ਸਰਦੂਲਗੜ, 29 ਮਈ (ਵਿਪਨ ਗੋਇਲ)- ਸਰਦੂਲਗੜ੍ਹ ਸ਼ਹਿਰ ਦੀ ਸਬਜੀ ਮੰਡੀ ਵਿੱਚ ਅੱਗ ਲੱਗਣ ਕਾਰਨ 8 ਦੁਕਾਨਾ ਸੜਕੇ ਰਾਖ ਹੋ ਗਈਆ ਜਿਸ ਨਾਲ ਦੁਕਾਨਦਾਰਾ ਦਾ ਲੱਖਾ ਰੁਪਏ ਦਾ ਨੁਕਸਾਨ ਹੋਣ ਤੋ ਇਲਾਵਾ ਨਗਦੀ ਅਤੇ ਬਹੀ ਖਾਤੇ ਵੀ ਸੜਕੇ ਰਾਖ ਹੋ ਗਏ। ਮੌਕੇ ’ਤੇ ਸਰਦੂਲਗੜ੍ਹ ਦੀ ਫਾਈਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਅਗਰ ਮੋਕੇ ਤੇ ਫਾਈਰ ਬ੍ਰਿਗੇਡ ਨਾ ਪਹੁੰਚਦੀ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਜਾਣਾ ਸੀ। ਮੌਕੇ ਤੇ ਪਹੁੰਚੇ ਸਬ ਡਵੀਜਨ ਸਰਦੂਲਗੜ੍ਹ ਦੇ ਡੀ.ਐਸ.ਪੀ ਸੰਜੀਵ ਗੋਇਲ ਅਤੇ ਥਾਣਾ ਮੁੱਖੀ ਸਰਦੂਲਗੜ੍ਹ ਹਰਵਿੰਦਰ ਸਿੰਘ ਸਰਾਂ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਗ ਸਬਜੀ ਮੰਡੀ ਦੇ ਪਿਛਲੇ ਪਾਸੇ ਕਿਸੇ ਵਿਆਕਤੀ ਵੱਲੋ ਬੀੜੀ ਆਦਿ ਸੁੱਟਣ ਨਾਲ ਲੱਗਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾ ਨੇ ਦੱਸਿਆ ਕਿ ਇਸ ਅੱਗ ਲੱਗਣ ਨਾਲ 8 ਦੁਕਾਨਾ ਸੜ ਗਈਆ ਹਨ ਜਿਨ੍ਹਾ ਦਾ ਤਕਰੀਬਨ 4 ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪੀੜਤ ਦੁਕਾਨਦਾਰਾ ਦੇ ਦੱਸਣ ਅਨੁਸਾਰ ਹਰਨੇਕ ਚੰਦ ਉਰਫ ਨੇਕੀ ਦਾ 30 ਹਜਾਰ, ਮੰਗਤ ਰਾਮ ਵਾਸੀ ਸਰਦੂਲਗੜ ਦਾ 28 ਹਜਾਰ, ਦਵਿੰਦਰ ਕੁਮਾਰ ਵਾਸੀ ਸਰਦੂਲਗੜ੍ਹ 50 ਹਜਾਰ,ਪ੍ਰਦੀਪ ਕੁਮਾਰ ਉਰਫ ਪੱਪੀ ਵਾਸੀ ਸਰਦੂਲਗੜ੍ਹ 40 ਹਜਾਰ, ਸ਼ਾਮ ਲਾਲ ਵਾਸੀ ਸਿਰਸਾ 20 ਹਜਾਰ, ਸ਼ਤੀਸ ਕੁਮਾਰ ਵਾਸੀ ਸਰਦੂਲਗੜ 30 ਹਜਾਰ,ਕੁਮਾਰ ਪਾਲ ਵਾਸੀ ਸਰਦੂਲਗੜ 35 ਹਜਾਰ ਅਤੇ ਹੇਅਰ ਡ੍ਰਸੈਰ ਮੰਨਾ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਸਰਦੂਲਗੜ ਦਾ 30 ਹਜਾਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਬੁਝਾਉਣ ਲਈ ਮਾਨਸਾ ਅਤੇ ਕਾਲਾਂਵਾਲੀ ਦੀਆਂ ਫਾਈਰ ਬ੍ਰਿਗੇਡਾ ਵੀ ਪਹੁੰਚ ਗਈਆਂ ਸਨ ਪਰ ਇਹਨ੍ਹਾ ਤੋ ਪਹੁੰਚਣ ਤੋ ਪਹਿਲਾ ਹੀ ਫਾਈਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਸੀ।ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ, ਸ਼ਬਜੀ ਮੰਡੀ ਦੇ ਪ੍ਰਧਾਨ ਪੂਰਨ ਚੰਦ ਸ਼ਰਮਾ, ਸਾਬਕਾ ਪ੍ਰਧਾਨ ਵਲੈਤੀ ਰਾਮ ਉਪਲ, ਸਿਟੀ ਕਾਂਗਰਸ ਦੇ ਪ੍ਰਧਾਨ ਮਥਰਾ ਦਾਸ ਗਰਗ ਅਤੇ ਪਰਿਆਸ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਗੋਰਾ ਲਾਲ ਸੋਨੀ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਪੀੜਤ ਦੁਕਾਨਦਾਰਾ ਦੀ ਆਰਥਿਕ ਮੱਦਦ ਕੀਤੀ ਜਾਵੇ ਤਾ ਕਿ ਇਹ ਦੁਕਾਨਦਾਰ ਫਿਰ ਤੋ ਆਪਣੀ ਰੋਜੀ ਰੋਟੀ ਕਮਾਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕਣ।
ਸਰਦੂਲਗੜ੍ਹ ਸਬਜੀ ਮੰਡੀ ’ਚ ਅੱਗ ਨਾਲ 8 ਦੁਕਾਨਾਂ ਰਾਖ



