ਨਾਭਾ, 6 ਜੂਨ (ਕਰਮਜੀਤ ਸੋਮਲ, ਸਿਕੰਦਰ)-ਬਿਜਲੀ ਏਕਤਾ ਮੰਚ ਪੰਜਾਬ ਦੇ ਸਦੇ ਤੇ ਮੰਡਲ ਦਫ਼ਤਰ ਨਾਭਾ ਵਿਖੇ ਸਾਥੀ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਰੈਲੀ ਵਿਚ ਵਿਸ਼ੇਸ ਤੌਰ ਤੇ ਸ਼ਰਕਲ ਪਟਿਆਲਾ ਦੇ ਸਾਥੀ ਜੌਰਾਵਾਰ ਸਿੰਘ ਸਾਥੀ ਧਰਮਿੰਦਰ ਸਰਕਲ ਆਗੂ ਸਾਥੀ ਚਰਨਜੀਤ ਸਿੰਘ ਆਈ.ਟੀ.ਆਈ ਗੁਰਵਿੰਦਰ ਸਿੰਘ ਆਈ.ਟੀ.ਆਈ ਸਾਥੀ ਮੰਗਤ ਸਿੰਘ ਰਾਜਪੁਰਾ, ਪਰਮਜੀਤ ਸਿੰਘ ਸਕਤਰ, ਬਲਵੀਰ ਸਿੰਘ ਮਰੋੜ, ਪ੍ਰਧਾਨ ਰਾਜਪੁਰਾ, ਮਗਰ ਸਿੰਘ, ਪ੍ਰਧਾਨ ਸਮਾਨਾ ਜ਼ਨਰਲ ਸਕਤਰ, ਸੋਹਣ ਸਿੰਘ ਸਿਧੂ, ਜਯ ਸਿਧੂ ਨਾਭਾ ਆਦਿ ਸਾਥੀਆ ਨੇ ਹਿਸਾ ਲਿਆ। ਸਾਥੀਆ ਨੇ ਇਹ ਕਿਹਾ ਕੰਨਟਰੇਕਟ ਕਮਿਆ ਨੂੰ ਪਕਾ ਕੀਤਾ ਜਾਵੇ। ਪੀ.ਟੀ.ਸੀ ਕਾਮੀਆ ਨੂੰ ਪਕਾ ਕੀਤਾ ਜਾਵੇ। ਟੈਕਨੀਕਲ ਕਾਮੀਆ ਨੂੰ ਪੈਟਰੋਲ ਦਿਤਾ ਜਾਵੇ । ਪੈ ਬੈਡ ਤੁਰੰਤ ਪੈ 2011 ਤੋਂ ਲਾਗੂ ਕੀਤਾ ਜਾਵੇ। ਵਰਦੀਆ ਦੇ ਪੈਸੀਆ ਵਿਚ ਵਾਧਾ ਕੀਤਾ ਜਾਵੇ। ਨਵੀ ਭਰਤੀ ਕੀਤਾ ਜਾਵੇ। ਠੇਕੇਦਾਰੀ ਸ਼ਿਸਟਮ ਬੰਦ ਕੀਤਾ ਜਾਵੇ। ਫਰਮਾ ਨੂੰ ਚਾਲੂ ਕੀਤਾ ਜਾਵੇ। ਰਿਟਾਇਰੀ ਕਾਮਿਆ ਨੂੰ ਬਿਜਲੀ ਦੀ ਮਾਫੀ ਦਿਤੀ ਜਾਵੇ। ਬੇਰੁਜ਼ਗਾਰੀ ਲਾਇਨਮੈਨ ਕਾਮਿਆ ਨੂੰ ਰੁਜ਼ਗਾਰ ਦਿਤਾ ਜਾਵੇ। 8 ਘੰਟੇ ਬਣਦੀ ਡਿਉਟੀ ਲੈਤੀ ਜਾਵੇ। ਐਲ.ਡੀ.ਸੀ, ਯੂ.ਡੀ.ਸੀ, ਏ.ਐਲ.ਐਮ ਲਾਇਨ ਮੈਨ ਨੂੰ ਤਰਕੀ ਦਿਤੀ ਜਾਵੇ। ਸਟੋਰਾ ਵਿਚ ਠੇਕੇਦਾਰੀ ਸ਼ਿਸਟਮ ਬੰਦ ਕੀਤਾ ਜਾਵੇ। ਸੀ.ਐਚ.ਜੀ ਕਾਮਿਆ ਨੂੰ ਪੈਸ਼ਕੋ ਕਾਮਿਆ ਨੂੰ ਪਕਾ ਕੀਤਾ ਜਾਵੇ। ਟੀ.ਐਸ.ਪੀ ਮੁਹਇਆ ਕੀਤਾ ਜਾਵੇ। 23 ਸਾਲਾ ਪ੍ਰਮੋਸਣ ਬਿਨਾ ਸਰਤ ਲਾਗੂ ਕੀਤਾ ਜਾਵੇ। ਸ਼ਿਕਾਇਤ ਕੇਦਰਾਂ ਕੁਆਟਰਾ ਅਤੇ ਦਫ਼ਤਰਾ ਦੀ ਮੁਰੰਮਤ ਕੀਤੀ ਜਾਵੇ। 20/06/2018 ਨੂੰ ਮੁਖ ਬਿਜ਼ਲੀ ਨਿਗਮਾ ਦੇ ਗੇਟ ਤਿੰਨੇ 9 ਤੋਂ 5 ਵਜੇਂ ਤਕ ਬੰਦ ਕੀਤੇ ਜਾਣਗੇ, 11/06/2018 ਤੋਂ 8 ਘੰਟੇ ਕੰਮ ਕੀਤਾ ਜਾਵੇਗਾ। ਆਖੀਰ ਵਿਚ ਡਵੀਜ਼ਨ ਪ੍ਰਧਾਨ ਸਾਥੀ ਗੁਰਮੇਲ ਸਿੰਘ ਨੇ ਆਏ ਸਾਥੀਆ ਦਾ ਧੰਨਵਾਦ ਕੀਤਾ।
ਮੰਡਲ ਨਾਭਾ ਦੇ ਦਫ਼ਤਰ ਸਾਹਮਣੇ ਗੇਟ ਰੈਲੀ



