ਇਸ ਸਾਲ ਜਗਤ ਪ੍ਰਸਿਧ ਸਾਹਿਤਕ ਨੋਬਲ ਪੁਰਸਕਾਰ ਕਿਸੇ ਵੀ ਲੇਖਕ ਨੂੰ ਨਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਨੋਬਲ ਪੁਰਸਕਾਰ ਨਾ ਦੇਣ ਦੇ ਫੈਸਲੇ ਲਏ ਗਏ ਸਨ। ਪਰ ਜਿਨਸੀ ਦੁਰਾਚਾਰ ਕਾਰਨ ਨੋਬਲ ਪੁਰਸਕਾਰ ਨਾ ਦੇਣ ਦਾ ਫੈਸਲਾ ਪਹਿਲੀ ਵਾਰ ਲਿਆ ਗਿਆ ਹੈ। ਸਵੀਡਿਸ਼ ਅਕਾਦਮੀ ਦੇ ਮੈਂਬਰ ਹਰ ਸਾਲ ਸਾਹਿਤਕ ਖੇਤਰ ਦਾ ਪੁਰਸਕਾਰ ਦੇਣ ਲਈ ਸਾਹਿਕਾਰਾਂ ਦੀ ਚੋਣ ਕਰਦੇ ਹਨ। ਲੇਕਿਨ ਇਸ ਵੇਰ ਨੋਬਲ ਪੁਰਸਕਾਰ ਦਾ ਫੈਸਲਾ ਕਰਨ ਵਾਲੇ ਅਠਾਰਾਂ ਮੈਂਬਰਾਂ ਵਿਚੋਂ ਅਕਾਦਮੀ ਦੇ ਸਿਰਫ ਦਸ ਮੈਂਬਰ ਹੀ ਰਹਿ ਗਏ ਹਨ ਅਤੇ ਇਸ ਕਰਕੇ ਚੋਣ ਹੀ ਨਹੀਂ ਹੋ ਰਹੀ। ਪੁਰਸਕਾਰ ਦਾ ਐਲਾਨ ਕਰਨ ਲਈ ਦਸ ਤੋਂ ਵਧ ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ। ਸਵਾਲ ਹੈ ਕਿ ਅਕਾਦਮੀ ਦੇ ਬਾਕੀ ਮੈਂਬਰ ਹਨ ਕਿਥੇ? ਅਸਲ ‘ਚ ਇਹਨਾ ਅਕਾਦਮੀ ਮੈਂਬਰਾਂ ਨੇ ਅਸਤੀਫੇ ਦੇ ਦਿਤੇ ਹਨ ਕਿਉਂਕਿ ਅਕਾਦਮੀ ਦੇ ਇਕ ਮੈਂਬਰ ਦੇ ਪਤੀ ਉਤੇ ਅਠਾਰਾਂ ਲੜਕੀਆਂ ਦੇ ਜਿਨਸੀ ਦੁਰਾਚਾਰ ਦੇ ਇਲਜ਼ਾਮ ਲਗੇ ਹਨ। ਜਿਸ ਵਿਅਕਤੀ ਉਤੇ ਜਿਨਸੀ ਦੁਰਾਚਾਰ ਦਾ ਇਲਜ਼ਾਮ ਹੈ, ਉਹ ਵਲੋਂ ਬਣਾਈ ਅਤੇ ਚਲਾਈ ਜਾ ਰਹੀ ਇਕ ਸੰਸਥਾ ਨੂੰ ਸਵੀਡਿਸ਼ ਅਕਾਦਮੀ ਵਿਤੀ ਸਹਾਇਤਾ ਦਿੰਦੀ ਹੈ। ਉਸ ਵਿਅਕਤੀ ਉਤੇ ਦੋਸ਼ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਾਹਿਤ ਦਾ ਨੋਬਲ ਪੁਰਸਕਾਰ ਮਿਲਣ ਵਾਲੇ ਦਾ ਨਾਮ ਪਹਿਲਾਂ ਹੀ ਆਪਣੀ ਪਤਨੀ ਤੋਂ ਪਤਾ ਕਰਕੇ ਸਰਵਜਨਕ ਕਰ ਰਿਹਾ ਸੀ। ਇਹ ਜਾਣਕਾਰੀਆਂ ਲੋਕਾਂ ਹਥ ਆਉਣ ਤੋਂ ਬਾਅਦ ਸਵੀਡਿਸ਼ ਅਕਾਦਮੀ ਦੇ ਕੁਝ ਮੈਂਬਰਾਂ ਨੇ ਅਸਤੀਫੇ ਦੇ ਦਿਤੇ। ਉਸ ਵਿਅਕਤੀਆਂ ਦੀਆਂ ਕਰਤੂਤਾਂ ਇਸ ਲਈ ਸਰਵਜਨਕ ਹੋ ਸਕੀਆਂ, ਕਿਉਂਕਿ ਜਿਣਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਲੜਕੀਆਂ ਨੇ ਸਚਾਈ ਲੋਕਾਂ ਸਾਹਮਣੇ ਰਖੀ। ਜੇਕਰ ਸਚਾਈ ਅਗੇ ਨਾ ਆਉਂਦੀ ਤਾਂ ਠਜਾਂ ਕਲਾਦ ਮਾਰਨੋਠ ਇਕ ਭਦਰ ਪੁਰਸ਼ ਦੇ ਰੂਪ ਵਿਚ ਜਾਣਿਆ ਜਾਂਦਾ ਰਹਿੰਦਾ। ਪਰ ਹੁਣ ਉਸ ਆਦਮੀ ਦੀ ਇਜ਼ਤ ਮਿਟੀ ਵਿਚ ਮਿਲ ਗਈ ਹੈ, ਉਸਨੇ ਸਵੀਡਿਸ਼ ਅਕਾਦਮੀ ਤੋਂ ਮਿਲਣ ਵਾਲੀ ਸਹਾਇਤਾ ਗੁਆ ਲਈ ਹੈ, ਅਤੇ ਉਸਦੀਆਂ ਕਰਤੂਤਾਂ ਕਾਰਨ ਉਸਦੀ ਪਤਨੀ ਨੂੰ ਅਕਾਦਮੀ ਤੋਂ ਬਾਹਰ ਜਾਣਾ ਪਿਆ ਹੈ। ਜ਼ਾਹਿਰ ਹੈ, ਠਮੀ ਟੂਠ ਜਿਹੀ ਇਕ ਮੁਹਿੰਮ ਨੇ ਉਹਨਾ ਲੜਕੀਆਂ ਨੂੰ ਹਿੰਮਤ ਦਿਤੀ। ਕਹਿਣ ਦਾ ਭਾਵ ਇਹ ਕਿ ਬੰਦਾ ਚਾਹੇ ਜਿੰਨ੍ਹਾਂ ਮਰਜੀ ਅਮੀਰ ਜਾਂ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਸਦੀਆਂ ਕਰਤੂਤਾਂ ਲੁਕੀਆਂ ਨਹੀਂ ਰਹਿੰਦੀਆਂ।
