Skip to content
Independent perspectives. Global stories.
BREAKING

ਮਹਾਰਾਣੀ ਪਰਨੀਤ ਕੌਰ ਵੱਲੋਂ ਬੀਬਾ ਬਾਦਲ ਨੂੰ ਚੁਣੌਤੀ ਕੇਂਦਰ ਤੋਂ ਵੀ ਦਿਵਾਏ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ

Share this story

ਸਮਾਣਾ, 29 ਮਈ (ਪ੍ਰੇਮ ਵਧਵਾ)- ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਚ ਪੰਜਾਬ ਦੀ ਨੁਮਾਇੰਦਗੀ ਕਰਦੇ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਦਿਤੀ ਗਈ ਕਰਜਾ ਰਾਹਤ ਸਕੀਮ ਦੀ ਤਰ੍ਹਾਂ ਸੂਬੇ ਦੇ ਕਿਸਾਨਾਂ ਨੂੰ ਕਰਜਾ ਮੁਆਫ਼ੀ ਦਿਵਾਉਣ ਲਈ ਅਗੇ ਆਉਣ ਜਾਂ ਫ਼ਿਰ ਆਪਣਾਂ ਆਹੁਦਾ ਤਿਆਗਣ ਦੀ ਹਿੰਮਤ ਵਿਖਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਸ੍ਰੀਮਤੀ ਬਾਦਲ ਅਜਿਹਾ ਨਹੀਂ ਕਰਨਗੇ ਕਿਉਂਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੀ.ਐਸ.ਟੀ. ਦੇ ਮੁਦੇ ‘ਤੇ ਵੀ ਪਹਿਲਾਂ ਫੇਲ ਸਾਬਤ ਹੋਏ ਸਨ।
ਸ੍ਰੀਮਤੀ ਪਰਨੀਤ ਕੌਰ ਅਜ ਸਮਾਣਾ ਹਲਕੇ ਦੇ ਪਿੰਡ ਮਿਆਲਾ ਵਿਖੇ ਹਲਕਾ ਵਿਧਾਇਕ ਸ. ਰਜਿੰਦਰ ਸਿੰਘ ਦੀ ਅਗਵਾਈ ਹੇਠ ਹਲਕੇ ਦੇ 585 ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਕਰਜਾ ਰਾਹਤ ਸਕੀਮ ਦੇ ਦੂਜੇ ਗੇੜ ਤਹਿਤ 4.75 ਕਰੋੜ ਰੁਪਏ ਦੇ ਰਾਹਤ ਸਰਟੀਫਿਕੇਟ ਵੰਡਣ ਪੁਜੇ ਹੋਏ ਸਨ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ‘ਚੋਂ ਕਢਣ ਲਈ ਵਚਨਬਧ ਹੈ, ਇਸੇ ਲਈ ਰਾਜ ਦੀ ਮਾੜੀ ਆਰਥਿਕਤਾ ਦੇ ਚਲਦਿਆਂ ਵੀ ਇਸ ਸਾਲ ਨਵੰਬਰ ਤਕ 10 ਲਖ ਤੋਂ ਵੀ ਵਧ ਕਿਸਾਨਾਂ ਨੂੰ ਵਡੀ ਰਾਹਤ ਦਿਤੀ ਜਾਣੀ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਪਿਛਲੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਹੁਣ ਜਦੋਂ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜੇ ਮੁਆਫ਼ ਕਰਨੇ ਸ਼ੁਰੂ ਕੀਤੇ ਹਨ ਤਾਂ ਪਿਛਲੇ 10 ਸਾਲ ਫੁਟੀ ਕੌਡੀ ਨਾ ਦੇਣ ਵਾਲਿਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਤੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦੋਂਕਿ ਇਨ੍ਹਾਂ ਵਲੋਂ ਕੀਤੇ 31000 ਕਰੋੜ ਰੁਪਏ ਦੇ ਘਪਲੇ ਨੂੰ ਵੀ ਇਨ੍ਹਾਂ ਦੀ ਸਹਿਯੋਗੀ ਕੇਂਦਰ ਸਰਕਾਰ ਨੇ ਕਰਜੇ ਦੇ ਰੂਪ ‘ਚ ਪੰਜਾਬ ਨੂੰ ਦੇ ਦਿਤਾ ਨਹੀਂ ਤਾਂ ਸਾਰੇ ਕਿਸਾਨਾਂ ਦਾ ਹੀ ਕਰਜਾ ਮੁਆਫ਼ ਹੋ ਜਾਣਾ ਸੀ।