਰ ਨੇ ਵਿਸ਼ੇਸ਼ ਹਾਜਰੀ ਲਵਾਈ। ਇਸ ਸਾਲ ਦਾ ਵਰਲਡ ਕੱਪ ਓਕੇਸੀ ਕਲੱਬ ਵਲੋਂ ਕਰਵਾਇਆ ਜਾਵੇਗਾ । ਕਬੱਡੀ ਪ੍ਰੇਮੀਆ ਦੀ ਉਮੀਦ ਮੁਤਾਬਿਕ ਟੋਰਾਂਟੋ ਖੇਡ ਸੀਜਨ ਦੀ ਸ਼ੁਰੂਆਤ ਆਪਸੀ ਸਦਭਾਵਨਾ ਤੇ ਖੁਸਗਵਾਰ ਮਾਹੌਲ ਵਿੱਚ ਹੋਈ । ਇਸ ਸਾਲ ਜੋ ਫੈਸਲੇ ਫੈਡਰਸ਼ਨ ਨੇ ਲਏ ਹਨ ।ਜੇਕਰ ਉਹ ਇੰਨ ਬਿੰਨ ਲਾਗੂ ਹੁੰਦੇ ਹਨ ਤਾਂ ਕਬੱਡੀ ਜਰੂਰ ਵਿਕਾਸ ਦੀਆ ਲੀਹਾ ਤੇ ਦੋੜੇਗੀ। ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਟੋਰਾਂਟੋ ਪੰਜਾਬੀ ਕਲੱਬ ਨੂੰ ਇਸ ਪਹਿਲੇ ਉਦਮ ਲਈ ਬਹੁਤ ਸਾਰੀਆ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਬੱਡੀ ਦੇ ਖੁਸ਼ਹਾਲ ਭਾਵਿੱਖ ਦੀ ਉਮਦਿ ਕਰਦੇ ਹਾਂ । ਆਮੀਨ
– ਸਮਾਪਤ