Skip to content
Independent perspectives. Global stories.
BREAKING

ਸਿਖ ਯੂਥ ਸੇਵਾ ਦਲ ਵੱਲੋਂ ਗੁਰਬਾਣੀ ਸੰਥਿਆ ਅਤੇ ਦਸਤਾਰ ਸਿਖਲਾਈ ਕੈਂਪ ਲਗਾਇਆ

Share this story

ਅੰਮ੍ਰਿਤਸਰ, 10 ਮਈ (ਗੁਰਪ੍ਰੀਤ ਸਿੰਘ ਮਾਨ)- ਸਿਖ ਨੌਜਵਾਨਾਂ ਦੀ ਨਿਰੋਲ ਧਾਰਮਿਕ ਜਥੇਬੰਦੀ ਸਿਖ ਯੂਥ ਸੇਵਾ ਦਲ ਵੱਲੋਂ ਇਤਿਹਾਸਕ ਅਸਥਾਨ ਗੁ. ਛਾਪੜੀ ਸਾਹਿਬ ਵਿਖੇ ਸ਼ੁਧ ਗੁਰਬਾਣੀ ਸੰਥਿਆ ਅਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਗੁਰਮਤ ਕੈਂਪ ‘ਚ ਵਿਚਾਰਾਂ ਦੀ ਸਾਂਝ ਕਰਦਿਆਂ ਸਿਖ ਯੂਥ ਸੇਵਾ ਦਲ ਦੇ ਮੁਖ ਸੇਵਾਦਾਰ ਭਾਈ ਸੁਖਚੈਨ ਸਿੰਘ ਗੋਪਾਲਾ, ਸਿਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਇੰਟਰਨੈਸ਼ਨਲ ਦਸਤਾਰ ਕੋਚ ਭਾਈ ਗੁਰਜੀਤ ਸਿੰਘ ਸ਼ਾਹਪੁਰ ਆਦਿ ਬੁਲਾਰਿਆਂ ਨੇ ਕਿਹਾ ਕਿ ਅਜੋਕੀ ਸਿਖ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣ ਲਈ ਜਥੇਬੰਦੀ ਨੇ ਇਹ ਉਪਰਾਲੇ ਲੰਬੇ ਸਮੇਂ ਤੋਂ ਵਿਢੇ ਹੋਏ ਹਨ ਤਾਂ ਜੋ ਸਿਖ ਬਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਤੋਂ ਜਾਣੂ ਕਰਵਾ ਕੇ ਗੁਰਮਤ ਨਾਲ ਜੋੜਿਆ ਜਾਵੇ। ਕੈਂਪ ‘ਚ 100 ਦੇ ਕਰੀਬ ਬਚਿਆਂ ਨੇ ਹਿਸਾ ਲਿਆ ਤੇ ਉਨ੍ਹਾਂ ਨੂੰ ਵਖ-ਵਖ ਤਰ੍ਹਾਂ ਦੀਆਂ ਸੁੰਦਰ ਦਸਤਾਰਾਂ ਅਤੇ ਦੁਮਾਲੇ ਸਜਾਉਣ ਦੀ ਸਿਖਲਾਈ ਦਿਤੀ ਗਈ ਅਤੇ ਦਸਤਾਰ ਦੇ ਸਤਿਕਾਰ ਨੂੰ ਬਰਕਰਾਰ ਰਖਣ ਦੀ ਪ੍ਰੇਰਨਾ ਦਿਤੀ ਗਈ ਅਤੇ ਕੇਸਾਂ ਦੀ ਮਹਤਤਾ ਤੋਂ ਵੀ ਬਾ-ਖੂਬੀ ਜਾਣੂ ਕਰਵਾਇਆ ਗਿਆ। 100 ਦੇ ਕਰੀਬ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਅਤੇ ਗੁਰੂ ਕੇ ਲੰਗਰ ਅਤੁਟ ਵਰਤੇ। ਇਸ ਮੌਕੇ ਜਥੇਦਾਰਨੀ ਮਾਤਾ ਸਰਬਜੀਤ ਕੌਰ ਕਾਰ ਸੇਵਾ ਵਾਲੇ, ਪ੍ਰਧਾਨ ਭਾਈ ਮਿੰਟੂ ਸਿੰਘ, ਭਾਈ ਮੁਖਵੰਤ ਸਿੰਘ, ਭਾਈ ਜੈਮਲ ਸਿੰਘ, ਭਾਈ ਸਿਮਰਨਜੀਤ ਸਿੰਘ ਸੰਘਾ, ਭਾਈ ਅੰਮ੍ਰਿਤਪਾਲ ਸਿੰਘ ਫੇਲੋਕੇ, ਭਾਈ ਲਖਬੀਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਤਰਜੀਤ ਸਿੰਘ ਆਦਿ ਹਾਜਰ ਸਨ।

WRITTEN BY