ਹਲਕਾ ਵਿਧਾਇਕ ਸ. ਰਜਿੰਦਰ ਸਿੰਘ ਨੇ ਪਰਨੀਤ ਕੌਰ ਦਾ ਸਵਾਗਤ ਕਰਦਿਆਂ ਦਸਿਆ ਕਿ ਸਮਾਣਾ ਹਲਕੇ ਲਈ ਲੋਕ ਨਿਰਮਾਣ ਵਿਭਾਗ ਨੇ 17 ਕਰੋੜ 19 ਲਖ ਦੀਆਂ ਸੜਕਾਂ ਬਣਾਉਣ ਦੀ ਮਨਜ਼ੂਰੀ ਦੇ ਦਿਤੀ ਹੈ ਜਦੋਂ ਕਿ ਨਬਾਰਡ ਨੇ 4 ਵਡੀਆਂ ਸੜਕਾਂ ਅਤੇ ਮੰਡੀ ਬੋਰਡ ਵਲੋਂ 11 ਕਰੋੜ 82 ਲਖ ਦੀ ਲਾਗਤ ਨਾਲ ਵਖਰੇ ਤੌਰ ‘ਤੇ 60 ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਲਈ 50 ਕਰੋੜ ਤੋਂ ਵੀ ਜ਼ਿਆਦਾ ਫੰਡ ਮਨਜ਼ੂਰ ਕੀਤੇ ਗਏ ਹਨ।ਇਸ ਤੋਂ ਪਹਿਲਾਂ ਐਸ.ਡੀ.ਐਮ.ਅਰਵਿੰਦ ਗੁਪਤਾ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕੀਤਾ। ਇਸ ਦੌਰਾਨ ਮੁਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸੁਰਿੰਦਰ ਸਿੰਘ ਖੇੜਕੀ, ਅਸ਼ਵਨੀ ਗੁਪਤਾ, ਯੂਥ ਆਗੂ, ਪਰਦਮਨ ਸਿੰਘ ਵਿਰਕ, ਠੇਕੇਦਾਰ ਪ੍ਰਮੋਦ ਸਿੰਗਲਾ, ਰਾਜ ਕੁਮਾਰ ਸਚਦੇਵਾ, ਪਵਨ ਸ਼ਾਸ਼ਤਰੀ, ਸੁਖਵਿੰਦਰ ਸਿੰਘ ਮਿਆਲ, ਗੁਰਦੇਵ ਸਿੰਘ ਨਿਰਮਾਨ, ਗੁਰਦਿਆਲ ਸਿੰਘ ਰੰਧਾਵਾ, ਸਰਬਜੀਤ ਸਿੰਘ ਢਿਲੋਂ, ਰਤਨ ਸਿੰਘ ਖੇੜਕੀ, ਬਲਬੀਰ ਸਿੰਘ ਵੜੈਚ, ਹਾਕਮ ਸਿੰਘ ਪਹਾੜਪੁਰ, ਧਰਮ ਸਿੰਘ ਪਹਾੜਪੁਰ, ਬਲਾਕ ਸੰਮਤੀ ਮੈਂਬਰ ਰਾਜਪਾਲ ਸਿੰਘ ਬੰਮਣਾ, ਮੰਗਤ ਰਾਮ ਗਾਜੇਵਾਸ, ਰਜਿੰਦਰ ਬਲੀ, ਜੀਵਨ ਗਰਗ, ਵਿਨੋਦ ਕੁਮਾਰ ਸਿੰਗਲਾ, ਅਰਜਨ ਸਿੰਘ ਭਿੰਡਰ, ਬੇਅੰਤ ਸਿੰਘ ਪਪੀ, ਸੁਖਵਿੰਦਰ ਸਿੰਘ ਬੀ.ਸੀ.ਲਲੋਛੀ, ਮਨੋਹਰ ਸਿੰਘ ਲਲੋਛੀ, ਸਰਬਜੀਤ ਸਿੰਘ ਢਿਲੋਂ, ਪ੍ਰਦੀਪ ਸ਼ਰਮਾ, ਪ੍ਰਤਾਪ ਸਿੰਘ ਸੇਖੋਂ, ਅਮਰਜੀਤ ਸਿੰਘ ਵਾਹਲਾ, ਡਕਾਲਾ, ਡਾ. ਰਾਜ ਕੁਮਾਰ ਡਕਾਲਾ, ਜਗਮਿੰਦਰ ਸਿੰਘ ਢਿਲੋਂ, ਪਵਨ ਸ਼ਾਸ਼ਤਰੀ, ਜਨਕ ਰਾਜ ਬਿਸ਼ਨਪੁਰਾ, ਹੀਰਾ ਜੈਨ, ਪੀ.ਏ.ਮੇਜਰ ਸਿੰਘ, ਸਤਿਕਾਰ ਸਿੰਘ ਬਿਜਲਪੁਰ, ਸ਼ੈਦੀਪੁਰ, ਰਾਕੇਸ਼ ਜਿੰਦਲ, ਤਹਿਸੀਲਦਾਰ ਕ੍ਰਿਸ਼ਨ ਕੁਮਾਰ, ਡੀ.ਐਸ.ਪੀ. ਰਾਜਵਿੰਦਰ ਸਿੰਘ ਰੰਧਾਵਾ, ਥਾਣਾ ਸਦਰ ਸਮਾਣਾ ਮੁਖੀ ਹਰਸ਼ਰਨ ਸਿੰਘ ਗਿਲ ਅਤੇ ਹੋਰ ਪਤਵੰਤੇ ਮੌਜੂਦ ਸਨ।

WRITTEN BY