ਹਾਲੀਵੁਡ ਵਿਚ ਵੀ ਹੰਗਾਮਾ ਹੋ ਗਿਆ ਹੈ। ਵਡੇ ਨਿਰਮਾਤਾ ਹਾਰਵੀ ਵਿਸਟੀਨ ਦੇ ਵਿਰੁਧ ਇਸ ਤੋਂ ਬਾਅਦ ਇਕ ਔਰਤ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਗਾਏ ਹਨ। ਹਾਲੀਵੁਡ ਦੇ ਹੀ ਇਕ ਦੂਸਰੇ ਨਿਰਦੇਸ਼ਕ ਆਲਿਵਰ ਸਟੋਨ ਉਤੇ ਵੀ ਦੋਸ਼ ਲਗੇ ਹਨ। ਵੀਹ ਸਾਲ ਪਹਿਲਾਂ ਸਟੋਨ ਨੇ ਜਿਸ ਔਰਤ ਦੇ ਨਾਲ ਬਦਸਲੂਕੀ ਕੀਤੀ ਸੀ, ਉਸਨੇ ਹੁਣ ਜਾਕੇ ਸਚਾਈ ਸਰਵਜਨਕ ਕੀਤੀ ਹੈ। ਡਸਟਿਨ ਹਫਮੈਨ, ਮਿਲਵੇਸਟਰ ਸਟੈਲਨ, ਮਾਈਕਲ ਡਗਲਸ, ਰੋਮਨ ਪੋਲੰਸਕੀ, ਡੇਵਿਡ ਕਾਪਰਫੀਲਡ ਸਮੇਤ 122 ਸਿਰ ਕਢਵੀਆਂ ਸਖ਼ਸੀਅਤਾਂ ਉਤੇ ਲੜਕੀਆਂ ਨੇ ਜੋਨ ਸੋਸ਼ਣ ਅਤੇ ਬਦਸਲੂਕੀ ਦੇ ਦੋਸ਼ ਲਾਏ ਹਨ। ਸਿਰਫ ਬਾਲੀਵੁਡ ਨਹੀਂ, ਗਾਣੇ ਦੀ ਦੁਨੀਆਂ ਸਿਆਸਤ ਦੀ ਦੁਨੀਆਂ ਅਤੇ ਕਾਰਪੋਰੇਟ ਤੋਂ ਲੈ ਕੇ ਮੀਡੀਆ ਖੇਤਰਾਂ ਸਮੇਤ ਸਮਾਜ ਦੇ ਵਖੋ-ਵਖਰੇ ਖੇਤਰ ਵਿਚ ਇਹ ਅੰਦੋਲਨ ਚਲ ਰਿਹਾ ਹੈ। ਸਿਰਫ ਸਧਾਰਨ ਲੜਕੀਆਂ ਨਹੀਂ, ਜਿਨਸੀ ਸੋਸ਼ਣ ਦਾ ਇਲਜ਼ਾਮ ਲਗਾਉਣ ਵਾਲਿਆਂ ਵਿਚ ਅਨੇਕਾਂ ਪ੍ਰਸਿਧੀ ਪ੍ਰਾਪਤ ਲੜਕੀਆਂ ਵੀ ਸ਼ਾਮਲ ਹਨ। ਠਮੀ ਟੂਠ ਅੰਦੋਲਨ ਨੇ ਬਹੁਤ ਤੇਜ਼ੀ ਨਾਲ ਭਦਰ ਪੁਰਸ਼ਾਂ ਦੇ ਚਿਹਰੇ ਤੋਂ ਨਕਾਬ ਹਟਾਇਆ ਹੈ।
