Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ 8 ਘੰਟੇ ਬਿਜਲੀ ਦੇਣ ਦੀ ਮੰਗ

Share this story

ਸਮਰਾਲਾ, 13 ਮਈ (ਕਮਲਜੀਤ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ‘ਚ ਸੱਦੀ ਗਈ। ਆਪਣੇ ਸੰਬੋਧਨ ਵਿਚ ਬਲਾਕ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਵਲੋਂ ਬਿਜਲੀ ਦੀ ਸਪਲਾਈ ਸਰਪਲੱਸ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਵੇਲੇ ਬਿਜਲੀ ਦੀ ਸਪਲਾਈ ਨਾਂ ਮਾਤਰ ਮਿਲ ਰਹੀ ਹੈ ਜਿਸ ਕਰਕੇ ਫ਼ਸਲਾਂ ਦੇ ਪਾਲਣ-ਪੋਸ਼ਣ ਲਈ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕਣ ਲਈ ਮਜ਼ਬੂਰ ਹਨ। ਸਮੁੱਚੀ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਬਿਜਲੀ ਦੀ ਸਪਲਾਈ 8 ਘੰਟੇ ਦੇਣ ਦੀ ਮੰਗ ਕੀਤੀ ਹੈ।. ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਦਾ ਸਮਾਂ 20 ਜੂਨ ਨਿਸ਼ਚਿਤ ਕੀਤਾ ਗਿਆ ਹੈ ਜੋ ਨਿੰਦਾਜਨਕ ਫ਼ੁਰਮਾਨ ਹੈ ਇਸਦੇ ਨਾਲ ਜਿੱਥੇ ਝੋਨੇ ਦੀ ਲਵਾਈ ਪੱਛੜੇਗੀ ਉੱਥੇ ਹੀ ਮੌਸਮ ‘ਚ ਤਬਦੀਲੀ ਆਉਣ ਨਾਲ ਫ਼ਸਲ ਵਿੱਚ ਨਮੀ ਦੀ ਮਾਤਰਾ ਵੱਧ ਜਾਵੇਗੀ, ਜਿਸ ਕਾਰਨ ਝੋਨੇ ਦੀ ਫਸਲ ਵੇਚਣ ਵਿੱਚ ਕਿਸਾਨਾਂ ਨੂੰ ਮੁਸ਼ਕਿਲ ਦਰਪੇਸ਼ ਆਵੇਗੀ। ਉਨਾਂ ਮੰਗ ਕੀਤੀ ਕਿ ਲਵਾਈ ਦਾ ਸਮਾਂ ਪਹਿਲਾਂ ਵਾਲਾ ਹੀ ਕੀਤਾ ਜਾਵੇ । ਯੂਨੀਅਨ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨੇ ਸੇਵਾਮੁਕਤ ਫੌਜੀ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਮੰਗ ਰੱਖਣ ਤੋਂ ਇਲਾਵਾ ਕਿਹਾ ਕਿ ਕਿਸਾਨਾਂ ਦੀਆਂ ਤਿੰਨ ਪੁਸ਼ਤਾਂ ਨੇ ਬੜੀ ਮਿਹਨਤ ਨਾਲ ਦਰਿਆਵਾਂ ਦੇ ਨਾਲ ਸਰਪੱਲਸ ਪਈ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਆਪਣਾ ਖ਼ੂਨ ਪਸੀਨਾ ਇੱਕ ਕੀਤਾ ਹੈ, ਇਸ ਲਈ ਕਾਸ਼ਤਕਾਰਾਂ ਨੂੰ ਇਨ੍ਹਾਂ ਜ਼ਮੀਨਾਂ ਦੇ ਮਾਲਕੀ ਦੇ ਹੱਕ ਦਿੱਤੇ ਜਾਣ ਅਤੇ ਸੁਸਾਇਟੀਆਂ ਦੇ ਸਕੱਤਰਾਂ ਵੱਲੋਂ ਕਰਜ਼ਾਈ ਸੇਵਾ ਮੁਕਤ ਫੌਜੀ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਤੋਂ ਬਾਹਰ ਰਖਿਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਵਰਗ ਵਿੱਚ ਭਾਰੀ ਰੋਸ ਹੈ। ਇਸ ਮੀਟਿੰਗ ਵਿੱਚ ਬਲਬੀਰ ਸਿੰਘ ਖੀਰਨੀਆਂ, ਹਰਪ੍ਰੀਤ ਸਿੰਘ, ਦਲਜੀਤ ਸਿੰਘ ਖੱਟਰਾਂ,ਮਲਕੀਤ ਸਿੰਘ, ਰਛਪਾਲ ਸਿੰਘ, ਉੱਤਮ ਸਿੰਘ ਬਰਵਾਲੀ ਕਲਾਂ, ਅਵਤਾਰ ਸਿੰਘ,ਪਵਿੱਤਰ ਸਿੰਘ, ਜੰਗ ਸਿੰਘ ਖੀਰਨੀਆਂ, ਕਰਨੈਲ ਸਿੰਘ, ਰਾਜਿੰਦਰ ਸਿੰਘ, ਇਕਬਾਲ ਸਿੰਘ,ਜਵਸੀਰ ਸਿੰਘ ਮਾਦਪੁਰ, ਗਿਆਨ ਸਿੰਘ ਮੁਸ਼ਕਾਬਾਦ, ਹਰਦੀਪ ਸਿੰਘ ਉਟਾਲਾਂ ਅਤੇ ਕਰਨੈਲ ਸਿੰਘ ਨਾਗਰਾ ਆਦਿ ਹਾਜ਼ਰ ਸਨ

WRITTEN BY