Skip to content
Independent perspectives. Global stories.
BREAKING

ਜਦ ਵੀ ਘੁੰਮਣ ਜਾਈਏ …

Share this story

ਸੁਹਜ ਅਤੇ ਸੁੰਦਰਤਾ ਦੀ ਚਾਹਤ ਇਨਸਾਨ ਦੀ ਫ਼ਿਤਰਤ ਹੈ। ਕੁਦਰਤੀ ਨਜ਼ਾਰੇ ਅਤੇ ਸੁੰਦਰ ਥਾਵਾਂ ਦੀ ਭਾਲ ਵਿੱਚ ਅਸੀਂ ਕਈ ਥਾਵਾਂ ਤੇ ਅਕਸਰ ਘੁੰਮਣ ਜਾਂਦੇ ਹਾਂ। ਦੂਜਿਆ ਪ੍ਰਤੀ ਜਾਨਣ ਦੀ ਇੱਛਾ ਅਤੇ ਗਿਆਨ ਵਿੱਚ ਵਾਧਾ ਕਰਨ ਦੀ ਲਾਲਸਾ ਵੀ ਘੁੰਮਣ ਲਈ ਮਜਬੂਰ ਕਰਦੀ ਹੈ। ਇਸ ਕਰਕੇ ਹੀ ਅਸੀਂ ਦੇਸ਼ ਵਿਦੇਸ਼ ਦੀ ਸ਼ੈਰ ਕਰਦੇ ਹਾਂ। ਇਹ ਇੱਛਾਂ ਸਭ ਦੀ ਹੁੰਦੀ ਹੈ ਪਰ ਹਾਲਾਤਾਂ ਦੀ ਮਜ਼ਬੂਰੀ ਕਈ ਵਾਰ ਇਜ਼ਾਜਤ ਨਹੀਂ ਦਿੰਦੀ। ਜਿੰਨ੍ਹਾ ਨੂੰ ਪਰਮਾਤਮਾ ਨੇ ਸਮਰੱਥਾ ਬਖਸ਼ੀ ਹੈ, ਉਹ ਜਦ ਵੀ ਸਮਾਂ ਮਿਲਦਾ ਹੈ, ਘੁੰਮਣ ਫ਼ਿਰਨ ਦਾ ਆਨੰਦ ਮਾਣਦੇ ਹਨ।ਕਈ ਵਾਰ ਅਨੰਦ ਦੀ ਬਜਾਇ ਸਾਨੂੰ ਕੁਝ ਕੜਵੇ ਅਨੁਭਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਸਾਨੂੰ ਕੁਝ ਗੱਲਾਂ ਦਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਯਾਤਰਾ ਜਾਂ ਸ਼ੈਰ ਅਰਾਮਦਾਇਕ ਅਨੰਦਮਈ ਅਤੇ ਯਾਦਗਾਰ ਬਣ ਸਕੇ।