ਪੱਟੀ, 8 ਮਈ (ਬਲਦੇਵ ਸਿੰਘ ਸੰਧੂ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ 10 ਮਈ ਦੇ ਡੀ.ਸੀ ਦਫਤਰਾ ਦੇ ਅੱਗੇ ਧਰਨਿਆ ਸਬੰਧੀ ਗਿਆਨ ਸਿੰਘ, ਇੰਦਰਜੀਤ ਸਿੰਘ ਕੋਟ ਬੁੱਢਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾਈ ਆਗੂ ਗੁਰਬਾਜ ਸਿੰਘ ਸਿਧਵਾ ਅਤੇ ਇੰਦਰਜੀਤ ਸਿੰਘ ਨੇ ਕਿਹਾ ਕਿ ਕਿ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾ ਮਜ਼ਦੂਰਾ ਦਾ ਭਾਰਤ ਦੇਸ਼ ਵਿੱਚੋ ਉਸਦੀ ਸਰਕਾਰ ਆਉਣ ਤੇ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ।ਜੋ ਫ਼ਸਲਾ ਦੇ ਬਣਦੇ ਭਾਅ ਸੁਆਮੀਨਾਥਨ ਦੀ ਰਿਪੋਰਟ ਮੁਤਾਬਿਕ ਡੇੜ ਗੁਣਾ ਦੇ ਹਿਸਾਬ ਨਾਲ ਦਿੱਤੇ ਜਾਣਗੇ।ਪਰ ਸਰਕਾਰ ਪੰਜ ਸਾਲਾ ਦੇ ਅਖੀਰਲੇ ਡੰਡੇ ਤੇ ਚਲੀ ਗਈ ਹੈ।ਕਿਸਾਨ ਅਤੇ ਮਜ਼ਦੂਰਾ ਦਾ ਜਿਊੁਣਾ ਮੁਸ਼ਿਕਲ ਹੋ ਗਿਆ ਹੈ।ਕੁੱਲ ਹਿੰਦ ਦੀਆਂ ਜਥੇਬੰਦੀਆ ਦਾ ਫੈਸਲਾ ਹੈ ਕਿ ਭਾਰਤ ਦੇਸ਼ ਦੇ ਸਾਰੇ ਡੀ.ਸੀ ਦਫ਼ਤਰਾ ਦੇ ਧਰਨੇ ਰਾਂਹੀ ਕੇਂਦਰ ਨੂੰ ਮੰਗ ਪੱਤਰ ਦਸ ਤਰੀਕ ਨੁੰ ਦਿੱਤੇ ਜਾਣਗੇ ਜਥੇਬੰਦੀਆ ਦਾ ਫ਼ੈਸਲਾ ਹੈ ਕਿ ਜਦ ਤੱਕ ਸਰਕਾਰ ਕੀਤੇ ਵਾਅਦੇ ਪੂਰੇ ਨਹੀ ਕਰਦੀ।ਉਦੋ ਤੱਕ ਪੂਰੇ ਭਾਰਤ ਦੇਸ਼ ਅੰਦਰ ਜਥੇਬੰਦੀਆ ਸੰਘਰਸ਼ ਕਰਦੀਆ ਰਹਿਣਗੀਆ ਅਤੇ ਪੰਜਾਬ ਸਰਕਾਰ ਕੈਪਟਨ ਨੇ ਆਮ ਲੋਕਾਂ ਦੇ ਇਜਲਾਸ ਚ’ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਸਹੁੰ ਖਾਦੀ ਸੀ ਕਿ ਪੰਾਜਬ ਵਿਚੋ ਚਾਰ ਹਫਤਿਆ ਵਿਚ ਨਸ਼ਾ ਖਤਮ ਕੀਤਾ ਜਾਵੇਗਾ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਨਸ਼ਾ ਪਹਿਲਾ ਨਾਲੋ ਵੀ ਜਿਆਦਾ ਵੱਧ ਗਿਆ ਹੈ।ਦੇਸ਼ ਦਾ ਪੇਟ ਪਾਲਣ ਵਾਲਾ ਕਿਸਾਨ ਸਰਕਾਰਾ ਦੀਆ ਨਕਾਮੀਆ ਕਾਰਨ ਅੱਜ ਖੁਦਕੁਸ਼ੀਆ ਦੇ ਰਾਹ ਪਿਆ ਹੋਇਆ ਹੈ ਅਤੇ ਕੈਪਟਨ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆ ਤੋ ਪੂਰੀ ਤਰ੍ਹਾਂ ਨਾਲ ਮੁੱਕਰ ਚੁੱਕੀ ਹੈ। 10 ਮਈ ਦੇ ਮੰਗ ਪੱਤਰ ਡਿਪਟੀ ਕਮਿਸ਼ਨਰਾ ਨੂੰ ਦਿੱਤੇ ਜਾਣਗੇ ਅਤੇ ਇਹਨਾ ਮੰਗ ਪੱਤਰਾ ਰਾਂਹੀ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾਵੇਗਾ ਅਤੇ ਉਹਨਾ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆ ਨੂੰ ਪੂਰਾ ਕਰਨ ਵਾਸਤੇ ਅਪੀਲ ਕੀਤੀ ਜਾਵੇਗੀ।ਇਸ ਮੌਕੇ ਤੇ ਅਜੀਤ ਸਿੰਘ,ਗੁਰਮੇਜ ਸਿੰਘ ਸਿਧਵਾ, ਕੁਲਵੰਤ ਸਿੰਘ, ਸੁਖਦੇਵ ਸਿੰਘ ਨਾਰਲੀ, ਦਰਸ਼ਨ ਸਿੰਘ,ਦਰਬਾਰਾ ਸਿੰਘ ਪਹੁੰਵਿੰਡ, ਅਜੀਤ ਸਿੰਘ ਰਸਾਲ ਸਿੰਘ ਮਾੜੀ ਮੇਘਾ, ਤਸਬੀਰ ਸਿੰਘ, ਵਜ਼ੀਰ ਸਿੰਘ, ਅਮਰਜੀਤ ਸਿੰਘ ਮਿਸਤਰੀ ਆਦਿ ਹਾਜਰ ਸਨ।



