Skip to content
Independent perspectives. Global stories.
BREAKING

ਕਾਲਜ ਦੀ ਬਿਲਡਿੰਗ ’ਤੇ ਲੱਗੇ ਨਿਸ਼ਾਨ ਸਾਹਿਬ ਦਾ ਬਦਲਿਆ ਚੋਲਾ

Share this story

ਮੋਰਿੰਡਾ, 10 ਮਈ (ਹਰਜਿੰਦਰ ਸਿੰਘ ਛਿੱਬਰ)- ਡੇਲੀ ਪੰਜਾਬ ਟਾਇਮਜ਼ ’ਚ ਲੱਗੀ ਖ਼ਬਰ ਤੋਂ ਬਾਅਦ ਕਾਲਜ ਪ੍ਰਸ਼ਾਸ਼ਨ ਨੇ ਆਖ਼ਰ ਨਿਸ਼ਾਨ ਸਾਹਿਬ ਦਾ ਚੋਲਾ ਬਦਲਵਾ ਹੀ ਦਿੱਤਾ। ਦੱਸਣਯੋਗ ਹੈ ਕਿ 10 ਮਈ ਦੇ ਡੇਲੀ ਪੰਜਾਬ ਟਾਇਮਜ਼ ਅਖਬਾਰ ਦੇ ਅੰਕ ਵਿੱਚ ‘‘ ਕਾਲਜ ’ਚ ਝੂਲਦੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਹਾਲਤ ਲਈ ਜੁੰਮੇਵਾਰ ਕੌਣ? ’’ ਦੇ ਸਿਰਲੇਖ਼ ਹੇਠ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਜਿਸ ਤੋਂ ਬਾਅਦ ਕਾਲਜ ਪ੍ਰਸ਼ਾਸ਼ਨ ਨੇ ਅੱਜ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਬੁਲਾ ਕੇ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਬਸਤਰ ਬਦਲਵਾ ਦਿੱਤੇ। ਸਮਾਜ ਸੇਵੀ ਸਰਬਜੀਤ ਸਿੰਘ ਜੱਸੀ ਸਮੇਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਸਿੱਖ ਕੌਮ ਪ੍ਰਤੀ ਨਿਭਾਈ ਅਪਣੀ ਡਿਊਟੀ ਲਈ ਅਦਾਰਾ ਡੇਲੀ ਪੰਜਾਬ ਟਾਇਮਜ਼ ਦਾ ਧੰਨਵਾਦ ਕੀਤਾ ਹੈ। ਇਸ ਦੌਰਾਨ ਸੰਗਤ ਦਾ ਕਹਿਣਾ ਸੀ ਕਿ ਮੀਡੀਆ ਨੂੰ ਇਸ ਤਰ੍ਹਾਂ ਫਰਜ਼ ਨਿਭਾਉਣਆ ਚਾਹੀਦਾ ਹੈ।

WRITTEN BY