Skip to content
Independent perspectives. Global stories.
BREAKING

ਪੱਤਰਕਾਰ ਪੀ.ਐਸ. ਮਿੱਠਾ ਨੂੰ ‘ਜਨੂੰਨੀ ਪੱਤਰਕਾਰ’ ਸਨਮਾਨ

Share this story

ਬਠਿੰਡਾ, 29 ਮਈ (ਨਰਿੰਦਰ ਪੁਰੀ)- ਬੀਤੇ ਦਿਨੀ ਨਵੀ ਦਿਲੀ ਦੇ ਰਾਜੇਦੰਰ ਭਵਨ ਵਿਖੇ ਪਤਰਕਾਰ ਏਕਤਾ ਮੰਚ ਵੱਲੋਂ ਆਯੋਜਿਤ ‘ਮੇਰੀ ਅਵਾਜ ਸੁਣੋ‘ ਪ੍ਰੋਗਾਮ ਵਿਚ ਦੇਸ਼ ਭਰ ਦੇ ਜਨੂੰਨੀ ਪਤਰਕਾਰਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਸਮਾਰੋਹ ਦੇ ਮੁਖ ਮਹਿਮਾਨ ਡੀਜੀ ਭਾਰਤੀ ਜਨਸੰਚਾਰ ਸੰਸਥਾਨ ਦੇ ਸ੍ਰੀ ਕੇ.ਜੀ. ਸੁਰੇਸ਼, ਮੀਡੀਆ ਸਲਾਹਕਾਰ ਮੁਖ ਮੰਤਰੀ ਹਰਿਆਣਾ ਸ੍ਰੀ ਅਮਿਤ ਆਰੀਆ ਦਾ ਸਵਾਗਤ ਪਤਰਕਾਰ ਏਕਤਾ ਮੰਚ ਦਿਲੀ ਦੇ ਪ੍ਰਧਾਨ ਸੁਧੀਰ ਸਲੂਜਾ, ਰਾਸ਼ਟਰੀ ਪ੍ਰਚਾਰ ਪ੍ਰਮੁਖ ਸ੍ਰੀ ਮੁਨਾਲ ਲਾਲਾ, ਰਾਸ਼ਟਰੀ ਮਹਾਸਚਿਵ ਸ਼੍ਰੀਮਤੀ ਸ਼ਸੀ ਕਿਰਨ ਅਰੋੜਾ ਤੇ ਪ੍ਰਧਾਨ ਜਗਰੂਪ ਸਹਰਾਵਤ ਨੇ ਕੀਤਾ। ਇਸ ਮੋਕੇ ਮੰਚ ਨੇ ਦੇਸ਼ ਭਰ ਦੇ ਜਨੂੰਨੀ ਪਤਰਕਾਰਾਂ ਦਾ ਸਨਮਾਨ ਕੀਤਾ ਗਿਆ। ਬਠਿੰਡਾ ਜਿਲ•ੇ ਲਈ ਬੜੇ ਮਾਣ ਦੀ ਗਲ ਹੈ ਕਿ ਇਸ ਸਨਮਾਨ ਸਮਾਰੋਹ ਵਿਚ ਬਠਿੰਡਾ ਦੇ ਸੀਨੀਅਰ ਪਤਰਕਾਰ ਪੀ.ਐਸ ਮਿਠਾ ਦਾ ਪਤਰਕਾਰ ਏਕਤਾ ਮੰਚ ਨੇ ਵਿਸ਼ੇਸ ਸਨਮਾਨ ਕਰਦਿਆਂ ‘ਜਨੂੰਨੀ ਪਤਰਕਾਰ‘ ਅਵਾਰਡ ਦਿਤਾ। ਜਿਕਰਯੋਗ ਹੈ ਕਿ ਸੀਨੀਅਰ ਪਤਰਕਾਰ ਪੀ.ਐਸ ਮਿਠਾ ਪਿਛਲੇ ਲੰਮੇ ਸਮੇਂ ਪਤਰਕਾਰੀ ਦੀ ਸੇਵਾ ਨਿਭਾ ਰਹੇ ਹਨ ਅਤੇ ਹੁਣ ਤਕ ਨਾਮੀ ਪ੍ਰਿੰਟ ਅਤੇ ਇਲੈਕਟਰੋਨਿਕ ਅਦਾਰਿਆਂ ਵਿਚ ਆਪਣੀਆਂ ਸੇਵਾਵਾਂ ਦੇ ਚੁਕੇ ਹਨ। 1996 ਵਿਚ ਪੀ.ਐਸ.ਮਿਠਾ ਨੂੰ ‘ਬੈਸਟ ਜਰਨਲਿਸਟ‘ ਦੇ ਅਵਾਰਡ ਨਾਲ ਵੀ ਸਨਮਾਨਿਆ ਜਾ ਚੁਕਾ ਹੈ।ਇਸ ਸਮਾਰੋਹ ਵਿਚ ਵਿਸ਼ੇਸ ਤੌਰ ਤੇ ਹਰੀਸ਼ ਚੰਦਰ ਸ਼ੁਕਲਾ ਕਾਕ ਕਾਰਟੂਨਿਸਟ, ਹੇਮੰਤ ਤਿਵਾੜੀ ਪ੍ਰਧਾਨ ਉਤਰ ਪ੍ਰਦੇਸ਼ ਮਾਨਤਾ ਪ੍ਰਾਪਤ ਪਤਰਕਾਰ ਸਮਿਤੀ, ਰਾਹੁਲ ਸਰਮਾਂ ਸਰਸ ਲੋਕਸਤਯ, ਵਿਕਾਸ ਮਿਸ਼ਰਾ,ਸੈਲੇਦੰਰ ਪਾਂਡੇ, ਅਭਿਸ਼ੇਕ ਮੇਹਰੋਤਰਾ, ਕੁਮਾਰ ਪੰਕਜ ਅਤੇ ਉਤਰ ਪ੍ਰਦੇਸ਼ ਉਦਯੋਗ ਵਪਾਰ ਪ੍ਰਤੀਨਿਧੀ ਮੰਡਲ ਦੇ ਸੂਬਾ ਮਹਾਮੰਤਰੀ ਸ਼੍ਰੀਕਾਂਤ ਤਿਆਗੀ ਵੀ ਮੋਜ਼ੂਦ ਰਹੇ। ਇਸ ਸਨਮਾਨ ਸਮਾਰੋਹ ਵਿਚ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਵਖ ਵਖ ਰਾਜਾਂ ਤੋ ਪਤਰਕਾਰ ਸ਼ਾਮਿਲ ਹੋਏ।

WRITTEN BY