ਫ਼ਤਹਿਗੜ੍ਹ ਸਾਹਿਬ, 13 ਮਈ (ਮਨੋਜ ਭੱਲਾ)-ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਵਿਗਿਆਨਕ ਲੀਹਾਂ ਤੇ ਚਲਾਉਣ ਦੀ ਸਿਖਲਾਈ ਦੇਣ ਵਾਸਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਬਧੌਛਂੀ ਕਲਾਂ ਵਿਖੇ ਇੱਕ ਰੋਜ਼ਾ ਦ’ੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਇਲਾਕੇ ਦੇ ਦੁੱਧ ਉਤਪਾਦਕਾਂ ਨੇ ਭਾਗ ਲਿਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਪਾਲ ਸਿੰਘ ਨੇ ਦੁੱਧ ਉਤਪਾਦਕਾ ਨੂੰ ਡੇਅਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ, ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਸੂਚਨਾ ਦਾ ਅਧਿਕਾਰ ਐਕਅ-2005 ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਮਲਕੀਤ ਸਿੰਘ ਟੈਕਨੀਕਲ ਅਫਸਰ ਬੀਜਾ ਵੱਲੋਂ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ ਜਦੋਂ ਕਿ ਡੇਅਰੀ ਇੰਸਪੈਕਟਰ ਚਰਨਜੀਤ ਸਿੰਘ ਨੇ ਦੁਧਾਰੂ ਪਸ਼ੂਆਂ ਲਈ ਸੰਤੁਲਿਤ ਪਸ਼ੂ ਖੁਰਾਕ, ਕੱਟੀਆਂ ਤੇ ਵੱਛੀਆਂ ਅਤੇ ਵਹਿੜੀਆਂ ਦੀ ਖੁਰਾਕ ਸਬੰਧੀ, ਪਸ਼ੂਆਂ ਦੇ ਹਰੇ ਚਾਰੇ ਸਬੰਧੀ, ਦੁਧਾਰੁ ਪਸ਼ੂਆਂ ਦਾਪ੍ਰਬੰਧ ਅਤੇ ਦੁੱਧ ਦੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਅਜੇ ਸਿੰਘ ਗ’ਡਾਰਾ ਨੇ ਸਾਰਾ ਸਾਲ ਹਰਾ ਚਾਰਾ ਪੇਦਾ ਕਰਨ ਦੀ ਵਿਊਂਤਬੰਦੀ ਅਤੇ ਹਰੇ ਚਾਰੇ ਦਾ ਹੇਅ ਅਤੇ ਸਾਈਲੇਜ਼ ਬਣਾਉਣ ਬਾਰੇ ਦੱਸਿਆ। ਸ਼੍ਰੀ ਦਵਿੰਦਰ ਸਿੰਘ ਵੱਲੋਂ ਦੁੱਧ ਦੀ ਬਣਤਰ, ਫੈਟ ਘਟਣ ਤੇ ਵਧਣ ਦੇ ਕਾਰਨਾਂ ਸਬੰਧੀ ਦੱਸਿਆ ਅਤੇ ਡਾ: ਸੰਜੀਵ ਕੋਹਲੀ ਵੈਟਨਰੀ ਅਫਸਰ ਚਨਾਰਥਲ ਕਲਾਂ ਨੇ ਪਸ਼ੂਆਂ ਦੀਆਂ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਸ਼੍ਰੀ ਜਰਨੈਲ ਸਿੰਘ ਲੈਬ ਇੰਚਾਰਜ ਬੀਜਾ ਵੱਲੋਂ ਵਿਭਾਗੀ ਲੈਬ ਰਾਹੀਂ ਕੈਟਲ ਫੀਡ, ਖਲ੍ਹਾਂ ਦੇ 76 ਸੈਂਪਲ ਚਕ ਕਰਕੇ ਦੁੱਧ ਉਤਪਾਦਕਾਂ ਨੂੰ ਘੱਟ ਪਾਏ ਗਏ ਤੱਤ ਪ੍ਰੋਟੀਨ ਨੂੰ ਪੂਰਾ ਕਰਨ ਦੇ ਤਰੀਕੇ ਦੱਸੇ। ਸ਼੍ਰ੍ਰੀ ਰਤਨ ਸਿੰਘ ਡਿਪਟੀ ਡਾਇਰੈਕਟਰ ਪੀ.ਐੱਨ.ਬੀ ਟ੍ਰੇਨਿੰਗ ਸੈਂਟਰ ਸ਼ਮਸ਼ੇਰ ਨਗਰ ਸਰਹਿੰਦ ਵੱਲੋ ਟ੍ਰੇਨਿੰਗ ਸੈਟਰ ਤੇ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ । ਅਗਾਂਹ ਵਧੂ ਕਿਸਾਨ ਕੇਹਰ ਸਿੰਘ ਮਾਰਵਾ ਵੱਲੋ ਆਪਣੇ ਤਜਰਬੇ ਕਿਸਾਨਾ ਨਾਲ ਸਾਂਝੇ ਕੀਤੇ ਗਏ।ਇਸ ਕੈਂਪ ਵਿੱਚਸ੍ਰੀ ਭੁਪਿੰਦਰ ਸਿੰਘ ਬਧੌਛੀ ਕਲਾਂ, ਰਘਵੀਰ ਸਿੰਘ ਪੰਚ,ਗੁਰਿੰਦਰ ਸਿੰਘ ਪ੍ਰਧਾਨ ,ਸਤਨਾਮ ਸਿੰਘ ਖਰੋੜ ਫੀਡ ਫੈਕਟਰੀ ,ਮਾਸਟਰ ਤਰਸਮੇ ਸਿੰਘ,ਵਿਪਨ ਕੁਮਾਰ ਮਾਰਕਫੈਡ ,ਭਗਵੰਤ ਸਿੰਘ ਅਤੇ ਸਮੂਹ ਵਿਸਾ ਮਾਹਿਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਡੇਅਰੀ ਵਿਕਾਸ ਵਿਭਾਗ ਵੱਲੋਂ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ



