ਸੇਵਾ ਸਿੰਘ ਠੀਕਰੀਵਾਲ ਦੇ ਬੁੱਤ ਤੋਂ ਮੁੱਖ ਬਾਜ਼ਾਰ ਨੂੰ ਜਾਂਦੀ ਸੜਕ ਦੇ ਵਿਚਕਾਰ ਜੇ ਜਾ ਕੇ ਛੋਟੀ ਜਿਹੀ ਦੁਕਾਨ ਵਿੱਚ ਬੈਠਾ ਅਸ਼ੋਕ ਬਾਂਸਲ ਬਾਦਸ਼ਾਹ ਬੰਦਾ ਹੈ। ਲੋਕ ਬਾਜ਼ਾਰ ਵਿੱਚ ਸਾਮਾਨ ਖਰੀਦਣ ਜਾਂਦੇ ਨੇ ਮੁੜ ਆਉਂਦੇ ਨੇ, ਉਹ ਉਸਨੂੰ ਸਾਮਾਨ ਵੇਚਦੇ ਨੂੰ ਵੇਖਦੇ ਨੇ ਪਰ ਉਹ ਜਿੱਥੇ ਜੇ ਬੈਠਾ ਹੁੰਦਾ ਹੈ, ਕਦੇ ਬਿਲਕੁਲ ਸਾਹਮਣੇ ਕਾਊਂਟਰ ਵਿੱਚ ਧਿਆਨ ਮਾਰਿਓ ਤਹਾਨੂੰ ਨਵੀਆਂ ਕਿਤਾਬਾਂ ਸਹਿਜੇ ਨਜ਼ਰ ਆਉਣਗੀਆਂ। ਨਜ਼ਰ ਹੀ ਨਹੀਂ ਆਉਂਦੀਆ ਜਦੋਂ ਗੱਲ ਛੇੜੋਗੇ ਉਨ੍ਹਾਂ ਦੇ ਹਵਾਲੇ ਨਾਲ ਗੱਲਾਂ ਕਰਦਾ ਹੈ। ਦਰਿਆ ਦਿਲ ਬੰਦਾ। ਸਮੁੰਦਰ ਜਿੰਨਾ ਗਹਿਰਾ ਤੇ ਆਕਾਸ਼ ਜਿੰਨਾ ਵਿਸ਼ਾਲ। ਚਾਰੇ ਕੰਨੀਆਂ ਦਾ ਪੂਰਾ ਦਿਲਦਾਰ ਬੰਦਾ। ਅਸ਼ੋਕ ਬਾਂਸਲ ਨੂੰ ਉਸਦੇ ਫੇਸਬੁੱਕੀ ਮਿੱਤਰ ਜੱਟ ਬਾਣੀਆ ਕਹਿ ਕੇ ਸੱਦਦੇ ਹਨ। ਉਸਦਾ ਇੱਕ ਪੈਰ ਪੰਜਾਬ ’ਚ ਰਹਿੰਦਾ ਹੈ ਦੂਜਾ ਵਿਦੇਸ਼। ਵਿਦੇਸ਼ ਉਸ ਲਈ ਨਿਆਈ ਹੈ ਜਦੋਂ ਹੌਲ ਉ¤ਠਦਾ ਹੈ, ਉ¤ਧਰ ਚਲਾ ਜਾਂਦਾ ਹੈ। ਸਿਰਫ਼ ਜਾਂਦਾ ਹੀ ਨਹੀਂ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੂੰ ਘੁਮਾ ਲਿਆਉਂਦਾ ਹੈ। ਇਸ ਘੁੰਮ ਘੁਮਾਈ ਦੇ ਚੱਕਰ ’ਚ ਉਸਨੇ ਬਹੁਤਿਆ ਨੂੰ ਰੋਟੀ ਦੇ ਸਾਧਨ ਦਿੱਤੇ ਨੇ। ਕਿਰਤ ਨਾਲ ਜੁੜਿਆ ਇਹ ਬੰਦਾ ਕਿਰਤ ਤੇ ਕਲਾ ਦਾ ਮੁਜੱਸਮਾ ਹੈ। ਸ਼ਬਦਾਂ ਦਾ ਜਾਦੂਗਰ। ਉਹਨੂੰ ਗੱਲ ਕਹਿਣੀ ਆਉਂਦੀ ਹੈ। ਥੱਕੇ ਹੋਏ ਬੰਦੇ ਦਾ ਥਕੇਵਾਂ ਉਹ ਗੀਤ ਸੁਣਾ ਕੇ ਲਾਹ ਦਿੰਦਾ ਹੈ। ਪੰਜਾਬੀ ਦੀ ਕਹਾਵਤ ਹੈ ਕਿ ਸੁਰਮਾ ਪਾ ਤਾਂ ਲਿਆ, ਪਰ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ। ਇਹ ਬੰਦਾ ਲੋਕਾਂ ਨਾਲੋਂ ਵੱਖਰਾ ਮਟਕਾਉਂਦਾ ਹੈ। ਉਸਦੇ ਬੋਲਾਂ ਵਿੱਚ ਇੰਨੀ ਜਾਣ ਹੁੰਦੀ ਹੈ ਕਿ ਸਾਹਮਣੇ ਵਾਲਾ ਉਸਦਾ ਹੋ ਜਾਂਦਾ ਹੈ। ਪ੍ਰੋ. ਪੂਰਨ ਸਿੰਘ ਦੇ ਪੰਜਾਬ ਨੂੰ ਉਹ ਅਵਾਜ਼ਾਂ ਮਾਰਦਾ ਹੈ। ਮੈਨੂੰ ਲੱਗਦਾ ਹੈ ਜੋਗੀ ਹੈ ਜਿਸ ਕੋਲ ਸ਼ਬਦਾਂ ਦੀ ਵੰਝਲੀ ਹੈ। ਇਸ ਵੰਝਲੀ ਦੀ ਹੂਕ ਸੁਣ ਕੇ ਵਿਦੇਸ਼ਾਂ ਦੇ ਕੋਨੇ ਕੋਨੇ ਬੈਠੇ ਲੋਕ ਉਸਦੇ ਆਸ਼ਿਕ ਬਣਦੇ ਹਨ। ਆਪਣੀ ਗੱਲ ਕਦੇ ਪ੍ਰੋ. ਪੂਰਨ ਸਿੰਘ ਦੀ ਕਵਿਤਾ ਤੋਂ ਕਰਦਾ ਹੈ, ਕਦੇ ਵਿਦੇਸ਼ ਵਸਦੇ ਸ਼ਾਇਰ ਕਵਿੰਦਰ ਚਾਂਦ ਦੀ ਨਜ਼ਮ ਤੋਂ ਅਤੇ ਕਦੇ ਹਰਮਨ ਦੀ ਕੱਕਾ ਚਾਨਣ ਤੋਂ। ਕਦੇ ਕਦਾਈਂ ਉਸ ਕੋਲ ਬੈਠਣ ਦਾ ਸਮਾਂ ਮਿਲਦਾ ਹੈ, ਸਾਰਾ ਕੁੱਝ ਛੱਡ ਕਿ ਉਹ ਸਦੀਆਂ ਪੁਰਾਣੀਆਂ ਕਥਾਵਾਂ ਛੇੜਦਾ ਹੈ। ਸੰਗੀਤ ਦੇ ਆਸ਼ਿਕਾਂ ਦੇ ਕਿੱਸੇ ਛੋਹਦਾ ਹੈ। ਛੋਹਦਾ ਉਹੀ ਹੈ ਜਿਹੜ੍ਹਾ ਦਿਲ ’ਚ ਸਿੱਧਾ ਉ¤ਤਰਦਾ ਹੈ। ਮੇਰੀ ਸਾਂਝ ਦਾ ਇੱਕ ਰਹੱਸ ਹੈ, ਬੜ੍ਹਾ ਸਮਾਂ ਪਹਿਲਾ ਇੱਕ ਗੀਤ ਲਿਖਿਆ, ਬੜਾ ਸਿੱਧਾ ਤੇ ਸਾਦਾ। ਮੈਂ ਫੇਸਬੁੱਕ ਰਾਹੀਂ ਬਾਂਸਲ ਸਾਬ ਕੋਲ ਭੇਜ ਦਿੱਤਾ। ਉਸ ਦਾ ਜਵਾਬ ਮਿਲਿਆ, ਮੈਂ ਇਸਨੂੰ ਰਿਕਾਰਡ ਕਰਾਂਗਾ। ਬਾਅਦ ਵਿੱਚ ਇਸ ਗੀਤ ਨੂੰ ਜੀਤ ਜਗਜੀਤ ਤੋਂ ਇਗਲੈਂਡ ਦੀ ਧਰਤੀ ਤੇ ਲਾਈਵ ਗਵਾ ਦਿੱਤਾ। ਇੱਕ ਦਿਨ ਮੈਂ ਗੀਤ ਲਿਖ ਕੇ ਬਾਂਸਲ ਨੂੰ ਭੇਜਿਆ, ‘ਸੁਪਨਿਆਂ ਵਿੱਚ ਲਾਹੌਰ ਨੂੰ ਚੇਤੇ ਕਰਦਾ ਨਿੱਤ ਪੰਜਾਬ ਸਿਓਂ’ ਉਹਦੇ ਐਸਾ ਦਿਲ ਲੱਗਿਆ ਕਿ ਘੰਟੇ ਬਾਅਦ ਉਸਦੀ ਸਿਰਜਨਾ ਤੇ ਕੰਪੋਜੀਸ਼ਨ ਬਾਰੇ ਕਿੰਨੀਆਂ ਗੱਲਾਂ ਕਰੀਆ। ਉਹਦੀ ਬੇਬਾਕੀ ਮੈਨੂੰ ਬੜੀ ਪਿਆਰੀ ਲੱਗਦੀ ਹੈ ਜਦੋਂ ਕੋਈ ਦੋ ਸਤਰਾਂ ਲਿਖ ਕੇ ਭੇਜੋ ਤਾਂ ਆਖਦਾ ਹੈ ਇਹ ਤੇਰੇ ਹਾਣ ਦੀਆਂ ਨਹੀਂ, ਛੱਡ ਪਰਾਂ ਕੁਝ ਹੋਰ ਲਿਖ। ਧਰਤੀ ਨਾਲ ਜੁੜਿਆ ਹੋਣ ਕਰਕੇ ਉਹ ਧਰਤੀ ਵਾਲੇ ਲੋਕਾਂ ਨਾਲ ਪਿਆਰ ਕਰਦੈ। ਵਿਦੇਸ਼ਾਂ ਵਿਚਲੇ ਉਹਦੇ ਮਿੱਤਰ ਬੜੇ ਰੌਣਕੀ ਨੇ। ਜਦੋਂ ਉਨ੍ਹਾਂ ਬਾਰੇ ਦੱਸਣ ਲੱਗਦੇ ਉਨਾਂ ਦਾ ਹੋ ਜਾਂਦੇ। ਉਥੋਂ ਦੇ ਵਖਰੇਵਿਆਂ ਦਾ ਜ਼ਿਕਰ ਕਰਦਾ ਉਹ ਵੱਡਾ ਚਿੰਤਕ ਲੱਗਦੇ।
ਉਸ ਕੋਲ ਅਨੇਕਾਂ ਫਿਕਰ ਨੇ। ਸਮਕਾਲੀ ਪੰਜਾਬੀ ਗੀਤਾਂ ਤੋਂ ਨਿਰਾਸ਼ ਹੋਇਆ ਕਈ ਵਾਰ ਅੱਧੀ ਰਾਤ ਫੋਨ ਕਰਦਾ ਹੈ- ‘ਮੈਂ ਮਾਨਸਾ ਆਲਾ ਅਸ਼ੋਕ ਬੋਲਦਾ, ਹੋਰ ਠੀਕ ਐ’। ‘ਅੱਛਾ ਢਿੱਲੋਂ ਐ ਦੱਸ ਆਹ ਗੀਤ ਸੁਣ ਲਿਆ, ਕਿਵੇਂ ਲੱਗਿਆ।’ ਕਿੰਨਾ ਕਿੰਨਾ ਸਮਾਂ ਬੋਲਦਾ ਰਹਿੰਦਾ ਹੈ- ਗੀਤਾਂ ਬਾਰੇ, ਗਾਇਕਾਂ ਬਾਰੇ ਅਤੇ ਗੀਤਾਂ ਦੇ ਫਿਲਮਾਂਕਣ ਬਾਰੇ। ਸਤਿੰਦਰ ਸਰਤਾਜ ਦੀ ਜਦੋਂ ਤੂਤੀ ਬੋਲੀ ਉਸ ਪਿੱਛੇ ਮਾਨਸਾ ਦਾ ਇਹ ਸੰਸਥਾ ਵਰਗਾ ਬੰਦਾ ਖੜਾ ਸੀ। ਬਾਅਦ ਵਿੱਚ ਉਸਨੇ ਮੈਨੂੰ ਇਕਬਾਲ ਮਾਹਲ਼, ਸਤਿੰਦਰ ਅਤੇ ਆਪਣਾ ਕਿੱਸਾ ਸੁਣਾਇਆ। ਕਦੇ ਕਦੇ ਉਹ ਇੱਕ ਗੱਲ ਸੁਣਾਉਂਦਾ ਹੈ ਕਿ ਕਿਵੇਂ ਜਲੰਧਰ ਦੀਆ ਗਲੀਆਂ ਵਿੱਚ ਘੁੰਮ ਘੁੰਮ ਉਸਨੇ ਉਸ ਨੂੰ ਲੱਭਿਆ ਸੀ। ਗੱਲ ਸਿਰਫ ਏਨੀ ਕੁ ਸੀ ਕਿ ਬਾਂਸਲ ਕਿਸੇ ਕਲਾਕਾਰ ਨੂੰ ਰਿਕਾਰਡ ਕਰਨ ਜਲੰਧਰ ਗਿਆ ਹੋਇਆ ਸੀ। ਰਾਤ ਨੂੰ ਕੋਈ ਸਮਾਨ ਲੈਣ ਸ਼ਹਿਰ ਜਾਣਾ ਪਿਆ। ਜਾਂਦੇ ਜਾਂਦੇ ਉਸ ਦੇ ਕੰਨੀ ਇੱਕ ਆਵਾਜ਼ ਪਾਈ ਉਸਨੇ ਜਿਵੇਂ ਉਸ ਨੂੰ ਲੁੱਟ ਲਿਆ ਹੋਵੇ। ਮਜ਼ਬੂਰੀ ਵੱਸ ਉਹ ਮਿਲ ਨਾ ਸਕਿਆ। ਪਰ ਜਿੰਨਾਂ ਦੇ ਅੰਦਰ ਕੋਈ ਖਿਚ ਹੋਵੇ ਉਹ ਟਿਕ ਕੇ ਨਹੀਂ ਰਹਿ ਸਕਦੇ। ਸਵੇਰ ਹੋਈ ਝੱਲਾ ਬੰਦਾ ਉਸ ਕੁੜੀ ਨੂੰ ਲੱਭਣ ਤੁਰਿਆ। ਜਿੱਥੇ ਜਗਰਾਤਾ ਸੀ ਉ¤ਥੇ ਪਹੁੰਚ ਗਿਆ ਪਰ ਉਸ ਬਾਲੜੀ ਨੂੰ ਉ¤ਥੇ ਭਲਾ ਕੌਣ ਜਾਣਦਾ ਸੀ। ਹੀਰੇ ਦੀ ਪਾਰਖੂ ਤਾਂ ਜੌਹਰੀ ਹੀ ਕਰ ਸਕਦਾ ਹੈ। ਤਿੰਨ ਚਾਰ ਦਿਨਾਂ ਦੀ ਮਿਹਨਤ ਤੋਂ ਬਾਅਦ ਉਹ ਕੁੜੀ ਲੱਭ ਗਈ। ਗਰੀਬੀ ਦੀ ਹਾਲਤ ਚ। ਬਾਂਸਲ ਨੇ ਉਸਨੂੰ ਸੰਭਾਲਿਆ। ਬਾਅਦ ਵਿੱਚ ਉਹ ਕੁੜੀ ਸੁਦੇਸ਼ ਕੁਮਾਰੀ ਦੇ ਨਾਂ ਨਾਲ ਵਿਸ਼ਵ ਵਿੱਚ ਮਕਬੂਲ ਹੋਈ। ਅਜਿਹੇ ਕਿੰਨੇ ਕਲਾਕਾਰ ਨੇ ਜਿੰਨਾਂ ਨੁੰ ਬਾਂਸਲ ਨੇ ਸਿਖਰ ਤੇ ਪਹੁੰਚਾਇਆ। ਬਾਬੂ ਸਿੰਘ ਮਾਨ ਨਾਲ ਉਹਦੀ ਗੂੜੀ ਸਾਂਝ ਹੈ। ਦੋਵੇਂ ਮੁਹੱਬਤੀ ਬੰਦੇ ਨੇ। ਬੰਬੇ ਗਿਆ ਬਾਂਸਲ ਉਸ ਕੋਲ ਟਿਕਦਾ ਹੈ ਤੇ ਮਾਨਸਾ ਆਇਆ ਮਾਨ ਇਸ ਦੇ ਘਰ। ਸਰੁਰ ਚ ਆਏ ਦੋਵੇਂ ਦੁਨੀਆ ਭਰ ਦੀਆਂ ਗੱਲਾਂ ਕਰ ਲੈਂਦੇ ਨੇ। ਸੁਣਨ ਵਾਲਾ ਅਸ਼ ਅਸ਼ ਕਰ ਉ¤ਠਦਾ ਹੈ। ਏਨੀ ਗੂੜੀ ਕਿ ਮਾਨ ਜਦੋਂ ਨਵੇਂ ਗੀਤ ਲਿਖਦਾ ਹੈ, ਬਾਂਸਲ ਨਾਲ ਸਾਂਝਾ ਕਰ ਲੈਂਦਾ ਹੈ। ਉਨਾਂ ਦੀਆਂ ਆਪਸੀ ਗੱਲਾਂ ’ਚੋਂ ਕਈ ਵਾਰ ਗੀਤਾਂ ਦੇ ਗੀਤ ਨਿਕਲਦੇ ਹਨ, ਪਰਛਾਂਵੇ ਬਣ ਬਣ। ਬਾਬੂ ਸਿੰਘ ਮਾਨ ਦੀਆਂ ਗੱਲਾਂ ਉਹ ਭਾਵੁਕ ਹੋ ਕੇ ਸੁਣਾਉਂਦਾ ਹੈ। ’ਇਸ ਗੀਤਕਾਰ ਨੇ ਮੈਨੂੰ ਦਿਲੋਂ ਪਾਗਲ ਕੀਤਾ ਹੈ, ਜਦੋਂ ਦਾ ਲਿਖਣ ਲੱਗਿਆ ਹੈ ਸਿਖਰ ਤੇ ਹੈ। ਉਸਦੇ ਤੁਰਨ ਤੋਂ ਬਾਅਦ ਜਦੋਂ ਕੋਈ ਗੀਤਕਾਰੀ ਦੀ ਗੱਲ ਕਰੇਗਾ, ਮਾਨ ਸਾਬ ਤੋਂ ਬਿਨ੍ਹਾਂ ਅਧੂਰੀ ਰਹੇਗੀ। ਉਹ ਅੱਧੀ ਸਦੀ ਤੋਂ ਵੱਧ ਸਮਾਂ ਇਸ ਖੇਤਰ ਦਾ ਬਾਦਸ਼ਾਹ ਰਿਹਾ।’ ਗੱਲਾਂ ਗੱਲਾਂ ’ਚ ਉਹ ਡੂੰਘੀਆਂ ਸਿਖਰਾਂ ਛੋਹ ਜਾਂਦਾ ਹੈ। ਇਹ ਉਸਦਾ ਸੰਗੀਤਕ ਲਗਾਓ ਹੈ। ਮੈਂ ਉਸਨੂੰ ਪੁੱਛਿਆ ਕਿ ਤੁਹਾਡੀ ਪਸੰਦ ਕਿਹੋ ਜਿਹੀ ਹੈ- ਉਸਨੇ ਝੱਟ ਜੀਤ ਜਗਜੀਤ ਦਾ ਗੀਤ ਚਲਾਇਆ। ਕਹਿਣ ਲੱਗਿਆ ਕਿ ਮੈਨੂੰ ਪਤਾ ਹੈ ਅਜਿਹੇ ਗੀਤਾਂ ਨੂੰ ਯੂ ਟਿਊਬ ਤੇ ਕਮੈਂਟ ਨਹੀਂ ਮਿਲਦੇ ਪਰ ਕੋਈ ਦਿਨ ਆਵੇਗਾ, ਮੁੱਲ ਪਵੇਗਾ। ਉਸਨੂੰ ਜਦੋਂ ਕੋਈ ਨਵੇਂ ਕਲਾਕਾਰ ਦਾ ਗੀਤ ਪਸੰਦ ਆਉਂਦਾ ਹੈ, ਮੈਨੂੰ ਫੋਨ ਕਰ ਕੇ ਲੰਮਾ ਸਮਾਂ ਸੰਵਾਦ ਰਚਾਉਂਦਾ ਹੈ। ਦੁਕਾਨ ਤੇ ਬੈਠਾ ਬਾਜ਼ਾਰ ਚੋਂ ਲੰਘਦੇ ਮਿੱਤਰਾਂ ਨੂੰ ਉ¤ਚੀ ਉ¤ਚੀ ਰੌਲਾ ਪਾ ਕੇ ਸੱਦਦਾ ਹੈ, ਸਲੀਕੇ ਨਾਲ ਗੱਲਾਂ ਕਰਦਾ ਹੈ, ਚਾਹ ਦਾ ਕੱਪ ਮੰਗਵਾਉਂਦਾ ਹੈ, ਪਰ ਉਹ ਗੀਤ ਸੁਣਾਉਂਦਾ ਹੈ; ਹੌਲਾ ਫੁੱਲ ਹੋ ਜਾਂਦਾ ਹੈ। ਅਣਗਿਣਤ ਗੀਤ ਉਸਨੂੰ ਜ਼ੁਬਾਨੀ ਯਾਦ ਹਨ, ਉਹ ਗੀਤ ਜਿਹੜੇ ਅਜੇ ਗਾਏ ਨਹੀਂ ਗਏ। ਤਵਿਆਂ ਤੋਂ ਸੀ. ਡੀ ਤੱਕ ਪੁੱਜੇ ਸਮੇਂ ਦਾ ਉਹ ਗਵਾਹ ਹੈ। ਘਰਦਿਆਂ ਤੋਂ ਚੋਰੀਓਂ ਤਵਿਆਂ ਤੇ ਗੀਤ ਸੁਨਣ ਵਾਲਾ ਇਹ ਬੰਦਾ ਦੁਨੀਆਂ ਭਰ ਦਾ ਸੰਗੀਤ ਸਾਂਭੀ ਬੈਠਾ ਹੈ। ਉਸ ਕੋਲ਼ ਖ਼ਜ਼ਾਨਾ ਹੈ- ਪਰਾਣੇ ਗੀਤਾਂ ਦਾ। ਸਵੇਰੇ ਸਵੇਰੇ ਉ¤ਠਣ ਵੇਲੇ ਜਦੋਂ ਫੇਸਬੁੱਕ ਵੇਖਣ ਦਾ ਸਮਾਂ ਬਣਦਾ ਹੈ ਉਹ ਕਈ ਪੁਰਾਣੇ ਗੀਤ ਆਪਣੇ ਖਾਤੇ ਵਿੱਚੋਂ ਸਾਂਝੇ ਕਰੀ ਬੈਠਾ ਹੁੰਦਾ। ਅਸਲ ਵਿੱਚ ਉਹ ਗੀਤ ਦੀ ਆਤਮਾ ਤੱਕ ਪਹੁੰਚ ਜਾਂਦਾ ਹੈ। ਕਈ ਗੀਤ ਜਿਨਾਂ ਬਾਰੇ ਝਮੇਲੇ ਨੇ , ਇਹ ਲਿਖੇ ਕਿਸ ਦੇ ਨੇ, ਤਾਂ ਉਹ ਆਖਦਾ ਹੈ- ਗਾਇਆ ਤਾਂ ਭਾਵੇਂ ਇਹ ਫਲਾਨੇ ਦੇ ਨਾਂ ਹੇਠ ਆ ਪਰ ਮੈਂ ਵਾਅਦੇ ਨਾਲ ਕਹਿ ਸਕਦਾ ਇਹ ਲਿਖਿਆ …. ਏਸ ਦਾ। ਇਹ ਉਸਦੇ ਗੀਤਾਂ ਨਾਲ ਇਸ਼ਕ ਦਾ ਸਿਖਰ ਹੈ। ਉਹ ਹਰੇਕ ਗੀਤ ਅਤੇ ਗੀਤਕਾਰ ਦੀ ਆਤਮਾ ਜਾਣਦਾ ਹੈ। ਮਿਸਾਲ ਵਜੋਂ ਉਸਤਾਦ ਯਮਲਾ ਜੱਟ ਦੇ ਗੀਤ ਆਰ ਢਾਂਗਾ ਪਾਰ ਢਾਂਗਾ, ਵਿੱਚ ਟੱਲਮ ਟੱਲੀਆਂ ਦੀ ਵਿਆਖਿਆ ਦਾ ਨਮੂਨਾ ਵੇਖੋ- ‘ਇਸ ਗੀਤ ਗੁਰਬਤ ਹੰਢਾਉਂਦੇ ਛੋਟੇ/ਨਿਮਨ ਕਿਸਾਨ ਦੀ ਦੁਖਾਂਤਕ ਕਹਾਣੀ ਹੈ।