ਸਭ ਤੋਂ ਪਹਿਲਾਂ ਜਦੋਂ ਵੀ ਘੁੰਮਣ ਦਾ ਵਿਚਾਰ ਬਣੇ ਆਪਣੇ ਸਾਥੀ ਜਾਂ ਪਰਿਵਾਰ ਨਾਲ ਬੈਠ ਕੇ ਸਥਾਂਨ ਦੀ ਚੋਣ ਕਰੋ ਤੇ ਸਾਰਿਆਂ ਦੀ ਸਹਿਮਤੀ ਨਾਲ ਹੀ ਜਾਇਆ ਜਾਵੇ। ਕਿਉਂਕਿ ਜੇਕਰ ਸਥਾਨ ਸਾਰਿਆਂ ਦੀ ਸਹਿਮਤੀ ਵਾਲਾ ਹੋਵੇਗਾ ਤਾਂ ਇੱਕ ਤਾਂ ਸਾਰੇ ਭਰਪੂਰ ਅਨੰਦ ਲਵਾਂਗੇ ਦੂਸਰਾ ਜੇ ਕੋਈ ਸਮੱਸਿਆ ਆ ਵੀ ਜਾਵੇ ਤਾਂ ਸਾਂਝੀ ਜਾਣ ਕੇ ਮਹਿਸੂਸ ਵੀ ਨਹੀਂ ਹੋਵੇਗਾ। ਆਉਣ ਤੇ ਜਾਣ ਸਬੰਧੀ ਪੂਰੀ ਪਲਾਨਿੰਗ ਹੋਵੇ ਕਿ ਸਾਡੇ ਕੋਲ ਕਿੰਨਾ ਸਮਾਂ ਹੈ ਅਤੇ ਅਸੀਂ ਕਿੱਥੇ ਕਿੱਥੇ ਕਿੰਨਾ ਸਮਾਂ ਲਗਾਉਣਾ ਹੈ, ਇਸਦੀ ਪੂਰੀ ਪਲਾਨਿੰਗ ਹ’ਣੀ ਬੜੀ ਜਰੂਰੀ ਹੈ। ਇਸ ਤੋਂ ਬਾਦ ਜਿਸ ਜਗ੍ਹਾ ਤੇ ਜਾ ਰਹੇ ਹਾਂ ਉਸ ਸਥਾਨ ਦੇ ਮੌਸਮ ਅਤੇ ਪੌਣਪਾਣੀ ਬਾਰੇ ਵੀ=ਅਲਤਬਸ ਜਾਣਕਾਰੀ ਹੋਣਾ ਜਰੂਰੀ ਜਿਸਦੇ ਹਿਸਾਬ ਨਾਲ ਕੱਪੜੇ ਅਤੇ ਹੋਰ ਲੋੜ ਦਾ ਸਮਾਨ ਲਿਜਾਇਆ ਜਾ ਸਕਦਾ ਹੈ। ਦੱਖਣੀ ਭਾਰਤ ਵਾਲੇ ਪਾਸੇ ਜੇਕਰ ਸਰਦੀਆਂ ਵਿੱਚ ਅਤੇ ਉੱਤਰ ਭਾਰਤ ਵਿੱਚ ਗਰਮੀ ਵਿੱਚ ਘੁੰਮਿਆ ਜਾਵੇ ਤਾਂ ਬਹੁਤ ਢੁੰਕਵਾਂ ਹੋਵੇਗਾ। ਸਮਾਨ ਜਿੰਨ੍ਹਾ ਘੱਟ ਤੋਂ ਘੱਟ ਹੋਵੇਗਾ ਸਫ਼ਰ ਤੇ ਸ਼ੈਰ ਉਨ੍ਹੀ ਹੀ ਵਧੀਆ ਹੋਵੇਗੀ। ਉਸ ਜਗ੍ਹਾ ਦੀ ਸਥਾਨਕ ਭਾਸ਼ਾ ਸਬੰਧੀ ਵੀ ਜੇਕਰ ਪਹਿਲਾਂ ਜਾਣ ਲਿਆ ਜਾਵੇ ਤਾਂ ਚੰਗਾ ਹੈ। ਜਿਵੇਂ ਕਰਨਾਟਕਾ ਵਿੱਚ ਲੋਕ ਕੰਨੜ ਜਾਂ ਅੰਗਰੇਜੀ ਭਾਸ਼ਾ ਦਾ ਪ੍ਰਯੋਗ ਹੀ ਵਧੇਰੇ ਕਰਦੇ ਹਨ। ਹਿੰਦੀ ਵੀ ਆਮ ਲੋਕ ਨਹੀਂ ਸਮਝਦੇ। ਰੋਜ਼ਾਨਾ ਲੋੜ ਦੀਆਂ ਵਸਤਾਂ ਹਰ ਥਾਂ ਤੋਂ ਸਹਿਜੇ ਹੀ ਮਿਲ ਜਾਂਦੀਆਂ ਹਨ ਇਸ ਲਈ ਇਹਨਾਂ ਦਾ ਭਾਰ ਚੁੱਕ ਕੇ ਲਿਜਾਣਾ ਵਧੀਆ ਗੱਲ ਨਹੀਂ ਹਾਂ ਸਫ਼ਰ ਦੌਰਾਨ ਪਾਣੀ, ਦਵਾਈ ਆਦਿ ਦਾ ਪ੍ਰਬੰਧ ਜਰੂਰ ਕਰਨਾ ਚਾਹੀਦਾ ਹੈ। ਜਿੱਥੇ ਜਾਣਾ ਹੈ ਉੱਥੇ ਰਹਿਣ ਦਾ ਅਗਾਊਂ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ। ਅੱਜਕੱਲ ਬੁਕਿੰਗ ਡਾਟ ਕਾਮ ਜਾਂ ਹੋਰ ਕਈ ਅਜਿਹੀਆਂ ਸੁਵਿਧਾਵਾਂ ਹਨ ਜਿੰਨ੍ਹਾ ਦੀ ਮੱਦਦ ਨਾਲ ਕਮਰੇ ਜਰੂਰਤ ਅਨੁਸਾਰ ਅਸਾਨੀ ਨਾਲ ਤੇ ਸਸਤੇ ਮਿਲ ਜਾਂਦੇ ਹਨ । ਇਸ ਨਾਲ ਇੱਕ ਤਾਂ ਤੌਖਲਾ ਖਤਮ ਹੋ ਜਾਂਦਾ ਹੈ ਦੂਸਰਾ ਦਲਾਲਾਂ ਦੀ ਲੁੱਟ ਤੋਂ ਬਚਦੇ ਹਾਂ ਅਤੇ=ਅਲਤਬਸ ਉੱਥੇ ਜਾ ਕੇ ਬੁਕਿੰਗ ਕਰਵਾਉਣ ਦਾ ਸਮਾਂ ਅਸੀਂ ਘੁੰਮਣ ਫ਼ਿਰਨ ਤੇ ਲਗਾ ਸਕਦੇ ਹਾਂ।ਟੁਰਿਸਟ ਸਥਾਨਾਂ ਤੇ ਜਾ ਕੇ ਉਥੋਂ ਦੇ ਪੰਜੀਕ੍ਰਿਤ ਗਾਈਡ ਨੁੰ ਹੀ ਨਾਲ ਲੈਣਾ ਚਾਹੀਦਾ ਹੈ। ਕਈ ਵਾਰ ਉਥੇ ਪਹੁੰਚਦਿਆਂ ਹੀ ਏਜੰਟ ਤੁਹਾਡਾ ਪਿੱਛਾ ਕਰਕੇ ਸੌਦੇਬਾਜੀ ਕਰਕੇ ਪੈਸੇ ਬਟੋਰ ਲੈਂਦੇ ਹਨ ਤੇ ਅੱਗੇ ਫ਼ਿਰ ਉਸ ਗਾਈਡ ਕੋਲ ਹੀ ਛੱਡ ਆਉਂਦੇ ਹਨ। ਸਾਡੇ ਕੋਲੋਂ ਉਹ ਵਿਚਕਾਰੋਂ ਹੀ ਵਾਧੂ ਪੈਸਾ ਲੈ ਜਾਂਦੇ ਹਨ। ਸਥਾਨਕ ਹੋਰ ਥਾਵਾਂ ਦੇਖਣ ਲਈ ਕੈਬ ਜਾਂ ਟੈਕਸੀ ਆਪ ਦੇਖ ਕੇ ਬੁੱਕ ਕਰਾਓ। ਬਿਨਾਂ ਦੇਖੇ ਕਈ ਵਾਰ ਗੱਡੀ ਗੱਡੀ ਕਰਦੇ ਆਟੋ ਤੇ ਹੀ ਸਾਰਾ ਸ਼ਹਿਰ ਘੁੰਮਾ ਦਿੰਦੇ ਹਨ।
