Skip to content
Independent perspectives. Global stories.
BREAKING

1984 ਦੇ ਸ਼ਹੀਦਾਂ ਨੂੰ 34 ਸਾਲ ਬੀਤੇ, ਪਰ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ : ਏਕਨੂਰ ਖਾਲਸਾ ਫੌਜ

Share this story

ਫਿਰੋਜ਼ਪੁਰ, 6 ਜੂਨ (ਮਨੋਹਰ ਲਾਲ)-1984 ਦੇ ਸ਼ਹੀਦਾਂ ਦੀ ਯਾਦ ਨੂੰ ਸਜਦਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਪਹੁੰਚੀ ਏਕ ਨੂਰ ਖਾਲਸਾ ਫੌਜ਼ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਅੱਜ 34 ਸਾਲ ਬੀਤ ਚੁੱਕੇ ਹਨ, ਪਰ ਅਜੇ ਤੱਕ ਕਿਸੇ ਵੀ ਮੁੱਖ ਦੋਸ਼ੀ ਨੂੰ ਸਜ਼ਾ ਤੱਕ ਨਹੀਂ ਹੋਈ ਜੋ ਕਿ ਭਾਰਤ ਵਿਚ ਵੱਸਦੇ ਸਿੱਖਾਂ ਨਾਲ ਬੇਇਨਸਾਫੀ ਹੈ। ਜ਼ਿਲ੍ਹਾ ਜਥੇਦਾਰ ਭਾਈ ਹਿੰਮਤ ਸਿੰਘ ਖਾਲਸਾ ਸ਼ਕੂਰ ਨੇ ਕਿਹਾ ਕਿ ਜਿਵੇਂ ਕਿ ਟੈਂਕਾਂ, ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢੇਰੀ ਕਰਨ ਦੇ ਨਾਲ 36 ਹੋਰ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਏ ਜਿਵੇਂ ਪਾਵਨ ਸ਼੍ਰੀ ਗਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਨਾਲ ਹੀ ਸਿੱਖ ਬੀਬੀਆਂ ਦੀ ਬੇਪੱਤੀ ਕਰਨ ਦੇ ਨਾਲ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਘਰਾਂ ਵਿਚੋਂ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਅਣਪਛਾਤੇ ਕਹਿ ਕੇ ਤੇਲ ਪਾ ਕੇ ਸਾੜ ਦਿੱਤੇ। ਕੁਝ ਨੂੰ ਨਹਿਰਾਂ ਸੂਇਆਂ ਦੇ ਕੰਢਿਆਂ ਤੇ ਲਿਜਾ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ, ਪਰ ਅਜੇ ਤੱਕ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ, ਜਿੰਨ੍ਹਾਂ ਦਾ ਘਾਣ ਕਾਰਨ ਲਈ ਮੋਹਰੀ ਰੋਲ ਅਦਾ ਕੀਤਾ। ਪਰ ਅੱਜ ਤੱਕ ਸਰਕਾਰਾਂ ਨੇ ਇਨ੍ਹਾਂ ਨੂੰ ਹੱਥ ਨਹੀਂ ਪਾਇਆ, ਸਾਡੀ ਸਮੂਹ ਸਿੱਖ ਜਥੇਬੰਦੀਆਂ ਦੀ ਯੂਐਏ ਤੋਂ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਦੀਆਂ ਸਰਕਾਰਾਂ ਤੋਂ ਵੀ ਮੰਗ ਕਰਦੇ ਹਾਂ ਕਿ ਭਾਰਤੀ ਸਰਕਾਰਾਂ ਤੇ ਦਬਾ ਕੇ ਦੋਸ਼ੀਆਂ ਨੁੰ ਬਣਦੀ ਸਜ਼ਾ ਦਿਵਾ ਕੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ। ਸਮੂਹ ਜਥੇਬੰਦੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਨਮੁੱਖ ਸ਼ਹੀਦਾਂ ਪ੍ਰਤੀ ਅਰਦਾਸ ਕੀਤੀ। ਇਸ ਮੌਕੇ ਸੁਰਜੀਤ ਸਿੰਘ ਖਾਲਸਤਾਨੀ, ਨੰਬਰਦਾਰ ਲਖਬੀਰ ਸਿੰਘ ਸੀਨੀ. ਮੀਤ ਪ੍ਰਧਾਨ, ਨਿਰਵੈਰ ਸਿੰਘ, ਭਾਈ ਜਗਤਾਰ ਸਿੰਘ ਖੋਸਾ ਦਲ, ਰਣਧੀਰ ਸਿੰਘ ਮੀਤ ਪ੍ਰਧਾਨ, ਸੁਖਮੰਦਰ ਸਿੰਘ ਜੰਡਵਾਲਾ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਮੀਤ ਪ੍ਰਧਾਨ, ਨਿਰਮਲ ਸਿੰਘ ਗੱਟਾ ਬਾਦਸ਼ਾਹ, ਦਰਸ਼ਨ ਸਿੰਘ ਲੋਹਕੇ, ਹਰਜਿੰਦਰ ਸਿੰਘ ਜਨਰਲ ਸਕੱਤਰ, ਸਵਰਨ ਸਿੰਘ ਸਰਕਲ ਸ਼ਹਿਰੀ ਪ੍ਰਧਾਨ, ਪ੍ਰੀਤਮ ਸਿੰਘ ਸਰਕਲ ਘੱਲ ਖੁਰਦ, ਗੁਰਚਰਨ ਸਿੰਘ ਸਰਕਲ ਜਲਾਲਾਬਾਦ ਆਦਿ ਹਾਜ਼ਰ ਸਨ।

WRITTEN BY