Skip to content
Independent perspectives. Global stories.
BREAKING

ਜੱਸੀ ਕਤਲ ਕਾਂਡ ਸੰਘਰਸ਼ ਕਮੇਟੀ ਵੱਲੋਂ 17 ਤੋਂ ਥਾਣਾ ਕੋਟਭਾਈ ਅੱਗੇ ਧਰਨੇ ਦਾ ਐਲਾਨ

Share this story

ਮੌੜ ਮੰਡੀ, 13 ਮਈ (ਰੇਸ਼ਮ ਸਿੰਘ ਕੁੱਬੇ)-ਨੇੜਲੇ ਪਿੰਡ ਗਹਿਰੀ ਬਾਰਾਂ ਸਿੰਘ ਦੀ ਧੀ ਜੋ ਕਿ ਪਿੰਡ ਮਧੀਰ ਜਿਲਾ ਮੁਕਤਸਰ ਵਿਖੇ ਕਰੀਬ ਪੰਜ ਕੁ ਸਾਲ ਪਹਿਲਾ ਵਿਆਹੀ ਜਸਪ੍ਰੀਤ ਕੌਰ ਜੱਸੀ ਦੇ ਕਾਤਲ ਸਬੰਧੀ ਬੇਸ਼ਕ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਪਤੀ ਅਤੇ ਸਾਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ ਪ੍ਰੰਤੂ ਇਨਸਾਫ ਲੈਣ ਲਈ ਪੇਕੇ ਪਿੰਡ ਗਹਿਰੀ ਬਾਰਾ ਸਿੰਘ ਵੱਲੋਂ ਬਣਾਈ ਗਈ ‘ ਜੱਸੀ ਕਤਲ ਕਾਂਡ ਸੰਘਰਸ਼ ਕਮੇਟੀ ’ ਨੇ ਮਕੱਦਮੇ ’ ਚ ਨਾਮਜ਼ਦ ਸੱਸ ਅਤੇ ਨਣਦ ਨੂੰ ਗ੍ਰਿਫਤਾਰ ਨਾ ਕਰਨ ਦੇ ਵਿਰੋਧ ’ ਚ ਥਾਣਾ ਕੋਟਭਾਈ ਦੇ ਗੇਟ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ । ਮੀਟਿੰਗ ਦੌਰਾਨ ਕਮੇਟੀ ਮੈਂਬਰ ਦਲਜੀਤ ਸਿੰਘ , ਜਸਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਜਸਪ੍ਰੀਤ ਕੌਰ ਜੱਸੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੋ ਟਾਲਾ ਵੱਟ ਰਹੀ ਹੈ , ਕਿਉਂਕੇ ਜਦ ਪੁਲਿਸ ਅਤੇ ਸੱਤਾਧਾਰੀ ਧਿਰ ਮੁਲਜ਼ਮਾਂ ਦਾ ਪੂਖ ਪੂਰ ਰਹੇ ਹੋਣ , ਤਾਂ ਪੀੜਿਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਉਮੀਦ ਨਹੀ ਲਗਾਈ ਜਾ ਸਕਦੀ । ਉਥੇ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਲਗਾਏ ਜਾ ਰਹੇ ਨਿੱਤ ਨਵੇਂ ਲਾਰਿਆਂ ਤੋ ਵੀ ਪ੍ਰਸ਼ਾਨ ਹੈ । ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ 16 ਮਈ ਤੱਕ ਬਾਕੀ ਰਹਿੰਦੇ ਮੁਲਜ਼ਮ ਗ੍ਰਿਫਤਾਰ ਨਾ ਕੀਤੇ , ਤਾਂ ਉਹ ਇਨਸਾਫ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ 17 ਮਈ ਤੋ ਥਾਣਾ ਕੋਟਭਾਈ ਦੇ ਗੇਟ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਉਣਗੇ ਅਤੇ ਧਰਨੇ ਦੌਰਾਨ ਨਫੇ ਨੁਕਸਾਨ ਦੀ ਜ਼ਿਮੇਵਾਰੀ ਪੁਲਿਸ ਹੋਵੇਗੀ ।

WRITTEN BY