Skip to content
Independent perspectives. Global stories.
BREAKING

ਗੁਰਦਾਸਪੁਰ ਵਿਖੇ ਸਬ-ਡਵੀਜ਼ਨ ਪੱਧਰ ਦਾ ਕਰਜ਼ਾ ਮੁਆਫੀ ਸਮਾਗਮ

Share this story

ਗੁਰਦਾਸਪੁਰ, 29 ਮਈ (ਸ਼ਾਮ ਸਿੰਘ ਠਾਕੁਰ)- ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਾਡੀ ਸਰਕਾਰ ਵਲੋਂ ਪੂਰੀ ਸ਼ਿਦਤ ਨਾਲ ਪੂਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਲਈ ‘ਕਰਜ਼ਾ ਮੁਆਫੀ‘ ਅਤੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਲਈ ‘ਘਰ ਘਰ ਨੌਕਰੀ‘ ਮੁਹਿੰਮ ਪੂਰੀ ਸਫਲਤਾ ਨਾਲ ਚਲ ਰਹੀ ਹੈ।ਉਹ ਅਜ ਸਥਾਨਕ ਇੰਸਟੀਚਿਊਟ ਹੋਟਲ ਮੈਨਜੈਮੈਂਟ ਵਿਖੇ ਸਬ ਡਵੀਜ਼ਨ ਪਧਰੀ ਸਮਾਗਮ ਵਿਚ ਕਿਸਾਨਾਂ ਨੂੰ ਕਰਜੇ ਮਾਫੀ ਰਾਹਤ ਦੇ ਸਰਟੀਫਿਕੇਟ ਵੰਡ ਸਮਾਰੋਹ ਵਿਚ ਮੁਖ ਮਹਿਮਾਨ ਵਜੋਂ ਪਹੁੰਚੇ ਸਨ।ਇਸ ਮੌਕੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਸ. ਫਤਿਹਜੰਗ ਸਿੰਘ ਹਲਕਾ ਵਿਧਾਇਕ ਕਾਦੀਆਂ, ਸ. ਗੁਰਲਵਲੀਨ ਸਿੰਘ ਸਿਧੂ ਡਿਪਟੀ ਕਮਿਸ਼ਨਰ , ਸ੍ਰੀਮਤੀ ਸਯਦ ਸ਼ਹਿਰਿਸ ਅਸਗਰ ਵਧੀਕ ਡਿਪਟੀ ਕਮਿਸ਼ਨਰ (ਜ), ਸ. ਸਕਤਰ ਸਿੰਘ ਬਲ ਐਸ.ਡੀ.ਐਮ ਗੁਰਦਾਸਪੁਰ ਵੀ ਮੋਜੂਦ ਸਨ।ਅਜ ਜ਼ਿਲਾ ਗੁਰਦਾਸਪੁਰ ਵਿਚ ਦੂਜੇ ਪੜਾਅ ਤਹਿਤ ਢਾਈ ਏਕੜ ਤੋਂ ਘਟ ਕਿਸਾਨਾਂ ਦਾ ਕਰਜਾ ਮਾਫੀ ਸਬੰਧੀ ਸਮਾਰੋਹ ਗੁਰਦਾਸਪੁਰ ਸਬ-ਡਵੀਜ਼ਨ ਪਧਰ ‘ਤੇ ਸਮਾਗਮ ਕਰਵਾਇਆ ਗਿਆ, ਜਿਸ ਵਿਚ 539 ਕਿਸਾਨਾਂ ਨੂੰ 4 ਕਰੋੜ 19 ਲਖ 57 ਹਜ਼ਾਰ 233 ਰੁਪਏ ਦੀ ਕਰਜ਼ਾ ਰਾਹਤ ਦੇ ਸਰਟੀਫਿਕੇਟ ਵੰਡੇ ਗਏ। ਦੂਜੇ ਪੜਾਅ ਵਿਚ ਜ਼ਿਲੇ ਗੁਰਦਾਸਪੁਰ ਦੇ ਕੁਲ 1878 ਕਿਸਾਨਾਂ ਦੇ 13 ਕਰੋੜ 41 ਲਖ ਰੁਪਏ ਦੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿਤੇ ਗਏ ਹਨ।ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਵਜ਼ੀਰ ਸ੍ਰੀਮਤੀ ਚੋਧਰੀ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ ਆਪਣੇ ਸੀਮਤ ਵਿਤੀ ਵਸੀਲਿਆਂ ਦੇ ਬਾਵਜੂਦ ਹੁਣ ਤਕ 2 ਲਖ 50 ਹਜ਼ਾਰ 432 ਸੀਮਾਂਤ ਕਿਸਾਨਾਂ ਨੂੰ 1255 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਜਾਰੀ ਕਰ ਦਿਤੇ ਹਨ ਜਦੋਂ ਕਿ 31 ਮਈ ਤਕ 39 ਹਜ਼ਾਰ 113 ਹੋਰ ਕਿਸਾਨਾਂ ਦਾ 282 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਣਾ ਹੈ।

WRITTEN BY