ਇਸ ਸਾਲ ਯੂਰਪ ਦੇ ਕਾਂਸ ਫਿਲਮ ਸਮਾਰੋਹ ਵਿਚ ਪਹਿਲੀ ਵੇਰ ਜਿਨਸੀ ਦੁਰਾਚਾਰ ਦੇ ਵਿਰੁਧ ਹਾਟ ਲਾਈਨ ਦਾ ਪ੍ਰਬੰਧ ਕੀਤਾ ਗਿਆ ।ਜੇਕਰ ਕੋਈ ਬੰਦਾ ਕਿਸੇ ਔਰਤ ਨਾਲ ਕਿਸੇ ਕਿਸਮ ਦੀ ਬਦਸਲੂਕੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹਾਟ ਲਾਈਨ ਰਾਹੀਂ ਉਸਦੀ ਜਾਣਕਾਰੀ ਪ੍ਰਬੰਧਕਾਂ ਕੋਲ ਪਹੁੰਚਾਉਣ ਦਾ ਪ੍ਰਬੰਧ ਸੀ। ਕਾਂਸ ਫਿਲਮ ਸਮਾਰੋਹ ਦੇ ਟਿਕਟ ਅਤੇ ਸਦਾ-ਪਤਰ ਉਤੇ ਵੀ ਸਾਫ-ਸਾਫ ਲਿਖਿਆ ਗਿਆ- ਸ਼ਰਾਫਤ ਦਿਖਾਉ,ਪਾਰਟੀ ਬਰਬਾਦ ਨਾ ਕਰੋ, ਕਿਸੇ ਨਾਲ ਵੀ ਬਦਸਲੂਕੀ ਨਾ ਕਰੋ। ਕਾਂਸ ਦੀ ਇਹ ਪਹਿਲ ਬਹੁਤ ਜ਼ਰੂਰੀ ਸੀ ਅਤੇ ਇਸਦੀ ਸਿਫਤ ਕਰਨੀ ਵੀ ਬਣਦੀ ਹੈ। ਥੋੜ੍ਹੇ ਹੀ ਦਿਨ ਪਹਿਲਾ ਨਿਊਯਾਰਕ ਦੇ ਅਟਾਰਨੀ ਜਨਰਲ ਏਰਿਕ ਸਨਾਈਡਰਮੈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿਤਾ। ਉਸਦਾ ਕਾਰਨ ਇਹ ਹੈ ਕਿ ਉਸਦੀਆਂ ਚਾਰ ਪ੍ਰੇਮਿਕਾਵਾਂ ਨੇ ਉਸ ਉਤੇ ਦੋਸ਼ ਲਗਾਏ ਹਨ ਕਿ ਏਰਿਕ ਉਹਨਾ ਨੂੰ ਮਾਰਦਾ ਕੁਟਦਾ ਸੀ। ਏਰਿਕ ਸਨਾਈਡਮੈਨ ਹੁਣ ਤਕ ਔਰਤਾਂ ਦੀ ਆਜ਼ਾਦੀ ਦੇ ਸਮਰਥਕ ਵਜੋਂ ਜਾਣਿਆ ਜਾਂਦਾ ਸੀ। ਉਹ ਔਰਤਾਂ ਦੀ ਆਜ਼ਾਦੀ ਬਾਰੇ ਬਹੁਤ ਗਲਾਂ ਕਰਦਾ ਸੀ ਲੇਕਿਨ ਚਾਰ ਪੁਰਾਣੀਆਂ ਪ੍ਰੇਮਿਕਾਵਾਂ ਵਲੋਂ ਕੀਤੇ ਖੁਲਾਸੇ ਨੇ ਉਸਨੂੰ ਝੂਠਾ ਅਤੇ ਦੋਹਰੇ ਕਿਰਦਾਰ ਵਾਲਾ (ਦੋਗਲਾ) ਵਿਅਕਤੀ ਸਾਬਤ ਕਰ ਦਿਤਾ ਹੈ। ਇਸੇ ਸ਼ਰਮ ਦਾ ਮਾਰਿਆਂ ਉਸ ਅਸਤੀਫਾ ਦੇ ਦਿਤਾ।
