Skip to content
Independent perspectives. Global stories.
BREAKING

ਬੀਬੀ ਵੀਰੋ ਦੇ ਵਿਆਹ ਪੁਰਬ ਸੰਬੰਧੀ ਸਾਲਾਨਾ ਜੋੜ ਮੇਲਾ 8, 9 ਨੂੰ : ਪ੍ਰਧਾਨ ਗੁਰਵਿੰਦਰ ਸਿੰਘ

Share this story

ਝਬਾਲ, 6 ਜੂਨ (ਹਰਦੀਪ ਸਿੰਘ/ਜਤਿੰਦਰ ਵਿੱਕੀ)-ਛੇਵੇਂ ਪਾਤਸ਼ਾਹਿ ਸਾਹਿਬ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਪੁਰਬ ਸਬੰਧੀ ਸਾਲਾਨਾ ਜੋੜ ਮੇਲਾ 8,9 ਜੂਨ ਨੂੰ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਸਮੂਹ ਇਲਾਕਾ ਵਾਸੀਆਂ ਤੇ ਲੋਕਲ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ।ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਲੋਕਲ ਕਮੇਟੀ ਦੇ ਪ੍ਰਧਾਨ ਸ੍ਰ. ਗੁਰਵਿੰਦਰ ਸਿੰਘ ਫੌਜੀ ਝਬਾਲ ਨੇ ਦੱਸਿਆ ਕਿ 6 ਜੂਨ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ।ਅਤੇ 8 ਜੂਨ ਨੂੰ ਬੀਬੀ ਵੀਰੋ ਜੀ ਦੇ ਵਿਆਹ ਦੇ ਸਬੰਧ ’ਚ ਸ੍ਰੀ ਅਨੰਦ ਕਾਰਜ ਸਾਹਿਬ ਦਾ ਪਾਠ ਹੋਣ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ ।ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਕਵੀਸ਼ਰੀ,ਢਾਡੀ,ਜਥਿਆਂ ਤੋਂ ਇਲਾਵਾ ਕਈ ਅਹਿਮ ਧਾਰਮਿਕ ਸਿਰਮੌਰ ਸ਼ਖਸੀਅਤਾਂ ਹਾਜਰੀ ਲਗਵਾਉਣਗੀਆਂ।ਜੋ ਕਿ 8 ਅਤੇ 9 ਜੂਨ ਨੂੰ ਸਾਰਾ ਦਿਨ ਦੀਵਾਨ ਸਜਾਏ ਜਾਣਗੇ।ਅਤੇ ਸ਼ਾਮ ਨੂੰ ਪ੍ਰਸਿੱਧ ਕਬੱਡੀ ਦੀਆ ਟੀਮਾਂ ਵਿਚਕਾਰ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਮੀਤ ਪ੍ਰਧਾਨ ਗੁਰਨਾਮ ਸਿੰਘ ਛੱਲੋ, ਗੁਰਮੀਤ ਸਿੰਘ ਸਾਹ, ਮੈਨੇਜਰ ਹਰਦੇਵ ਸਿੰਘ, ਸਰਵਣ ਸਿੰਘ ਝਬਾਲ ਨਸੀਬ ਸਿੰਘ ਆਦਿ ਵੀ ਹਾਜਰ ਸਨ।

WRITTEN BY