Skip to content
Independent perspectives. Global stories.
BREAKING

ਪੰਜਾਬ ਸਰਕਾਰ ਵਲੋਂ 21 ਸਨਅਤਾਂ ਨਾਲ 1336 ਕਰੋੜ ਰੁਪਏ ਦੇ ਸਮਝੌਤੇ ਸਹੀਬਧ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਲੁਧਿਆਣਾ ਦਾ ਪਹਿਲਾ ਦੌਰਾ

Share this story

ਲੁਧਿਆਣਾ, 10 ਮਈ (ਹਨੀਸ਼ ਕਪੂਰ ਹਨੀ)-ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਬਣਨ ਉਪਰੰਤ ਅਜ ਪਹਿਲੀ ਵਾਰ ਸਨਅਤੀ ਸ਼ਹਿਰ ਲੁਧਿਆਣਾ ਪੁਜੇ। ਜਿਥੇ ਉਨਾਂ ਵਖ-ਵਖ ਸਨਅਤੀ ਇਕਾਈਆਂ, ਐਸੋਸੀਏਸ਼ਨਾਂ ਅਤੇ ਹੋਰ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਸਨਅਤੀ ਨੀਤੀ ਬਾਰੇ ਚਾਨਣਾ ਪਾਇਆ। ਇਸ ਮੌਕੇ 21 ਵਖ-ਵਖ ਸਨਅਤੀ ਇਕਾਈਆਂ ਵਲੋਂ ਪੰਜਾਬ ਸਰਕਾਰ ਨਾਲ 1336. 87ਕਰੋੜ ਰੁਪਏ ਦੇ ਨਿਵੇਸ਼ ਸੰਬੰਧੀ ਸਮਝੌਤੇ ਸਹੀਬਧ ਕੀਤੇ ਗਏ। ਪੰਜਾਬ ਸਰਕਾਰ ਨਾਲ ਸਮਝੌਤਾ ਕਰਨ ਵਾਲੀਆਂ ਇਕਾਈਆਂ ਵਿਚ ਮੈਸਰਜ਼ ਹੈਪੀ ਫੋਰਗਿੰਗਜ਼ ਪ੍ਰਾਈਵੇਟ ਲਿਮਿਟਡ (400 ਕਰੋੜ ਰੁਪਏ), ਮੈਸਰਜ਼ ਲੁਧਿਆਣਾ ਬੀਵੇਰੇਜਿਜ਼ ਪ੍ਰਾਈਵੇਟ ਲਿਮਿਟਡ (220 ਕਰੋੜ), ਆਦਿ ਸ਼ਾਮਿਲ ਹਨ। ਸ੍ਰੀ ਅਰੋੜਾ ਵਲੋਂ ਜਿਨਾਂ ਪ੍ਰਮੁਖ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ ਉਨਾਂ ਵਿਚ ਵਰਧਮਾਨ ਗਰੁਪ ਦੇ ਪ੍ਰਮੁਖ ਸ੍ਰੀ ਐਸ. ਪੀ. ਓਸਵਾਲ, ਏਵਨ ਸਾਈਕਲ ਤੋਂ ਸ੍ਰ. ਓਕਾਰ ਸਿੰਘ ਪਾਹਵਾ, ਜਨਪਥ ਅਸਟੇਟ ਤੋਂ ਸ੍ਰੀ ਮਹਿੰਦਰ ਗੋਇਲ, ਪੈਕਟ ਇੰਡਸਟਰੀਜ਼ ਤੋਂ ਸ੍ਰ. ਹਰਪ੍ਰੀਤ ਸਿੰਘ ਅਤੇ ਈਸਟਮੈਨ ਤੋਂ ਸ੍ਰੀ ਰਾਕੇਸ਼ ਗੁਪਤਾ ਆਦਿ ਨੇ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸਨਅਤ ਵਿਭਾਗ ਦੇ ਪ੍ਰਮੁਖ ਸਕਤਰ ਸ੍ਰੀ ਰਾਕੇਸ਼ ਕੁਮਾਰ ਵਰਮਾ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਜਤ ਅਗਰਵਾਲ, ਸਨਅਤ ਵਿਭਾਗ ਦੇ ਡਾਇਰੈਕਟਰ ਸ੍ਰ. ਡੀ. ਪੀ. ਐਸ. ਖਰਬੰਦਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਵੀ ਹਾਜ਼ਰ ਸਨ।

WRITTEN BY