Skip to content
Independent perspectives. Global stories.
BREAKING

ਗਿਰ ਗਏ, ਗਿਰ ਕਰ ਉਠੇ, ਉਠ ਕਰ ਚਲ ਦੀਏ

Share this story

ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਦੀ ਕਹਾਣੀ ਚੀਨ ਦੇ ਪ੍ਰਸਿੱਧ ਵਿਚਾਰਕ ਕਨਫਿਊਸ਼ੀਅਸ ਦੇ ਇਨ੍ਹਾਂ ਬੋਲਾਂ ਨੂੰ ਦਰਸਾਉਂਦੀ ਹੈ ਕਿ ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿੱਚ ਨਹੀਂ ਹੈ ਸਗੋਂ ਹਰ ਵਾਰ ਉਠ ਖੜਨ ਵਿੱਚ ਹੈ। ਵਾਲਟ ਡਿਜ਼ਨੀ ਦੀ ਲਗਨ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਸੋਚ ਨੇ ਹੀ ਉਸ ਨੂੰ ਸਫਲ ਬਣਾਇਆ। 26 ਵਰ੍ਹਿਆਂ ਦੀ ਉਮਰ ਵਿੱਚ ਉਸ ਨੇ ਆਪਣਾ ਪਹਿਲਾ ਸਫਲ ਕਾਰਟੂਨ ‘ਔਸਵਾਲਡ ਦੀ ਰੈਬਿਟ’ ਤਿਆਰ ਕੀਤਾ ਪਰ ਵਾਲਟ ਡਿਜ਼ਨੀ ਦੀ ਬਦਕਿਸਮਤੀ ਦੇਖੋ ਕਿ ਡਿਸਟ੍ਰੀਬਿਊਟਰ ਨੇ ਉਸ ਨੂੰ ਚੋਰੀ ਕਰ ਲਿਆ। ਅਗਲੇ ਵਰ੍ਹੇ 27 ਵਰ੍ਹਿਆਂ ਦੀ ਉਮਰ ਵਿੱਚ ਉਸ ਨੇ ‘ਮਿੱਕੀ ਮਾਊਸ’ ਬਣਾਇਆ ਪਰ ਖਰਚੇ ਕਾਰਨ ਆਰਥਿਕ ਤੌਰ ’ਤੇ ਐਨਾ ਟੁੱਟਿਆ ਕਿ ਉਸ ਦੀ ਕਾਰ ਤੱਕ ਵਿਕ ਗਈ। ਦੋ ਵਰ੍ਹੇ ਬਾਅਦ ਜਦੋਂ ਡਿਜ਼ਨੀ ਅਜੇ 29 ਸਾਲ ਦਾ ਹੀ ਹੋਇਆ ਸੀ, ਇੱਕ ਹੋਰ ਡਿਸਟਰੀਬਿਊਟਰ ਨੇ ਉਸ ਦੇ ਡੇਢ ਲੱਖ ਡਾਲਰ ਠੱਗ ਲਏ। ਅਗਲੇ 2 ਸਾਲਾਂ ਵਿੱਚ ਫਿਲਮਾਂ ਰੰਗੀਨ ਆਉਣ ਲੱਗੀਆਂ ਸਨ ਅਤੇ ਰੰਗੀਨ ਫਿਲਮਾਂ ਦੀ ਲਾਗਤ ਕਾਰਨ ਉਸ ਦੀ ਕੰਪਨੀ ਦਾ ਦੀਵਾਲਾ ਨਿਕਲ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ ਉਸ ਦਾ ਸਟੂਡੀਓ ਵੀ ਉਸ ਦੇ ਹੱਥੋਂ ਜਾਂਦਾ ਰਿਹਾ। ਜ਼ਿੰਦਗੀ ਵਿੱਚ ਮਿਲ ਰਹੀਆਂ ਹਾਰਾਂ ਉਸ ਦਾ ਹੌਂਸਲਾ ਨਹੀਂ ਤੋੜ ਸਕੀਆਂ। ਅਜੇ ਵੀ ਉਸ ਦੇ ਮਨ ਵਿੱਚ ਕੁਝ ਨਿਆਰਾ ਅਤੇ ਵੱਡਾ ਕੰਮ ਕਰਨ ਦੀ ਇੱਛਾ ਅਤੇ ਇਰਾਦਾ ਸੀ। ਉਸ ਨੇ ਕੈਲੇਫੋਰਨੀਆ ਵਿੱਚ ਡਿਜ਼ਨੀਲੈਂਡ ਬਣਾਉਣ ਦਾ ਫੈਸਲਾ ਕੀਤਾ। ਉਸ ਦੀ ਕੰਪਨੀ ਅਤੇ ਉਸ ਦੇ ਪਰਿਵਾਰ ਨੇ ਉਸ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ। ਉਸ ਦੇ ਭਰਾ ਨੇ ਉਸ ਨੂੰ ਪਾਗਲ ਹੀ ਕਰਾਰ ਦੇ ਦਿੱਤਾ ਸੀ। ਸਭ ਪਾਸਿਓਂ ਵਿਰੋਧ ਦੀ ਪਰਵਾਹ ਕੀਤੇ ਬਿਨਾ ਉਸ ਨੇ ਡਿਜ਼ਨੀਲੈਂਡ ੂਬਣਾਉਣ ਲਈ ਆਪਣਾ ਘਰ ਵੇਚ ਦਿੱਤਾ। ਆਪਣੀ ਬੀਮਾ ਪਾਲਿਸੀ ਵੇਚ ਦਿੱਤੀ। ਉਸ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਆਪਣਾ ਉਦੇਸ਼ ਪਰਾ ਕਰਨ ਹਿੱਤ ਦਿਨ ਰਾਤ ਇੱਕ ਕਰ ਦਿੱਤਾ ਅਤੇ ਆਖਿਰ ਉਹ ਸਫਲ ਹੋਇਆ। ਵਾਲਟ ਡਿਜ਼ਨੀ ਦੀ ਜੀਵਨ ਕਹਾਣੀ ਕਹਿੰਦੀ ਹੈ ਕਿ ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਜਿੱਤਣ ਤੱਕ ਮੈਦਾਨ ਵਿੱਚ ਡਟੇ ਰਹਿੰਦੇ ਹਨ। ਹਾਰ ਨਾ ਮੰਨਣ ਦੀ ਜਿੱਦ, ਜਿੱਤ ਲਈ ਤੀਬਰ ਇੱਛਾ ਸ਼ਕਤੀ ਅਤੇ ਅਟਲ ਲਗਨ ਦੀ ਆਦਤ, ਸਫਲਤਾ ਦਾ ਪਰਚਮ ਗੱਡਣ ਵਿੱਚ ਸਹਾਈ ਹੈ।
ਅਮਰੀਕਾ ਦੇ ਰਾਸ਼ਟਪਤੀ ਅਬ੍ਰਾਹਿਮ ਲਿੰਕਨ 52 ਸਾਲ ਦੀ ਉਮਰ ਵਿੱਚ ਰਾਸ਼ਟਰਪਤੀ ਬਣੇ। ਇਸ ਬਾਰੇ ਤਾਂ ਸਭ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ 6 ਵਾਰ ਚੋਣਾਂ ਹਾਰੇ ਸਨ, ਪਰ ਅੰਤ ਵਿੱਚ ਜਿੱਤ ਉਨ੍ਹਾਂ ਦੀ ਹੋਈ। ਕਿਉਂਕਿ ਉਹ ਜਿੱਤਣਾ ਚਾਹੁੰਦੇ ਸਨ। ਹਾਰ ਉਨ੍ਹਾਂ ਨੂੰ ਸਵੀਕਾਰ ਨਹੀਂ ਸੀ। ਵਾਰ-ਵਾਰ ਡਿੱਗ ਕੇ ਉਠਣਾ ਉਨ੍ਹਾਂ ਦੀ ਆਦਤ ਵਿੱਚ ਸ਼ਾਮਿਲ ਸੀ। ਸਫਲ ਲੋਕ ਜਿੱਤ ਦੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਉਹ ਸੰਘਰਸ਼ ਕਰਦੇ ਹਨ, ਮੰਜ਼ਿਲ ਵੱਲ ਵਧਦੇ ਰਹਿੰਦੇ ਹਨ। ਡਿੱਗ ਵੀ ਪੈਂਦੇ ਹਨ ਪਰ ਹੋਰ ਹੌਂਸਲੇ ਨਾਲ ਉਠ ਕੇ ਫਿਰ ਤੁਰ ਪੈਂਦੇ ਹਨ।
ਕੁਝ ਇਸ ਤਰਿਹ ਤਹਿ ਕੀ ਹਮਨੇ ਮੰਜ਼ਿਲੇਂ
ਗਿਰ ਗਏ, ਗਿਰ ਕਰ ਉਠੇ,
ਉਠ ਕਰ ਚਲ ਦੀਏ

WRITTEN BY