Skip to content
Independent perspectives. Global stories.
BREAKING

ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪੈਟਰੋਲ ਅਤੇ ਡੀਜ਼ਲ ਉਪਰ ਵਸੂਲਿਆ ਜਾ ਰਿਹਾ ਹੈ ਭਾਰੀ ਟੈਕਸ

Share this story

ਕੇਂਦਰ ਸਰਕਾਰ ਵੱਲੋਂ ਮੰਹਿਗਾਈ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਵੱਡੇ ਵੱਡੇ ਦਾਅਵੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਹਨ ਪਰ ਇਹ ਦੋਨੋ ਹੀ ਦਾਅਵਿਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ ਅਤੇ ਮੰਹਿਗਾਈ ਅਤੇ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਮੰਹਿਗਾਈ ਨੂੰ ਰੋਕਣ ਦੇ ਮਾਮਲੇ ਵਿੱਚ ਤਾਂ ਇੰਝ ਲੱਗਦਾ ਹੈ ਕਿ ਸਰਕਾਰ ਦਾਵਿਆਂ ਤੋਂ ਅੱਗੇ ਜਾਣਾ ਹੀ ਨਹੀਂ ਚਾਹੁੰਦੀ। ਕੇਂਦਰ ਸਰਕਾਰ ਵੱਲੋਂ ਪਟਰੋਲ ਅਤੇ ਡੀਜ਼ਲ ਦੇ ਰੇਟ ਮਾਰਕਿਟ ਦੇ ਹਵਾਲੇ ਕਰਨ ਦੇ ਨਾਮ ਤੇ ਕੰਪਨੀਆਂ ਵੱਲੋਂ ਪਟਰੋਲ ਅਤੇ ਡੀਜ਼ਲ ਦੇ ਮੁੱਲ ਵਿੱਚ ਰੋਜ ਹੀ ਵਾਧਾ ਕੀਤਾ ਜਾ ਰਿਹਾ ਹੈ ਜਿਸ ਨਾਲ ਕਈ ਸੂਬਿਆਂ ਵਿੱਚ ਪਟਰੋਲ 84 ਰੁਪਏ ਤੋਂ ਵੀ ਉਪਰ ਵਿਕਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਪਟਰੋਲ 82 ਰੁਪਏ ਤੋਂ ਉਪਰ ਵਿੱਕ ਰਿਹਾ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਹ ਜਾਣਦੇ ਹੋਏ ਵੀ ਕੀ ਪਟਰੋਲ ਆਮ ਅਤੇ ਖਾਮ ਹਰ ਕਿਸੀ ਦੀ ਜਰੂਰਤ ਬਣ ਗਿਆ ਹੈ ਪਰ ਫਿਰ ਵੀ ਇਸ ਦੇ ਟੈਕਸਾਂ ਵਿੱਚ ਕਮੀ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ। ਪਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਕੰਪਨੀਆਂ ਇਹ ਕਹਿ ਕੇ ਜਾਇਜ ਠਹਿਰਾ ਰਹੀਆਂ ਹਨ ਕਿ ਅੰਤਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੇ ਰੇਟ ਵਿੱਚ ਵਾਧਾ ਹੋ ਗਿਆ ਹੈ ਇਸ ਕਰਕੇ ਕੰਪਨੀਆਂ ਨੂੰ ਘਾਟਾ ਪੈ ਰਿਹਾ ਸੀ। ਇਸ ਲਈ ਪਟਰੋਲ ਅਤੇ ਡੀਜ਼ਲ ਦੇ ਮੁੱਲ ਵਿੱਚ ਵਾਧਾ ਕੀਤਾ ਗਿਆ ਹੈ । ਪਰ ਕੰਪਨੀਆਂ ਦੇ ਪਟਰੋਲ ਮੁੱਲ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਪਟਰੋਲ ਉਪਰ ਭਾਰੀ ਟੈਕਸ ਲਏ ਜਾ ਗਏ ਹਨ ਜਿਹਨਾਂ ਟੈਕਸਾਂ ਨੂੰ ਘਟਾਉਣ ਲਈ ਇਹ ਸਰਕਾਰਾਂ ਤਿਆਰ ਨਹੀ ਹਨ। ਵੱਖ ਵੱਖ ਸੂਬਾ ਸਰਕਾਰਾਂ ਵਲੋਂ ਪਟੋਰਲ ਉਪਰ ਵੱਖ ਵੱਖ ਟੈਕਸ ਲਏ ਜਾਂਦੇ ਹਨ। ਅਤੇ ਸਰਕਾਰ ਵਿਕਾਸ ਦੇ ਨਾਮ ਤੇ ਭਾਰੀ ਟੈਕਸ ਲਗਾ ਕੇ ਆਮ ਜਨਤਾ ਦਾ ਕਚੂਮਰ ਕੱਢੀ ਜਾ ਰਹੀ ਹੈ ਜਦੋਂ ਕਿ ਭਾਰਤ ਦੇ ਨਾਲ ਲਗਦੇ ਕਈ ਦੁਸਰੇ ਮੁਲਕਾਂ ਵਿੱਚ ਪਟਰੋਲ ਭਾਰਤ ਨਾਲੋਂ ਕਈ ਗੁਣਾ ਸਸਤਾ ਹੈ। ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਖਜਾਨਾ ਭਰਨ ਲਈ ਪਟਰੋਲ ਉਪਰ ਭਾਰੀ ਟੈਕਸ ਲਏ ਜਾ ਰਹੇ ਹਨ ਅਤੇ ਸਰਕਾਰ ਅਤੇ ਕੰਪਨੀਆਂ ਵੱਲੋਂ ਦਿਖਾਇਆ ਇਹ ਜਾ ਰਿਹਾ ਹੈ ਕਿ ਜੋ ਪਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਜਰੂਰੀ ਹੈ। ਇਹ ਪਟਰੋਲੀਅਮ ਕੰਪਨੀਆਂ ਦੀ ਮਜਬੂਰੀ ਹੈ। ਜੇ ਪਟਰੋਲ ਦੀ ਕੀਮਤ ਵਧਾਉਣਾ ਕੰਪਨੀਆਂ ਦੀ ਮਜਬੁਰੀ ਹੈ ਤਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਜਨਤਾ ਨੂੰ ਟੈਕਸ ਘਟਾ ਕੇ ਵੀ ਰਾਹਤ ਦੇ ਸਕਦੀਆਂ ਹਨ ਪਰ ਸਰਕਾਰ ਵੱਲੋਂ ਰਾਹਤ ਦੇਣ ਦੀ ਬਜਾਏ ਇਸ ਮੁੱਦੇ ਤੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਰਾਜਨੀਤੀ ਜਰੂਰ ਕੀਤੀ ਜਾਂਦੀ ਹੈ।
ਸਰਕਾਰ ਇਹ ਗੱਲ ਕਿਉਂ ਭੁੱਲ ਜਾਂਦੀ ਹੈ ਕਿ ਪਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਈ ਹੋਰ ਚੀਜਾਂ ਦੇ ਵੀ ਮੁੱਲ ਵਿੱਚ ਵਾਧਾ ਕਰਣ ਲਈ ਮਜਬੂਰ ਕਰਦਾ ਹੈ।
ਆਮ ਗ੍ਰਾਹਕ ਨੂੰ ਤਾਂ ਮਹਿੰਗਾਈ ਕਾਰਨ ਜਰੂਰਤ ਦੀਆਂ ਵਸਤੂਆਂ ਪਹਿਲਾਂ ਹੀ ਮਹਿੰਗੀਆਂ ਮਿਲ ਰਹੀਆਂ ਹਨ। ਦੁੱਧ, ਦਾਲਾਂ, ਸਬਜੀਆਂ, ਫਲ ਹਰ ਚੀਜ਼ ਦੇ ਦਾਮ ਪਹਿਲਾਂ ਤੋਂ ਕਈ ਗੁਣਾ ਵੱਧ ਗਏ ਹਨ। ਜਿਸ ਨਾਲ ਆਮ ਲੋਕਾਂ ਲਈ ਆਪਣੇ ਪਰਿਵਾਰ ਦਾ ਪੇਟ ਪਾਲਣਾ ਔਖਾ ਹੋ ਗਿਆ ਹੈ।
ਆਮ ਆਦਮੀ ਤਾਂ ਹਰ ਪਾਸੋਂ ਹੀ ਫਸਿਆ ਪਿਆ ਹੈ। ਉਹ ਮਹਿੰਗਾਈ ਦੇ ਨਾਲ ਨਾਲ ਭ੍ਰਿਸ਼ਟਾਚਾਰ ਦੀ ਚੱਕੀ ਵਿੱਚ ਵੀ ਰੋਜ ਪਿਸਣ ਲਈ ਮਜਬੂਰ ਹੈ। ਸਰਕਾਰ ਨੂੰ ਆਮ ਆਦਮੀ ਦੀ ਮਜਬੂਰੀ ਨੂੰ ਸਮਝਦੇ ਹੋਏ ਪਟਰੋਲ ਤੇ ਡੀਜ਼ਲ ਤੇ ਲਗਾਏ ਗਏ ਟੈਕਸ ਨੂੰ ਘਟਾਉਣਾ ਚਾਹੀਦਾ ਹੈ ਤਾਂ ਜੋ ਇਸ ਦੀਆਂ ਕੀਮਤਾਂ ਆਮ ਆਦਮੀ ਦੀ ਸਮਰਥਾ ਵਿੱਚ ਆ ਸਕਣ ਕਿਉਂਕਿ ਪਟਰੋਲ ਦੀਆਂ ਕੀਮਤਾਂ ਵਿੱਚ ਇੱਕ ਰੁਪਏ ਦਾ ਵੀ ਵਾਧਾ ਆਮ ਆਦਮੀ ਦੇ ਬਜਟ ਨੂੰ ਪੁਰੀ ਤਰ੍ਹਾਂ ਹਿਲਾ ਦਿੰਦਾ ਹੈ। ਪਰ ਪਟਰੋਲ ਦੇ ਰੇਟ ਹੀ ਇੱਕ ਸਾਲ ਵਿੱਚ ਹੀ ਤਕਰੀਬਨ 10 ਰੁਪਏ ਤੱਕ ਵੱਧ ਗਏ ਹਨ ਇੱਕ ਸਾਲ ਪਹਿਲਾ ਪਟਰੋਲ ਦੇ ਰੇਟ ਪੰਜਾਬ ਵਿੱਚ 72 ਰੁਪਏ ਦੇ ਕਰੀਬ ਸੀ ਅਤੇ ਹੁਣ ਪੰਜਾਬ ਵਿੱਚ 82 ਰੁਪਏ ਦੇ ਕਰੀਬ ਹੈ ਅਤੇ ਤਿੰਨ ਮਹੀਨੇ ਵਿੱਚ ਹੀ 5 ਰੁਪਏ ਤੋਂ ਉਪਰ ਪਟੋਰਲ ਦਾ ਰੇਟ ਵੱਧ ਗਿਆ ਹੈ ਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਟੈਕਸ ਘਟਾਉਣ ਦੀ ਬਜਾਏ ਰਾਜਨੀਤੀ ਹੀ ਕਰੀ ਜਾ ਰਹੇ ਹਨ।

 

 

WRITTEN BY