ਬੇੜੀ ਜ਼ਿੰਦਗੀ ਦੀ ਫਿਰ ਨਾ ਪਾਰ ਹੋਈ
ਖ਼ਬਰ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਕਾਂਗਰਸ ਨੇ ਜਿਤ ਲਈ ਹੈ। ਕਾਂਗਰਸ ਪਾਰਟੀ ਉਮੀਦਵਾਰ ਹਰਦੇਵ ਸਿੰਘ ਸ਼ੇਰੋਵਾਲੀਆ ਨੂੰ 82747 ਵੋਟਾਂ, ਅਕਾਲੀ ਉਮੀਦਵਾਰ ਨੈਬ ਸਿੰਘ ਕੋਹੜ ਨੂੰ 43945 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਨੂੰ ਸਿਰਫ 1900 ਵੋਟਾਂ ਮਿਲੀਆਂ। ਇਧਰ ਅਕਾਲੀ ਦਲ ਦਾ ਕਿਲਾ, ਕਾਂਗਰਸੀਆਂ ਫਤਿਹ ਕੀਤਾ, ਉਧਰ ਦੇਸ਼ ਭਰ ਦੀਆਂ ਜ਼ਿਮਨੀ ਚੋਣਾਂ ‘ਚ ਭਾਜਪਾ ਚਾਰੋ ਖਾਨੇ ਚਿਤ ਹੋ ਗਈ। ਲੋਕ ਸਭਾ ਦੀਆਂ ਚਾਰ ਸੀਟਾਂ ਵਿਚੋਂ ਇਕ ਅਤੇ ਵਿਧਾਨ ਸਭਾ ਦੀਆਂ 10 ਸੀਟਾਂ ਵਿਚੋਂ ਵੀ ਉਸਨੂੰ ਉਤਰਾਖੰਡ ‘ਚ ਇਕ ਸੀਟ ਹੀ ਮਿਲੀ।
ਕਮਾਲ ਆਮ, ਛੋਟਾ ਬਾਦਲ ਸ਼ਾਹਕੋਟ ‘ਚ ਜਿਤ ਦਾ ਰਥ ਲੈ ਕੇ ਘੁੰਮਦਾ ਰਿਹਾ। ਕਮਾਲ ਆ, ਬਾਦਲ ਏ.ਸੀ. ਗਡੀਆਂ ਛਡ ਟਰੈਕਟਰ ਉਤੇ ਬੈਠ ਆਪਣੇ ਹਥੀਂ ਸਟੇਰਿੰਗ ਘੁੰਮਾਉਂਦਾ ਰਿਹਾ। ਪਰ ਉਹਦਾ ਟਰੈਕਟਰ ਰੇਤ ਦੇ ਖਡਿਆਂ ‘ਚ ਧਸਦਾ, ਧੁਕ-ਧੁਕ ਕਰਕੇ ਬੰਦ ਹੀ ਹੋ ਗਿਆ। ਬਥੇਰਾ ਜ਼ੋਰ ਲਾਇਆ ਉਸ ਗਡੀ ਕਿਸੇ ਤਣ-ਪਤਣ ਲਗ ਜਾਏ। ਠਆਪਠ ਵਾਲੇ ਪੁਟੇ, ਲੋਕਾਂ ਅਗੇ ਹਾੜੇ ਪਾਏ। ਵਿਰੋਧੀਆਂ ਦੇ ਧੁਰੰਤਰ ਆਪਣੇ ‘ਪਾਲੇ‘ ਕੀਤੇ। ਜਿਵੇਂ ਕਹਿੰਦੇ ਆ ਠਆਪ ਤਾਂ ਡੁਬਿਉਂ ਜਜ਼ਮਾਨਠ ਵੀ ਡੋਬੇ ਵਾਲੀ ਗਲ ਹੋ ਗਈ। ਉਧਰ ਮੋਦੀ ਦਾ ਜੋਗੀ ਹਾਰਿਆ, ਇਧਰ ਬਾਬੇ ਬਾਦਲ ਦਾ ਠਛੋਟਾਠ ਚਾਰੋਂ ਖਾਨੇ ਚਿਤ ਹੋ ਗਿਆ।
ਵਾਹਵਾ ਵਾਹ ਲਾਈ ਮੁੜ ਜੀਣ ਦੀ। ਵਾਹਵਾ ਵਾਹ ਲਾਈ ਮੁੜ ਉਠਣ ਦੀ। ਵਾਹਵਾ ਵਾਹ ਲਾਈ ਲਗੀ ਹੋਈ ਪਿਠ ਨੂੰ ਮੁੜ ਧੋਣ ਦੀ। ਪਰ ਠਦਿਨ ਰਾਤ ਕਮਾਈਆਂ ਕਰ ਥਕੇ, ਬੇੜੀ ਜ਼ਿੰਦਗੀ ਦੀ ਫਿਰ ਵੀ ਨਾ ਪਾਰ ਹੋਈਠ। ਭਾਈ ਇਹਨੂੰ ਕਹਿੰਦੇ ਆ ਜਨਤਾ-ਜਨਾਧਨ ਦਾ ਮੂਡ। ਹੈ ਕਿ ਨਾ ?
ਮੇਰੇ ਗਲ ਕੁਰਸੀ ਕੰਡਿਆਂ ਦਾ ਹਾਰ ਹੋਇਆ
ਖ਼ਬਰ ਹੈ ਕਿ ਪੈਟਰੋਲ ਡੀਜ਼ਲ ਦੇ ਮੁਲ ਉਤੇ ਭਾਰਤ ਦੇ ਲੋਕ ਠਗੇ ਜਾ ਰਹੇ ਹਨ। ਤੇਲ ਕੰਪਨੀਆਂ ਨੇ ਪਹਿਲਾਂ ਪੈਟਰੋਲ 60 ਪੈਸੇ ਸਸਤਾ ਕਰਨ ਦਾ ਐਲਾਨ ਕੀਤਾ ਸੀ। ਫਿਰ ਭੁਲ ਦੀ ਸੁਧਾਰ ਕਰਦੇ ਹੋਏ ਸਿਰਫ ਇਕ ਪੈਸੇ ਦੀ ਮੁਲ ਵਿਚ ਕਮੀ ਕੀਤੀ। 14 ਤੋਂ 29 ਮਈ ਤਕ ਪੈਟਰੋਲ 3 ਰੁਪਏ 80 ਪੈਸੇ ਅਤੇ ਡੀਜ਼ਲ 3 ਰੁਪਏ 48 ਪੈਸੇ ਮਹਿੰਗਾ ਹੋਇਆ। ਇਸ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਜੇਕਰ ਤੇਲ ਦੀ ਕੀਮਤ ਇਕ ਪੈਸਾ ਘਟ ਕਰਨ ਦੀ ਗਲ ਕੀਤੀ ਹੈ ਤਾਂ ਇਹ ਬਚਪਨਾ ਹੈ।
ਮੋਦੀ ਜੀ ਵਿਦੇਸ਼ ਫੇਰੀ ਉਤੇ ਹਨ। ਪਹਿਲਾਂ ਮੋਦੀ ਜੀ ‘ਕਰ-ਨਾਟਕ‘ ਵਿਚ ਰੁਝੇ ਸਨ। ਦੇਸ਼ ਦੀ ਵਾਂਗਡੋਰ ਉਹਨਾ ਕਾਰਪੋਰੇਟੀਆਂ ਹਥ ਫੜਾਈ ਹੋਈ ਹੈ, ਉਹ ਉਨੀ ਕਰਨ, ਇਕੀ ਕਰਨ, ਬਸ ਦੇਸ਼ ਚਲਦਾ ਰਖਣਾ ਹੈ। ਉਹਨਾ ਨੂੰ ਰਾਹੁਲ ਦਾ ਟਵੀਟ ਦੇਖਣ ਦਾ ਸਮਾਂ ਕਿਥੇ? ਵੇਖੋ ਨਾ ਦੇਸ਼ ਦੀ ਰਫਤਾਰ ਕਿੰਨੀ ਟੇਡੀ ਹੋ ਗਈ ਹੈ। ਮੋਦੀ ਜੀ ਨੇ ਦੋ ਕਰੋੜ ਨੌਕਰੀਆਂ ਨੌਜਵਾਨਾਂ ਨੂੰ ਬਖਸ਼ਣੀਆਂ ਸਨ। ਫਿਰ 15 ਲਖ ਰੁਪਈਆ, ਟਕਾ ਹਰ ਨਿਆਣੇ-ਸਿਆਣੇ ਦੇ ਖਾਤੇ ਪਾਉਣਾ ਸੀ। ਇਹੋ ਪ੍ਰਬੰਧ ਕਰਦਿਆਂ ਮੋਦੀ ਜੀ ਦੇ ਵਾਲ ‘ਚਿਟੇ‘ ਹੋ ਗਏ। ਇਥੋਂ ਤਕ ਕਿ ਉਹ ਇੰਨੇ ਭੁਲਕੜ ਹੋ ਗਏ ਕਿ ਦੇਸ਼ ਭਰ ਵਿਚ ਸਰਕਾਰੀ ਮਹਿਕਮਿਆਂ ‘ਚ ਖਾਲੀ ਪਈਆਂ 20 ਲਖ ਅਸਾਮੀਆਂ ਭਰਨ ਦਾ ਵੀ ਉਹਨਾ ਨੂੰ ਚਿਤ-ਚੇਤਾ ਨਹੀਂ ਰਿਹਾ। ਜਾਪਦੈ ਮੋਦੀ ਜੀ ਵਿਦੇਸ਼ ਜਾਂਦੇ ਨੇ, ਵਿਦੇਸ਼ੀਆਂ ਨਾਲ ਹਥ ਮਿਲਾਉਂਦੇ ਨੇ, ਦੇਸ਼ ਦੇ ਤੇਲ-ਪਾਣੀ ਦਾ ਹਾਲ ਭੁਲ ਜਾਂਦੇ ਨੇ ਤੇ ਵਿਦੇਸ਼ੀਆਂ ਕੰਪਨੀਆਂ, ਵਿਦੇਸ਼ ਸਰਕਾਰਾਂ ਨਾਲ ਅਹਿਦਨਾਮਿਆਂ ਨਾਲ ਦਸਤਖਤ ਕਰੀ ਤੁਰੇ ਜਾਂਦੇ ਨੇ। ਇਹ ਅਹਿਦਨਾਮੇ ਭਾਵੇਂ ਦੇਸ਼ ਨੂੰ ਗਿਰਵੀ ਕਰਨ ਵਾਲੇ ਵੀ ਕਿਉਂ ਨਾ ਹੋਣ? ਉਂਜ ਭਾਈ ਛੜਾ-ਛਟਾਂਕ ਮੋਦੀ ਕਦੇ ਵਿਹਲਾ ਬਹਿਕੇ ਸੋਚਦਾ ਤਾਂ ਹੋਊ, ਕਿ ਚੰਗਾ ਭਲਾ ਸੀ ਉਦੋਂ ਜਦੋਂ ਚਾਹ ਵੇਚਦਾ ਸਾਂ। ਚੰਗਾ ਭਲਾ ਸਾਂ ਉਦੋਂ ਜਦੋਂ ਠਸ਼ਾਖਾ’’ ਲਾਉਂਦਾ ਸਾਂ। ਚੰਗਾ ਭਲਾ ਸਾਂ ਉਦੋਂ ਜਦੋਂ ਕੁਰਸੀ ਕੋਲ ਕੋਈ ਨਹੀਂ ਸੀ। ਹੁਣ ਤਾਂ ਮੋਦੀ ਇਹਨਾਂ ਪੰਗਿਆ ‘ਚ ਪਿਆ ਇਹੋ ਸੋਚਦਾ, ਠਮੇਰੇ ਗਲ ਕੁਰਸੀ ਕੰਡਿਆਂ ਦਾ ਹਾਰ ਹੋਇਆ।’’
