Skip to content
Independent perspectives. Global stories.
BREAKING

ਨਿਰੋਗਤਾ ਲਈ ਸੁੱਧ ਵਾਤਾਵਰਨ ਜ਼ਰੂਰੀ : ਸੰਤ ਪ੍ਰਭਜੋਤ ਸਿੰਘ ਜੀ

Share this story

ਫ਼ਰੀਦਕੋਟ, 29 ਮਈ (ਸਰਬਜੀਤ ਸਿੰਘ)- ਡੇਰਾ ਭਾਈ ਮਸਤਾਨ ਸਿੰਘ ਜੀ, ਮਹਿਰਾਜ (ਬਠਿੰਡਾ) ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਸੰਤ ਪ੍ਰਭਜੋਤ ਸਿੰਘ ਜੀ ਦੀ ਰਹਿਨੁਮਾਈ ਹੇਠ ਮੋਹਰੀ ਰੋਲ ਅਦਾ ਕਰ ਰਿਹਾ ਹੈ,ਅਜ ਪੁੰਨਿਆ ਦੇ ਦਿਹਾੜੇ ਤੇ ਫੁਲਵਹਿਰੀ ਦੇ ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਦਵਾਈ ਦਿਤੀ ਗਈ ।ਸੰਤ ਪ੍ਰਭਜੋਤ ਸਿੰਘ ਜੀ ,ਚੇਅਰਮੈਨ ਸੰਤ ਦਲੀਪ ਸਿੰਘ ਮੈਮੋ:ਚੈਰੀ: ਸੁਸਾਇਟੀ (ਰਜਿ) ਮਹਿਰਾਜ ਨੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁਖ ਨੇ ਹਵਾ,ਪਾਣੀ ,ਧਰਤ ਨੂੰ ਆਪਣੇ ਸਵਾਰਥ ਲਈ ਗੰਧਲ਼ਾ ਕਰ ਦਿਤਾ ਹੈ ਜਿਸ ਨਾਲ ਮਨੁਖੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਨਾਲ ਹੀ ਵਾਤਾਵਰਨ ਦਾ ਸੰਤੁਲਿਨ ਵੀ ਵਿਗੜ ਗਿਆ ਹੈ ।ਅਜ ਕਲ ਮੌਸਮ ਵਿਚ ਹੋ ਰਹੀਆਂ ਤਬਦੀਲੀਆਂ ਦਾ ਮੁਖ ਕਾਰਨ ਰੁਖਾਂ ਦੀ ਅੰਨ੍ਹੇਵਾਹ ਕਟਾਈ ਹੈ ।
ਦਰਿਆਵਾਂ ਦਾ ਪਾਣੀ ਵੀ ਅਸੀਂ ਗੰਧਲ਼ਾ ਕਰ ਦਿਤਾ ਹੈ , ਜਿਸ ਨਾਲ ਮਨੁਖ ਤੇ ਜੀਵ ਜੰਤੂਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ,ਜੋ ਮਨੁਖੀ ਸਵਾਰਥ ਦੀ ਸਿਖਰ ਹੈ ,ਹਵਾ ਵੀ ਸੁਧ ਨਹੀਂ ਰਹਿਣ ਦਿਤੀ ,ਇਹ ਧਰਤ, ਜਲ ,ਹਵਾ ਤੇ ਇਕਲੇ ਮਨੁਖ ਦਾ ਅਧਿਕਾਰ ਨਹੀਂ ,ਹਰ ਜੀਵ ਜੰਤੂ ਦੀ ਵੀ ਹੈ ,ਸੋ ਸਾਨੂੰ ਹਰ ਇਕ ਦਾ ਖਿਆਲ ਰਖਣਾ ਪਵੇਗਾ ,ਜੇਕਰ ਅਸੀਂ ਵਾਤਾਵਰਨ ਨੂੰ ਇਸੇ ਤਰਾਂ ਦੂਸ਼ਿਤ ਕਰਦੇ ਰਹੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ ,ਸੋ ਅਜੇ ਵੀ ਸੰਭਲਣ ਦਾ ਸਮਾਂ ਹੈ ,ਹਰ ਮਨੁਖ ਆਪਣਾ ਫਰਜ ਪਛਾਣੇ ਤੇ ਕੁਦਰਤ ਨਾਲ ਖਿਲਵਾੜ ਵੀ ਥਾਂ ਪਿਆਰ ਕਰੇ ।ਨਹੀਂ ਤਾਂ ਜਿਵੇਂ ਵਾਤਾਵਰਨ ਖ਼ਰਾਬ ਹੋ ਰਿਹਾ ਤੇ ਮਨੁਖ ਭਿਆਨਕ ਤੋਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਤੇ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋਵੇਗਾ ਸੋਚ ਕੇ ਰੂਹ ਕੰਬ ਜਾਂਦੀ ਹੈ ।
ਸੋ ਆਓ ਸਾਡੇ ਗੁਰੂ ਸਾਹਿਬਾਨਾਂ ਦੇ ਦਸੇ ਮਾਰਗ ਤੇ ਚਲਦਿਆਂ ਲੋਕਾਈ ਨੂੰ ਪਿਆਰ ਕਰੀਏ।ਇਸ ਮੌਕੇ ਬਾਬਾ ਪ੍ਰਭਜੋਤ ਸਿੰਘ ਜੀ ਨੇ ਸੁਸਾਇਟੀ ਦੁਆਰਾ ਵਾਤਾਵਰਨ ਨੂੰ ਸੁਧ ਰਖਣ ਲਈ ਕੀਤੇ ਜਾ ਰਹੇ ਕਾਰਜਾਂ ਤੇ ਭਵਿਖੀ ਕਾਰਜਾਂ ਬਾਰੇ ਵਿਸਥਾਰ ਨਾਲ ਦਸਿਆ ।ਆਈਆਂ ਹੋਈਆਂ ਸੰਗਤਾਂ ਤੇ ਮਰੀਜ਼ਾਂ ਲਈ ਗੁਰੂ ਕਾ ਲੰਗਰ ਤੇ ਦੁਧ ਅਤੁਟ ਵਰਤਾਇਆ ਗਿਆ।ਸਭ ਸੰਗਤਾਂ ਨੇ ਬਾਬਾ ਜੀ ਦੁਆਰਾ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਪ੍ਰਸੰਸਾ ਕੀਤੀ।

WRITTEN BY