ਬਰੇਟਾ, 26 ਮਈ (ਜੈਲ ਕੌਰ ਖਾਲਸਾ)-ਕੁਲਰੀਆਂ ਪੁਲਿਸ ਵੱਲੋਂ ਦੋ ਨਸ਼ਾਂ ਤਸਕਰਾਂ ਨੂੰ ਅੱਧਾ ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ। ਚੌਕੀ ਇੰਚਾਰਜ਼ ਕੁਲਰੀਆਂ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗਸ਼ਤ ਦੌਰਾਨ ਚਾਂਦਪੁਰਾ ਵਾਲੀ ਸੜਕ ਤੋ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿੰਨਾ ਕੋਲੋ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਦੋਸ਼ੀਆਂ ਦੀ ਪਛਾਣ ਜਗਦੀਸ਼ ਕੁਮਾਰ ਅਤੇ ਕੁਲਦੀਪ ਸਿੰਘ ਦੋਵੇ ਵਾਸੀ ਹਰਿਆਣਾ ਵਜੋ ਕੀਤੀ ਗਈ ਹੈ। ਤਫਤੀਸ਼ ਦੌਰਾਨ ਇਹ ਖੁਲਾਸਾ ਹੋਣਾ ਅਜੇ ਬਾਕੀ ਹੈ ਇਹਨਾਂ ਤਸਕਰਾਂ ਦੀਆਂ ਤਾਰਾਂ ਅੱਗੇ ਕਿਹੜੇ ਵੱਡੇ ਸਮੱਗਲਰਾਂ ਨਾਲ ਜੁੜੀਆਂ ਹੋਈਆ ਹਨ। ਜਿਹੜੀ ਅਫੀਮ ਬਰਾਮਦ ਹੋਈ ਹੈ ਕਿੱਥੋ ਲੈ ਕੇ ਕਿੱਥੇ ਜਾ ਰਹੇ ਸੀ ਤੇ ਇਹ ਕੰਮ ਨੂੰ ਇਹ ਕਿੰਨੇ ਸਮੇ ਤੋ ਕਰ ਰਹੇ ਸੀ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਵਿਚੋ ਨਸ਼ੇ ਦੇ ਮੁਕੰਮਲ ਖਾਤਮੇ ਲਈ ਡੈਪੋ ਨਾਂ ਦੀ ਮੁਹਿੰਮ ਚਲਾਈ ਹੋਈ ਹੈ। ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਨੰਬਰ 54 ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਅੱਧਾ ਕਿੱਲੋ ਅਫੀਮ ਸਮੇਤ ਪੁਲਿਸ ਨੇ ਦੋ ਦਬੋਚੇ