ਦ੍ਰਿਸ਼ ਉਸ ਸਮੇਂ ਦਾ ਹੈ ਜਦੋਂ ਪਿੰਡਾਂ ਨੇ ਹਾਲੇ ਬਹੁਤੀ ਤਰੱਕੀ ਨਹੀਂ ਕੀਤੀ ਸੀ। ਛੋਟਾ ਕਿਸਾਨ ਤਰੱਕੀ ਤੋਂ ਬਿਲਕੁਲ ਵਾਂਝਾ ਸੀ। ਪਿੰਡਾਂ ਵਿੱਚ ਸਮੇਂ ਦਾ ਅੰਦਾਜ਼ਾ ਵੀ ਪ੍ਰਛਾਵੇ ਦੇਖ ਕੇ ਲਾਇਆ ਜਾਂਦਾ ਸੀ। ਮਿਰਚਾਂ ਕੁੱਟ ਕੇ ਰੋਟੀ ਲੱਸੀ ’ਚ ਡਬੋ ਕੇ ਗੁਜ਼ਾਰਾ ਕੀਤਾ ਜਾਂਦਾ ਸੀ। ਤਕਨੀਕ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ। ਪੰਜਾਬ ਵਿੱਚ ਨਹਿਰਾਂ ਦਾ ਜਾਲ ਨਹੀਂ ਵਿਛਿਆ ਸੀ। ਬਿਜਲੀ ਨੇ ਹਾਲੇ ਦਸਤਕ ਨਹੀਂ ਦਿੱਤੀ ਸੀ। ਅੱਜ ਵਾਂਗ ਟਰੈਕਟਰ ਵੀ ਨਹੀਂ ਸਨ। ਮੁੱਕਦੀ ਗੱਲ ਇਹ ਹੈ ਕਿ ਇਹ ਗੀਤ ਟਿਊਬਵੈ¤ਲ ਤੋਂ ਵੀ ਪਹਿਲਾਂ ਛੋਟੇ ਕਿਸਾਨ ਦੀ ਤਸਵੀਰ ਹੈ।’ ਉਸਦੇ ਦਿਲ ਵਿੱਚ ਜਦੋਂ ਖਿੱਚ ਪੈਂਦੀ ਹੈ ਤਾਂ ਅੱਧੀ ਅੱਧੀ ਰਾਤ ਉ¤ਠ ਕੇ ਲਿਖਣ ਬੈਠਦਾ ਹੈ। ੳਾਸਦੀ ਵਾਰਤਕ ਦਾ ਇੱਕ ਰੰਗ ਹੈ ਉਸ ਦੀ ਵਾਰਤਕ ਵਿੱਚ ਕਾਵਿਕਤਾ ਹੈ। ਜਦੋਂ ਸੰਗੀਤ ਦੇ ਪ੍ਰੇਮੀਆਂ ਦੀਆਂ ਗੱਲਾਂ ਕਰਦਾ ਹੈ ਤਾਂ ਕਵਿਤਾ ਵਾਂਗ ਬਿੰਬ ਉ¤ਘੜਦੇ ਹਨ। ਉਸਦੀ ਵਾਰਤਕ ਦੇ ਕੁਝ ਨਮੂਨੇ- ‘ਬਰਤਾਨੀਆਂ ਦੀ ਧਰਤੀ ਤੇ ਪੰਜਾਬੀ ਸੰਗੀਤ ਵਧਿਆ ਫੁੱਲਿਆ। ਅਸੀਂ ਭਾਵੇਂ ‘ਗਿੱਧਿਆ ਦੀ ਰਾਣੀਏ ਨੀ ਗਿੱਧੇ ਵਿੱਚ ਆ’ ਵਾਲੇ ਏ. ਐਸ. ਕੰਗ ਦੀ ਗੱਲ ਕਰੀਏ ਭਾਵੇਂ ‘ਤੂਤਕ ਤੂਤਕ ਤੂਤੀਆਂ ਵਾਲੇ’ ਗੋਲਡਨ ਸਟਾਰ ਮਲਕੀਤ ਸਿੰਘ ਦੀ ਗੱਲ ਕਰੀਏ, ਭਾਵੇਂ ‘ਭਾਬੀਏ ਨੀ ਭਾਬੀਏ ਨੀ ਸੁਣ ਭਾਬੀਏ’ ਵਾਲੇ ਚੰਨੀ ਸਿੰਘ ਦੀ ਗੱਲ ਹੋਵੇ ਜਾਂ ਨਵੀਂ ਪੀੜੀ ਦੇ ਗਾਇਕ ਸੁਖਜ਼ਿੰਦਰ ਸ਼ਿੰਦੇ ਦੀ ਗੱਲ ਚੱਲੇ ਇਨਾਂ ਗਾਇਕਾਂ ਦੀ ਗਾਇਕੀ ਦਾ ਅੰਦਾਜ਼ ਅਤੇ ਸੰਗਤਿਕ ਛੋਹਾਂ ਵਿੱਚੋਂ ਸੱਜਰਾਪਣ ਝਲਕਦਾ ਆਇਆ ਹੈ।’ ਅਜਿਹੇ ਅਨੇਕਾਂ ਨਮੂਨੇ ਅਸੀਂ ਉਸ ਨਾਲ ਗੱਲਾਂ ਕਰਦੇ ਸੁਣਦੇ ਹਾਂ। ਨਵੇਂ ਬਣੇ ਘਰਾਂ ਵਿੱਚ ਬੱਚੇ ਪਤਾ ਨਹੀਂ ਕੀ ਕੀ ਬਣਵਾਉਂਦੇ ਹਨ ਪਰ ਅਸ਼ੋਕ ਨੇ ਦੂਜੀ ਮੰਜ਼ਿਲ ਤੇ ਇਕ ਕਮਰਾ ਲਾਇਬਰੇਰੀ ਬਣਾ ਲਈ ਹੈ।
ਦੱਸਣ ਲੱਗਿਆ ਏਨਾ ਮਾਣ ਮਹਿਸੂਸ ਕਰਦਾ ਕਿ ਹੁਣ ਮੈਨੂੰ ਸੌਖਾ ਹੋ ਜੂ, ਸਾਰਾ ਕੁਝ ਅੱਖਾਂ ਸਾਹਮਣੇ ਦਿਸੇਗਾ। ਪਤਾ ਨਹੀਂ ਕੀ ਕੀ ਸਾਂਭੀ ਬੈਠਾ ਹੈ। ਜਨੂੰਨੀ ਬੰਦਾ। ਜਨੂੰਨੀ ਬੰਦਿਆਂ ਦੀਆਂ ਗੱਲਾਂ ਆਮ ਬੰਦੇ ਨੂੰ ਕਲਪਨਾਵਾਂ ਲੱਗਦੀਆਂ ਹੁੰਦੀਆਂ ਪਰ ਹੁੰਦੀਆਂ ਸੱਚ ਨੇ। ਗੀਤਾਂ ਦੇ ਮਾਮਲੇ ਵਿੱਚ ਤਾਂ ਪਤਾ ਨਹੀਨ ਉਹ ਕੀ ਕੀ ਰੱਖੀ ਬੈਠਾ। ਗਾਉਣ ਵਾਲਾ ਭੁੱਲ ਜਾਂਦੇ ਪਰ ਉਹ ਸਾਂਭੀ ਰੱਖਦੈ। ਇਸ ਤਰਾਂ ਦੇ ਵੀ ਕਿੰਨੇ ਕਿੱਸੇ ਹਨ। ਜ਼ਿੰਦਗੀ ਜਿਉਣ ਵਾਲੇ ਇਸ ਬੰਦੇ ਅੱਗੇ ਸਿਰ ਝੁਕਦਾ ਹੈ। ਜਿਉਂਦਾ ਰਹਿ ਭਰਾਵਾ।