ਤਿੰਨ ਜੀਅ ਤੇ ਘਰ ‘ਚ ਤੀਹ ਘੜੀਆਂ
ਘੜੀ ਸਾਜ਼ ਦੀ ਜਿਵੇਂ ਦੁਕਾਨ ਹੋਵੇ
ਖ਼ਬਰ ਹੈ ਕਿ ਪੰਜਾਬ ਗਿਰਵੀ ਹੈ। ਸੂਬੇ ਦੇ 41 ਲਖ ਹੈਕਟੇਅਰ ਖੇਤੀ ਵਾਲੀ ਜ਼ਮੀਨ ਵਿਚੋਂ 34.63 ਲਖ ਹੈਕਟੇਅਰ ਜ਼ਮੀਨ ਉਤੇ ਕਰਜ਼ਾ ਹੈ। ਸੂਬੇ ਦੇ 3.5 ਲਖ ਟਰੈਕਟਰ ਸਮੇਤ ਦੂਜੀ ਖੇਤੀ ਮਸ਼ੀਨਰੀ 37000ਕਰੋੜ ਰੁਪਏ ਤੇ ਬੈਂਕਾਂ ਕੋਲ ਮਾਰਟਗੇਜ ਹੈ। ਪੰਜਾਬ ਉਤੇ ਕੁਲ ਮਿਲਾਕੇ 1,95,978 ਕਰੋੜ ਦੀ ਦੇਣਦਾਰੀ ਹੈ ਹਰ ਪੰਜਾਬੀ ਉਤੇ ਔਸਤਨ 30583 ਰੁਪਏ ਦਾ ਕਰਜ਼ਾ ਹੈ। ਪਿੰਡਾਂ ਦੇ ਪਿੰਡ ਕਰਜ਼ੇ ਨਾਲ ਡੁਬੇ ਪਏ ਹਨ। ਪਿਛਲੇ ਪੰਜ ਸਾਲਾਂ ‘ਚ 4400 ਕਿਸਾਨ ਖੁਦਕੁਸ਼ੀਆਂ ਕਰ ਚੁਕੇ ਹਨ। ਸੂਬੇ ਦੇ 3.6 ਲਖ ਕਿਸਾਨਾਂ ਸਿਰ ਔਸਤਨ 20 ਲਖ ਤੋਂ ਵਧ ਦਾ ਕਰਜ਼ਾ ਖੜਾ ਟੀ.ਵੀ. ਹਨ, ਪਰ ਇਹ ਸਾਰੇ ਕਿਸਾਨਾਂ ਦੇ ਨਹੀਂ, ਬੈਂਕਾਂ ਦੇ ਹਨ।
ਮੋਟਰ ਸਾਈਕਲ, ਮੋਬਾਇਲ ਮੁੰਡੇ ਨੂੰ ਚਾਹੀਦਾ ਆ। ਮੁੰਡਿਆਂ ਕੰਮ ਤਾਂ ਕਰਨਾ, ਜੇਕਰ ਹੇਠਾਂ ਟਰੈਕਟਰ ਹੋਊ, ਮਸ਼ੀਨਰੀ ਹੋਊ। ਕੰਮ ਤਾਂ ਕਰਨਾ ਜੇਕਰ ਘਰ ‘ਚ ਏ ਸੀ, ਫਰਿਜ, ਮੋਬਾਇਲ ਹੋਊ! ਨਹੀਂ ਤਾਂ ਮੁੰਡਾ ਆਂਹਦਾ ਆ, ਠਬਾਪੂ ਇਥੇ ਨਹੀਂ ਰਹਿਣਾ, ਭੇਜ ਦੇ ਵਿਦੇਸ਼’’।
ਕਰਦਾ ਕੀ ਨਹੀਂ ਕਰਦਾ ਬਾਪੂ? ਬੈਂਕਾਂ ਵਾਲਿਆਂ ਕੋਲ ਜ਼ਮੀਂਨ ਗਿਰਵੀ ਰਖਦਾ, ਲਿਮਟਾਂ ਤਿਆਰ ਕਰਦਾ। ਘਰ-ਬਾਰ ਬੈਂਕਾਂ ਦਾ ਤੇ ਟੋਹਰ ਮੁੰਡੇ ਦੀ। ਇਹੋ ਹਾਲ ਭਾਈ ਹੁਣ ਜੁਆਕੜੀਆਂ ਦਾ, ਜਿਹੜੀਆਂ ਆਹਦੀਆਂ ਆਂ, ਠਬਾਪੂ ਆਇਲਿਟਸ ਕਰਾਂਗੇ, ਵੀਹ ਲਖ ਤਿਆਰ ਕਰ, ਵਿਦੇਸ਼ ਭੇਜ, ਇਹ ਕੋਈ ਰਹਿਣ ਵਾਲੀ ਥਾਂ ਆਂਠ। ਘਰ ਦੇ ਤਿੰਨ ਜੀਆ ਆ, ਘਰ ਸ਼ਿੰਗਾਰਿਆ ਪਿਆ। ਘਰ ਦੇ ਤਿੰਨ ਜੀਅ ਆ, ਆਪੋ ਆਪਣੇ ਘੁਰਨੇ ਆ। ਘਰ ਨਹੀਂ ਮਕਾਨ ਆ। ਅਤੇ ਇਹ ਮਕਾਨ ਭਾਈ ਹੁਣ ਕਵੀ ਦੇ ਕਹਿਣ ਵਾਂਗਰਸ ਇੰਜ ਲਗਦੈ, ਠਤਿੰਨ ਜੀਅ ਤੇ ਘਰ ਵਿਚ ਤੀਹ ਘੜੀਆਂ, ਘੜੀ ਸਾਜ਼ ਦੀ ਜਿਵੇਂ ਦੁਕਾਨ ਹੋਵੇਠ। ਉਹ ਵੀ ਬੈਂਕ ਕੋਲ ਗਿਰਵੀ ਰਖੀ ਹੋਈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2020 ਤਕ ਭਾਰਤ ਵਿਚ 9,19,13,300 ਲੋਕ ਸਿਗਰਟਨੋਸ਼ੀ ਕਰਨ ਵਾਲੇ ਹੋਣਗੇ। ਇਹ ਸੰਖਿਆ ਅਜ ਦੇ ਸਿਗਰਟ ਪੀਣ ਵਾਲਿਆਂ ਨਾਲੋਂ ਘਟ ਹੋਏਗੀ। ਇਹ ਰਿਪੋਰਟ ਵਿਸ਼ਵ ਸਿਹਤ ਸੰਸਥਾ ਨੇ ਛਾਪੀ ਹੈ।
ਇਕ ਵਿਚਾਰ
ਲੋਕਤੰਤਰ, ਚੰਗਾ ਰਾਜ ਪ੍ਰਬੰਧ ਅਤੇ ਆਧੁਨਿਕਤਾ ਨੂੰ ਕਿਧਰੇ ਬਾਹਰੋਂ ਨਹੀਂ ਲਿਆਂਦਾ ਜਾ ਸਕਦਾ ਅਤੇ ਨਾ ਹੀ ਇਹਨਾ ਨੂੰ ਕਿਸੇ ਦੇਸ਼ ਉਤੇ ਥੋਪਿਆ ਜਾ ਸਕਦਾ ਹੈ।
…ਏਮਿਲੀ ਲਾਹੂਡ



