ਧੂਰੀ, 26 ਮਈ (ਅਨਵਰ, ਸਨੀ)- ਪੰਜਾਬ ਸਰਕਾਰ ਦੇ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਦਿੰਦੇ ਹੋਏ ਸੀ: ਮਨਦੀਪ ਸਿੰਘ ਸਿੱਧੂ ਪੀ.ਪੀ.ਐੱਸ.ਸੀਨੀਅਰ ਕਪਤਾਨ ਪੁਲਿਸ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ: ਅਕਾਸਦੀਪ ਸਿੰਘ ਔਲਖ ਪੀ.ਪੀ.ਐੱਸ.ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਧੂਰੀ ਦੀ ਰਹਿਨੁਮਾਈ ਹੇਠ ਐੱਸ.ਐੱਚ.ਓ ਰਾਜੇਸ਼ ਸਨੇਹੀ ਮੁੱਖ ਅਫ਼ਸਰ ਥਾਣਾ ਸਿਟੀ ਧੂਰੀ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਥਾਣਾ ਸਿਟੀ ਧੂਰੀ ਦੀ ਪੁਲਿਸ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ ਇਸ ਸਬੰਧੀ ਐੱਸ.ਐੱਚ.ਓ ਸਿਟੀ ਰਾਜੇਸ਼ ਸਨੇਹੀ ਨੇ ਪੈ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜੱਦੋ ਹੌਲਦਾਰ ਸਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਦੋਸ਼ਣ ਨਛੱਤਰੋ ਪਤਨੀ ਲੇਟ ਬਿੱਲੂ ਕੌਮ ਸੈਂਸੀ ਵਾਸੀ ਬਾਜ਼ੀਗਰ ਬਸਤੀ ਧੂਰੀ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਵਾ ਕੇ ਆਬਕਾਰੀ ਐਕਟ ਤਹਿਤ ਥਾਣਾ ਸਿਟੀ ਧੂਰੀ ਵਿਖੇ ਪਰਚਾ ਦਰਜ ਕੀਤਾ ਗਿਆ। ਏ.ਐੱਸ.ਆਈ ਅਮਰੀਕ ਸਿੰਘ ਵੱਲੋਂ ਗਸ਼ਤ ਦੌਰਾਨ ਨਬਾਲਗ ਸਲਮਾਨ ਖ਼ਾਨ ਪੁੱਤਰ ਰੁਖਸਾਜ ਖ਼ਾਨ ਪੁੱਤਰ ਗੁਫਾਰ ਖ਼ਾਨ ਵਾਸੀ ਵਾਰਡ ਨੰਬਰ 6 ਹਰਗੋਬਿੰਦ ਨਗਰ ਧੂਰੀ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 5 ਪੱਤੇ ਕੁੱਲ 50 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾ ਕੇ ਉਸ ਖ਼ਿਲਾਫ਼ ਐਨ.ਡੀ.ਐਂਡ.ਪੀ. ਐੱਸ ਐਕਟ ਤਹਿਤ ਥਾਣਾ ਸਿਟੀ ਧੂਰੀ ਵਿਖੇ ਪਰਚਾ ਦਰਜ ਕੀਤਾ ਗਿਆ। ਇਸ ਤੋ ਇਲਾਵਾ ਇੰਸਪੈਕਟਰ ਪਾਸ ਦੌਰਾਨੇ ਰੇਡ ਕਰਮਜੀਤ ਕੌਰ ਉਕਤ ਤੇ ਪਿੱਟੂ ਕੁਮਾਰ ਉਕਤ ਨੂੰ ਮੌਕੇ ਤੋ ਰੰਗੇ ਹੱਥੀ ਰੰਗਰੰਲੀਆ ਮਨਾਉਂਦੇ ਹੋਏ ਕਾਬੂ ਕਰ ਕੇ ਗ੍ਰਿਫ਼ਤਾਰ ਕੀਤਾ ਤੇ ਹਰਵਿੰਦਰ ਕੌਰ ਉਕਤ ਮੌਕੇ ਤੋ ਭੱਜ ਗਈ ਸੀ। ਜਿਸ ਤੇ ਉਕਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਸ ਮੌਕੇ ਏ.ਐੱਸ.ਆਈ ਮਲਕੀਤ ਸਿੰਘ, ਮੁੱਖ ਮੁਨਸ਼ੀ ਮਨਿੰਦਰ ਸਿੰਘ, ਕਾਂਸਟੇਬਲ ਹਰਿੰਦਰ ਸਿੰਘ ਲੱਕੀ ਅਤੇ ਹਰਪਾਲ ਸਿੰਘ ਆਦਿ ਹਾਜ਼ਰ ਸਨ।
ਜਿਸਮਫ਼ਰੋਸ਼ੀ ਧੰਦੇ ਦਾ ਪਰਦਾਫ਼ਾਸ਼-ਦੋ ਕਾਬੂ