ਮੈਂ ਖ਼ੁਦ ਆਪਣੇ ਜੀਵਨ ਵਿਚ ਦੋਹਰੇਪਨ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਕਵੀ ਰੁਦਰ ਮਹੁੰਮਦ ਸ਼ਹੀਦੁਲਾ ਨਾਲ ਕਦੇ ਮੈਂ ਪਿਆਰ ਕੀਤਾ ਸੀ, ਅਤੇ ਉਸ ਨਾਲ ਵਿਆਹ ਵੀ ਕਰਵਾਇਆ । ਪਰ ਉਹਨਾ ਨੇ ਮੇਰੇ ਨਾਲ ਕਿਸ ਤਰ੍ਹਾਂ ਧੋਖਾ ਕੀਤਾ ਇਹ ਮੈਂ ਆਪਣੀ ਆਤਮਕਥਾ ਦੇ ਦੂਜੇ ਭਾਗ ਵਿਚ ਲਿਖਿਆ ਹੈ। ਇਹ ਵੇਸਵਾ ਘਰਾਂ ‘ਚ ਜਾਂਦੇ ਸਨ। ਉਹਨਾ ਨੂੰ ਜਿਨਸੀ ਰੋਗ ਹੋ ਗਿਆ ਸੀ। ਇਹ ਸਚਾਈ ਪੜ੍ਹਨ ਦੇ ਬਾਵਜੂਦ ਬੰਗਲਾ ਦੇਸ਼ ਦੇ ਲੋਕਾਂ ਵਿਚ ਕਵੀ ਰੁਦਰ ਪ੍ਰਤੀ ਥੋੜ੍ਹੀ-ਬਹੁਤੀ ਨਫਰਤ ਵੀ ਪੈਦਾ ਨਹੀਂ ਹੋਈ, ਬਲਕਿ ਰੁਦਰ ਦੀ ਹਰਮਨ ਪਿਆਰਤਾ ‘ਚ ਵਾਧਾ ਹੀ ਹੋਇਆ। ਰੁਦਰ ਦੀ ਵਿਜਾਏ ਲੋਕਾਂ ਨੇ ਮੈਨੂੰ ਨਿਸ਼ਾਨਾ ਬਣਾਇਆ ਕਿਉਂਕਿ ਮੈਂ ਵਰਜਿਤ ਜਿਨਸੀ ਮੁਦਿਆਂ ਉਤੇ ਲਿਖਣ ਦਾ ਹੌਸਲਾ ਕੀਤਾ। ਉਹਨਾ ਨੇ ਨਤੀਜਾ ਕਢਿਆ ਮੈਂ ਪਤਿਤ ਹਾਂ। ਦਰਅਸਲ ਸਾਡਾ ਸਮਾਜ ਉਹਨਾ ਔਰਤਾਂ ਨੂੰ ਹੀ ਚੰਗਾ ਗਿਣਦਾ ਹੈ, ਜੋ ਅਖਾਂ ਬੰਦ ਕਰਕੇ ਆਪਣੇ ਪਤੀ ਦਾ ਅਤਿਆਚਾਰ ਸਹਿੰਦੀਆਂ ਹਨ। ਆਤਮ ਕਥਾ ਦੇ ਤੀਜੇ ਭਾਗ ਵਿਚ ਮੈਂ ਇਸ ਬਾਰੇ ਲਿਖਿਆ ਕਿ ਬੰਗਲਾ ਦੇਸ਼ ਦੇ ਨਾਮਵਰ ਸਾਹਿਤਕਾਰ ਸਈਅਦ ਸ਼ਾਮਉਲ ਹਕ ਦਸਿਆ ਕਰਦੇ ਸਨ ਕਿ ਉਹਨਾ ਦੇ ਕਿੰਨੀਆਂ ਲੜਕੀਆਂ ਨਾਲ ਸਬੰਧ ਹਨ। ਇਕ ਵੇਰ ਮੈਨੂੰ ਵੀ ਉਹਨਾ ਨੇ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਏ। ਮੈਂ ਜਦ ਉਹਨਾ ਦੀ ਅਸਲੀਅਤ ਜਗ-ਜ਼ਾਹਿਰ ਕੀਤੀ ਤਾਂ ਸ਼ਰਮਿੰਦਾ ਹੋਣ ਦੀ ਵਿਜਾਏ ਉਹਨਾ ਨੇ ਮੇਰੇ ਵਿਰੁਧ ਸੌ ਕਰੋੜ ਟਕੇ ਦਾ ਮੁਕਦਮਾ ਠੋਕ ਦਿਤਾ ਅਤੇ ਹਾਈਕੋਰਟ ਵਿਚ ਮੇਰੀ ਕਿਤਾਬ ਉਤੇ ਰੋਕ ਲਗਵਾ ਦਿਤੀ। ਅਜ ਸਈਅਦ ਹਕ ਜੀਊਂਦੇ ਨਹੀਂ ਹਨ, ਪਰੰਤੂ ਮੇਰੀ ਕਿਤਾਬ ਉਤੇ ਅਜ ਵੀ ਪਾਬੰਦੀ ਹੈ।
ਇਸ ਦੁਨੀਆਂ ਤੋਂ ਰੁਸਖਤ ਹੋ ਚੁਕੇ, ਚਰਚਿਤ ਬੰਗਲਾ ਸਾਹਿਤਕਾਰ ਸੁਨੀਲ ਗੰਗੋਪਧਿਆਏ ਨੇ ਇਕ ਵੇਰ ਮੇਰੇ ਨਾਲ ਗਲਤ ਵਰਤਾਉ ਕੀਤਾ। ਇਹ ਦੇਖਦੇ ਮੈਂ ਹੈਰਾਨ-ਪ੍ਰੇਸ਼ਾਨ ਹੋ ਗਈ। ਸੋਸ਼ਲ ਮੀਡੀਆ ਵਿਚ ਮੈਂ ਇਹ ਜਾਣਕਾਰੀ ਸਰਵਜਨਕ ਕੀਤੀ, ਤਾਂ ਲੋਕਾਂ ਨੇ ਸੁਨੀਲ ਦੀ ਵਿਜਾਏ ਮੈਨੂੰ ਹੀ ਬੁਰਾ-ਭਲਾ ਕਿਹਾ। ਬਹੁਤ ਲੋਕਾਂ ਨੂੰ ਪਤਾ ਸੀ ਕਿ ਮੈਂ ਸਚ ਬੋਲ ਰਹੀ ਹਾਂ, ਫਿਰ ਵੀ ਉਹਨਾ ਨੇ ਸੁਨੀਲ ਦਾ ਪਖ ਲਿਆ, ਕਿਉਂਕਿ ਉਹ ਮੰਨਦੇ ਸਨ ਕਿ ਔਰਤਾਂ ਨਾਲ ਬਦਸਲੂਕੀ ਕਰਨ ਦਾ ਅਧਿਕਾਰ ਮਰਦਾਂ ਕੋਲ ਹੈ। ਮੇਰੀ ਆਤਮ ਕਥਾ ਉਤੇ ਪਾਬੰਦੀ ਲਗਾਉਣ ਦੇ ਅਭਿਆਨ ਵਿਚ ਲਗੇ ਸੁਨੀਲ ਨੇ ਉਦੋਂ ਆਪਣੇ ਬਚਾਅ ਵਿਚ ਕਿਹਾ ਸੀ, ਦੋ ਲੋਕ ਬੰਦ ਬੂਹੇ-ਬਾਰੀਆਂ ਦੇ ਅੰਦਰ ਕੀ ਕਰਦੇ ਹਨ, ਇਸਦੀ ਜਾਣਕਾਰੀ ਬਾਹਰ ਬਿਲਕੁਲ ਵੀ ਨਹੀਂ ਆਉਣੀ ਚਾਹੀਦੀ। ਅਜ ਸੋਚਦੀ ਹਾਂ ਕਿ ਠਮੀ ਟੂ’’ ਅੰਦੋਲਨ ਦੇਖਕੇ ਸੁਨੀਲ ਕੀ ਕਹਿੰਦੇ?
ਭੱਦਰ ਪੁਰਸ਼ ਚਿਹਰਿਆਂ ਦਾ ਉਤਰਿਆ ਨਕਾਬ