ਦੂਸਰਾ ਹੋਟਲ ਮਾਲਕ ਜਾਂ ਵਿਚਕਾਰ ਵਾਲਾ ਵਿਅਕਤੀ ਸਾਡੀ ਜੇਬ ਵਿੱਚੋਂ ਵਾਧੂ ਪੈਸਾ ਕਢਵਾ ਦਿੰਦਾ ਹੈ। ਪ੍ਰਾਈਵੇਟ ਟੈਕਸੀ ਕਿਰਾਏ ਤੇ ਲੈਣ ਸਮੇਂ ਇਸਦੀ ਫ਼ੋਟੋ ਕਰੋ ਤੇ ਆਪਣੇ ਕਿਸੇ ਜਗ੍ਹਾ ਸੇਵ ਕਰੋ ਜਾਂ ਜਾਣਕਾਰ ਨੂੰ ਭੇਜ਼ਦੇ ਰਹੋ। ਰੇਲਵੇ ਸਟੇਸ਼ਨ ਆਦਿ ਤੇ ਸਮਾਨ ਰਜਿਸਟਰਡ ਕੁਲੀ ਤੋਂ ਹੀ ਚੁਕਵਾਓ। ਅਲਤਬਸਘੁੰਮਣ ਗਏ ਕਦੇ ਵੀ ਯਾਦ ਜਾਂ ਨਿਸ਼ਾਨੀ ਵਜੋਂ ਵਾਧੂ ਦੀ ਖਰੀਦਦਾਰੀ ਨਾ ਕਰੋ।ਇਸ ਦਾ ਕਾਰਣ ਇਹ ਹੈ ਕਿ ਜੇਕਰ ਚੀਜ਼ ਦਿੱਤੇ ਭਰੋਸੇ ਅਨੁਸਾਰ ਨਹੀਂ ਹੰਢਦੀ ਤਾਂ ਤੁਸੀਂ ਉੱਥੇ ਇਤਰਾਜ਼ ਕਰਨ ਨਹੀਂ ਜਾ ਸਕਦੇ, ਦੂਸਰਾ ਭਾਵਨਾਤਮਕ ਸ਼ੋਸ਼ਣ ਕਰਕੇ ਉਹ ਵਾਧੁ ਮੁੱਲ ਬਟੋਰ ਲੈਂਦੇ ਹਨ ਤੇ ਤੀਸਰਾ ਸਫ਼ਰ ਵਿੱਚ ਭਾਰ ਜਿਆਦਾ ਹੋ ਜਾਂਦਾ ਹੈ ਅਤੇ ਅਸੀਂ ਖਰਚ ਵੀ ਜ਼ਿਆਦਾ ਕਰ ਬੈਠਦੇ ਹਾਂ। ਬਾਹਰਲੇ ਰਾਜਾਂ ਵਿੱਚ ਅਸੀਂ ਆਪਣੇ ਰਾਜ ਦੇ ਪ੍ਰਤੀਨਿਧ ਵਜੋਂ ਵਿਚਰਦੇ ਹਾਂ ।ਸਾਨੂੰ ਜਾਬਤੇ ਵਿੱਚ ਰਹਿੰਦਿਆਂ ਆਪਣੇ ਰਾਜ ਅਥਵਾ ਕੌਮ ਦੀ ਵਧੀਆ ਤਸਵੀਰ ਹੀ ਪੇਸ਼ ਕਰਨੀ ਬਣਦੀ ਹੈ।ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਜਿੱਥੇ ਅਸੀਂ ਯਾਤਰਾ ਦਾ ਭਰਪੂਰ ਅਨੰਦ ਲਵਾਂਗੇ ਉੱਥੇ ਕਿਸੇ ਵੀ ਕਿਸਮ ਦੀ ਮੁਸੀਬਤ ਤੇ ਫ਼ਾਲਤੂ ਖਰਚ ਤੋਂ ਵੀ ਬਚਾਂਗੇ।

WRITTEN BY